ਕੋਵਿਡ-19 ਅੱਪਡੇਟ: ਤਿੰਨ ਰਾਜਾਂ ਦੇ ਆਈ ਸੀ ਯੂ 'ਚ ਭਰਤੀ ਮਰੀਜ਼ਾਂ ਦੇ ਆਂਕੜਿਆਂ ਵਿੱਚ ਚਿੰਤਾਜਨਕ ਵਾਧਾ

ਇਹ 27 ਜਨਵਰੀ, 2022 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

Principal Glenn Butler takes delivery of Rapid Antigen Tests (COVID 19 Self Tests) at Mount View Primary School in Glen Waverley, Melbourne.

Principal Glenn Butler takes delivery of Rapid Antigen Tests (COVID 19 Self Tests) at Mount View Primary School in Glen Waverley, Melbourne. Source: AAP

  • ਐਨ ਐਸ ਡਬਲਯੂ, ਕੁਈਨਜ਼ਲੈਂਡ ਅਤੇ ਵਿਕਟੋਰੀਆ ਵਿੱਚ ਇੰਟੈਂਸਿਵ ਕੇਅਰ ਵਿੱਚ ਇਲਾਜ ਕੀਤੇ ਜਾ ਰਹੇ ਕੋਵਿਡ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।
  • ਸਕੂਲ ਵਾਪਸੀ ਦੀਆਂ ਤਿਆਰੀਆਂ, ਵੈਕਸੀਨ ਰੋਲਆਊਟ ਅਤੇ ਸਪਲਾਈ ਚੇਨ ਦੇ ਮੁੱਦਿਆਂ 'ਤੇ ਅੱਜ ਦੀ ਰਾਸ਼ਟਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਚਰਚਾ ਕੀਤੇ ਜਾਣ ਦੀ ਉਮੀਦ ਹੈ।
  • 5 ਤੋਂ 11 ਸਾਲ ਦੀ ਉਮਰ ਦੇ 33.4 ਪ੍ਰਤੀਸ਼ਤ ਬੱਚਿਆਂ ਵਲੋਂ ਹੁਣ ਕੋਵਿਡ ਵੈਕਸੀਨ ਦੀ ਘੱਟੋ-ਘੱਟ ਇੱਕ ਖੁਰਾਕ ਲੈ ਲਈ ਗਈ ਹੈ।
  • ਐਨ ਐਸ ਡਬਲਯੂ ਅਧਿਕਾਰੀਆਂ ਨੇ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਵੈਕਸੀਨ ਬੂਸਟਰ ਸ਼ਾਟ ਜਲਦ ਲੈਣ। ਜ਼ਿਕਰਯੋਗ ਹੈ ਕਿ ਕਈ 'ਐਂਪੋਇੰਟਮਨੇਟਜ਼' ਅਣਵਰਤੋਂ ਕਾਰਣ ਜ਼ਾਇਆ ਜਾ ਰਹੀਆਂ ਹਨ।
  • ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਸੰਕੇਤ ਦਿੱਤਾ ਹੈ ਕਿ ਰਾਸ਼ਟਰੀ ਕੈਬਨਿਟ ਪੂਰਾ ਟੀਕਾਕਰਣ ਪ੍ਰਾਪਤ ਕਰਨ ਲਈ ਤੀਜੀ ਬੂਸਟਰ ਖੁਰਾਕ ਨੂੰ ਲਾਜ਼ਮੀ ਬਣਾ ਸਕਦੀ ਹੈ।
  • ਤਾਜ਼ਾ ਰਿਪੋਰਟਿੰਗ ਦੌਰਾਨ ਰਾਸ਼ਟਰੀ ਪੱਧਰ 'ਤੇ ਕੋਵਿਡ ਨਾਲ 59 ਲੋਕਾਂ ਦੀ ਮੌਤ ਹੋਈ ਹੈ।
  • ਜਲ ਜਹਾਜ਼ 'ਐਚ ਐਮ ਏ ਐਸ' ਐਡੀਲੇਡ 'ਤੇ ਸਵਾਰ 23 ਮੈਂਬਰਾਂ ਦੇ ਕੋਵਿਡ-19 ਲਈ ਸਕਾਰਾਤਮਕ ਟੈਸਟ ਕੀਤੇ ਜਾਣ ਤੋਂ ਬਾਅਦ, ਟੋਂਗਾ ਨੂੰ ਆਸਟਰੇਲੀਆਈ ਸਹਾਇਤਾ 'ਸੰਪਰਕ ਰਹਿਤ ਡਿਲੀਵਰੀ' (ਕੰਟੈਕਟਲੈੱਸ ਡਿਲੀਵਰੀ) ਦੁਆਰਾ ਵੰਡੀ ਗਈ ਹੈ।

ਕੋਵਿਡ-19 ਅੰਕੜੇ:

  • ਨਿਊ ਸਾਊਥ ਵੇਲਜ਼ ਵਿੱਚ 17,316 ਨਵੇਂ ਮਾਮਲੇ ਅਤੇ 29 ਮੌਤਾਂ ਦਰਜ ਕੀਤੀਆਂ ਹਨ ਜਦਕਿ 2,722 ਮਰੀਜ਼ ਹਸਪਤਾਲ ਵਿੱਚ ਭਰਤੀ ਹਨ ਜਿਨ੍ਹਾਂ ਵਿੱਚ 181 ਇੰਟੈਂਸਿਵ ਕੇਅਰ ਵਿੱਚ ਹਨ।
  • ਵਿਕਟੋਰੀਆ ਵਿੱਚ 13,755 ਨਵੇਂ ਕੇਸ ਅਤੇ 15 ਮੌਤਾਂ ਦਰਜ ਕੀਤੀਆਂ ਗਈਆਂ ਹਨ। 1,057 ਕੋਵਿਡ ਮਰੀਜ਼ ਹਸਪਤਾਲਾਂ ਵਿੱਚ ਦਾਖਲ ਹਨ ਅਤੇ 117 ਇੰਟੈਂਸਿਵ ਕੇਅਰ ਵਿੱਚ ਹਨ।
  • ਕੁਈਨਜ਼ਲੈਂਡ ਵਿੱਚ 15 ਮੌਤਾਂ ਦਰਜ ਕੀਤੀਆਂ ਗਈਆਂ ਹਨ। ਹਸਪਤਾਲਾਂ ਵਿੱਚ ਭਰਤੀ ਹੋਣ ਵਾਲਿਆਂ ਦੀ ਗਿਣਤੀ 829 ਹੈ ਅਤੇ 48 ਮਰੀਜ਼ ਇੰਟੈਂਸਿਵ ਕੇਅਰ ਵਿੱਚ ਹਨ। ਰਾਜ ਵਿੱਚ 11,600 ਨਵੇਂ ਮਾਮਲੇ ਦਰਜ ਕੀਤੇ ਗਏ ਹਨ।
  • ਦੱਖਣੀ ਆਸਟ੍ਰੇਲੀਆ ਨੇ 1,953 ਨਵੇਂ ਕੋਵਿਡ-19 ਸੰਕਰਮਣ ਦੀ ਰਿਪੋਰਟ ਕੀਤੀ, ਨਵੇਂ ਕੇਸਾਂ ਦੀ ਗਿਣਤੀ ਰਾਜ ਦੀ ਸੱਤ ਦਿਨਾਂ ਦੀ ਔਸਤ ਤੋਂ ਘੱਟ ਹੈ । ਹਸਪਤਾਲ ਵਿੱਚ ਮਰੀਜ਼ਾਂ ਦੀ ਗਿਣਤੀ 288 'ਤੇ ਸਥਿਰ ਹੈ ਅਤੇ ਆਈ ਸੀ ਯੂ 'ਚ ਭਰਤੀ ਲੋਕਾਂ ਦੀ ਗਿਣਤੀ ਇੱਕ ਤੋਂ ਵੱਧ ਕੇ 27 ਹੋ ਗਈ ਹੈ ।
  • ਏ ਸੀ ਟੀ ਦੇ ਹਸਪਤਾਲਾਂ ਵਿੱਚ ਦਾਖਲ ਹੋਣ ਵਾਲਿਆਂ ਦੀ ਗਿਣਤੀ 73 ਹੋਣ ਤੋਂ ਬਾਅਦ ਨਵਾਂ ਰਿਕਾਰਡ ਸਾਹਮਣੇ ਆਇਆ ਹੈ ਪਰ ਆਈ ਸੀ ਯੂ ਦਾਖਲੇ ਪੰਜ ਤੋਂ ਚਾਰ ਰਹਿ ਗਏ ਹਨ।

ਆਪਣੀ ਭਾਸ਼ਾ ਵਿੱਚ ਕੋਵਿਡ-19 ਮਹਾਂਮਾਰੀ ਦੇ ਮੌਜੂਦਾ ਉਪਾਵਾਂ ਨੂੰ ਜਾਨਣ ਲਈ ਇੱਥੇ ਜਾਓ


ਕਈ ਰਾਜਾਂ ਨੇ ਆਰ ਏ ਟੀ ਰਜਿਸਟ੍ਰੇਸ਼ਨ ਫਾਰਮ ਸਥਾਪਤ ਕੀਤੇ ਹਨ।

ਕੁਆਰੰਟੀਨ ਅਤੇ ਰਾਜ ਦਰ ਰਾਜ ਪਾਬੰਦੀਆਂ:

ਜਾਣੋ ਕਿ ਤੁਸੀਂ ਆਪਣੇ ਰਾਜ ਜਾਂ ਖੇਤਰ ਵਿੱਚ ਕੀ ਕਰ ਸਕਦੇ ਹੋ ਅਤੇ ਕੀ ਨਹੀਂ ਕਰ ਸਕਦੇ।

ਯਾਤਰਾ

ਆਪਣੀ ਭਾਸ਼ਾ ਵਿੱਚ ਯਾਤਰਾ ਅਤੇ ਅੰਤਰਰਾਸ਼ਟਰੀ ਯਾਤਰੀਆਂ ਬਾਰੇ ਜਾਣਕਾਰੀ ਹਾਸਿਲ ਕਰੋ।

ਵਿੱਤੀ ਮਦਦ

ਇੱਕ ਵਾਰ ਰਾਜਾਂ ਵਿੱਚ 70 ਅਤੇ 80 ਪ੍ਰਤੀਸ਼ਤ ਤੱਕ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣ 'ਤੇ ਕੋਵਿਡ-19 ਡਿਜ਼ਾਸਟਰ ਪੇਮੈਂਟ ਵਿੱਚ ਬਦਲਾਅ ਆ ਜਾਣਗੇ: ਕੋਵਿਡ-19 ਦੌਰਾਨ ਸਰਵਿਸਿਜ਼ ਆਸਟ੍ਰੇਲੀਆ ਤੋਂ ਭਾਸ਼ਾ ਵਿੱਚ ਮਦਦ ਪ੍ਰਾਪਤ ਕਰੋ।




ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੁਆਰਾ ਪ੍ਰਕਾਸ਼ਿਤ ਅਨੁਵਾਦਿਤ ਸਰੋਤਾਂ 'ਤੇ ਜਾਓ:

ਕੋਵਿਡ-19 ਟੀਕਾਕਰਨ ਸ਼ਬਦਾਵਲੀ

ਮੁਲਾਕਾਤ ਰੀਮਾਈਂਡਰ ਟੂਲ।


ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:


ਐਸ ਬੀ ਐਸ, ਆਸਟ੍ਰੇਲੀਆ ਦੇ ਵਿਆਪਕ ਭਾਈਚਾਰਿਆਂ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ। ਖਬਰਾਂ ਅਤੇ ਜਾਣਕਾਰੀ  63 ਭਾਸ਼ਾਵਾਂ 'ਚ https://www.sbs.com.au/language/coronavirus ਉੱਤੇ ਉਪਲਬਧ ਹੈ।

ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।  


Share

4 min read

Published

Presented by Sumeet Kaur




Share this with family and friends


Follow SBS Punjabi

Download our apps

Watch on SBS

Punjabi News

Watch now