- ਐਨ ਐਸ ਡਬਲਯੂ ਨੇ 92,264 ਨਵੇਂ ਕੇਸ ਦਰਜ ਕਰਨ ਤੋਂ ਬਾਅਦ, ਰਾਸ਼ਟਰੀ ਕੋਵਿਡ ਕੇਸਾਂ ਦੀ ਗਿਣਤੀ ਵਿੱਚ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇੰਨ੍ਹਾ ਅੰਕੜਿਆਂ ਵਿੱਚ ਪਹਿਲੀ ਵਾਰ ਸਕਾਰਾਤਮਕ ਰੈਪਿਡ ਐਂਟੀਜੇਨ ਟੈਸਟ (ਆਰ ਏ ਟੀ ) ਦੇ ਨਤੀਜੇ ਵੀ ਸ਼ਾਮਿਲ ਕੀਤੇ ਗਏ ਹਨ ।
- ਐਨ ਐਸ ਡਬਲਯੂ ਵਿੱਚ ਰਿਪੋਰਟ ਕੀਤੇ ਗਏ ਕੁੱਲ ਮਾਮਲਿਆਂ ਵਿੱਚੋਂ, 30,877 ਮਾਮਲੇ ਪੀ ਸੀ ਆਰ 'ਤੇ ਸਕਾਰਾਤਮਕ ਟੈਸਟ ਕੀਤੇ ਗਏ, ਜਦੋਂ ਕਿ 61,387 ਆਰ ਏ ਟੀ 'ਤੇ ਸਕਾਰਾਤਮਕ ਟੈਸਟ ਕੀਤੇ ਗਏ ਹਨ ।
- ਐਨ ਐਸ ਡਬਲਯੂ ਵਿੱਚ ਸਕਾਰਾਤਮਕ ਆਰ ਏ ਟੀ ਨਤੀਜਿਆਂ ਲਈ ਰਿਪੋਰਟਿੰਗ ਪ੍ਰਣਾਲੀ ਬੁੱਧਵਾਰ ਦੀ ਸਵੇਰ ਨੂੰ ਲਾਈਵ ਹੋ ਗਈ ਹੈ। ਵਸਨੀਕਾਂ ਨੂੰ ਸਾਲ ਦੀ ਸ਼ੁਰੂਆਤ ਤੋਂ ਲਏ ਗਏ ਟੈਸਟਾਂ ਨੂੰ ਸ਼ਾਮਿਲ ਕਰਨ ਲਈ ਕਿਹਾ ਗਿਆ ਹੈ।
- ਵਾਇਰਸ ਨਾਲ 22 ਲੋਕਾਂ ਦੀ ਮੌਤ ਤੋਂ ਬਾਅਦ ਐਨ ਐਸ ਡਬਲਯੂ ਲਈ ਮਹਾਂਮਾਰੀ ਦਾ ਹੁਣ ਤੱਕ ਦਾ ਸਭ ਤੋਂ ਘਾਤਕ ਦਿਨ ਸੀ ।
- ਵਿਕਟੋਰੀਆ ਵਿੱਚ 37,169 ਨਵੇਂ ਕੇਸ ਅਤੇ 25 ਮੌਤਾਂ ਦਰਜ ਕੀਤੀਆਂ ਗਈਆਂ ਹਨ। ਰਾਜ ਦੇ ਹਸਪਤਾਲਾਂ ਵਿੱਚ 953 ਮਰੀਜ਼ ਦਾਖਿਲ ਹਨ, ਜਿਨ੍ਹਾਂ ਵਿੱਚ 111 ਗੰਭੀਰ ਦੇਖਭਾਲ ਵਿੱਚ ਹਨ ਅਤੇ 29 ਨੂੰ ਵੈਂਟੀਲੇਟਰਾਂ ਦੀ ਲੋੜ ਹੈ।
- ਵਿਕਟੋਰੀਆ ਦੇ ਹਾਸਪੀਟੈਲਿਟੀ ਅਤੇ ਮਨੋਰੰਜਨ ਸਥਾਨਾਂ ਵਿਖੇ 'ਇਨਡੋਰ ਡਾਂਸ ਫਲੋਰਾਂ' ਨੂੰ ਬੰਦ ਕਰਨ ਲਈ ਨਵੇਂ ਨਿਯਮ ਵੀਰਵਾਰ ਨੂੰ ਲਾਗੂ ਹੋਣਗੇ।
- ਵੀਰਵਾਰ ਨੂੰ ਰਾਸ਼ਟਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਵੱਧ ਰਹੇ ਮਾਮਲਿਆਂ ਦੇ ਵਿੱਚਕਾਰ ਵਿਦਿਆਰਥੀਆਂ ਨੂੰ ਸੁਰੱਖਿਅਤ ਰੂਪ ਨਾਲ ਸਕੂਲਾਂ ਵਿੱਚ ਵਾਪਿਸ ਲਿਜਾਉਣ ਲਈ ਨੇਤਾਵਾਂ ਦੁਆਰਾ ਇੱਕ ਯੋਜਨਾ ਤੇ ਵਿਚਾਰ ਕੀਤਾ ਜਾਵੇਗਾ।
- ਕਮਿਊਨਿਟੀ ਮੈਂਬਰਾਂ ਦੇ ਕੋਵਿਡ -19 ਦਾ ਸੰਕਰਮਣ ਕਰਨ ਦੇ ਜੋਖਮ ਨੂੰ ਵੱਧਦਾ ਵੇਖ, ਐਡਵੋਕੇਸੀ ਗਰੁੱਪਾਂ ਨੇ ਫੈਡਰਲ ਸਰਕਾਰ ਨੂੰ 'ਜੌਬ ਸੀਕਰ ' (ਨੌਕਰੀ ਲੱਭਣ ਵਾਲਿਆਂ ਲਈ) ਆਪਸੀ ਜ਼ਿੰਮੇਵਾਰੀਆਂ ਨੂੰ ਮੁਅੱਤਲ ਕਰਨ ਦੀ ਅਪੀਲ ਕੀਤੀ ਹੈ।
- ਵਿਸ਼ਵ ਸਿਹਤ ਸੰਗਠਨ (ਡਬਲਯੂ ਐਚ ਓ) ਨੇ ਚਿਤਾਵਨੀ ਦਿੱਤੀ ਹੈ ਕਿ ਓਮਿਕਰੋਨ ਵੇਰੀਐਂਟ ਖ਼ਤਰਨਾਕ ਹੈ, ਖ਼ਾਸਕਰ ਉਨ੍ਹਾਂ ਲਈ ਜਿਹੜੇ ਲੋਕਾਂ ਨੇ ਟੀਕਾਕਰਣ ਨਹੀਂ ਕੀਤਾ ਹੈ।
- ਡਬਲਯੂ ਐਚ ਓ ਨੇ ਇਸ ਧਾਰਨਾ ਨੂੰ ਵੀ ਖਾਰਿਜ ਕੀਤਾ ਕਿ ਓਮਿਕਰੋਨ ਵੇਰੀਐਂਟ ਮਹਾਂਮਾਰੀ ਨੂੰ ਖਤਮ ਕਰਨ ਲਈ ਇੱਕ ਸਵਾਗਤਯੋਗ ਸਾਧਨ ਹੋ ਸਕਦਾ ਹੈ।
ਕਈ ਰਾਜਾਂ ਨੇ ਆਰ ਏ ਟੀ ਰਜਿਸਟ੍ਰੇਸ਼ਨ ਫਾਰਮ ਸਥਾਪਿਤ ਕੀਤੇ ਹਨ।
ਕੋਵਿਡ-19 ਦੇ ਅੰਕੜੇ:
ਨਿਊ ਸਾਊਥ ਵੇਲਜ਼ ਨੇ 92,264 ਨਵੇਂ ਮਾਮਲੇ ਅਤੇ 22 ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਹਨਾਂ ਵਿੱਚੋਂ 30,877 ਮਾਮਲੇ ਪੀ ਸੀ ਆਰ ਟੈਸਟਾ ਰਾਹੀਂ ਅਤੇ 16,843 ਮਾਮਲੇ ਆਰ ਏ ਟੀ (RAT) ਟੈਸਟਾਂ ਤੋਂ ਦਰਜ ਕੀਤੇ ਗਏ ਹਨ।
ਵਿਕਟੋਰੀਆ ਵਿੱਚ 37,169 ਨਵੇਂ ਕੇਸ ਅਤੇ 25 ਹੋਰ ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਹਨਾਂ ਵਿੱਚੋਂ 16,843 ਮਾਮਲੇ ਆਰ ਏ ਟੀ (RAT) ਟੈਸਟਾਂ ਤੋਂ ਦਰਜ ਕੀਤੇ ਗਏ ਹਨ ਅਤੇ 20,326 ਮਾਮਲੇ ਪੀ ਸੀ ਆਰ ਟੈਸਟਾ ਰਾਹੀਂ ਦਰਜ ਕੀਤੇ ਗਏ ਹਨ।
ਕੁਈਨਜ਼ਲੈਂਡ ਵਿੱਚ 14,914 ਨਵੇਂ ਮਾਮਲੇ, ਛੇ ਮੌਤਾਂ ਦਰਜ ਕੀਤੀਆਂ ਗਈਆਂ ਹਨ। ਵਾਇਰਸ ਨਾਲ 556 ਲੋਕ ਹਸਪਤਾਲ ਵਿੱਚ ਹਨ, 26 ਆਈ ਸੀ ਯੂ ਵਿੱਚ ਅਤੇ 10 ਲੋਕ ਵੈਂਟੀਲੇਟਰ 'ਤੇ ਹਨ ।
ਤਸਮਾਨੀਆ ਵਿੱਚ 1,100 ਮਾਮਲੇ ਦਰਜ ਕੀਤੇ ਗਏ ਹਨ। ਨੋਰਦਰਨ ਟੈਰੀਟੋਰੀ ਵਿੱਚ 550 ਮਾਮਲੇ ਦਰਜ ਕੀਤੇ ਗਏ ਹਨ ।
ਏ ਸੀ ਟੀ ਨੇ 1,020 ਨਵੇਂ ਕੇਸ ਦਰਜ ਕੀਤੇ ਹਨ।
ਕੁਆਰੰਟੀਨ ਅਤੇ ਰਾਜ ਦਰ ਰਾਜ ਪਾਬੰਦੀਆਂ:
ਯਾਤਰਾ
ਵਿੱਤੀ ਮਦਦ
ਇੱਕ ਵਾਰ ਰਾਜਾਂ ਵਿੱਚ 70 ਅਤੇ 80 ਪ੍ਰਤੀਸ਼ਤ ਤੱਕ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣ 'ਤੇ ਕੋਵਿਡ-19 ਡਿਜ਼ਾਸਟਰ ਪੇਮੈਂਟ ਵਿੱਚ ਬਦਲਾਅ ਆ ਜਾਣਗੇ: ਕੋਵਿਡ-19 ਦੌਰਾਨ ਸਰਵਿਸਿਜ਼ ਆਸਟ੍ਰੇਲੀਆ ਤੋਂ ਭਾਸ਼ਾ ਵਿੱਚ ਮਦਦ ਪ੍ਰਾਪਤ ਕਰੋ।
- sbs.com.au/coronavirus 'ਤੇ 60 ਤੋਂ ਵੱਧ ਭਾਸ਼ਾਵਾਂ ਵਿੱਚ ਖ਼ਬਰਾਂ ਅਤੇ ਜਾਣਕਾਰੀ ਹਾਸਿਲ ਕਰੋ।
- ਤੁਹਾਡੇ ਰਾਜ ਜਾਂ ਖੇਤਰ ਲਈ ਸੰਬੰਧਿਤ ਦਿਸ਼ਾ-ਨਿਰਦੇਸ਼: ਐਨ ਐਸ ਡਬਲਯੂ, ਵਿਕਟੋਰੀਆ, ਕੁਈਨਜ਼ਲੈਂਡ, ਪੱਛਮੀ ਆਸਟ੍ਰੇਲੀਆ, ਦੱਖਣੀ ਆਸਟ੍ਰੇਲੀਆ, ਨੋਰਦਰਨ ਟੈਰੀਟੋਰੀ, ਏ ਸੀ ਟੀ, ਤਸਮਾਨੀਆ।
- ਤੁਹਾਡੀ ਭਾਸ਼ਾ ਵਿੱਚ ਕੋਵਿਡ-19 ਟੀਕਾਕਰਨ ਬਾਰੇ ਜਾਣਕਾਰੀ।
ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੁਆਰਾ ਪ੍ਰਕਾਸ਼ਿਤ ਅਨੁਵਾਦਿਤ ਸਰੋਤਾਂ 'ਤੇ ਜਾਓ:
ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ: