ਨਿਊ ਸਾਊਥ ਵੇਲਜ਼ ਨੇ ਓਮਿਕਰੋਨ ਸਟ੍ਰੇਨ ਨਾਲ ਛੇਵਾਂ ਵਿਅਕਤੀ ਦਰਜ ਕੀਤਾ ਹੈ ਜੋ ਕਿ ਸਿਡਨੀ ਦਾ ਰਹਿਣ ਵਾਲਾ 40 ਦੇ ਦਹਾਕੇ ਦਾ ਇੱਕ ਵਿਅਕਤੀ ਹੈ।
ਚੀਫ਼ ਮੈਡੀਕਲ ਅਫ਼ਸਰ ਪੌਲ ਕੈਲੀ ਦਾ ਕਹਿਣਾ ਹੈ ਕਿ ਓਮਿਕਰੋਨ ਵੇਰੀਐਂਟ ਦੇ ਖ਼ਤਰੇ ਬਾਰੇ ਲੋੜੀਂਦੀ ਜਾਣਕਾਰੀ ਮਿਲਣ ਵਿੱਚ ਦੋ ਹਫ਼ਤੇ ਲੱਗ ਜਾਣਗੇ।
ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਵਿੱਚ ਦਾਖਲ ਹੋਣ ਵਾਲੇ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਨੂੰ 72 ਘੰਟਿਆਂ ਲਈ ਇਕਾਂਤਵਾਸ ਵਿੱਚ ਰਹਿਣ ਅਤੇ ਕੋਵਿਡ-19 ਟੈਸਟ ਕਰਵਾਉਣ ਦੀ ਲੋੜ ਹੋਵੇਗੀ। ਦੂਜਾ ਟੈਸਟ ਐਨ ਐਸ ਡਬਲਯੂ ਵਿੱਚ ਪਹੁੰਚਣ ਤੋਂ ਬਾਅਦ ਛੇਵੇਂ ਦਿਨ, ਅਤੇ ਵਿਕਟੋਰੀਆ ਵਿੱਚ ਕੁਆਰੰਟੀਨ ਛੱਡਣ ਤੋਂ ਬਾਅਦ ਵੀ ਪੰਜ ਅਤੇ ਸੱਤ ਦਿਨਾਂ ਦੇ ਵਿਚਕਾਰ ਕਰਵਾਉਣ ਦੀ ਲੋੜ ਹੋਵੇਗੀ।
ਅੱਠ ਦੱਖਣੀ ਅਫ਼ਰੀਕੀ ਦੇਸ਼ਾਂ ਤੋਂ ਨਿਊ ਸਾਊਥ ਵੇਲਜ਼ ਵਿੱਚ ਦਾਖਲ ਹੋਣ ਵਾਲੇ ਸਾਰੇ ਯਾਤਰੀਆਂ, ਨੂੰ 14 ਦਿਨਾਂ ਲਈ ਕੁਆਰੰਟੀਨ ਕਰਨ ਦੀ ਲੋੜ ਹੋਵੇਗੀ।
ਐਨ ਐਸ ਡਬਲਯੂ ਨੇ ਉਹਨਾਂ ਲਈ ਆਪਣੇ ਜੁਰਮਾਨੇ ਨੂੰ $1000 ਤੋਂ ਵਧਾ ਕੇ $5000 ਕਰ ਦਿੱਤਾ ਹੈ ਜੋ ਕੁਆਰੰਟੀਨ ਜਾਂ ਟੈਸਟਿੰਗ ਲੋੜਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹਿੰਦੇ ਹਨ। ਲੋੜਾਂ ਦੀ ਉਲੰਘਣਾ ਕਰਨ ਵਾਲੀਆਂ ਕਾਰਪੋਰੇਸ਼ਨਾਂ ਲਈ ਜੁਰਮਾਨਾ ਦੁੱਗਣਾ ਕਰਕੇ $10,000 ਕਰ ਦਿੱਤਾ ਗਿਆ ਹੈ।
ਕੋਵਿਡ-19 ਅੰਕੜੇ:
ਵਿਕਟੋਰੀਆ ਵਿੱਚ 1,179 ਮਾਮਲੇ ਅਤੇ ਛੇ ਮੌਤਾਂ ਦਰਜ ਕੀਤੀਆਂ ਗਈਆਂ ਹਨ।
ਐਨਐਸਡਬਲਯੂ ਵਿੱਚ 251 ਮਾਮਲੇ ਦਰਜ ਕੀਤੇ ਗਏ ਹਨ ਜਦੋਂ ਕਿ ਕੁਈਨਜ਼ਲੈਂਡ ਵਿੱਚ ਕੋਈ ਵੀ ਮਾਮਲਾ ਦਰਜ ਨਹੀਂ ਹੋਏ ਹੈ।
ਕੁਆਰੰਟੀਨ ਅਤੇ ਰਾਜ ਦਰ ਰਾਜ ਪਾਬੰਦੀਆਂ:
ਯਾਤਰਾ
ਵਿੱਤੀ ਮਦਦ
ਇੱਕ ਵਾਰ ਰਾਜਾਂ ਵਿੱਚ 70 ਅਤੇ 80 ਪ੍ਰਤੀਸ਼ਤ ਤੱਕ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣ 'ਤੇ ਕੋਵਿਡ-19 ਡਿਜ਼ਾਸਟਰ ਪੇਮੈਂਟ ਵਿੱਚ ਬਦਲਾਅ ਆ ਜਾਣਗੇ: ਕੋਵਿਡ-19 ਦੌਰਾਨ ਸਰਵਿਸਿਜ਼ ਆਸਟ੍ਰੇਲੀਆ ਤੋਂ ਭਾਸ਼ਾ ਵਿੱਚ ਮਦਦ ਪ੍ਰਾਪਤ ਕਰੋ।
- sbs.com.au/coronavirus 'ਤੇ 60 ਤੋਂ ਵੱਧ ਭਾਸ਼ਾਵਾਂ ਵਿੱਚ ਖ਼ਬਰਾਂ ਅਤੇ ਜਾਣਕਾਰੀ ਹਾਸਿਲ ਕਰੋ।
- ਤੁਹਾਡੇ ਰਾਜ ਜਾਂ ਖੇਤਰ ਲਈ ਸੰਬੰਧਿਤ ਦਿਸ਼ਾ-ਨਿਰਦੇਸ਼: ਐਨ ਐਸ ਡਬਲਯੂ, ਵਿਕਟੋਰੀਆ, ਕੁਈਨਜ਼ਲੈਂਡ, ਪੱਛਮੀ ਆਸਟ੍ਰੇਲੀਆ, ਦੱਖਣੀ ਆਸਟ੍ਰੇਲੀਆ, ਨੋਰਦਰਨ ਟੈਰੀਟੋਰੀ, ਏ ਸੀ ਟੀ, ਤਸਮਾਨੀਆ।
- ਤੁਹਾਡੀ ਭਾਸ਼ਾ ਵਿੱਚ ਕੋਵਿਡ-19 ਟੀਕਾਕਰਨ ਬਾਰੇ ਜਾਣਕਾਰੀ।
ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੁਆਰਾ ਪ੍ਰਕਾਸ਼ਿਤ ਅਨੁਵਾਦਿਤ ਸਰੋਤਾਂ 'ਤੇ ਜਾਓ:
ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ: