Key Points
- ਆਡਿਟ ਦਫਤਰ ਨੇ ਪਾਇਆ ਕਿ ਆਸਟ੍ਰੇਲੀਆ ‘ਚ ਸ਼ੁਰੂਆਤੀ ਕੋਵਿਡ ਵੈਕਸੀਨ ਰੋਲਆਊਟ ਦੀ ਗਤੀ ਕਾਫੀ ਹੌਲੀ ਸੀ
- ਅਧਿਐਨ ਦਰਸਾਉਂਦਾ ਹੈ ਕਿ ਕੋਵਿਡ ਨਾਲ ਸੰਕਰਮਿਤ ਲੋਕਾਂ ਨੂੰ ਬ੍ਰੇਨ ਫੋਗ ਦਾ ਵਧੇਰੇ ਜੋਖਮ ਹੋ ਸਕਦਾ ਹੈ
- ਅਮਰੀਕਾ ‘ਚ ਓਮੀਕਰੋਨ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਬੂਸਟਰ ਖੁਰਾਕ ਨੂੰ ਕੀਤਾ ਜਾਵੇਗਾ ਰੋਲਆਊਟ
ਵੀਰਵਾਰ ਨੂੰ ਆਸਟ੍ਰੇਲੀਆ ਵਿੱਚ ਘੱਟੋ-ਘੱਟ 132 ਕੋਵਿਡ-19 ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਿੰਨ੍ਹਾਂ ਵਿੱਚ ਵਿਕਟੋਰੀਆ ਤੋਂ 46, ਨਿਊ ਸਾਊਥ ਵੇਲਜ਼ ਤੋਂ 43 ਅਤੇ ਕੁਈਨਜ਼ਲੈਂਡ ਤੋਂ 20 ਮੌਤਾਂ ਸ਼ਾਮਲ ਹਨ।
ਆਪਣੀ ਤਾਜ਼ਾ ਰਿਪੋਰਟ ਵਿੱਚ, ਆਸਟ੍ਰੇਲੀਅਨ ਨੈਸ਼ਨਲ ਆਡਿਟ ਦਫਤਰ ਨੇ ਨੋਟ ਕੀਤਾ ਹੈ ਕਿ ਸ਼ੁਰੂਆਤੀ ਕੋਵਿਡ-19 ਰੋਲਆਊਟ ਦੀ ਗਤੀ ਹੌਲੀ ਸੀ ਅਤੇ ਇਹ ਇਹ ਜ਼ਿਆਦਾ ਪ੍ਰਭਾਵਸ਼ਾਲੀ ਵੀ ਨਹੀਂ ਸੀ ਪਰ ਸਮੇਂ ਦੇ ਨਾਲ ਇਹ ਕਾਫੀ ਸਫਲ ਹੁੰਦਾ ਗਿਆ।
ਇਸ ਰਿਪੋਰਟ 'ਚ ਇਹ ਵੀ ਦਰਸਾਇਆ ਗਿਆ ਹੈ ਕਿ ਸਰਕਾਰ ਵੱਲੋਂ ਏਜਡ ਕੇਅਰ ਅਤੇ ਡਿਸਐਬਿਲਟੀ ਸਰਵਿਸਿਜ਼ ਦੇ ਨਿਵਾਸੀਆਂ ਅਤੇ ਸਵਦੇਸ਼ੀ ਆਬਾਦੀ ਲਈ ਟੀਕਾਕਰਨ ਦੇ ਟੀਚਿਆਂ ਨੂੰ ਪੂਰਾ ਨਹੀਂ ਕੀਤਾ ਗਿਆ ਜਦਕਿ ਉਹਨਾਂ ਨੂੰ ਸ਼ੁਰੂਆਤੀ ਖੁਰਾਕਾਂ ਲਈ ਟੀਚੇ ਉੱਤੇ ਰੱਖਿਆ ਗਿਆ ਸੀ।
ਲੈਂਸੇਟ ਸਾਈਕਿਆਟਰੀ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਨਵੇਂ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਕੋਵਿਡ-19 ਨਾਲ ਸੰਕਰਮਿਤ ਲੋਕਾਂ ਨੂੰ ਦੂਜੇ ਲੋਕਾਂ ਦੇ ਮੁਕਾਬਲੇ ਬਿਮਾਰੀ ਦੇ ਦੋ ਸਾਲ ਬਾਅਦ ਦਿਮਾਗੀ ਫੋਗ, ਦਿਮਾਗੀ ਕਮਜ਼ੋਰੀ ਅਤੇ ਮਨੋਵਿਗਿਆਨ ਦੇ ਵਧੇਰੇ ਜੋਖਮ ਦਾ ਸਾਹਮਣਾ ਕਰਨਾ ਪੈਂਦਾ ਹੈ।
ਵਿਸ਼ਵ ਸਿਹਤ ਸੰਗਠਨ ਵੱਲੋਂ ਪਿਛਲੇ ਹਫਤੇ ਗਲੋਬਲ ਮਾਂਕੀਪੋਕਸ ਦੇ ਮਾਮਲਿਆਂ ਵਿੱਚ 20 ਪ੍ਰਤੀਸ਼ਤ ਦਾ ਵਾਧਾ ਰਿਪੋਰਟ ਕੀਤਾ ਗਿਆ।
ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਡਾਕਟਰ ਟੇਡਰੋਸ ਅਡਾਨੋਮ ਘੇਬਰੇਅਸੱਸ ਦਾ ਕਹਿਣਾ ਹੈ ਕਿ ਲਗਭਗ ਸਾਰੇ ਕੇਸ ਉਹਨਾਂ ਮਰਦਾਂ ਨਾਲ ਸਬੰਧਿਤ ਹਨ ਜਿੰਨ੍ਹਾਂ ਵੱਲੋਂ ਦੂਸਰੇ ਮਰਦਾਂ ਨਾਲ ਸਰੀਰਕ ਸਬੰਧ ਬਣਾਏ ਗਏ ਸਨ।
ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਆਸਟ੍ਰੇਲੀਆ ਵਿੱਚ ਕੁੱਲ 82 ਮਾਂਕੀਪੌਕਸ ਦੇ ਮਾਮਲੇ ਹਨ, ਜਿੰਨ੍ਹਾਂ ਵਿੱਚੋਂ 36 ਵਿਕਟੋਰੀਆ ਅਤੇ 36 ਨਿਊ ਸਾਊਥ ਵੇਲਜ਼ ਵਿੱਚ, ਕੁਈਂਜ਼ਲੈਂਡ ਵਿੱਚ ਤਿੰਨ, ਪੱਛਮੀ ਆਸਟ੍ਰੇਲੀਆ ਵਿੱਚ ਤਿੰਨ, ਆਸਟ੍ਰੇਲੀਅਨ ਕੈਪੀਟਲ ਟੈਰੀਟਰੀ ਵਿੱਚ ਦੋ ਅਤੇ ਦੱਖਣੀ ਆਸਟ੍ਰੇਲੀਆ ਵਿੱਚ ਦੋ ਸ਼ਾਮਲ ਹਨ।
ਡਾ: ਅਡਾਨੋਮ ਘੇਬਰੇਅਸਸ ਨੇ ਕਿਹਾ ਕਿ ਪਿਛਲੇ ਚਾਰ ਹਫ਼ਤਿਆਂ ਵਿੱਚ ਕੋਵਿਡ -19 ਮੌਤਾਂ ਵਿੱਚ 35 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ, ਅਤੇ ਪਿਛਲੇ ਹਫ਼ਤੇ ਵਿੱਚ ਵਿਸ਼ਵ ਪੱਧਰ 'ਤੇ 15,000 ਲੋਕਾਂ ਨੇ ਕੋਵਿਡ -19 ਨਾਲ ਆਪਣੀਆਂ ਜਾਨਾਂ ਗੁਆ ਦਿੱਤੀਆਂ ਹਨ।
ਯੂ.ਐਸ. ਛੇਤੀ ਹੀ ਬ੍ਰਿਟੇਨ ਤੋਂ ਬਾਅਦ ਦੂਸਰਾ ਦੇਸ਼ ਬਣ ਸਕਦਾ ਹੈ ਜੋ ਓਮੀਕਰੋਨ ਵੇਰੀਐਂਟ ਨੂੰ ਨਿਸ਼ਾਨਾ ਬਣਾਉਣ ਵਾਲੇ ਅਪਡੇਟ ਕੀਤੇ ਬੂਸਟਰ ਡੋਜ਼ ਨੂੰ ਰੋਲਆਊਟ ਕਰੇਗਾ।
ਆਪਣੇ ਰਾਜ ਦੀਆਂ ਕੋਵਿਡ-19 ਟੈਸਟਿੰਗ ਕਲੀਨਿਕਾਂ ਬਾਰੇ ਜਾਣੋ।
ਆਪਣੇ ਆਰ ਏ ਟੀ (RAT) ਨਤੀਜੇ ਰਜਿਸਟਰ ਕਰੋ।
ਐਸ ਬੀ ਐਸ ਕਰੋਨਾਵਾਇਰਸ ਪੋਰਟਲ 'ਤੇ ਆਪਣੀ ਭਾਸ਼ਾ ਵਿੱਚ ਕੋਵਿਡ-19 ਜਾਣਕਾਰੀ ਪੜ੍ਹੋ।