'ਡੋਡਿਆਂ' ਨਾਲ ਗਿਰਫ਼ਤਾਰ ਹੋਇਆ ਨੌਜਵਾਨ ਜੇਲ ਜਾਣ ਤੋਂ ਬਚਿਆ

ਇੱਕ ਭਾਰਤੀ ਪਰਵਾਸੀ ਜਿਸਨੂੰ ਕਿ ਪੁਲਿਸ ਨੇ ਕੈਨਬੇਰਾ ਤੋਂ ਸਾਊਥ ਆਸਟ੍ਰੇਲੀਆ ਇੱਕ ਦੋਸਤ ਦੇ ਪਿਤਾ ਨੂੰ ਡੋਡੇ ਦੇਣ ਜਾਂਦੇ ਹੋਏ ਗਿਰਫ਼ਤਾਰ ਕੀਤਾ ਸੀ ਨੇ ਅਦਾਲਤ ਨੂੰ ਦੱਸਿਆ ਸੀ ਕਿ ਉਸਨੂੰ ਨਹੀਂ ਪਤਾ ਸੀ ਕਿ ਉਹ ਗੈਰਕਾਨੂੰਨੀ ਨਸ਼ਾ ਲੈਕੇ ਜਾ ਰਿਹਾ ਸੀ।

警方呼籲駕駛人士注意道路安全。

Alcohol and drugs tests will be back to the roads of NSW. Source: AAP

ਇੱਕ ਭਾਰਤੀ ਵਿਅਕਤੀ ਜਿਸਨੂੰ ਕਿ ਡੋਡਿਆਂ ਦੇ ਨਾਲ ਗਿਰਫ਼ਤਾਰ ਕੀਤੇ ਜਾਨ ਮਗਰੋਂ ਨਸ਼ਾ ਸਪਲਾਈ ਕਰਨ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ।

ਨਵੰਬਰ 2017 ਵਿੱਚ ਜਿਸ ਵੇਲੇ ਇਹ ਵਿਅਕਤੀ ਇੱਕ ਹੋਰ ਸਾਥੀ ਦੇ ਨਾਲ ਰੇਨਮਾਰ੍ਕ ਤੋਂ ਕੈਨਬੇਰਾ ਜਾ ਰਿਹਾ ਸੀ ਤਾਂ ਪੁਲਿਸ ਨੇ ਉਸਨੂੰ ਉਸਦੀ ਨਸ਼ਾ ਜਾਂਚ ਕਰਨ ਲਈ ਰੋਕਿਆ ਸੀ।

ਪੁਲਿਸ ਨੂੰ ਦੋਵਾਂ ਤੇ ਉਸ ਵੇਲੇ ਸ਼ੱਕ ਹੋਇਆ ਜਦੋਂ ਉਹਨਾਂ ਨੇ ਪੁਲਿਸ ਨੂੰ ਦੱਸਿਆ ਕਿ ਉਹ ਕੈਨਬੇਰਾ ਤੋਂ ਰੇਨਮਾਰ੍ਕ ਪਰਿਵਾਰਿਕ ਮੈਂਬਰਾਂ ਨੂੰ ਮਿਲਣ ਜਾ ਰਹੇ ਹਨ ਅਤੇ ਕੁਝ੍ਹ ਘੰਟੇ ਓਥੇ ਰੁਕ ਕੇ ਮੁੜ ਆਉਣਗੇ।

ਉਹਨਾਂ ਦੀ ਕਾਰ ਦੀ ਤਲਾਸ਼ੀ ਲੈਣ ਤੇ ਪੁਲਿਸ ਨੂੰ ਇੱਕ ਡੱਬੇ ਵਿੱਚ ਇੱਕ ਭੂਰੇ ਰੰਗ ਦਾ ਬਲਾਕ ਮਿਲਿਆ , ਅਤੇ ਉਸਨੇ ਪੁਲਿਸ ਨੂੰ ਦੱਸਿਆ ਕਿ ਇਹ ਡੋਡੇ ਹਨ ਅਤੇ ਉਸਦੇ ਦੋਸਤ ਦੇ ਪਿਤਾ ਦੀ ਦਵਾਈ ਹੈ। ਪੁਲਿਸ ਨੂੰ ਇਸਤੋਂ ਅਲਾਵਾ ਤਕਰੀਬਨ ਇੱਕ ਕਿੱਲੋ ਫੁੱਲ ਅਤੇ ਬੀਜ ਵੀ ਮਿਲੇ ਜੋ ਕਿ ਪਾਪਤ ਸੋਮਣੀਫਰਮ ਸੀ।

ਉਸਨੇ ਪੁਲਿਸ ਨੂੰ ਕਿਹਾ ਕਿ ਉਸਨੂੰ ਇਸਦੇ ਗੈਰਕਾਨੂੰਨੀ ਹੋਣ ਬਾਰੇ ਜਾਣਕਾਰੀ ਨਹੀਂ ਸੀ।

ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੂੰ ਦੱਸਿਆ ਗਿਆ ਕਿ ਇਹ ਵਿਅਕਤੀ ਜੋ ਕਿ ਬਤੌਰ ਅੰਤਰਰਾਸ਼ਟਰੀ ਵਿਦਿਆਰਥੀ ਆਸਟ੍ਰੇਲੀਆ ਆਇਆ ਸੀ, ਦਾ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ।

ਉਸਨੇ ਅਦਾਲਤ ਨੂੰ ਕਿਹਾ ਕਿ ਜਿਸ ਵੇਲੇ ਪੁਲਿਸ ਨੇ ਉਸਨੂੰ ਰੋਕਿਆ ਤਾਂ ਉਸਨੇ ਇਹਨਾਂ ਚੀਜ਼ਾਂ ਨੂੰ ਲੁਕਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿਓਂਕਿ ਉਸਨੂੰ ਨਹੀਂ ਪਤਾ ਸੀ ਕਿ ਇਹ ਗੈਰਕਾਨੂੰਨੀ ਨਸ਼ਾ ਹੈ। ਉਸਨੇ ਕਿਹਾ ਕਿ ਉਹ ਇਹ ਆਪਣੇ ਦੋਸਤ ਦੇ ਪਿਤਾ ਦੇ ਇਲਾਜ ਵਿੱਚ ਇਸਤੇਮਾਲ ਹੁੰਦੇ ਹਨ।

ਅਦਾਲਤ ਨੂੰ ਦੱਸਿਆ ਗਿਆ ਕਿ ਇਸ ਵਿਅਕਤੀ ਨੇ ਆਪਣੇ ਦੋਸਤ ਦੇ ਪਿਤਾ ਜੋ ਕਿ ਗਲੇ ਦੇ ਕੈਂਸਰ ਤੋਂ ਪੀੜਿਤ ਸੀ ਦੇ ਇਲਾਜ ਲਈ ਲਿਆ ਸੀ।

ਅਦਾਲਤ ਮੁਤਾਬਿਕ ਇਸ ਵਿਅਕਤੀ ਨੂੰ ਆਪਣੇ ਕੀਤੇ ਤੇ ਪਛਤਾਵਾ ਅਤੇ ਉਹ ਗੈਰਕਾਨੂੰਨੀ ਨਸ਼ੇ ਨਾਲ ਸਬੰਧਿਤ ਹੋਣ ਕਾਰਨ ਸ਼ਰਮਿੰਦਾ ਸੀ।

ਅਦਾਲਤ ਨੇ ਕਿਹਾ ਕਿ ਇਸਦੇ ਸਮਾਜ ਵਿੱਚ ਮੁੜ ਵਸੇਵੇ ਦੀ ਬੜੀ ਚੰਗੀ ਸੰਭਾਵਨਾ ਹੈ। ਅਦਾਲਤ ਨੇ ਉਸਨੂੰ ਨਸ਼ਾ ਸਪਲਾਈ ਕਰਨ ਦਾ ਦੋਸ਼ੀ ਕਰਾਰ ਦਿੰਦਿਆਂ ਦੋ ਸਾਲ ਤਿੰਨ ਮਹੀਨੇ ਦੀ ਸਜ਼ਾ ਸੁਣਾਈ ਹੈ ਜੋ ਕਿ ਇੰਟੈਂਸੀਵ ਕਾਰੇਕਸ਼ਨ ਆਰਡਰ ਰਾਹੀਂ ਪੂਰੀ ਕਰਨੀ ਹੋਵੇ ਗੀ।  

Listen to SBS Punjabi Monday to Friday at 9 pm. Follow us on Facebook and Twitter.


Share

2 min read

Published

Updated



Share this with family and friends


Follow SBS Punjabi

Download our apps

Watch on SBS

Punjabi News

Watch now