- ਕੋਵਿਡ-19 ਪ੍ਰਕੋਪ ਕਾਰਨ ਟੋਂਗਾ ਵਿੱਚ ਮਾਨਵਤਾਵਾਦੀ ਸਹਾਇਤਾ ਅਤੇ ਡਾਕਟਰੀ ਸਪਲਾਈ ਲੈਕੇ ਜਾ ਰਹੇ ਆਸਟ੍ਰੇਲੀਆਈ ਜਲ ਸੈਨਾ ਦੇ ਜਹਾਜ਼ ਲਈ ਰੁਕਾਵਟਾਂ ਪੈਦਾ ਹੋ ਗਈਆਂ ਹਨ ਕਿਓਂਕਿ ਜਹਾਜ਼ ਵਿੱਚ ਲਾਗ ਦੇ 23 ਮਾਮਲੇ ਦਰਜ ਕੀਤੇ ਗਏ ਹਨ।
- ਐਨ ਐਸ ਡਬਲਯੂ ਦੇ ਪ੍ਰੀਮੀਅਰ ਡੋਮਿਨਿਕ ਪੇਰੋਟੈਟ ਨੇ ਘੋਸ਼ਣਾ ਕੀਤੀ ਹੈ ਕਿ ਰਾਜ ਵਿੱਚ ਹਸਪਤਾਲ ਭਰਤੀਆਂ ਵਿੱਚ ਵਾਧੇ ਦੇ ਮੱਦੇਨਜ਼ਰ ਕੋਵਿਡ-19 ਪਾਬੰਦੀਆਂ ਨੂੰ ਇੱਕ ਮਹੀਨੇ ਲਈ ਹੋਰ ਵਧਾਇਆ ਜਾਵੇਗਾ।
- ਪਾਬੰਦੀਆਂ ਵਿੱਚ ਪ੍ਰਤੀ ਦੋ ਵਰਗ ਮੀਟਰ ਵਿੱਚ ਇੱਕ ਵਿਅਕਤੀ ਦੀ ਘਣਤਾ ਸੀਮਾ ਅਤੇ ਘਰ ਨੂੰ ਛੱਡ ਕੇ ਬਾਕੀ ਸਾਰੇ ਇੰਡੋਰ ਸਥਾਨਾਂ ਤੇ ਚਿਹਰੇ ਦੇ ਮਾਸਕ ਪਹਿਨਣਾ ਸ਼ਾਮਲ ਹੈ।
- ਰਾਸ਼ਟਰੀ ਪੱਧਰ 'ਤੇ ਲਾਗ ਨਾਲ 87 ਮੌਤਾਂ ਦਰਜ ਕੀਤੀਆਂ ਗਈਆਂ ਹਨ।
- ਕੋਲਸ ਅਤੇ ਵੂਲਵਰਥ ਦੇ ਅਨੁਸਾਰ ਸਟਾਫ਼ ਦੇ ਕੰਮ 'ਤੇ ਵਾਪਸ ਆਉਣ ਨਾਲ ਸੁਪਰਮਾਰਕਿਟ ਸਪਲਾਈ ਦੀ ਕਮੀ ਘੱਟ ਹੋ ਰਹੀ ਹੈ। ਰੈਪਿਡ ਐਂਟੀਜਨ ਟੈਸਟ, ਪੈਰਾਸੀਟਾਮੋਲ ਅਤੇ ਟਾਇਲਟ ਪੇਪਰ 'ਤੇ ਉਤਪਾਦ ਸੀਮਾਵਾਂ ਦੋਵਾਂ ਸੁਪਰਮਾਰਕੀਟ ਚੇਨਾਂ ਵਿੱਚ ਅਜੇ ਵੀ ਲਾਗੂ ਹਨ।
- ਲੇਬਰ ਪਾਰਟੀ ਨੇ ਅਗਲੀਆਂ ਚੋਣਾਂ ਵਿੱਚ ਸਰਕਾਰ ਚੁਣੇ ਜਾਣ 'ਤੇ ਸਕੂਲਾਂ ਵਿੱਚ ਹਵਾਦਾਰੀ ਨੂੰ ਬਿਹਤਰ ਬਣਾਉਣ ਲਈ ਇੱਕ ਫੰਡਿੰਗ ਪੈਕੇਜ ਲਈ ਵਚਨਬੱਧਤਾ ਜ਼ਾਹਰ ਕੀਤੀ ਹੈ।
ਕੋਵਿਡ-19 ਅੰਕੜੇ:
- ਐਨ ਐਸ ਡਬਲਯੂ ਵਿੱਚ 2,943 ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ ਜਿਨ੍ਹਾਂ ਵਿੱਚੋਂ 183 ਇੰਟੈਂਸਿਵ ਕੇਅਰ ਵਿੱਚ ਹਨ। ਰਾਜ ਵਿੱਚ ਕੋਵਿਡ-19 ਦੇ 18,512 ਨਵੇਂ ਮਾਮਲੇ ਅਤੇ 29 ਮੌਤਾਂ ਦਰਜ ਕੀਤੀਆਂ ਗਈਆਂ ਹਨ।
- ਵਿਕਟੋਰੀਆ ਵਿੱਚ, 1,057 ਲੋਕ ਹਸਪਤਾਲ ਵਿੱਚ ਦਾਖਲ ਹਨ ਜਿਨ੍ਹਾਂ ਵਿੱਚੋਂ 119 ਲੋਕਾਂ ਨੂੰ ਆਈਸੀਯੂ ਵਿੱਚ ਰੱਖਿਆ ਗਿਆ ਹੈ। ਇੱਥੇ 29 ਮੌਤਾਂ ਅਤੇ 14,836 ਨਵੇਂ ਲਾਗ ਦੇ ਮਾਮਲੇ ਦਰਜ ਹੋਏ ਹਨ।
- ਕੁਈਨਜ਼ਲੈਂਡ ਦੇ ਹਸਪਤਾਲਾਂ ਵਿੱਚ ਲਾਗ ਕਾਰਨ 928 ਲੋਕ ਦਾਖਲ ਹਨ ਜਿਨ੍ਹਾਂ ਵਿੱਚ 51 ਗੰਭੀਰ ਦੇਖਭਾਲ ਵਾਲ਼ੇ ਹਨ ਅਤੇ ਤਾਜ਼ਾ ਰਿਪੋਰਟਿੰਗ ਵਿੱਚ 9,546 ਨਵੇਂ ਮਾਮਲੇ ਅਤੇ 11 ਮੌਤਾਂ ਦਰਜ ਕੀਤੀਆਂ ਗਈਆਂ ਹਨ।
- ਤਸਮਾਨੀਆ ਵਿੱਚ 35 ਲੋਕ ਹਸਪਤਾਲ ਵਿੱਚ ਦਾਖਲ ਹਨ, 643 ਨਵੇਂ ਮਾਮਲੇ ਅਤੇ ਇੱਕ ਮੌਤ ਦਰਜ ਕੀਤੀ ਗਈ ਹੈ।
ਕੁਆਰੰਟੀਨ ਅਤੇ ਰਾਜ ਦਰ ਰਾਜ ਪਾਬੰਦੀਆਂ:
ਯਾਤਰਾ
ਵਿੱਤੀ ਮਦਦ
ਇੱਕ ਵਾਰ ਰਾਜਾਂ ਵਿੱਚ 70 ਅਤੇ 80 ਪ੍ਰਤੀਸ਼ਤ ਤੱਕ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣ 'ਤੇ ਕੋਵਿਡ-19 ਡਿਜ਼ਾਸਟਰ ਪੇਮੈਂਟ ਵਿੱਚ ਬਦਲਾਅ ਆ ਜਾਣਗੇ: ਕੋਵਿਡ-19 ਦੌਰਾਨ ਸਰਵਿਸਿਜ਼ ਆਸਟ੍ਰੇਲੀਆ ਤੋਂ ਭਾਸ਼ਾ ਵਿੱਚ ਮਦਦ ਪ੍ਰਾਪਤ ਕਰੋ।
- sbs.com.au/coronavirus 'ਤੇ 60 ਤੋਂ ਵੱਧ ਭਾਸ਼ਾਵਾਂ ਵਿੱਚ ਖ਼ਬਰਾਂ ਅਤੇ ਜਾਣਕਾਰੀ ਹਾਸਿਲ ਕਰੋ।
- ਤੁਹਾਡੇ ਰਾਜ ਜਾਂ ਖੇਤਰ ਲਈ ਸੰਬੰਧਿਤ ਦਿਸ਼ਾ-ਨਿਰਦੇਸ਼: ਐਨ ਐਸ ਡਬਲਯੂ, ਵਿਕਟੋਰੀਆ, ਕੁਈਨਜ਼ਲੈਂਡ, ਪੱਛਮੀ ਆਸਟ੍ਰੇਲੀਆ, ਦੱਖਣੀ ਆਸਟ੍ਰੇਲੀਆ, ਨੋਰਦਰਨ ਟੈਰੀਟੋਰੀ, ਏ ਸੀ ਟੀ, ਤਸਮਾਨੀਆ।
- ਤੁਹਾਡੀ ਭਾਸ਼ਾ ਵਿੱਚ ਕੋਵਿਡ-19 ਟੀਕਾਕਰਨ ਬਾਰੇ ਜਾਣਕਾਰੀ।
ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੁਆਰਾ ਪ੍ਰਕਾਸ਼ਿਤ ਅਨੁਵਾਦਿਤ ਸਰੋਤਾਂ 'ਤੇ ਜਾਓ:
ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:
ਐਸ ਬੀ ਐਸ, ਆਸਟ੍ਰੇਲੀਆ ਦੇ ਵਿਆਪਕ ਭਾਈਚਾਰਿਆਂ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ। ਖਬਰਾਂ ਅਤੇ ਜਾਣਕਾਰੀ 63 ਭਾਸ਼ਾਵਾਂ 'ਚ https://www.sbs.com.au/language/coronavirus ਉੱਤੇ ਉਪਲਬਧ ਹੈ।
ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।