ਕੋਵਿਡ -19 ਅਪਡੇਟ: ਨਿਊ ਸਾਊਥ ਵੇਲਜ਼ ਵਿੱਚ ਓਮੀਕਰੋਨ ਦੇ ਪਹਿਲੇ ਕਮਿਊਨਿਟੀ ਟ੍ਰਾਂਸਮਿਸ਼ਨ ਦੀ ਸ਼ੰਕਾ

ਇਹ 3 ਦਸੰਬਰ 2021 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

Dom Perrottet

NSW Premier Dominic Perrottet says the restrictions in the state will ease as planned despite the recent spike in infections. Source: AAP

  • ਐਨ ਐਸ ਡਬਲਯੂ ਵਿੱਚ ਓਮੀਕਰੋਨ ਦੀ ਲਾਗ ਦਾ ਇੱਕ ਨਵਾਂ ਮਾਮਲਾ ਆਸਟ੍ਰੇਲੀਆ ਵਿੱਚ ਵੈਰੀਐਂਟ ਦਾ ਪਹਿਲਾ ਕਮਿਊਨਿਟੀ ਟ੍ਰਾਂਸਮਿਸ਼ਨ ਦੀ ਸ਼ੰਕਾ ਬਣ ਗਿਆ ਹੈ।
  • ਨੋਰਦਰਨ ਟੈਰੀਟਰੀ ਨੇ ਆਪਣੀ ਪਹਿਲੀ ਕੋਵਿਡ ਮੌਤ ਦਰਜ ਕੀਤੀ ਹੈ। ਐਨ ਟੀ ਇਕਮਾਤਰ ਆਸਟ੍ਰੇਲੀਆਈ ਅਧਿਕਾਰ ਖੇਤਰ ਸੀ ਜਿਸ ਵਿੱਚ ਹੁਣ ਤੱਕ ਕੋਵਿਡ-ਸਬੰਧਤ ਕੋਈ ਵੀ ਮੌਤ ਨਹੀਂ ਹੋਈ ਸੀ।
  • ਫੈਡਰਲ ਸਿਹਤ ਮੰਤਰੀ ਨੇ ਘੋਸ਼ਣਾ ਕੀਤੀ ਹੈ ਕਿ ਦੇਸ਼ ਨੂੰ ਮੁੜ ਖੋਲ੍ਹਣ ਦੀ ਯੋਜਨਾ ਵਿੱਚ ਕੋਈ ਵੀ ਬਦਲਾਅ ਨਹੀਂ ਹੈ।
  • ਅਫਰੀਕਨ-ਆਸਟ੍ਰੇਲੀਅਨ ਭਾਈਚਾਰੇ ਦੇ ਨੇਤਾਵਾਂ ਨੇ ਓਮੀਕਰੋਨ ਵੇਰੀਐਂਟ ਦੇ ਉਭਰਨ ਤੋਂ ਬਾਅਦ ਨੌਂ ਅਫਰੀਕੀ ਦੇਸ਼ਾਂ 'ਤੇ ਯਾਤਰਾ ਪਾਬੰਦੀ ਲਗਾਉਣ ਦੇ ਸਰਕਾਰ ਦੇ ਫੈਸਲੇ ਦੀ ਆਲੋਚਨਾ ਕੀਤੀ ਹੈ।
  • ਪੱਛਮੀ ਆਸਟ੍ਰੇਲੀਆ ਨੇ ਦੂਜੇ ਰਾਜ ਦੇ ਕੋਰੋਨਾਵਾਇਰਸ ਜੋਖਮ ਰੇਟਿੰਗ ਨੂੰ "ਘੱਟ" ਤੋਂ "ਮੱਧਮ" ਕਰਨ ਤੋਂ ਬਾਅਦ, ਦੱਖਣੀ ਆਸਟ੍ਰੇਲੀਆ ਤੋਂ ਆਉਣ ਵਾਲੇ ਯਾਤਰੀਆਂ 'ਤੇ ਪਾਬੰਦੀ ਲਗਾ ਦਿੱਤੀ ਹੈ।
  • ਰਾਸ਼ਟਰੀ ਟੀਕਾਕਰਨ ਮਾਹਰ ਸਮੂਹ, ਏ ਟੀ ਏ ਜੀ ਆਈ (ATAGI) ਨੇ ਕਿਹਾ ਹੈ ਕਿ ਬੂਸਟਰ ਡੋਜ਼ ਦੇ ਪ੍ਰਬੰਧਨ ਦੀ ਸਮਾਂ ਸੀਮਾ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।
  • ਫੈਡਰਲ ਸਰਕਾਰ ਨੇ ਕੋਵਿਡ ਸੁਰੱਖਿਆ ਉਪਾਵਾਂ ਲਈ $540 ਮਿਲੀਅਨ ਵਾਧੂ ਫੰਡਿੰਗ ਦਾ ਐਲਾਨ ਕੀਤਾ ਹੈ।
  • ਤਸਮਾਨੀਆ ਨੇ 15 ਦਸੰਬਰ ਤੋਂ ਆਪਣੇ ਯਾਤਰਾ ਨਿਯਮਾਂ ਵਿੱਚ ਬਦਲਾਅ ਕੀਤਾ ਹੈ।

ਕੋਵਿਡ-19 ਦੇ ਅੰਕੜੇ:

ਵਿਕਟੋਰੀਆ ਵਿੱਚ ਸਥਾਨਕ ਤੌਰ 'ਤੇ 1,188 ਮਾਮਲੇ ਅਤੇ 11 ਮੌਤਾਂ ਦਰਜ ਕੀਤੀਆਂ ਗਈਆਂ ਹਨ।

ਐਨ ਐਸ ਡਬਲਯੂ ਵਿੱਚ 337 ਨਵੇਂ ਭਾਈਚਾਰਕ ਮਾਮਲੇ ਦਰਜ ਕੀਤੇ ਗਏ ਹਨ।

ਏ ਸੀ ਟੀ ਨੇ ਚਾਰ ਅਤੇ ਨੋਰਦਰਨ ਟੈਰੀਟਰੀ ਨੇ ਦੋ ਮਾਮਲੇ ਦਰਜ ਕੀਤੇ ਹਨ।

ਇੱਥੇ ਆਪਣੀ ਭਾਸ਼ਾ ਵਿੱਚ ਕੋਵਿਡ-19 ਮਹਾਂਮਾਰੀ ਦੇ ਵਰਤਮਾਨ ਉਪਾਵਾਂ ਬਾਰੇ ਜਾਣੋ।


ਕੁਆਰੰਟੀਨ ਅਤੇ ਰਾਜ ਦਰ ਰਾਜ ਪਾਬੰਦੀਆਂ:

ਜਾਣੋ ਕਿ ਤੁਸੀਂ ਆਪਣੇ ਰਾਜ ਜਾਂ ਖੇਤਰ ਵਿੱਚ ਕੀ ਕਰ ਸਕਦੇ ਹੋ ਅਤੇ ਕੀ ਨਹੀਂ ਕਰ ਸਕਦੇ।

ਯਾਤਰਾ

ਆਪਣੀ ਭਾਸ਼ਾ ਵਿੱਚ ਯਾਤਰਾ ਅਤੇ ਕੋਵਿਡ-19 ਅਤੇ ਦੀ ਅੰਤਰਰਾਸ਼ਟਰੀ ਯਾਤਰੀਆਂ ਬਾਰੇ ਜਾਣਕਾਰੀ ਹਾਸਿਲ ਕਰੋ।

ਵਿੱਤੀ ਮਦਦ

ਇੱਕ ਵਾਰ ਰਾਜਾਂ ਵਿੱਚ 70 ਅਤੇ 80 ਪ੍ਰਤੀਸ਼ਤ ਤੱਕ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣ 'ਤੇ ਕੋਵਿਡ-19 ਡਿਜ਼ਾਸਟਰ ਪੇਮੈਂਟ ਵਿੱਚ ਬਦਲਾਅ ਆ ਜਾਣਗੇ: ਕੋਵਿਡ-19 ਦੌਰਾਨ ਸਰਵਿਸਿਜ਼ ਆਸਟ੍ਰੇਲੀਆ ਤੋਂ ਭਾਸ਼ਾ ਵਿੱਚ ਮਦਦ ਪ੍ਰਾਪਤ ਕਰੋ।




ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੁਆਰਾ ਪ੍ਰਕਾਸ਼ਿਤ ਅਨੁਵਾਦਿਤ ਸਰੋਤਾਂ 'ਤੇ ਜਾਓ:

ਕੋਵਿਡ-19 ਟੀਕਾਕਰਨ ਸ਼ਬਦਾਵਲੀ

ਮੁਲਾਕਾਤ ਰੀਮਾਈਂਡਰ ਟੂਲ।


ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:


Share

3 min read

Published

By SBS/ALC Content

Source: SBS




Share this with family and friends


Follow SBS Punjabi

Download our apps

Watch on SBS

Punjabi News

Watch now