Key Points
- ਦੱਖਣੀ ਆਸਟ੍ਰੇਲੀਆ ਦੇ ਹਸਪਤਾਲਾਂ ਅਤੇ ਜੇਲ੍ਹਾਂ ਵਿੱਚ ਚੈੱਕ-ਇਨ ਲੋੜਾਂ ਰੱਦ ਹੋਈਆਂ
- ਕੁਈਨਜ਼ਲੈਂਡ ਵਿੱਚ ਹਫਤੇ ਦੇ ਅੰਤ ਵਿੱਚ ਇੱਕ ਨਵਾਂ ਮਾਂਕੀਪੌਕਸ ਮਾਮਲਾ ਸਾਹਮਣੇ ਆਇਆ
- ਫਾਈਜ਼ਰ ਦੇ ਸੀ.ਈ.ਓ ਐਲਬਰਟ ਬੌਰਲਾ ਦੁਬਾਰਾ ਕੋਵਿਡ-19 ਪੋਜ਼ਟਿਵ ਹੋਏ
ਆਸਟ੍ਰੇਲੀਅਨ ਕੈਪੀਟਲ ਟੈਰੀਟਰੀ ਵੱਲੋਂ ਹਸਪਤਾਲਾਂ ਅੰਦਰ ਵਿਜ਼ਿਟਰ ਪਾਬੰਦੀਆਂ ਵਿੱਚ ਢਿੱਲ ਦੇ ਦਿੱਤੀ ਗਈ ਹੈ।
ਹੁਣ ਇੱਕ ਦਿੱਨ ਵਿੱਚ ਦੋ ਤੋਂ ਵੱਧ ਵਿਜ਼ਿਟਰ ਹਸਪਤਾਲ ਜਾ ਸਕਣਗੇ। ਹਾਲਾਂਕਿ ਵਿਜ਼ਿਟਰਾਂ ਨੂੰ ਸਹੂਲਤਾਂ ਵਿੱਚ ਭੀੜ ਜਮ੍ਹਾਂ ਨਾ ਹੋਣ ਅਤੇ ਹੋਰ ਸੁਰੱਖਿਆ ਉਪਾਵਾਂ ਦਾ ਧਿਆਨ ਰੱਖਣਾ ਪਵੇਗਾ।
ਸਾਊਥ ਆਸਟ੍ਰੇਲੀਆ ਵਿੱਚ ਰਿਹਾਇਸ਼ੀ ਏਜਡ ਕੇਅਰ ਸੁਵਿਧਾਵਾਂ ਵਿੱਚ ਵਿਜ਼ਿਟ ਕਰਨ ਵਾਲਿਆਂ ਨੂੰ ਇਨਫਲੂਐਂਜ਼ਾ ਜਾਂ ਕੋਵਿਡ-19 ਦੀ ਵੈਕਸੀਨੇਸ਼ਨ ਲਗਾਉਣ ਦੀ ਲੋੜ ਨਹੀਂ ਹੈ।
ਨਿਵਾਸੀਆਂ ਨੂੰ ਹੁਣ ਹਸਪਤਾਲਾਂ, ਏਜਡ ਕੇਅਰ ਸਹੂਲਤਾਂ, ਰਿਹਾਇਸ਼ੀ ਅਪੰਗਤਾ ਸਹੂਲਤਾਂ ਅਤੇ ਜੇਲ੍ਹਾਂ ਵਿੱਚ ਜਾਣ ਸਮੇਂ ਮਾਈ.ਐਸ.ਏ.ਗੌਵ ਐਪ ਉੱਤੇ ਚੈੱਕ ਇਨ ਕਰਨ ਦੀ ਲੋੜ ਵੀ ਹਟਾ ਦਿੱਤੀ ਗਈ ਹੈ।
ਤਾਜ਼ਾ ਅੰਕੜਿਆਂ ਮੁਤਾਬਕ ਕੋਵਿਡ-19 ਦੇ 1274 ਸਰਗਰਮ ਮਾਮਲਿਆਂ ਵਿੱਚੋਂ 219 ਮਾਮਲੇ ਰਿਹਾਇਸ਼ੀ ਏਜਡ ਕੇਅਰ ਸਹੂਲਤਾਂ ਵਿੱਚ ਪਾਏ ਗਏ ਹਨ।
ਨਿਊ ਸਾਊਥ ਵੇਲਜ਼ ਵਿੱਚ 67 ਮਾਮਲੇ, ਵਿਕਟੋਰੀਆ ਵਿੱਚ 66, ਕੁਈਨਜ਼ਲੈਂਡ ਵਿੱਚ 27, ਪੱਛਮੀ ਆਸਟ੍ਰੇਲੀਆ ਵਿੱਚ 25, ਦੱਖਣੀ ਆਸਟ੍ਰੇਲੀਆ ਵਿੱਚ 25, ਤਸਮਾਨੀਆ ਵਿੱਚ 4, ਨੋਰਦਰਨ ਟੈਰਿਟਰੀ ਵਿੱਚ 3 ਅਤੇ ਏ.ਸੀ.ਟੀ ਵਿੱਚ 2 ਮਾਮਲੇ ਦਰਜ ਕੀਤੇ ਗਏ ਹਨ।
ਕੁਈਨਜ਼ਲੈਂਡ ਵਿੱਚ ਹਫਤੇ ਦੇ ਅੰਤ ਵਿੱਚ ਇੱਕ ਨਵਾਂ ਮਾਂਕੀਪੌਕਸ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਵਿਕਟੋਰੀਆਂ ਵਿੱਚ 67 ਅਤੇ ਨਿਊ ਸਾਊਥ ਵੇਲਜ਼ ਵਿੱਚ 52 ਵਿੱਚ ਦੇਸ਼ ਦੇ ਸਭ ਤੋਂ ਵੱਧ ਮਾਂਕੀਪੌਕਸ ਦੇ ਮਾਮਲੇ ਦਰਜ ਕੀਤੇ ਗਏ ਹਨ।
ਫਾਈਜ਼ਰ ਦੇ ਸੀ.ਈ.ਓ ਐਲਬਰਟ ਬੌਰਲਾ ਇੱਕ ਵਾਰ ਫਿਰ ਕੋਵਿਡ-19 ਪੌਜ਼ਟਿਵ ਪਾਏ ਗਏ ਹਨ।
ਡਰੱਗ ਨਿਰਮਾਤਾ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਸ਼੍ਰੀਮਾਨ ਬੋਰਲਾ ਠੀਕ ਮਹਿਸੂਸ ਕਰ ਰਹੇ ਹਨ ਅਤੇ ਲੱਛਣਾਂ ਤੋਂ ਵੀ ਮੁਕਤ ਹਨ।
ਇੱਕ ਟਵੀਟ ਰਾਹੀਂ ਸ਼੍ਰੀਮਾਨ ਬੌਰਲਾ ਨੇ ਦੱਸਿਆ ਕਿ ਉਹਨਾਂ ਨੇ ਅਜੇ ਤੱਕ ਨਵਾਂ ਦੋ-ਪੱਖੀ ਬੂਸਟਰ ਨਹੀਂ ਲਗਵਾਇਆ ਹੈ ਕਿਉਂਕਿ ਉਹ ਸੀ.ਡੀ.ਸੀ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਇਸੇ ਸਾਲ ਅਗਸਤ ਦੇ ਮੱਧ ਵਿੱਚ ਪਿਛਲੇ ਕੋਵਿਡ ਪੌਜ਼ਟਿਵ ਕੇਸ ਤੋਂ ਤਿੰਨ ਮਹੀਨੇ ਪੂਰੇ ਹੋਣ ਦੀ ਉਡੀਕ ਕਰ ਰਹੇ ਸਨ।
ਉਹਨਾਂ ਦਾ ਕਹਿਣਾ ਹੈ ਕਿ ਹਾਲਾਂਕਿ ਬਹੁਤ ਤਰੱਕੀ ਕਰ ਲਈ ਗਈ ਹੈ, ਪਰ ਵਾਇਰਸ ਅਜੇ ਸਾਡੇ ਨਾਲ ਹੀ ਹੈ।
ਆਪਣੇ ਰਾਜ ਦੀਆਂ ਕੋਵਿਡ-19 ਟੈਸਟਿੰਗ ਕਲੀਨਿਕਾਂ ਬਾਰੇ ਜਾਣੋ।
ਆਪਣੇ ਆਰ ਏ ਟੀ (RAT) ਨਤੀਜੇ ਰਜਿਸਟਰ ਕਰੋ।
ਐਸ ਬੀ ਐਸ ਕਰੋਨਾਵਾਇਰਸ ਪੋਰਟਲ 'ਤੇ ਆਪਣੀ ਭਾਸ਼ਾ ਵਿੱਚ ਕੋਵਿਡ-19 ਜਾਣਕਾਰੀ ਪੜ੍ਹੋ।