ਕੋਵਿਡ-19 ਅੱਪਡੇਟ: ਨਿਊ ਸਾਊਥ ਵੇਲਜ਼ ਨੇ ਚੋਣਵੀਂ ਸਰਜਰੀ ਨੂੰ ਕੀਤਾ ਮੁਅੱਤਲ

ਇਹ 7 ਜਨਵਰੀ 2022 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

Perrottet presser

NSW Premier Dominic Perrottet (centre) speaks to the media during a press conference at South Western Sydney Vaccination Centre in Sydney, Wednesday, January 5. Source: AAP Image/Bianca De Marchi

  • ਨਿਊ ਸਾਊਥ ਵੇਲਜ਼ ਵਿੱਚ,ਗੈਰ-ਜ਼ਰੂਰੀ ਚੋਣਵੀਆਂ ਸਰਜਰੀਆਂ ਨੂੰ ਫਰਵਰੀ ਤੱਕ ਮੁਅੱਤਲ ਕਰ ਦਿੱਤਾ ਜਾਵੇਗਾ। ਰਾਜ ਵਿੱਚ ਪਿਛਲੇ 24 ਘੰਟਿਆਂ ਵਿੱਚ 38,625 ਲਾਗਾਂ ਦੀ ਰਿਪੋਰਟ ਕੀਤੀ ਗਈ ਹੈ।
  • ਪ੍ਰੀਮੀਅਰ ਡੋਮਿਨਿਕ ਪੇਰੋਟੈਟ ਨੇ ਘੋਸ਼ਣਾ ਕੀਤੀ ਕਿ ਜਿੰਨ੍ਹਾ ਐਨ ਐਸ ਡਬਲਯੂ ਨਿਵਾਸੀਆਂ ਦੇ ਰੈਪਿਡ ਐਂਟੀਜੇਨ ਟੈਸਟ ਪਾਜ਼ੀਟਿਵ ਆਉਂਦੇ ਹਨ ਹਨ, ਉਨ੍ਹਾਂ ਨੂੰ ਸਿਹਤ ਵਿਭਾਗ ਨੂੰ ਆਪਣੇ ਨਤੀਜੇ ਦੀ ਰਿਪੋਰਟ ਕਰਨ ਦੀ ਜ਼ਰੂਰਤ ਹੋਵੇਗੀ ਅਤੇ ਇਸਨੂੰ ਇੱਕ ਸਕਾਰਾਤਮਕ ਪੀ ਸੀ ਆਰ ਟੈਸਟ ਦੇ ਬਰਾਬਰ ਗਿਣਿਆ ਜਾਵੇਗਾ।
  • ਐਨ ਐਸ ਡਬਲਯੂ ਵਿੱਚ ਹਾਸਪੀਟੈਲਿਟੀ ਸਥਾਨਾਂ ਵਿੱਚ ਗਾਉਣ ਅਤੇ ਨੱਚਣ 'ਤੇ ਨਵੀਆਂ ਪਾਬੰਦੀਆਂ ਲਾਗੂ ਹੋਣਗੀਆਂ ਅਤੇ 27 ਜਨਵਰੀ ਤੱਕ ਜਾਰੀ ਰਹਿਣਗੀਆਂ।
  • ਪੇਰੋਟੈਟ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਜਿੱਥੇ ਟੀਕੇ ਲਾਜ਼ਮੀ ਹਨ, ਉਨ੍ਹਾਂ ਵਿੱਚ ਬੂਸਟਰ ਵੀ ਸ਼ਾਮਿਲ ਕਰਨੇ ਪੈਣਗੇ।
  • ਐਨ ਐਸ ਡਬਲਯੂ ਦੇ ਹਸਪਤਾਲਾਂ ਵਿੱਚ ਕੋਵਿਡ-19 ਲਾਗ ਵਾਲੇ ਰਿਕਾਰਡ ਤੋੜ 1,738 ਮਰੀਜ਼ ਭਰਤੀ ਕੀਤੇ ਗਏ ਹਨ। ਐਨ ਐਸ ਡਬਲਯੂ ਹੈਲਥ ਨੇ ਕਿਹਾ ਕਿ ਇੱਥੇ 134 ਲੋਕ ਇੰਟੈਂਸਿਵ ਕੇਅਰ ਵਿੱਚ ਹਨ।
  • ਵਿਕਟੋਰੀਆ ਦੇ ਹਸਪਤਾਲਾਂ ਵਿੱਚ ਭਰਤੀ ਲੋਕਾਂ ਦੀ ਗਿਣਤੀ 644 ਹੋ ਗਈ ਹੈ। ਇਨਟੈਂਸਿਵ ਕੇਅਰ ਵਿਚ 58 ਐਕਟਿਵ ਕੇਸ ਹਨ ਅਤੇ 24 ਵੈਂਟੀਲੇਟਰ 'ਤੇ ਹਨ।
  • ਓਮਿਕਰੋਨ ਦੇ ਕੇਸਾਂ ਵਿੱਚ ਵਾਧੇ ਦੇ ਚਲਦਿਆਂ, ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਅਪੀਲ ਕੀਤੀ ਹੈ ਕਿ ਆਸਟ੍ਰੇਲੀਆਈ ਲੋਕ ਮਹਾਂਮਾਰੀ ਵਿੱਚ ਸਰਕਾਰ ਦੀ 'ਡਿਜ਼ਾਸਟਰ ਪੇਮੈਂਟਸ' (ਛੁੱਟੀ ਭੁਗਤਾਨਾਂ) ਲਈ ਆਪਣੀ ਯੋਗਤਾ ਦੀ ਜਾਂਚ ਕਰਨ। ਜਿੰਨ੍ਹਾ ਨੂੰ ਸਵੈ-ਆਈਸੋਲੇਸ਼ਨ ਜਾਂ ਕੁਆਰੰਟੀਨ ਕਰਨ ਲਈ ਕਿਹਾ ਗਿਆ ਹੈ, ਉਨ੍ਹਾਂ ਲਈ ਹਰੇਕ ਸੱਤ ਦਿਨਾਂ ਦੀ ਮਿਆਦ ਲਈ ਭੁਗਤਾਨ ਦੀ ਕੀਮਤ $750 ਹੈ।
  • ਕੁਈਨਜ਼ਲੈਂਡ ਦੀ ਪ੍ਰੀਮੀਅਰ ਅੰਨਾਸਤਾਸੀਆ ਪਲਾਸਜ਼ੁਕ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਓਮਿਕਰੋਨ ਦਾ ਪ੍ਰਕੋਪ ਵਿਗੜਦਾ ਹੈ ਤਾਂ ਕੁਈਨਜ਼ਲੈਂਡ ਵਿੱਚ ਪ੍ਰਾਇਮਰੀ ਸਕੂਲਾਂ ਦੀ ਟਰਮ 1 ਦੀ ਸ਼ੁਰੂਆਤ ਵਿੱਚ ਦੋ ਹਫ਼ਤਿਆਂ ਤੱਕ ਦੇਰੀ ਹੋ ਸਕਦੀ ਹੈ।
  • ਨੋਰਥਰਨ ਟੈਰਿਟਰੀ ਵਿੱਚ ਟੀਕਾਕਰਨ ਨਾ ਕੀਤੇ ਗਏ ਵਸਨੀਕਾਂ ਨੂੰ ਹੁਣ ਸਖ਼ਤ ਤਾਲਾਬੰਦੀ ਪਾਬੰਦੀਆਂ ਦੀ ਪਾਲਣਾ ਕਰਨੀ ਪਵੇਗੀ। 16 ਸਾਲ ਤੋਂ ਵੱਧ ਉਮਰ ਦੇ ਟੀਕਾਕਰਨ ਨਾ ਕੀਤੇ ਗਏ ਲੋਕ ਸਿਰਫ਼ ਤਿੰਨ ਕਾਰਨਾਂ ਕਰਕੇ ਆਪਣਾ ਘਰ ਛੱਡ ਸਕਦੇ ਹਨ ਅਤੇ ਆਪਣੇ ਘਰ ਤੋਂ 30 ਕਿਲੋਮੀਟਰ ਤੋਂ ਵੱਧ ਦੀ ਯਾਤਰਾ ਨਹੀਂ ਕਰ ਸਕਦੇ ਹਨ।
  • ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਯੂ.ਐਚ.ਓ.) ਨੇ ਓਮਿਕਰੋਨ ਵੇਰੀਐਂਟ ਨੂੰ ਹਲਕਾ ਦੱਸਣ ਦੇ ਵਿਰੁੱਧ ਚਿਤਾਵਨੀ ਦਿੱਤੀ ਹੈ।ਉਨ੍ਹਾਂ ਕਿਹਾ ਹੈ ਕਿ ਇਹ ਦੁਨੀਆ ਭਰ ਵਿੱਚ ਲੋਕਾਂ ਨੂੰ ਮਾਰ ਰਿਹਾ ਹੈ।
ਕੋਵਿਡ-19 ਦੇ ਅੰਕੜੇ:

ਨਿਊ ਸਾਊਥ ਵੇਲਜ਼ ਵਿੱਚ 38,625 ਨਵੇਂ ਮਾਮਲੇ ਅਤੇ 11 ਮੌਤਾਂ ਦਰਜ ਕੀਤੀਆਂ ਗਈਆਂ ਹਨ। ਜੱਦ ਕਿ ਵਿਕਟੋਰੀਆ ਵਿੱਚ ਸਥਾਨਕ ਤੌਰ 'ਤੇ 17,636 ਨਵੇਂ ਮਾਮਲੇ ਅਤੇ 6 ਮੌਤਾਂ ਦਰਜ ਕੀਤੀਆਂ ਗਈਆਂ ਹਨ।

ਕੁਈਨਸਲੈਂਡ ਵਿੱਚ 10,953 ਮਾਮਲੇ ਦਰਜ ਕੀਤੇ ਗਏ ਹਨ। ਸਾਊਥ ਆਸਟਰੇਲੀਆ ਵਿੱਚ 3,070 ਮਾਮਲੇ ਦਰਜ ਕੀਤੇ ਗਏ ਹਨ।

ਏ ਸੀ ਟੀ ਵਿੱਚ 1,246 ਨਵੇਂ ਮਾਮਲੇ ਅਤੇ ਤਸਮਾਨੀਆ ਵਿੱਚ 1,489 ਕੋਵਿਡ ਮਾਮਲੇ ਦਰਜ ਕੀਤੇ ਗਏ ਹਨ।

ਆਪਣੀ ਭਾਸ਼ਾ ਵਿੱਚ ਕੋਵਿਡ-19 ਮਹਾਂਮਾਰੀ ਦੇ ਵਰਤਮਾਨ ਉਪਾਵਾਂ ਲਈ, ਇੱਥੇ ਜਾਓ


ਕੁਆਰੰਟੀਨ ਅਤੇ ਰਾਜ ਦਰ ਰਾਜ ਪਾਬੰਦੀਆਂ:

ਯਾਤਰਾ

ਆਪਣੀ ਭਾਸ਼ਾ ਵਿੱਚ ਯਾਤਰਾ ਅਤੇ ਕੋਵਿਡ-19 ਅਤੇ ਦੀ ਅੰਤਰਰਾਸ਼ਟਰੀ ਯਾਤਰੀਆਂ ਬਾਰੇ ਜਾਣਕਾਰੀ ਹਾਸਿਲ ਕਰੋ।

ਵਿੱਤੀ ਮਦਦ

ਇੱਕ ਵਾਰ ਰਾਜਾਂ ਵਿੱਚ 70 ਅਤੇ 80 ਪ੍ਰਤੀਸ਼ਤ ਤੱਕ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣ 'ਤੇ ਕੋਵਿਡ-19 ਡਿਜ਼ਾਸਟਰ ਪੇਮੈਂਟ ਵਿੱਚ ਬਦਲਾਅ ਆ ਜਾਣਗੇ: ਕੋਵਿਡ-19 ਦੌਰਾਨ ਸਰਵਿਸਿਜ਼ ਆਸਟ੍ਰੇਲੀਆ ਤੋਂ ਭਾਸ਼ਾ ਵਿੱਚ ਮਦਦ ਪ੍ਰਾਪਤ ਕਰੋ।




ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੁਆਰਾ ਪ੍ਰਕਾਸ਼ਿਤ ਅਨੁਵਾਦਿਤ ਸਰੋਤਾਂ 'ਤੇ ਜਾਓ:


ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:


Share

Published

By Sumeet Kaur

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
ਕੋਵਿਡ-19 ਅੱਪਡੇਟ: ਨਿਊ ਸਾਊਥ ਵੇਲਜ਼ ਨੇ ਚੋਣਵੀਂ ਸਰਜਰੀ ਨੂੰ ਕੀਤਾ ਮੁਅੱਤਲ | SBS Punjabi