SKIP TO MAIN CONTENT

ਕੋਵਿਡ-19 ਅੱਪਡੇਟ: ਐਸਟ੍ਰਾਜੇਨੇਕਾ ਦੇ ਬੂਸਟਰ ਟੀਕੇ ਨੂੰ ਮਿਲ਼ੀ ਮਨਜ਼ੂਰੀ ਤੇ ਨਿਊ ਸਾਊਥ ਵੇਲਜ਼ ਵਿੱਚ ਹਸਪਤਾਲ ਨਿਯਮਾਂ 'ਚ ਬਦਲਾਅ

ਇਹ 10 ਫਰਵਰੀ, 2022 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

NSW Premier Dominic Perrottet
NSW Premier Dominic Perrottet Source: AAP

4 min read

Published

By Paras Nagpal



Skip to article content

  • ਥੈਰੇਪਿਊਟਿਕ ਗੁੱਡਜ਼ ਐਡਮਿਨਿਸਟ੍ਰੇਸ਼ਨ (TGA) ਨੇ ਅਸਥਾਈ ਤੌਰ 'ਤੇ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਐਸਟ੍ਰਾਜੇਨੇਕਾ ਬੂਸਟਰ ਸ਼ਾਟ ਨੂੰ ਮਨਜ਼ੂਰੀ ਦੇ ਦਿੱਤੀ ਹੈ।
  • ਟੀ ਜੀ ਏ ਨੇ ਜ਼ੋਰ ਦਿੱਤਾ ਹੈ ਕਿ ਫਾਈਜ਼ਰ ਅਤੇ ਮੋਡਰਨਾ ਤਰਜੀਹੀ ਬੂਸਟਰ ਵਿਕਲਪ ਬਣੇ ਰਹਿਣਗੇ, ਚਾਹੇ ਕਿਸੇ ਨੂੰ ਪਹਿਲਾਂ ਕੋਈ ਮਰਜ਼ੀ ਟੀਕੇ ਲੱਗੇ ਹੋਣ।
  • ਐਨ ਐਸ ਡਬਲਯੂ, ਵਿਕਟੋਰੀਆ, ਕੁਈਨਜ਼ਲੈਂਡ ਅਤੇ ਤਸਮਾਨੀਆ ਵਿੱਚ ਵੀਰਵਾਰ ਨੂੰ ਕੁੱਲ 49 ਮੌਤਾਂ ਦਰਜ ਹੋਈਆਂ ਹਨ।
  • ਐਨ ਐਸ ਡਬਲਯੂ ਪ੍ਰੀਮੀਅਰ ਡੋਮਿਨਿਕ ਪੇਰੋਟੈਟ ਨੇ ਕਿਹਾ ਕਿ ਜਿਹੜੇ ਲੋਕ ਗੰਭੀਰ ਰੂਪ ਵਿੱਚ ਬਿਮਾਰ ਹਨ, ਜ਼ਾਂ ਮਰ ਰਹੇ ਹਨ ਜ਼ਾਂ ਜਨਮ ਦੇ ਰਹੇ ਹਨ, ਦੇ ਅਜ਼ੀਜ਼ਾਂ ਨੂੰ ਹੁਣ ਹਸਪਤਾਲ ਮਿਲਣ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ।
  • ਐਨ ਐਸ ਡਬਲਯੂ ਦੇ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਗਿਣਤੀ 1,906 ਤੋਂ ਘਟ ਕੇ 1,795 ਹੋ ਗਈ ਹੈ, ਜਿਨ੍ਹਾਂ ਵਿੱਚੋਂ 121 ਆਈ ਸੀ ਯੂ ਵਿੱਚ ਹਨ। 
  • ਐਨ ਐਸ ਡਬਲਯੂ ਵਿੱਚ ਵਾਇਰਸ ਦੇ ਸੰਕਰਮਣ ਤੋਂ ਲੈਕੇ ਹੁਣ ਤੱਕ 1,600 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
  • ਬੁੱਧਵਾਰ ਨੂੰ ਰਾਜ ਦੁਆਰਾ ਸੰਚਾਲਿਤ ਹੱਬਾਂ ਵਿੱਚ 14,863 ਖੁਰਾਕਾਂ ਦੀ ਸਪੁਰਦਗੀ ਤੋਂ ਬਾਅਦ 18 ਸਾਲ ਤੋਂ ਵੱਧ ਉਮਰ ਦੇ ਵਿਕਟੋਰੀਆ ਦੇ ਲਗਭਗ 48 ਪ੍ਰਤੀਸ਼ਤ ਲੋਕਾਂ ਨੂੰ ਬੂਸਟਰ ਸ਼ਾਟ ਪ੍ਰਾਪਤ ਹੋ ਚੁੱਕਾ ਹੈ।
  • ਵੈਕਸੀਨ ਦੇ ਹੁਕਮਾਂ ਅਤੇ ਮਹਾਂਮਾਰੀ ਪਾਬੰਦੀਆਂ ਦੇ ਵਿਰੋਧ ਵਿੱਚ ਕੈਨੇਡਾ ਵਿੱਚ ਹੋਏ ਪ੍ਰਦਰਸ਼ਨਾਂ ਤੋਂ ਪ੍ਰੇਰਿਤ ਹੋ ਕੇ ਸੈਂਕੜੇ ਲੋਕਾਂ ਨੇ ਮੰਗਲਵਾਰ (8 ਫਰਵਰੀ) ਨੂੰ ਟਰੱਕਾਂ ਅਤੇ ਕੈਂਪਰ ਵੈਨਾਂ ਨਾਲ ਨਿਊਜ਼ੀਲੈਂਡ ਦੀ ਸੰਸਦ ਦੇ ਬਾਹਰ ਸੜਕਾਂ ਨੂੰ ਜਾਮ ਕਰ ਦਿੱਤਾ।

ਕੋਵਿਡ ਅੰਕੜੇ:

  • ਐਨ ਐਸ ਡਬਲਯੂ ਨੇ 1,795 ਮਰੀਜ਼ ਹਸਪਤਾਲ ਵਿੱਚ ਦਾਖਲ ਹੋਣ ਦੀ ਰਿਪੋਰਟ ਕੀਤੀ ਹੈ, ਜਿਨ੍ਹਾਂ ਵਿੱਚੋਂ 121 ਆਈ ਸੀ ਯੂ ਵਿੱਚ ਦਾਖਲ ਹਨ। ਕੋਵਿਡ-19 ਨਾਲ 24 ਨਵੀਆਂ ਮੌਤਾਂ ਅਤੇ 10,130 ਨਵੇਂ ਮਾਮਲੇ ਸਾਹਮਣੇ ਆਏ ਹਨ।
  • ਵਿਕਟੋਰੀਆ ਵਿੱਚ, 543 ਲੋਕ ਹਸਪਤਾਲ ਵਿੱਚ ਦਾਖਲ ਹਨ, ਜਿਨ੍ਹਾਂ ਵਿੱਚੋਂ 75 ਆਈ ਸੀ ਯੂ ਵਿੱਚ ਹਨ ਅਤੇ 23 ਮਰੀਜ਼ਾਂ ਨੂੰ ਵੈਂਟੀਲੇਟਰਾਂ 'ਤੇ ਰੱਖਿਆ ਗਿਆ ਹੈ। ਰਾਜ ਵਿੱਚ 16 ਮੌਤਾਂ ਅਤੇ 9,391 ਨਵੇਂ ਮਾਮਲੇ ਦਰਜ ਕੀਤੇ ਗਏ ਹਨ।
  • ਕੁਈਨਜ਼ਲੈਂਡ ਵਿੱਚ, ਕੋਵਿਡ-19 ਦੇ 6,902 ਨਵੇਂ ਮਾਮਲੇ  ਅਤੇ ਅੱਠ ਮੌਤਾਂ ਦਰਜ ਹੋਈਆਂ ਹਨ।
  • ਤਸਮਾਨੀਆ ਵਿੱਚ ਇੱਕ ਵਾਧੂ ਕੋਰੋਨਵਾਇਰਸ ਮੌਤ ਦਰਜ ਕੀਤੀ ਗਈ ਹੈ, ਜਦੋਂ ਕਿ ਰਾਜ ਦੇ ਰੋਜ਼ਾਨਾ ਮਾਮਲਿਆਂ ਦੀ ਗਿਣਤੀ 637 ਹੋ ਗਈ ਹੈ।
  • ਏ ਸੀ ਟੀ ਵਿੱਚ ਕੋਈ ਵੀ ਨਵੀਂ ਮੌਤ ਦਾ ਖੁਲਾਸਾ ਨਹੀਂ ਹੋਇਆ, ਹਾਲਾਂਕਿ ਸਥਾਨਕ ਤੌਰ ਤੇ 500 ਨਵੇਂ ਮਾਮਲੇ ਦਰਜ ਕੀਤੇ ਗਏ ਹਨ।

ਆਪਣੀ ਭਾਸ਼ਾ ਵਿੱਚ ਕੋਵਿਡ-19 ਮਹਾਂਮਾਰੀ ਦੇ ਮੌਜੂਦਾ ਉਪਾਵਾਂ ਨੂੰ ਜਾਨਣ ਲਈ ਇੱਥੇ ਜਾਓ


ਕਈ ਰਾਜਾਂ ਨੇ ਆਰ ਏ ਟੀ ਰਜਿਸਟ੍ਰੇਸ਼ਨ ਫਾਰਮ ਸਥਾਪਤ ਕੀਤੇ ਹਨ।

ਕੁਆਰੰਟੀਨ ਅਤੇ ਰਾਜ ਦਰ ਰਾਜ ਪਾਬੰਦੀਆਂ:

ਜਾਣੋ ਕਿ ਤੁਸੀਂ ਆਪਣੇ ਰਾਜ ਜਾਂ ਖੇਤਰ ਵਿੱਚ ਕੀ ਕਰ ਸਕਦੇ ਹੋ ਅਤੇ ਕੀ ਨਹੀਂ ਕਰ ਸਕਦੇ।

ਯਾਤਰਾ

ਆਪਣੀ ਭਾਸ਼ਾ ਵਿੱਚ ਯਾਤਰਾ ਅਤੇ ਅੰਤਰਰਾਸ਼ਟਰੀ ਯਾਤਰੀਆਂ ਬਾਰੇ ਜਾਣਕਾਰੀ ਹਾਸਿਲ ਕਰੋ।

ਵਿੱਤੀ ਮਦਦ

ਇੱਕ ਵਾਰ ਰਾਜਾਂ ਵਿੱਚ 70 ਅਤੇ 80 ਪ੍ਰਤੀਸ਼ਤ ਤੱਕ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣ 'ਤੇ ਕੋਵਿਡ-19 ਡਿਜ਼ਾਸਟਰ ਪੇਮੈਂਟ ਵਿੱਚ ਬਦਲਾਅ ਆ ਜਾਣਗੇ: ਕੋਵਿਡ-19 ਦੌਰਾਨ ਸਰਵਿਸਿਜ਼ ਆਸਟ੍ਰੇਲੀਆ ਤੋਂ ਭਾਸ਼ਾ ਵਿੱਚ ਮਦਦ ਪ੍ਰਾਪਤ ਕਰੋ।




ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੁਆਰਾ ਪ੍ਰਕਾਸ਼ਿਤ ਅਨੁਵਾਦਿਤ ਸਰੋਤਾਂ 'ਤੇ ਜਾਓ:

ਕੋਵਿਡ-19 ਟੀਕਾਕਰਨ ਸ਼ਬਦਾਵਲੀ

ਮੁਲਾਕਾਤ ਰੀਮਾਈਂਡਰ ਟੂਲ।


ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:


ਐਸ ਬੀ ਐਸ, ਆਸਟ੍ਰੇਲੀਆ ਦੇ ਵਿਆਪਕ ਭਾਈਚਾਰਿਆਂ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ। ਖਬਰਾਂ ਅਤੇ ਜਾਣਕਾਰੀ  63 ਭਾਸ਼ਾਵਾਂ 'ਚ https://www.sbs.com.au/language/coronavirus ਉੱਤੇ ਉਪਲਬਧ ਹੈ।

ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।  

 


Follow SBS Punjabi

Download our apps

Watch on SBS

Punjabi News

Stream now