ਕੋਵਿਡ-19 ਅੱਪਡੇਟ: ਨਿਊਜ਼ੀਲੈਂਡ ਨੇ ਆਸਟ੍ਰੇਲੀਅਨ ਯਾਤਰੀਆਂ ਲਈ 'ਆਈਸੋਲੇਸ਼ਨ' ਨਿਯਮਾਂ ਨੂੰ ਕੀਤਾ ਖਤਮ

ਇਹ 1 ਮਾਰਚ, 2022 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

Wanawake wawili wakumbatiana katika uwanja wakimataifa wa Auckland, New Zealand, baada ya mmoja wao kuwasili kwa ndege kutoka Australia.

Wanawake wawili wakumbatiana katika uwanja wakimataifa wa Auckland, New Zealand, baada ya mmoja wao kuwasili kwa ndege kutoka Australia. Source: Brett Phibbs/New Zealand Herald via AP

  • ਨਿਊਜ਼ੀਲੈਂਡ ਨੇ ਬੁੱਧਵਾਰ 2 ਮਾਰਚ ਰਾਤ 11.59 ਵਜੇ ਤੋਂ ਪੂਰੀ ਤਰ੍ਹਾਂ ਟੀਕਾਕਰਨ ਹਾਸਿਲ ਆਸਟ੍ਰੇਲੀਆਈ ਯਾਤਰੀਆਂ ਲਈ ਲਾਜ਼ਮੀ 'ਆਈਸੋਲੇਸ਼ਨ' ਦੀ ਜ਼ਰੂਰਤ ਨੂੰ ਖਤਮ ਕਰ ਦਿੱਤਾ ਹੈ।
  • ਦੇਸ਼ ਵਿਚ ਪਹੁੰਚਣ 'ਤੇ ਅਤੇ ਪੰਜਵੇਂ ਜਾਂ ਛੇਵੇਂ ਦਿਨ ਟੈਸਟ ਕਰਾਉਣਾ ਅਜੇ ਵੀ ਲਾਜ਼ਮੀ ਰਹੇਗਾ। 
  • ਹੁਣ ਲੋਕਾਂ ਨੂੰ ਸਿਰਫ਼ ਸੀਮਤ ਗਿਣਤੀ ਵਿੱਚ ਹੀ ਨਿਉਜ਼ੀਲੈਂਡ ਵਿੱਚ ਦਾਖਲ ਹੋਣ ਦੀ ਇਜਾਜ਼ਤ ਹੈ, ਜਿਸ ਵਿੱਚ ਸਥਾਈ ਨਿਵਾਸੀ, ਉਨ੍ਹਾਂ ਦੇ ਸਾਥੀ, ਨਿਰਭਰ ਬੱਚੇ ਅਤੇ ਮਾਤਾ-ਪਿਤਾ ਸ਼ਾਮਲ ਹਨ।
  • ਪੱਛਮੀ ਆਸਟ੍ਰੇਲੀਆ ਵੀਰਵਾਰ 3 ਮਾਰਚ ਨੂੰ ਆਪਣੀਆਂ ਸਰਹੱਦਾਂ ਮੁੜ ਖੁੱਲਣ ਤੇ ਸਖਤ ਪਾਬੰਦੀਆਂ ਲਾਗੂ ਕਰੇਗਾ।
  • ਨਵੀਆਂ ਪਾਬੰਦੀਆਂ ਵਿੱਚ 3 ਸਾਲ ਅਤੇ ਇਸਤੋਂ ਵੱਧ ਉਮਰ ਦੇ ਹਰੇਕ ਵਿਅਕਤੀ ਮਾਸਕ ਆਦੇਸ਼, 10 ਲੋਕਾਂ ਤੱਕ ਸੀਮਿਤ ਘਰੇਲੂ ਇਕੱਠ, 500 ਲੋਕਾਂ ਤੱਕ ਸੀਮਿਤ ਬਾਹਰੀ ਸਮਾਗਮ ਅਤੇ ਥੀਏਟਰ ਅਤੇ ਸਿਨੇਮਾਘਰਾਂ ਵਿੱਚ 50 ਪ੍ਰਤੀਸ਼ਤ ਸਮਰੱਥਾ ਸ਼ਾਮਿਲ ਹੋਵੇਗੀ।
  • ਹਾਂਗ ਕਾਂਗ ਦੇ ਅਧਿਕਾਰੀ ਨਵੀਂ ਤਾਲਾਬੰਦੀ ਬਾਰੇ ਵਿਚਾਰ ਕਰ ਰਹੇ ਹਨ, ਕਿਓਂਕਿ ਕੱਲ੍ਹ ਲਾਗ ਦੇ 34,466 ਨਵੇਂ ਮਾਮਲਿਆਂ ਅਤੇ ਹਸਪਤਾਲਾਂ ਅਤੇ ਜਨਤਕ ਮੁਰਦਾਘਰ ਸਹੂਲਤਾਂ ਵਿੱਚ ਲਾਸ਼ਾਂ ਰੱਖਣ ਦੀ ਸਮਰੱਥਾ 'ਤੇ ਵੱਧ ਰਹੇ ਦਬਾਅ ਕਾਰਨ ਸਥਿਤੀ ਦਿਨੋ-ਦਿਨ ਮੁਸ਼ਕਲ ਹੁੰਦੀ ਜਾ ਰਹੀ ਹੈ।

ਕੋਵਿਡ-19 ਅੰਕੜੇ:

  • ਨਿਊ ਸਾਊਥ ਵੇਲਜ਼ ਨੇ 1,098 ਮਰੀਜ਼ਾਂ ਦੀ ਰਿਪੋਰਟ ਕੀਤੀ ਹੈ, ਜਿਨ੍ਹਾਂ ਵਿੱਚੋਂ 49 ਨੂੰ ਆਈ ਸੀ ਯੂ ਵਿੱਚ ਭਰਤੀ ਕੀਤਾ ਗਿਆ ਹੈ। ਤਾਜ਼ਾ ਅੰਕੜਿਆਂ ਅਨੁਸਾਰ ਕੋਵਿਡ-19 ਨਾਲ 9 ਮੌਤਾਂ ਅਤੇ 8,874 ਨਵੇਂ ਮਾਮਲੇ ਸਾਹਮਣੇ ਆਏ ਹਨ।
  • ਵਿਕਟੋਰੀਆ ਵਿੱਚ, 255 ਲੋਕ ਹਸਪਤਾਲ ਵਿੱਚ ਦਾਖਲ ਹਨ, ਜਿਨ੍ਹਾਂ ਵਿੱਚੋਂ 41 ਆਈ ਸੀ ਯੂ ਵਿੱਚ ਹਨ ਅਤੇ 5 ਮਰੀਜ਼ਾਂ ਨੂੰ ਵੈਂਟੀਲੇਟਰਾਂ ਤੇ ਰੱਖਿਆ ਗਿਆ ਹੈ। ਰਾਜ ਵਿੱਚ ਅੱਜ ਲਾਗ ਨਾਲ 18 ਮੌਤਾਂ ਅਤੇ 6,879 ਨਵੇਂ ਮਾਮਲੇ ਸਾਹਮਣੇ ਆਏ ਹਨ।
  • ਤਸਮਾਨੀਆ ਵਿੱਚ 957 ਨਵੇਂ ਕੋਵਿਡ-19 ਮਾਮਲਿਆਂ ਨਾਲ ਕੋਈ ਵੀ ਮੌਤ ਦਰਜ ਨਹੀਂ ਹੋਈ ਹੈ। 13 ਲੋਕ ਕੋਵਿਡ-19 ਨਾਲ ਹਸਪਤਾਲ ਵਿੱਚ ਦਾਖਲ ਹਨ, ਜਿਨ੍ਹਾਂ ਵਿੱਚੋਂ ਦੋ ਨੂੰ ਆਈ ਸੀ ਯੂ ਵਿੱਚ ਰੱਖਿਆ ਗਿਆ ਹੈ।
  • ਏ ਸੀ ਟੀ ਵਿੱਚ 45 ਲੋਕ ਹੁਣ ਕੋਵਿਡ-19 ਨਾਲ ਹਸਪਤਾਲ ਵਿੱਚ ਦਾਖਲ ਹਨ ਅਤੇ ਤਾਜ਼ਾ ਰਿਪੋਰਤੀਂ ਅਵਧੀ ਵਿੱਚ 692 ਨਵੇਂ ਮਾਮਲੇ ਸਾਹਮਣੇ ਆਏ ਹਨ।
  • ਕੁਈਨਜ਼ਲੈਂਡ ਵਿੱਚ, 4,453 ਨਵੇਂ ਕੋਵਿਡ -19 ਮਾਮਲੇ ਅਤੇ 10 ਮੌਤਾਂ ਦਰਜ ਹੋਈਆਂ ਹਨ। 316 ਲੋਕ ਕੋਵਿਡ -19 ਨਾਲ ਹਸਪਤਾਲ ਵਿੱਚ ਦਾਖਲ ਹਨ ਜਦੋਂ ਕਿ 26 ਮਰੀਜਾਂ ਨੂੰ ਆਈ ਸੀ ਯੂ ਵਿੱਚ ਰੱਖਿਆ ਗਿਆ ਹੈ।


ਆਪਣੇ ਰਾਜ ਦੀਆਂ ਕੋਵਿਡ-19 ਟੈਸਟਿੰਗ ਕਲੀਨਿਕਾਂ ਬਾਰੇ ਜਾਣੋ। 


ਆਪਣੇ ਆਰ ਏ ਟੀ (RAT) ਨਤੀਜੇ ਰਜਿਸਟਰ ਕਰੋ। 


ਤੁਸੀਂ ਆਸਟ੍ਰੇਲੀਆ ਵਿੱਚ ਕੀ ਕਰ ਸਕਦੇ ਹੋ ਅਤੇ ਕੀ ਨਹੀਂ ਕਰ ਸਕਦੇ, ਇਸ ਬਾਰੇ ਜਾਣੋ। 

ਜੇਕਰ ਤੁਹਾਨੂੰ ਵਿੱਤੀ ਸਹਾਇਤਾ ਦੀ ਲੋੜ ਹੈ, ਤਾਂ ਆਪਣੇ ਵਿਕਲਪਾਂ ਬਾਰੇ ਜਾਣੋ 

ਤੁਹਾਡੀ ਭਾਸ਼ਾ ਵਿੱਚ ਕੋਵਿਡ-19 ਸ਼ਬਦ ਨੂੰ ਸਮਝਣ ਲਈ ਇਥੇ ਕਲਿਕ ਕਰੋ। 


ਐਸ ਬੀ ਐਸ ਕਰੋਨਾਵਾਇਰਸ ਪੋਰਟਲ 'ਤੇ ਆਪਣੀ ਭਾਸ਼ਾ ਵਿੱਚ ਕੋਵਿਡ-19 ਦੀ ਸਾਰੀ ਜਾਣਕਾਰੀ ਪੜ੍ਹੋ।


Share

Published

By Paras Nagpal

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
ਕੋਵਿਡ-19 ਅੱਪਡੇਟ: ਨਿਊਜ਼ੀਲੈਂਡ ਨੇ ਆਸਟ੍ਰੇਲੀਅਨ ਯਾਤਰੀਆਂ ਲਈ 'ਆਈਸੋਲੇਸ਼ਨ' ਨਿਯਮਾਂ ਨੂੰ ਕੀਤਾ ਖਤਮ | SBS Punjabi