SKIP TO MAIN CONTENT

ਕੋਵਿਡ-19 ਅੱਪਡੇਟ: ਰਾਸ਼ਟਰੀ ਪੱਧਰ 'ਤੇ ਹੋਰ 42 ਮੌਤਾਂ ਦਰਜ ਅਤੇ ਐਨ ਐਸ ਡਬਲਯੂ ਨੇ ਆਰ ਏ ਟੀ ਰਿਪੋਰਟਿੰਗ ਨੂੰ ਕੀਤਾ ਲਾਜ਼ਮੀ

ਇਹ 12 ਜਨਵਰੀ, 2022 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

Paramedics tending to their ambulance outside St Vincent hospital in Melbourne.
Paramedics tending to their ambulance outside St Vincent hospital in Melbourne. Source: AAP

3 min read

Published



Skip to article content

  • ਆਸਟ੍ਰੇਲੀਆ ਨੇ ਮਹਾਂਮਾਰੀ ਦਾ ਸਭ ਤੋਂ ਘਾਤਕ ਦਿਨ ਰਿਕਾਰਡ ਕੀਤਾ ਹੈ, ਐਨ ਐਸ ਡਬਲਯੂ ਅਤੇ ਵਿਕਟੋਰੀਆ ਸਮੇਤ ਰਾਸ਼ਟਰੀ ਪੱਧਰ ਤੇ 42 ਨਵੀਆਂ ਮੌਤਾਂ ਦੀ ਰਿਪੋਰਟ ਕੀਤੀ ਗਈ ਹੈ।
  • ਹੁਣ ਐਨ ਐਸ ਡਬਲਯੂ ਵਿੱਚ ਵਸਨੀਕਾਂ ਲਈ ਸਰਵਿਸ ਐਨ ਐਸ ਡਬਲਯੂ (ServiceNSW) ਐਪ ਰਾਹੀਂ ਸਕਾਰਾਤਮਕ ਰੈਪਿਡ ਐਂਟੀਜੇਨ ਟੈਸਟ (RAT) ਨਤੀਜਿਆਂ ਦੀ ਰਿਪੋਰਟ ਕਰਨਾ ਲਾਜ਼ਮੀ ਹੈ, ਅਤੇ ਸਕਾਰਾਤਮਕ ਰੀਡਿੰਗ ਰਜਿਸਟਰ ਕਰਨ ਵਿੱਚ ਅਸਫਲ ਰਹਿਣ 'ਤੇ $1,000 ਦਾ ਜੁਰਮਾਨਾ ਲਗਾਇਆ ਜਾਵੇਗਾ, ਜੋ ਕਿ 19 ਜਨਵਰੀ ਤੋਂ ਲਾਗੂ ਕੀਤਾ ਜਾਵੇਗਾ।
  • ਐਨ ਐਸ ਡਬਲਯੂ ਵਿੱਚ ਐਲਾਨੀਆਂ ਗਈਆਂ 21 ਮੌਤਾਂ ਵਿੱਚੋਂ, ਸੱਤ ਇਤਿਹਾਸਕ ਸਨ ਅਤੇ ਇੱਕ 30 ਦੇ ਦਹਾਕੇ ਵਿੱਚ ਇੱਕ ਆਦਮੀ ਸੀ, ਅਤੇ ਰਾਜ ਵਿੱਚ 34,759 ਨਵੇਂ ਮਾਮਲੇ ਵੀ ਦਰਜ ਕੀਤੇ ਗਏ ਹਨ।
  • ਮੁੱਖ ਸਿਹਤ ਅਧਿਕਾਰੀ ਕੇਰੀ ਚਾਂਟ ਦਾ ਕਹਿਣਾ ਹੈ ਕਿ ਐਨ ਐਸ ਡਬਲਯੂ ਦੇ ਲਗਭਗ 90 ਪ੍ਰਤੀਸ਼ਤ ਮਾਮਲੇ ਓਮਾਈਕਰੋਨ ਰੂਪ ਨਾਲ ਸੰਬੰਧਿਤ ਹਨ।
  • ਵਿਕਟੋਰੀਆ ਵਿੱਚ 40,127 ਨਵੇਂ ਕੋਵਿਡ -19 ਮਾਮਲੇ ਅਤੇ 21 ਲੋਕਾਂ ਦੀ ਮੌਤ ਦਰਜ ਕੀਤੀ ਗਈ ਹੈ।
  • ਵਿਕਟੋਰੀਆ ਦੇ ਹਸਪਤਾਲਾਂ ਵਿੱਚ ਵਾਇਰਸ ਵਾਲੇ ਲੋਕਾਂ ਦੀ ਗਿਣਤੀ 946 ਹੋ ਗਈ ਹੈ, ਜੋ ਕਿ ਪਿਛਲੇ ਦਿਨ ਨਾਲੋਂ 85 ਵੱਧ ਹੈ, 112 ਲੋਕ ਆਈ ਸੀ ਯੂ ਵਿੱਚ ਹਨ ਅਤੇ 31 ਨੂੰ ਵੈਂਟੀਲੇਟਰਾਂ ਤੇ ਰੱਖਿਆ ਗਿਆ ਹੈ।
  • ਕੁਈਨਜ਼ਲੈਂਡ ਵਿੱਚ ਹਸਪਤਾਲ ਭਰਤੀਆਂ ਦੀ ਗਿਣਤੀ 525 ਹੋ ਗਈ ਹੈ, ਜਿਨ੍ਹਾਂ ਵਿੱਚੋਂ 30 ਲੋਕ ਆਈ ਸੀ ਯੂ ਵਿੱਚ ਹਨ ਅਤੇ ਅੱਠ ਰੋਗੀਆਂ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਹੈ।
  • ਡਬਲਯੂ ਐਚ ਓ ਦੇ ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਅਸਲ ਟੀਕਿਆਂ ਦੀਆਂ ਬੂਸਟਰ ਖੁਰਾਕਾਂ ਨੂੰ ਦੁਹਰਾਉਣਾ ਉੱਭਰ ਰਹੇ ਰੂਪਾਂ ਦੇ ਵਿਰੁੱਧ ਇੱਕ ਵਿਹਾਰਕ ਰਣਨੀਤੀ ਨਹੀਂ ਹੈ ਅਤੇ ਲਾਗ ਦੇ ਫੈਲਾਅ ਤੋਂ ਬਿਹਤਰ ਸੁਰੱਖਿਆ ਪ੍ਰਦਾਨ ਕਰਨ ਵਾਲੇ ਨਵੇਂ ਟੀਕਿਆਂ ਦੀ ਮੰਗ ਕੀਤੀ ਹੈ।
  • ਡਬਲਯੂਐਚਓ ਦੇ ਯੂਰਪ ਨਿਰਦੇਸ਼ਕ ਹੰਸ ਕਲੂਗੇ ਦਾ ਕਹਿਣਾ ਹੈ ਕਿ ਓਮਿਕਰੋਨ ਵੇਰੀਐਂਟ ਅਗਲੇ ਛੇ ਤੋਂ ਅੱਠ ਹਫ਼ਤਿਆਂ ਵਿੱਚ ਅੱਧੇ ਤੋਂ ਵੱਧ ਯੂਰਪੀਅਨ ਲੋਕਾਂ ਨੂੰ ਸੰਕਰਮਿਤ ਕਰਨ ਦੇ ਰਾਹ 'ਤੇ ਹੈ।

ਕਈ ਰਾਜਾਂ ਨੇ ਆਰ ਏ ਟੀ ਰਜਿਸਟ੍ਰੇਸ਼ਨ ਫਾਰਮ ਸਥਾਪਤ ਕੀਤੇ ਹਨ।

ਕੋਵਿਡ-19 ਅੰਕੜੇ:

ਨਿਊ ਸਾਊਥ ਵੇਲਜ਼ ਵਿੱਚ 34,759 ਮਾਮਲੇ ਅਤੇ 21 ਮੌਤਾਂ ਦਰਜ ਕੀਤੀਆਂ ਗਈਆਂ।

ਵਿਕਟੋਰੀਆ ਵਿੱਚ 40,127 ਨਵੇਂ ਮਾਮਲੇ ਅਤੇ 21 ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਹਨਾਂ ਵਿੱਚੋਂ 18,434 ਮਾਮਲੇ ਆਰ ਏ ਟੀ (RAT) ਟੈਸਟਾਂ ਤੋਂ ਦਰਜ ਕੀਤੇ ਗਏ ਹਨ।

ਕੁਈਨਜ਼ਲੈਂਡ ਵਿੱਚ 22,069 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 3,985 ਆਰ ਏ ਟੀ ਟੈਸਟਾਂ ਤੋਂ ਦਰਜ ਕੀਤੇ ਗਏ ਹਨ, ਜਦੋਂ ਕਿ ਤਸਮਾਨੀਆ ਵਿੱਚ 1,583 ਮਾਮਲੇ ਦਰਜ ਕੀਤੇ ਗਏ ਹਨ।

ਆਪਣੀ ਭਾਸ਼ਾ ਵਿੱਚ ਕੋਵਿਡ-19 ਮਹਾਂਮਾਰੀ ਦੇ ਵਰਤਮਾਨ ਉਪਾਵਾਂ ਲਈ, ਇੱਥੇ ਜਾਓ


ਕੁਆਰੰਟੀਨ ਅਤੇ ਰਾਜ ਦਰ ਰਾਜ ਪਾਬੰਦੀਆਂ:

ਜਾਣੋ ਕਿ ਤੁਸੀਂ ਆਪਣੇ ਰਾਜ ਜਾਂ ਖੇਤਰ ਵਿੱਚ ਕੀ ਕਰ ਸਕਦੇ ਹੋ ਅਤੇ ਕੀ ਨਹੀਂ ਕਰ ਸਕਦੇ।

ਯਾਤਰਾ

ਆਪਣੀ ਭਾਸ਼ਾ ਵਿੱਚ ਯਾਤਰਾ ਅਤੇ ਕੋਵਿਡ-19 ਅਤੇ ਦੀ ਅੰਤਰਰਾਸ਼ਟਰੀ ਯਾਤਰੀਆਂ ਬਾਰੇ ਜਾਣਕਾਰੀ ਹਾਸਿਲ ਕਰੋ।

ਵਿੱਤੀ ਮਦਦ

ਇੱਕ ਵਾਰ ਰਾਜਾਂ ਵਿੱਚ 70 ਅਤੇ 80 ਪ੍ਰਤੀਸ਼ਤ ਤੱਕ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣ 'ਤੇ ਕੋਵਿਡ-19 ਡਿਜ਼ਾਸਟਰ ਪੇਮੈਂਟ ਵਿੱਚ ਬਦਲਾਅ ਆ ਜਾਣਗੇ: ਕੋਵਿਡ-19 ਦੌਰਾਨ ਸਰਵਿਸਿਜ਼ ਆਸਟ੍ਰੇਲੀਆ ਤੋਂ ਭਾਸ਼ਾ ਵਿੱਚ ਮਦਦ ਪ੍ਰਾਪਤ ਕਰੋ।




ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੁਆਰਾ ਪ੍ਰਕਾਸ਼ਿਤ ਅਨੁਵਾਦਿਤ ਸਰੋਤਾਂ 'ਤੇ ਜਾਓ:

ਕੋਵਿਡ-19 ਟੀਕਾਕਰਨ ਸ਼ਬਦਾਵਲੀ

ਮੁਲਾਕਾਤ ਰੀਮਾਈਂਡਰ ਟੂਲ।


ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:


Follow SBS Punjabi

Download our apps

Watch on SBS

Punjabi News

Stream now