ਕੋਵਿਡ-19 ਅੱਪਡੇਟ: ਵਿਕਟੋਰੀਆ ਵੱਲੋਂ ਹਸਪਤਾਲਾਂ ਲਈ ਕੋਡ ਬ੍ਰਾਊਨ ਐਮਰਜੈਂਸੀ ਦੀ ਘੋਸ਼ਣਾ

ਇਹ 18 ਜਨਵਰੀ, 2022 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

Paramedics are seen tending to their ambulance outside St Vincent hospital in Melbourne.

Paramedics are seen tending to their ambulance outside St Vincent hospital in Melbourne. Source: AAP

  • ਐਨ ਐਸ ਡਬਲਯੂ, ਵਿਕਟੋਰੀਆ ਅਤੇ ਕੁਈਨਜ਼ਲੈਂਡ ਵਿੱਚ ਕੋਵਿਡ-19 ਤੋਂ 74 ਮੌਤਾਂ ਦਾ ਰਿਕਾਰਡ ਦਰਜ ਕੀਤਾ ਗਿਆ ਹੈ, ਜੋ ਕਿ ਆਸਟ੍ਰੇਲੀਆ ਵਿੱਚ ਮਹਾਂਮਾਰੀ ਕਾਰਨ ਹੋਈਆਂ ਮੌਤਾਂ ਦੀ ਸਭ ਤੋਂ ਵੱਧ ਰੋਜ਼ਾਨਾ ਸੰਖਿਆ ਹੈ।
  • ਵਿਕਟੋਰੀਆ ਨੇ ਸਾਰੇ ਹਸਪਤਾਲਾਂ ਵਿੱਚ ਕੋਡ ਬ੍ਰਾਊਨ ਐਮਰਜੈਂਸੀ ਘੋਸ਼ਿਤ ਕੀਤੀ ਹੈ ਕਿਉਂਕਿ ਓਮਿਕਰੋਨ ਦਾ ਪ੍ਰਕੋਪ ਸਿਹਤ ਸੇਵਾਵਾਂ ਨੂੰ ਪ੍ਰਭਾਵਤ ਕਰ ਰਿਹਾ ਹੈ।
  • ਵਿਕਟੋਰੀਆ ਦੇ ਡਿਪਟੀ ਪ੍ਰੀਮੀਅਰ ਜੇਮਜ਼ ਮਰਲੀਨੋ ਦਾ ਕਹਿਣਾ ਹੈ ਕਿ, "ਸਾਡੀ ਸਿਹਤ ਪ੍ਰਣਾਲੀ ਉਸ ਸਿਖਰ 'ਤੇ ਪਹੁੰਚ ਗਈ ਹੈ ਜਿੱਥੇ ਇਹ ਕਰਮਚਾਰੀਆਂ ਦੀ ਗੰਭੀਰ ਘਾਟ ਨਾਲ ਜੂਝ ਰਹੀ ਹੈ।"
  • ਆਦੇਸ਼, ਜੋ ਛੇ ਖੇਤਰੀ ਹਸਪਤਾਲਾਂ 'ਤੇ ਵੀ ਲਾਗੂ ਹੋਵੇਗਾ, ਦਾ ਮਤਲਬ ਹੋਵੇਗਾ ਕਿ ਹਸਪਤਾਲ ਦੇ ਕੁਝ ਸਟਾਫ਼ ਨੂੰ ਛੁੱਟੀ ਤੋਂ ਵਾਪਸ ਬੁਲਾਇਆ ਜਾ ਸਕਦਾ ਹੈ ਅਤੇ ਗੈਰ-ਜ਼ਰੂਰੀ ਦੇਖਭਾਲ ਨੂੰ ਮੁਲਤਵੀ ਕੀਤਾ ਜਾ ਸਕਦਾ ਹੈ।
  • ਐਨ ਐਸ ਡਬਲਯੂ ਵਿੱਚ 29,830 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪੀਸੀਆਰ ਟੈਸਟਿੰਗ ਦੁਆਰਾ ਦਰਜ ਕੀਤੇ ਗਏ ਹਨ - ਜਦੋਂ ਕਿ 2,850 ਲੋਕ ਹਸਪਤਾਲ ਵਿੱਚ ਦਾਖਲ ਹਨ ਜਿਨ੍ਹਾਂ ਵਿੱਚੋਂ 209 ਆਈਸੀਯੂ ਵਿੱਚ ਹਨ।
  • ਸਿਡਨੀ ਮਾਰਨਿੰਗ ਹੇਰਾਲਡ ਨੇ ਰਿਪੋਰਟ ਦਿੱਤੀ ਕਿ ਰਾਜ ਦੇ 1.2 ਮਿਲੀਅਨ ਵਿਦਿਆਰਥੀਆਂ ਨੂੰ ਸਕੂਲ ਵਾਪਸੀ ਲਈ ਇੱਕ ਪ੍ਰਸਤਾਵ ਦੇ ਤਹਿਤ ਹਫ਼ਤੇ ਵਿੱਚ ਦੋ ਵਾਰ ਰੈਪਿਡ ਐਂਟੀਜਨ ਟੈਸਟ ਕਰਨ ਦੀ ਲੋੜ ਹੋਵੇਗੀ।
  • ਤਸਮਾਨੀਆ ਵਿੱਚ ਅੱਜ ਅੱਧੀ ਰਾਤ ਤੋਂ, ਪੂਰੀ ਤਰ੍ਹਾਂ ਟੀਕਾਕਰਨ ਵਾਲੇ ਯਾਤਰੀਆਂ ਨੂੰ ਯਾਤਰਾ ਕਰਨ ਤੋਂ ਪਹਿਲਾਂ ਆਪਣੀ ਯਾਤਰਾ ਨੂੰ ਰਜਿਸਟਰ ਕਰਨ ਜਾਂ ਕੋਵਿਡ ਟੈਸਟ ਕਰਵਾਉਣ ਦੀ ਲੋੜ ਨਹੀਂ ਹੋਵੇਗੀ, ਹਾਲਾਂਕਿ, ਟੀਕਾਕਰਨ ਤੋਂ ਬਿਨਾਂ ਨਿਯਮਾਂ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ।
  • ਕੁਈਨਜ਼ਲੈਂਡ ਵਿੱਚ ਨਵਾਂ ਸਕੂਲੀ ਸਾਲ ਦੋ ਹਫ਼ਤੇ ਦੇਰੀ ਨਾਲ ਸ਼ੁਰੂ ਹੋਵੇਗਾ ਕਿਉਂਕਿ ਸਿਹਤ ਅਧਿਕਾਰੀਆਂ ਨੇ ਮੌਜੂਦਾ ਸਥਿਤੀ ਦੇ ਕਾਰਨ ਇਸ ਵਿੱਚ ਦੇਰੀ ਕਰਨ ਦਾ ਫੈਸਲਾ ਕੀਤਾ ਹੈ।
  • ਕਿਓਂਕਿ ਕੁਈਨਜ਼ਲੈਂਡ ਨੇ 16 ਮੌਤਾਂ ਦਰਜ ਕੀਤੀਆਂ ਗਈਆਂ ਸਨ, ਸਿਹਤ ਮੰਤਰੀ ਯਵੇਟ ਡੀ'ਅਥ ਨੇ ਸਿਹਤ ਸਹੂਲਤਾਂ ਦੇ ਆਲੇ ਦੁਆਲੇ ਵਾਇਰਸ ਦੇ ਸੰਭਾਵੀ ਫੈਲਾਅ ਨੂੰ ਘਟਾਉਣ ਲਈ ਹਸਪਤਾਲਾਂ ਵਿੱਚ ਵਿਜ਼ਟਰਾਂ 'ਤੇ ਨਿਯਮਾਂ ਵਿੱਚ ਤਬਦੀਲੀਆਂ ਦਾ ਐਲਾਨ ਕੀਤਾ ਹੈ।
  • ਯੂਰਪੀਅਨ ਯੂਨੀਅਨ ਵੱਧ ਰਹੇ ਮਾਮਲਿਆਂ ਦੀ ਗਿਣਤੀ ਦੇ ਕਾਰਨ ਆਸਟ੍ਰੇਲੀਆ, ਅਰਜਨਟੀਨਾ ਅਤੇ ਕੈਨੇਡਾ ਤੋਂ ਟੀਕਾਕਰਨ ਰਹਿਤ ਲੋਕਾਂ ਲਈ ਕੋਵਿਡ-19 ਯਾਤਰਾ ਨਿਯਮਾਂ ਨੂੰ ਸਖ਼ਤ ਬਣਾ ਰਹੀ ਹੈ।
ਕਈ ਰਾਜਾਂ ਨੇ ਆਰ ਏ ਟੀ ਰਜਿਸਟ੍ਰੇਸ਼ਨ ਫਾਰਮ ਸਥਾਪਿਤ ਕੀਤੇ ਹਨ।

ਵਿਕਟੋਰੀਆ

ਕੁਈਨਜ਼ਲੈਂਡ

ਦੱਖਣੀ ਆਸਟ੍ਰੇਲੀਆ

ਤਸਮਾਨੀਆ

ਨੋਰਦਰਨ ਟੈਰੀਟੋਰੀ

ਕੋਵਿਡ-19 ਦੇ ਅੰਕੜੇ:

ਐਨ ਐਸ ਡਬਲਯੂ  ਵਿੱਚ 29,830 ਨਵੇਂ ਮਾਮਲੇ ਅਤੇ 36 ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਦੋਂ ਕਿ ਵਿਕਟੋਰੀਆ ਵਿੱਚ 20,180 ਨਵੇਂ ਮਾਮਲੇ ਅਤੇ 22 ਮੌਤਾਂ ਦਰਜ ਕੀਤੀਆਂ ਗਈਆਂ ਹਨ।

ਕੁਈਨਜ਼ਲੈਂਡ ਵਿੱਚ 15,962 ਮਾਮਲੇ ਅਤੇ 16 ਮੌਤਾਂ ਦਰਜ ਹੋਈਆਂ ਹਨ ਅਤੇ ਤਸਮਾਨੀਆ ਵਿੱਚ 1,310 ਮਾਮਲੇ ਦਰਜ ਕੀਤੇ ਗਏ।

ਆਪਣੀ ਭਾਸ਼ਾ ਵਿੱਚ ਕੋਵਿਡ-19 ਮਹਾਂਮਾਰੀ ਦੇ ਵਰਤਮਾਨ ਉਪਾਵਾਂ ਲਈ, ਇੱਥੇ ਜਾਓ


ਕੁਆਰੰਟੀਨ ਅਤੇ ਰਾਜ ਦਰ ਰਾਜ ਪਾਬੰਦੀਆਂ:

ਜਾਣੋ ਕਿ ਤੁਸੀਂ ਆਪਣੇ ਰਾਜ ਜਾਂ ਖੇਤਰ ਵਿੱਚ ਕੀ ਕਰ ਸਕਦੇ ਹੋ ਅਤੇ ਕੀ ਨਹੀਂ ਕਰ ਸਕਦੇ।

ਯਾਤਰਾ

ਆਪਣੀ ਭਾਸ਼ਾ ਵਿੱਚ ਯਾਤਰਾ ਅਤੇ ਕੋਵਿਡ-19 ਅਤੇ ਦੀ ਅੰਤਰਰਾਸ਼ਟਰੀ ਯਾਤਰੀਆਂ ਬਾਰੇ ਜਾਣਕਾਰੀ ਹਾਸਿਲ ਕਰੋ।

ਵਿੱਤੀ ਮਦਦ

ਇੱਕ ਵਾਰ ਰਾਜਾਂ ਵਿੱਚ 70 ਅਤੇ 80 ਪ੍ਰਤੀਸ਼ਤ ਤੱਕ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣ 'ਤੇ ਕੋਵਿਡ-19 ਡਿਜ਼ਾਸਟਰ ਪੇਮੈਂਟ ਵਿੱਚ ਬਦਲਾਅ ਆ ਜਾਣਗੇ: ਕੋਵਿਡ-19 ਦੌਰਾਨ ਸਰਵਿਸਿਜ਼ ਆਸਟ੍ਰੇਲੀਆ ਤੋਂ ਭਾਸ਼ਾ ਵਿੱਚ ਮਦਦ ਪ੍ਰਾਪਤ ਕਰੋ।




ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੁਆਰਾ ਪ੍ਰਕਾਸ਼ਿਤ ਅਨੁਵਾਦਿਤ ਸਰੋਤਾਂ 'ਤੇ ਜਾਓ:

ਕੋਵਿਡ-19 ਟੀਕਾਕਰਨ ਸ਼ਬਦਾਵਲੀ

ਮੁਲਾਕਾਤ ਰੀਮਾਈਂਡਰ ਟੂਲ।


ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:

 


Share

3 min read

Published

By Paras Nagpal




Share this with family and friends


Follow SBS Punjabi

Download our apps

Watch on SBS

Punjabi News

Watch now