Latest

ਕੋਵਿਡ-19 ਅੱਪਡੇਟ: ਇਮਿਊਨਿਟੀ ਘਟਣ ਦੀ ਸੰਭਾਵਨਾ ਪਿੱਛੋਂ ਵਾਇਰਸ ਦੇ ਹੋਰ ਪਸਾਰੇ ਦੀ ਚੇਤਾਵਨੀ

ਇਹ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

VICTORIA CORONAVIRUS COVID19

A worker hands out a surgical mask to a passenger at Southern Cross Station in Melbourne. (file) Source: AAP / JOEL CARRETT/AAPIMAGE

Key Points
  • ਸਤੰਬਰ ਤੋਂ ਬਾਅਦ ਕੋਵਿਡ-19 ਉਪਾਵਾਂ ਲਈ ਆਸਟ੍ਰੇਲੀਆ ਖਰਚ ਕਰੇਗਾ 1.4 ਬਿਲੀਅਨ ਡਾਲਰ
  • ਵਿਕਟੋਰੀਆ ਨੇ ਜਨਤਕ ਆਵਾਜਾਈ ਉੱਤੇ ਫੇਸ ਮਾਸਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਯਾਤਰੀਆਂ ਨੂੰ ਕੀਤੇ 100 ਤੋਂ ਵੀ ਵੱਧ ਜੁਰਮਾਨੇ
ਸਿਹਤ ਅਧਿਕਾਰੀ ਮਾਰਕ ਬਟਲਰ ਦਾ ਕਹਿਣਾ ਹੈ ਕਿ ਕੋਵਿਡ-19 ਮਹਾਂਮਾਰੀ ਨਾਲ ਨਜਿੱਠਣ ਲਈ ਅਲਬਨੀਜ਼ੀ ਸਰਕਾਰ ਵੱਲੋਂ 1.4 ਬਿਲੀਅਨ ਡਾਲਰ ਖਰਚ ਕੀਤੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਮੌਜੂਦਾ ਕੋਵਿਡ-19 ਪ੍ਰਤੀਕਿਰਿਆ ਉਪਾਅ 31 ਦਸੰਬਰ ਤੱਕ ਵਧਾ ਦਿੱਤੇ ਗਏ ਹਨ।

ਪਹਿਲਾਂ, ਇਹ ਉਪਾਅ 30 ਸਤੰਬਰ ਨੂੰ ਖਤਮ ਹੋਣ ਵਾਲੇ ਸਨ।

1.4 ਬਿਲੀਅਨ ਵਿੱਚੋਂ 840 ਮਿਲੀਅਨ ਡਾਲਰ ਏਜਡ ਕੇਅਰ ਸਪੋਰਟਸ ਪ੍ਰੋਗਰਾਮ ਲਈ ਅਤੇ 48 ਮਿਲੀਅਨ ਜੀ.ਪੀ ਦੀ ਅਗਵਾਈ ਵਾਲੇ 'ਰੈਸਪੀਰੇਟਰੀ ਕਲੀਨਿਕਾਂ' ਨੂੰ ਪ੍ਰਦਾਨ ਕੀਤੇ ਜਾਣਗੇ।

ਬਾਕੀ ਦੇ 235 ਮਿਲੀਅਨ ਡਾਲਰ ਏਜਡ ਕੇਅਰ, ਪ੍ਰਾਇਮਰੀ ਕੇਅਰ, ਡਿਸਐਬਿਲਟੀ ਕੇਅਰ, ਫਸਟ ਨੇਸ਼ਨਜ਼ ਸਿਹਤ ਸੇਵਾਵਾਂ ਅਤੇ ਫਰੰਟਲਾਈਨ ਹੈਲਥਕੇਅਰ ਵਰਕਰਾਂ ਲਈ ਪੀ.ਪੀ.ਈ, ਇਲਾਜ ਅਤੇ ਰੈਪਿਡ ਟੈਸਟ ਕਿੱਟਾਂ ਖਰੀਦਣ ਲਈ ਖਰਚ ਕੀਤੇ ਜਾਣਗੇ।

ਸ਼੍ਰੀ ਬਟਲਰ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿੱਚ ਕੋਵਿਡ-19 ਮਾਮਲਿਆਂ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।

ਸ਼੍ਰੀ ਬਟਲਰ ਨੇ ਦੱਸਿਆ ਕਿ ਜੁਲਾਈ ਦੇ ਅਖ਼ੀਰ ਵਿੱਚ ਇਹ ਲਹਿਰ ਸਿਖਰ ਉੱਤੇ ਹੋਣ ਤੋਂ ਬਾਅਦ ਹੁਣ ਕੇਸਾਂ ਦੀ ਗਿਣਤੀ ਲਗਭਗ 85 ਪ੍ਰਤੀਸ਼ਤ ਘੱਟ ਹੋ ਗਈ ਹੈ ਅਤੇ ਹਸਪਤਾਲਾਂ ਵਿੱਚ ਭਰਤੀ ਹੋਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਲਗਭਗ 70 ਪ੍ਰਤੀਸ਼ਤ ਕਮੀ ਆਈ ਹੈ।

ਇਸ ਸਮੇਂ ਪ੍ਰਕੋਪ ਦਾ ਸਾਹਮਣਾ ਕਰ ਰਹੇ ਏਜਡ ਕੇਅਰ ਸਹੂਲਤਾਂ ਦੀ ਗਿਣਤੀ ਵਿੱਚ ਤਿੰਨ ਚੌਥਾਈ ਤੋਂ ਵੀ ਵੱਧ ਗਿਰਾਵਟ ਆਈ ਹੈ ਅਤੇ ਮੌਤ ਦਰ ਵਿੱਚ ਡੇਢ ਤੋਂ ਵੀ ਜ਼ਿਆਦਾ ਗਿਰਾਵਟ ਦੇਖੀ ਗਈ ਹੈ।
ਵਿਕਟੋਰੀਆ ਦੇ ਮੁੱਖ ਸਿਹਤ ਅਧਿਕਾਰੀ ਬ੍ਰੈਟ ਸਟਨ ਨੇ ਟਵੀਟ ਕਰ ਕਿ ਕਿਹਾ ਕਿ ਦੂਜੀ ਬੂਸਟਰ ਜਾਂ ਚੌਥੀ ਵੈਕਸੀਨ ਲਗਾਉਣ ਵਾਲਿਆਂ ਵਿੱਚ ਕੋਵਿਡ-19 ਤੋਂ ਮਰਨ ਦਾ ਜੋਖ਼ਮ ਚਾਰ ਗੁਣਾ ਘੱਟ ਜਾਂਦਾ ਹੈ।

ਉਹਨਾਂ ਕਿਹਾ ਕਿ ਸਪੱਸ਼ਟ ਤੌਰ ਉੱਤੇ ਸੁਨੇਹਾ ਇਹੀ ਹੈ ਕਿ ਜਲਦ ਤੋਂ ਜਲਦ ਬੂਸਟਰ ਟੀਕਾ ਲਗਵਾਉਣਾ ਚਾਹੀਦਾ ਹੈ।

ਸ਼੍ਰੀ ਸਟਨ ਦਾ ਮੰਨਣਾ ਹੈ ਕਿ ਭਵਿੱਖ ਦੀਆਂ ਕੋਵਿਡ-19 ਲਹਿਰਾਂ ਪਿਛਲੀਆਂ ਲਹਿਰਾਂ ਜਿੰਨੀਆਂ ਗੰਭੀਰ ਨਹੀਂ ਹੋਣਗੀਆਂ।

ਉਹਨਾਂ ਨੇ ਟਵੀਟ ਕਰਦਿਆਂ ਕਿਹਾ ਕਿ ਨਵੇਂ ਵੈਰੀਅੰਟ ਆਉਂਦੇ ਰਹਿਣਗੇ ਪਰ ਇਹਨਾਂ ਤੋਂ ਜ਼ਿਆਦਾ ਘੱਟ ਰਹੀ 'ਹਾਈਬ੍ਰਿਡ ਇਮਿਊਨਿਟੀ' ਵਧੇਰੇ ਹਾਨੀਕਾਰਕ ਹੈ।

ਇਸ ਦੌਰਾਨ ਏ.ਏ.ਪੀ ਵੱਲੋਂ ਜਾਰੀ ਰਿਪੋਰਟ ਮੁਤਾਬਕ ਵਿਕਟੋਰੀਆ ਵਿੱਚ ਜਨਤਕ ਟ੍ਰਾਂਸਪੋਰਟ ਦੀ ਵਰਤੋਂ ਦੌਰਾਨ ਫੇਸ ਮਾਸਕ ਨਿਯਮਾਂ ਦੀ ਪਾਲਣਾ ਨਾ ਕਰਨ ਉੱਤੇ ਯਾਤਰੀਆਂ ਨੂੰ 100 ਤੋਂ ਵੱਧ ਜ਼ੁਰਮਾਨੇ ਅਤੇ 1,81,000 ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ।

ਆਪਣੇ ਰਾਜ ਦੀਆਂ ਕੋਵਿਡ-19 ਟੈਸਟਿੰਗ ਕਲੀਨਿਕਾਂ ਬਾਰੇ ਜਾਣੋ।

ਆਪਣੇ ਆਰ ਏ ਟੀ (RAT) ਨਤੀਜੇ ਰਜਿਸਟਰ ਕਰੋ।

ਤੁਸੀਂ ਆਸਟ੍ਰੇਲੀਆ ਵਿੱਚ ਕੀ ਕਰ ਸਕਦੇ ਹੋ ਅਤੇ ਕੀ ਨਹੀਂ ਕਰ ਸਕਦੇ, ਇਸ ਬਾਰੇ ਜਾਣੋ।

ਜੇਕਰ ਤੁਹਾਨੂੰ ਵਿੱਤੀ ਸਹਾਇਤਾ ਦੀ ਲੋੜ ਹੈ ਤਾਂ ਆਪਣੇ ਵਿਕਲਪਾਂ ਬਾਰੇ ਜਾਣੋ

ਤੁਹਾਡੀ ਭਾਸ਼ਾ ਵਿੱਚ ਕੋਵਿਡ-19 ਸ਼ਬਦ ਨੂੰ ਸਮਝਣ ਲਈ ਇਥੇ ਕਲਿਕ ਕਰੋ। 

ਐਸ ਬੀ ਐਸ ਕਰੋਨਾਵਾਇਰਸ ਪੋਰਟਲ 'ਤੇ ਆਪਣੀ ਭਾਸ਼ਾ ਵਿੱਚ ਕੋਵਿਡ-19 ਜਾਣਕਾਰੀ ਪੜ੍ਹੋ।

Share

Published

Source: SBS

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
ਕੋਵਿਡ-19 ਅੱਪਡੇਟ: ਇਮਿਊਨਿਟੀ ਘਟਣ ਦੀ ਸੰਭਾਵਨਾ ਪਿੱਛੋਂ ਵਾਇਰਸ ਦੇ ਹੋਰ ਪਸਾਰੇ ਦੀ ਚੇਤਾਵਨੀ | SBS Punjabi