Latest

ਕੋਵਿਡ-19 ਅੱਪਡੇਟ: ਆਸਟ੍ਰੇਲੀਆ ‘ਚ ਵੱਧ ਰਹੇ ਡੁੱਬਣ ਦੇ ਮਾਮਲਿਆਂ ਲਈ ਮੀਂਹ ਅਤੇ ਮਹਾਂਮਾਰੀ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ

ਇਹ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸੰਬੰਧੀ ਤਾਜ਼ਾ ਜਾਣਕਾਰੀ ਹੈ।

NSW CORONAVIRUS COVID19

Police patrolling Bondi Beach on horseback in Sydney. (file) Source: AAP / DAN HIMBRECHTS/AAPIMAGE

Key Points
  • ਨਿਊ ਸਾਊਥ ਵੇਲਜ਼ ਵਿੱਚ ਪਿਛਲੇ ਸੱਤ ਦਿਨਾਂ 'ਚ 17,229 ਕੋਵਿਡ ਮਾਮਲੇ ਅਤੇ 115 ਮੌਤਾਂ ਹੋਈਆਂ ਦਰਜ
  • ਏ.ਟੀ.ਏ.ਜ਼ੀ.ਆਈ ਵੱਲੋਂ 5-11 ਸਾਲ ਦੇ ਬੱਚਿਆਂ ਲਈ ਬੂਸਟਰ ਖੁਰਾਕ ਦੀ ਲੋੜ ਨਾ ਹੋਣ ਦੀ ਸਿਫਾਰਿਸ਼ ਕਾਇਮ
‘ਰੋਇਲ ਲਾਈਫ ਸੇਵਿੰਗ ਸੁਸਾਇਟੀ’ ਅਤੇ ‘ਸਰਫ ਲਾਈਫ ਸੇਵਿੰਗ ਆਸਟ੍ਰੇਲੀਆ’ ਨੇ ਪਿਛਲੇ ਸਾਲ 30 ਜੂਨ ਤੱਕ 339 ਡੁੱਬਣ ਦੇ ਮਾਮਲੇ ਦਰਜ ਕੀਤੇ ਹਨ।

1996 ਤੋਂ ਬਾਅਦ ਦੇਸ਼ ਵਿੱਚ ਡੁੱਬਣ ਨਾਲ ਹੋਣ ਵਾਲੀਆਂ ਮੌਤਾਂ ਦੇ ਮਾਮਲਿਆਂ ਵਿੱਚ ਇਹ ਸਭ ਤੋਂ ਵੱਡਾ ਵਾਧਾ ਹੈ। ਇਹਨਾਂ ਮੌਤਾਂ ਨੂੰ ਕੋਵਿਡ-19 ਮਹਾਂਮਾਰੀ ਅਤੇ ਬਰਸਾਤੀ ਮੌਸਮ ਨਾਲ ਜੋੜਿਆ ਜਾ ਰਿਹਾ ਹੈ।

‘ਸਰਫ ਲਾਈਫ ਸੇਵਿੰਗ ਆਸਟ੍ਰੇਲੀਆ’ ਦੇ ਮੁੱਖ ਕਾਰਜਕਾਰੀ ਜਸਟਿਨ ਸਕਾਰ ਦਾ ਕਹਿਣਾ ਹੈ ਕਿ ਸਕੂਲੀ ਬੱਚਿਆਂ ਵਿੱਚ ਡੁੱਬਣ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਵਧਿਆ ਹੈ, ਜੋ ਕਿ ਦੁਖਦਾਈ ਹੈ ਅਤੇ ਇਸਦਾ ਇੱਕ ਕਾਰਨ ਕੋਵਿਡ-19 ਕਾਰਨ ‘ਸਵਿਮਿੰਗ ਲੈਸਨ’ ਨਾ ਲੈ ਸਕਣਾ ਵੀ ਹੋ ਸਕਦਾ ਹੈ।

ਕੁੱਲ ਮੌਤਾਂ ਵਿੱਚ 141 ਸਮੁੰਦਰ ਨਾਲ ਅਤੇ 43 ਮੌਤਾਂ ਹੜ੍ਹਾਂ ਨਾਲ ਸਬੰਧਿਤ ਹਨ।
ਰਾਜਾਂ ਅਤੇ ਪ੍ਰਦੇਸ਼ਾਂ ਵੱਲੋਂ ਆਪਣੇ ਹਫਤਾਵਾਰੀ ਕੋਵਿਡ-19 ਮਾਮਲਿਆਂ ਦੀ ਗਿਣਤੀ ਸਾਂਝੀ ਕੀਤੀ ਜਾ ਰਹੀ ਹੈ।

ਪਿਛਲੇ ਮਹੀਨੇ ਰਾਜ ਅਤੇ ਖੇਤਰੀ ਸਿਹਤ ਮੰਤਰੀਆਂ ਦੀ ਮੀਟਿੰਗ ਤੋਂ ਬਾਅਦ 9 ਸਤੰਬਰ ਤੋਂ ਰਾਜਾਂ ਅਤੇ ਪ੍ਰਦੇਸ਼ਾਂ ਨੇ ਮਾਮਲਿਆਂ ਨੂੰ ਲੈ ਕੇ ਰੋਜ਼ਾਨਾ ਅਪਡੇਟ ਨੂੰ ਰੋਕਣ ਦਾ ਫੈਸਲਾ ਕੀਤਾ ਸੀ।
‘ਆਸਟ੍ਰੇਲੀਅਨ ਟੈਕਨੀਕਲ ਐਡਵਾਈਜ਼ਰੀ ਗਰੁੱਪ ਆਨ ਇਮਯੂਨਾਈਜ਼ੇਸ਼ਨ’ ਆਪਣੀ ਪੰਜ ਤੋਂ ਗਿਆਰ੍ਹਾਂ ਸਾਲਾਂ ਦੇ ਬੱਚਿਆਂ ਵਿੱਚ ਬੂਸਟਰ ਡੋਜ਼ ਨਾ ਲਗਾਵਾਉਣ ਵਾਲੀ ਸਿਫਾਰਿਸ਼ ਉੱਤੇ ਕਾਇਮ ਹੈ।

ਹਾਲਾਂਕਿ, ਜੇਕਰ ਉਪਚਾਰਕ ਵਸਤੂਆਂ ਦੇ ਪ੍ਰਸ਼ਾਸਨ ਵੱਲੋਂ ਇਸ ਉਮਰ ਸਮੂਹ ਲਈ ਇੱਕ ਬੂਸਟਰ ਖ਼ੁਰਾਕ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ ਤਾਂ ਫਿਰ ਏ.ਟੀ.ਏ.ਜ਼ੀ.ਆਈ ਆਪਣੇ ਇਸ ਫੈਸਲੇ ਉੱਤੇ ਵਿਚਾਰ ਕਰ ਸਕਦੀ ਹੈ।

ਏ.ਟੀ.ਏ.ਜ਼ੀ.ਆਈ ਨੇ ਅਜੇ ਛੇ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਫਾਈਜ਼ਰ ਦੇ ਟੀਕੇ ਦੀ ਵਰਤੋਂ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ।

ਮੋਡੇਰਨਾ ਦੀ ਸਪਾਈਕਵੈਕਸ ਵੈਕਸੀਨ ਇਸ ਉਮਰ ਸਮੂਹ ਲਈ ਪ੍ਰਵਾਨਿਤ ਕੋਵਿਡ-19 ਵੈਕਸੀਨ ਹੈ।

ਆਪਣੇ ਰਾਜ ਦੀਆਂ ਕੋਵਿਡ-19 ਟੈਸਟਿੰਗ ਕਲੀਨਿਕਾਂ ਬਾਰੇ ਜਾਣੋ।

ਆਪਣੇ ਆਰ ਏ ਟੀ (RAT) ਨਤੀਜੇ ਰਜਿਸਟਰ ਕਰੋ।

ਤੁਸੀਂ ਆਸਟ੍ਰੇਲੀਆ ਵਿੱਚ ਕੀ ਕਰ ਸਕਦੇ ਹੋ ਅਤੇ ਕੀ ਨਹੀਂ ਕਰ ਸਕਦੇ, ਇਸ ਬਾਰੇ ਜਾਣੋ।

ਜੇਕਰ ਤੁਹਾਨੂੰ ਵਿੱਤੀ ਸਹਾਇਤਾ ਦੀ ਲੋੜ ਹੈ ਤਾਂ ਆਪਣੇ ਵਿਕਲਪਾਂ ਬਾਰੇ ਜਾਣੋ

ਤੁਹਾਡੀ ਭਾਸ਼ਾ ਵਿੱਚ ਕੋਵਿਡ-19 ਸ਼ਬਦ ਨੂੰ ਸਮਝਣ ਲਈ ਇਥੇ ਕਲਿਕ ਕਰੋ। 

ਐਸ ਬੀ ਐਸ ਕਰੋਨਾਵਾਇਰਸ ਪੋਰਟਲ 'ਤੇ ਆਪਣੀ ਭਾਸ਼ਾ ਵਿੱਚ ਕੋਵਿਡ-19 ਜਾਣਕਾਰੀ ਪੜ੍ਹੋ।

Share

Published

Source: SBS

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
ਕੋਵਿਡ-19 ਅੱਪਡੇਟ: ਆਸਟ੍ਰੇਲੀਆ ‘ਚ ਵੱਧ ਰਹੇ ਡੁੱਬਣ ਦੇ ਮਾਮਲਿਆਂ ਲਈ ਮੀਂਹ ਅਤੇ ਮਹਾਂਮਾਰੀ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ | SBS Punjabi