ਕੋਵਿਡ-19 ਅੱਪਡੇਟ: ਵਿਦਿਆਰਥੀਆਂ ਦੀ ਸਕੂਲ ਵਾਪਸੀ ਨਾਲ ਕੇਸਾਂ ਦੇ ਆਂਕੜੇ ਵਧਣ ਦਾ ਖਦਸ਼ਾ

ਇਹ 31 ਜਨਵਰੀ, 2022 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

Students are seen walking to class at Toorak College in Melbourne.

Students in Victoria return to school on Monday amid Omicron. Source: AAP

  • ਦੇਸ਼ ਭਰ ਵਿੱਚ ਲੱਖਾਂ ਵਿਦਿਆਰਥੀਆਂ ਦੀ ਸਕੂਲ ਵਾਪਸੀ ਨਾਲ ਆਉਣ ਵਾਲੇ ਹਫ਼ਤਿਆਂ ਵਿੱਚ ਕੇਸਾਂ ਦੀ ਗਿਣਤੀ ਵਧਣ ਦੀ ਉਮੀਦ ਹੈ।
  • ਇਸ ਹਫ਼ਤੇ ਵਿਦਿਆਰਥੀਆਂ ਦੀ ਸਕੂਲ ਵਾਪਸੀ ਦੇ ਚੱਲਦਿਆਂ ਐਨ ਐਸ ਡਬਲਿਊ ਵਿੱਚ ਮਾਪਿਆਂ ਦੇ ਖਰਚਿਆਂ ਵਿੱਚ ਮਦਦ ਕਰਨ ਲਈ, ਹਰੇਕ ਪ੍ਰਾਇਮਰੀ ਸਕੂਲ ਦੇ ਬੱਚੇ ਨੂੰ ਸਕੂਲ ਤੋਂ ਪਹਿਲਾਂ ('ਬਿਫ਼ੋਰ ਕੇਅਰ') ਅਤੇ ਬਾਅਦ ਦੀ ਦੇਖਭਾਲ ('ਆਫ਼ਟਰ ਕੇਅਰ') ਲਈ $500 ਦਾ ਵਾਊਚਰ ਮਿਲੇਗਾ।
  • ਵਿਕਟੋਰੀਆ ਦੇ ਸਕੂਲਾਂ ਵਿੱਚ 50,000 ਤੋਂ ਵੱਧ ਏਅਰ ਪਿਊਰੀਫਾਇਰ ਪਹੁੰਚਾਏ ਗਏ ਹਨ, ਨਾਲ ਹੀ ਅਧਿਆਪਕਾਂ ਨੂੰ ਬਾਹਰ ਕਲਾਸਾਂ ਲੈਣ ਲਈ 300 'ਸ਼ੇਡ ਸੇਲਜ਼' (ਧੁੱਪ ਤੋਂ ਬਚਾਅ ਕਰਨ ਲਈ) ਵੀ ਦਿੱਤੇ ਗਏ ਹਨ।
  • ਕੁਈਨਜ਼ਲੈਂਡ ਵਿੱਚ, ਸਕੂਲ ਵਾਪਸੀ ਹੋਣ ਤੇ ਹਾਈ ਸਕੂਲਾਂ ਵਿੱਚ ਮਾਸਕ ਲਾਜ਼ਮੀ ਹੋਣਗੇ, ਵੱਡੀਆਂ ਅਸੈਂਬਲੀਆਂ ਨੂੰ ਮੁਅੱਤਲ ਕਰ ਦਿੱਤਾ ਜਾਵੇਗਾ ਅਤੇ ਬਿਮਾਰ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਰੈਪਿਡ ਐਂਟੀਜੇਨ ਟੈਸਟਾਂ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।
  • ਵੈਸਟਰਨ ਆਸਟ੍ਰੇਲੀਆ ਵਿੱਚ ਅੱਜ ਤੋਂ ਬਿਨ-ਟੀਕਾਕਰਨ ਵਾਲੇ ਲੋਕਾਂ ਲਈ ਤਾਲਾਬੰਦੀ ਸ਼ੁਰੂ ਹੋ ਗਈ ਹੈ। ਹਾਸਪੀਟੈਲਿਟੀ ਸਥਾਨਾਂ, ਜਨਤਕ ਅਤੇ ਪ੍ਰਾਈਵੇਟ ਹਸਪਤਾਲਾਂ, ਬਜ਼ੁਰਗਾਂ ਦੀ ਦੇਖਭਾਲ ਦੀਆਂ ਸਹੂਲਤਾਂ (ਏਜ ਕੇਅਰ) ਅਤੇ ਅੰਦਰੂਨੀ ਮਨੋਰੰਜਨ ਸਥਾਨਾਂ 'ਚ ਜਾਣ ਲਈ ਲੋਕਾਂ ਨੂੰ ਡਬਲ-ਡੋਜ਼ ਟੀਕਾਕਰਨ ਦੇ ਸਬੂਤ ਦੀ ਲੋੜ ਹੋਵੇਗੀ।
  • ਐਨ ਐਸ ਡਬਲਿਊ ਦੀ ਸਰਕਾਰ ਨੇ ਹਫਤੇ ਦੇ ਅੰਤ ਵਿੱਚ ਛੋਟੇ ਅਤੇ ਦਰਮਿਆਨੇ ਕਾਰੋਬਾਰਾਂ ਲਈ $1 ਬਿਲੀਅਨ ਆਰਥਿਕ ਸਹਾਇਤਾ ਪੈਕੇਜ ਬਾਰੇ ਘੋਸ਼ਣਾ ਕੀਤੀ ਹੈ, ਜਿਸ ਵਿੱਚ ਯੋਗ ਕਾਰੋਬਾਰਾਂ ਨੂੰ ਹਫ਼ਤਾਵਾਰੀ ਤਨਖਾਹ ਦੇ 20 ਪ੍ਰਤੀਸ਼ਤ ਦੇ ਇੱਕਮੁਸ਼ਤ ਭੁਗਤਾਨ ਸ਼ਾਮਲ ਹੈ। ਯੋਗ ਕਾਰੋਬਾਰਾਂ ਨੂੰ ਇੱਕ ਹਫ਼ਤੇ ਵਿੱਚ ਵੱਧ ਤੋਂ ਵੱਧ $5000 ਤੱਕ ਦਿੱਤੇ ਜਾਣਗੇ ।
  • ਸਿਹਤ ਅਧਿਕਾਰੀਆਂ ਨੇ ਚਿਤਵਨੀ ਦਿੱਤੀ ਹੈ ਕਿ ਪਿਛਲੇ ਮਹੀਨੇ ਦੱਖਣੀ ਅਫ਼ਰੀਕਾ ਤੋਂ ਆਏ ਓਮਿਕਰੋਨ ਦੇ ਵਧੇਰੇ ਗੰਭੀਰ ਵੇਰੀਐਂਟ ਨਾਲ ਆਸਟਰੇਲੀਆ ਵੀ ਜਲਦ ਹੀ ਪ੍ਰਭਾਵਿਤ ਹੋ ਸਕਦਾ ਹੈ।

ਕੋਵਿਡ-19 ਅੰਕੜੇ:

  • ਨਿਊ ਸਾਊਥ ਵੇਲਜ਼ ਵਿੱਚ 13,026 ਨਵੇਂ ਮਾਮਲੇ ਅਤੇ 27 ਮੌਤਾਂ ਦਰਜ ਕੀਤੀਆਂ ਹਨ ਜਦਕਿ 2,779 ਮਰੀਜ਼ ਹਸਪਤਾਲ ਵਿੱਚ ਭਰਤੀ ਹਨ ਜਿਨ੍ਹਾਂ ਵਿੱਚ 185 ਇੰਟੈਂਸਿਵ ਕੇਅਰ ਵਿੱਚ ਹਨ।
  • ਵਿਕਟੋਰੀਆ ਵਿੱਚ 10,053 ਨਵੇਂ ਕੇਸ ਅਤੇ 8 ਮੌਤਾਂ ਦਰਜ ਕੀਤੀਆਂ ਗਈਆਂ ਹਨ। 873 ਕੋਵਿਡ ਮਰੀਜ਼ ਹਸਪਤਾਲਾਂ ਵਿੱਚ ਦਾਖਲ ਹਨ ਅਤੇ 102 ਇੰਟੈਂਸਿਵ ਕੇਅਰ ਵਿੱਚ ਹਨ।
  • ਤਸਮਾਨੀਆ ਵਿੱਚ 504 ਨਵੇਂ ਕੋਰੋਨਾਵਾਇਰਸ ਮਾਮਲੇ ਦਰਜ ਕੀਤੇ ਗਏ ਹਨ ਜੋ ਕਿ ਜਨਵਰੀ ਦੀ ਸ਼ੁਰੂਆਤ ਤੋਂ ਹੁਣ ਤੱਕ ਰਾਜ ਦਾ ਸਭ ਤੋਂ ਘੱਟ ਰੋਜ਼ਾਨਾ ਅੰਕੜਾ ਹੈ। ਤਸਮਾਨੀਆ ਵਿੱਚ ਕੋਈ ਮੌਤ ਨਹੀਂ ਕੀਤੀ ਗਈ।

ਆਪਣੀ ਭਾਸ਼ਾ ਵਿੱਚ ਕੋਵਿਡ-19 ਮਹਾਂਮਾਰੀ ਦੇ ਮੌਜੂਦਾ ਉਪਾਵਾਂ ਨੂੰ ਜਾਨਣ ਲਈ ਇੱਥੇ ਜਾਓ


ਕਈ ਰਾਜਾਂ ਨੇ ਆਰ ਏ ਟੀ ਰਜਿਸਟ੍ਰੇਸ਼ਨ ਫਾਰਮ ਸਥਾਪਤ ਕੀਤੇ ਹਨ।

ਕੁਆਰੰਟੀਨ ਅਤੇ ਰਾਜ ਦਰ ਰਾਜ ਪਾਬੰਦੀਆਂ:

ਜਾਣੋ ਕਿ ਤੁਸੀਂ ਆਪਣੇ ਰਾਜ ਜਾਂ ਖੇਤਰ ਵਿੱਚ ਕੀ ਕਰ ਸਕਦੇ ਹੋ ਅਤੇ ਕੀ ਨਹੀਂ ਕਰ ਸਕਦੇ।

ਯਾਤਰਾ

ਆਪਣੀ ਭਾਸ਼ਾ ਵਿੱਚ ਯਾਤਰਾ ਅਤੇ ਅੰਤਰਰਾਸ਼ਟਰੀ ਯਾਤਰੀਆਂ ਬਾਰੇ ਜਾਣਕਾਰੀ ਹਾਸਿਲ ਕਰੋ।

ਵਿੱਤੀ ਮਦਦ

ਇੱਕ ਵਾਰ ਰਾਜਾਂ ਵਿੱਚ 70 ਅਤੇ 80 ਪ੍ਰਤੀਸ਼ਤ ਤੱਕ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣ 'ਤੇ ਕੋਵਿਡ-19 ਡਿਜ਼ਾਸਟਰ ਪੇਮੈਂਟ ਵਿੱਚ ਬਦਲਾਅ ਆ ਜਾਣਗੇ: ਕੋਵਿਡ-19 ਦੌਰਾਨ ਸਰਵਿਸਿਜ਼ ਆਸਟ੍ਰੇਲੀਆ ਤੋਂ ਭਾਸ਼ਾ ਵਿੱਚ ਮਦਦ ਪ੍ਰਾਪਤ ਕਰੋ।




ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੁਆਰਾ ਪ੍ਰਕਾਸ਼ਿਤ ਅਨੁਵਾਦਿਤ ਸਰੋਤਾਂ 'ਤੇ ਜਾਓ:

ਕੋਵਿਡ-19 ਟੀਕਾਕਰਨ ਸ਼ਬਦਾਵਲੀ

ਮੁਲਾਕਾਤ ਰੀਮਾਈਂਡਰ ਟੂਲ।


ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:


ਐਸ ਬੀ ਐਸ, ਆਸਟ੍ਰੇਲੀਆ ਦੇ ਵਿਆਪਕ ਭਾਈਚਾਰਿਆਂ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ। ਖਬਰਾਂ ਅਤੇ ਜਾਣਕਾਰੀ  63 ਭਾਸ਼ਾਵਾਂ 'ਚ https://www.sbs.com.au/language/coronavirus ਉੱਤੇ ਉਪਲਬਧ ਹੈ।

ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।  


Share

4 min read

Published

By Sumeet Kaur




Share this with family and friends


Follow SBS Punjabi

Download our apps

Watch on SBS

Punjabi News

Watch now