ਔਕਲੈਂਡ ਦੀ ਰਿਹਾਇਸ਼ ਵਾਲ਼ੀ ਇੱਕ ਔਰਤ ਰੇਬੇੱਕਾ, ਓਕਾਹੂਓ ਤੋਂ ਗਲੈਨਡੋਈ ਇਲਾਕਿਆਂ ਦੇ ਸਮੁੰਦਰੀ ਕਿਨਾਰਿਆਂ ਦੀ ਸਫਾਈ ਵਿੱਚ ਆਪਣਾ ਯੋਗਦਾਨ ਪਾ ਰਹੀ ਹੈ।
ਉਸਨੇ ਅਫਸੋਸ ਪ੍ਰਗਟ ਕਰਦਿਆਂ ਆਖਿਆ ਹੈ ਕਿ ਉਹ ਬਿਡਿਕਸ ਬੇ ਅਤੇ ਮਿਸ਼ਨ ਬੇ ਕੋਲ਼ ਅਕਸਰ ਮਿਲਦੇ ਮੂਰਤੀਆਂ ਦੇ ਟੁਕੜਿਆਂ ਤੋਂ ਕਾਫੀ ਪ੍ਰੇਸ਼ਾਨੀ ਮਹਿਸੂਸ ਕਰ ਰਹੀ ਹੈ - ਇਹਨਾਂ ਦੇ ਤਿੱਖੇ ਕੰਡਿਆਂ ਨਾਲ਼ ਕਿਸੇ ਦਾ ਪੈਰ ਜ਼ਖਮੀ ਹੋ ਸਕਦਾ ਹੈ, ਮੈਂ ਹੋਰ ਜੀਵਾਂ ਬਾਰੇ ਵੀ ਚਿੰਤਤ ਹਾਂ ਜੋ ਜ਼ਹਿਰੀਲੇ ਰੰਗ ਤੋਂ ਬੁਰੀ ਤਰਾਹ ਪ੍ਰਭਾਵਿਤ ਹੋ ਸਕਦੇ ਹਨ।"
ਰੇਬੇੱਕਾ ਨੇ ਕਿਹਾ ਕਿ ਉਸਨੇ ਪਿਛਲੇ ਸੱਤ ਸਾਲਾਂ ਵਿੱਚ 30 ਦੇ ਕਰੀਬ ਪਲਾਸਟਰ ਓਫ ਪੈਰਿਸ ਜਾਂ ਧਾਤੂਆਂ ਦੀ ਬਣੀਆਂ ਟੁੱਟੀਆਂ ਮੂਰਤੀਆਂ, ਹੋਰ ਧਾਰਮਿਕ ਚੀਜ਼ਾਂ ਜਿਵੇਂ ਕਿ ਮੋਮਬੱਤੀਦਾਨ, ਟੁੱਟੇ ਹੋਏ ਬਰਤਨ ਅਤੇ ਧਾਰਮਿਕ ਲਿਖਤਾਂ ਨੂੰ ਚੁੱਕਿਆ ਹੈ।
ਚੈਰਟੀ ਗਰੁੱਪ ਸਸਟੇਨੇਬਲ ਕੋਸਟਲਾਈਨ, ਔਕਲੈਂਡ ਦੇ ਸਮੁੰਦਰੀ ਤੱਟ ਤੇ ਸਿੱਟੇ ਜਾਂਦੇ ਗੰਦ, ਸੂਈਆਂ ਅਤੇ ਐਸਬੈਸਟਸ ਨੂੰ ਲੈਕੇ ਸਮੱਸਿਆ ਦਾ ਪਹਿਲਾਂ ਹੀ ਜ਼ਿਕਰ ਕਰ ਚੁੱਕੀ ਹੈ।
ਨਿਊਜ਼ੀਲੈਂਡ ਹੈਰਲਡ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਵਿੱਚ ਇੱਕ ਯੂਨੀਵਰਸਿਟੀ ਪ੍ਰੋਫੈਸਰ ਐਡਿਵਨਾ ਪੀਓ ਨੇ ਦੱਸਿਆ ਕਿ ਹਿੰਦੂ ਦੇਵਤਾ ਗਣੇਸ਼ ਦੇ ਜਨਮ ਉਤਸਵ 'ਵਿਨਾਇਕ ਚਤੁਰਥੀ' ਨੂੰ ਮਨਾਉਂਦੇ ਵੇਲ਼ੇ ਅਕਸਰ ਮੂਰਤੀਆਂ ਨੂੰ ਸਮੁੰਦਰ ਜਾਂ ਝੀਲਾਂ ਵਿੱਚ 'ਵਹਾਇਆ' ਜਾਂਦਾ ਹੈ।
ਉਸ ਨੇ ਕਿਹਾ, "ਜਨਮ, ਜੀਵਨ ਅਤੇ ਮੌਤ ਦਾ ਅਨਾਦਿ ਚੱਕਰ ਪਾਣੀ ਵਿੱਚ ਦੇਵਤਿਆਂ ਅਤੇ ਦੇਵਤਿਆਂ ਨੂੰ ਵਹਾਓਣ ਨਾਲ ਦਰਸਾਇਆ ਜਾਂਦਾ ਹੈ।
ਪੀਓ ਨੇ ਕਿਹਾ ਕਿ ਹਿੰਦੂ ਭਾਈਚਾਰੇ ਵਿੱਚ ਇਹ ਧਾਰਮਿਕ ਰਸਮ ਅਕਸਰ ਮਿੱਟੀ ਦੀਆਂ ਮੂਰਤੀਆਂ ਨਾਲ ਕੀਤੀ ਜਾਂਦੀ ਹੈ ਜਿਸਨੂੰ ਕਿ ਗੈਰ-ਹਾਨੀਕਾਰਕ ਚੀਜ਼ਾਂ ਨਾਲ਼ ਬਣਾਇਆ ਜਾਂਦਾ ਹੈ ਪਰ ਕੁਝ ਵਪਾਰੀ ਲੋਕ ਹੁਣ ਮੂਰਤੀਆਂ ਬਣਾਉਣ ਲਈ ਗੈਰ-ਬਾਇਓਡੀਗ੍ਰਿਡਬਲ ਪਦਾਰਥਾਂ ਦੀ ਵੀ ਵਰਤੋਂ ਕਰਦੇ ਹਨ ਜੋ ਵਾਤਾਵਰਣ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
ਪੀਓ ਨੇ ਕਿਹਾ ਕਿ "ਧਾਰਮਿਕ ਆਗੂਆਂ, ਭਾਈਚਾਰੇ, ਸਥਾਨਕ ਅਤੇ ਸਰਕਾਰੀ ਸੰਸਥਾਵਾਂ ਲਈ ਇਸ ਸਬੰਧੀ ਹੁਣ ਢੁਕਵੇਂ ਦਿਸ਼ਾ-ਨਿਰਦੇਸ਼ਾਂ ਨੂੰ ਬਣਾਉਣਾ ਅਤੇ ਲਾਗੂ ਕਰਨਾ ਹੁਣ ਸਮੇਂ ਦੀ ਲੋੜ ਹੈ।"

ਪਰਥ ਦੀ ਮੌਰਡੌਕ ਯੂਨੀਵਰਸਿਟੀ ਦੁਆਰਾ ਕੀਤੀ ਗਈ ਖੋਜ ਨੇ ਪਾਇਆ ਕਿ ਪੰਜ ਮਗਰ ਇੱਕ ਵਿਅਕਤੀ ਦੇ ਲੱਗੀ ਸੱਟ ਪਿਛਲਾ ਕਰਨ ਸਮੁੰਦਰੀ ਕਿਨਾਰਿਆਂ 'ਤੇ ਪਿਆ ਕੂੜਾ ਜਾਂ ਮਲਬਾ ਸੀ। ਨਿਊਜ਼ੀਲੈਂਡ ਵਿੱਚ ਹੋਈਆਂ ਇਹੋ ਜਿਹੀਆਂ 7800 ਵਿੱਚੋਂ 595 ਘਟਨਾਵਾਂ ਬੀਚ 'ਤੇ ਪਏ ਗੰਦ ਜਾਂ ਮਲਬੇ ਕਾਰਨ ਹੋਈਆਂ ਦੱਸੀਆਂ ਜਾਂਦੀਆਂ ਹਨ।
ਹਿੰਦੂ ਕੌਂਸਲ ਦੇ ਪ੍ਰਧਾਨ ਵਿਨੋਦ ਕੁਮਾਰ ਨੇ ਸ਼ਰਧਾਲੂਆਂ ਨੂੰ ਗੈਰ-ਬਾਇਓਗ੍ਰਿਰੇਡੇਬਲ ਮੂਰਤੀਆਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ ਤੇ ਕਿਹਾ ਹੈ ਕਿ ਇਹਨਾਂ ਨੂੰ ਮਹਿਜ਼ ਰਸਮੀ ਤੌਰ 'ਤੇ ਸਮੁੰਦਰ ਵਿੱਚ ਡੁਬਾਇਆ ਜਾ ਸਕਦਾ ਹੈ ਨਾਕਿ ਪੱਕੇ ਤੌਰ 'ਤੇ।
ਕੁਮਾਰ ਨੇ ਕਿਹਾ ਕਿ ਹਿੰਦੂ ਸ਼ਰਧਾਲੂ ਇਹਨਾਂ ਮੂਰਤੀਆਂ ਨੂੰ ਘਰਾਂ ਵਿੱਚ ਪਾਣੀ ਦੇ ਵੱਡੇ ਢੋਲ ਜਾਂ ਡਰੰਮ ਵਿੱਚ ਵੀ ਡੁਬੋ ਸਕਦੇ ਹਨ, ਮੂਰਤੀਆਂ ਨੂੰ ਜ਼ਮੀਨ ਵਿੱਚ ਵੀ ਦੱਬਿਆ ਜਾ ਸਕਦਾ ਹੈ ਅਤੇ ਕਾਗਜ਼ 'ਤੇ ਛਾਪੀ ਕੋਈ ਵੀ ਚੀਜ਼ ਰੀਸਾਈਕਲਿੰਗ ਬਿਨ ਵਿੱਚ ਜਾ ਸਕਦੀ ਹੈ।
ਇੱਕ ਹਿੰਦੂ ਪੁਜਾਰੀ ਅਤੇ ਵਿਦਵਾਨ ਮੁਤਾਬਿਕ ਉਹ ਸ਼ਰਧਾਲੂ ਜੋ ਸਮੁੰਦਰ ਵਿੱਚ ਮੂਰਤੀਆਂ ਪਾ ਦਿੰਦੇ ਹਨ 'ਅਣਜਾਣ' ਹਨ ਅਤੇ ਉਨ੍ਹਾਂ ਨੂੰ ਹਿੰਦੂ ਗ੍ਰੰਥਾਂ ਦੀ ‘ਸਮਝ ਦੀ ਕਮੀ’ਹੈ।
ਉਨ੍ਹਾਂ ਧਾਰਮਿਕ ਰਸਮ ਪਿਛਲੀ ਜਾਣਕਾਰੀ ਦਿੰਦਿਆਂ ਕਿਹਾ ਕਿ ਪਾਣੀ ਵਿੱਚ 'ਵਿਸਰਜਨ' ਮੂਰਤੀਆਂ ਰੂਪੀ ਦੇਵਤਿਆਂ ਦੇ ਅਪਮਾਨ ਤੋਂ ਬਚਣ ਲਈ ਸ਼ੁਰੂ ਕੀਤੀ ਗਈ ਸੀ ਤਾਂਕਿ ਕੋਈ ਗ਼ਲਤੀ ਨਾਲ ਉਨ੍ਹਾਂ ਤੇ ਪੈਰ ਨਾ ਰੱਖੇ, ਜੋਕਿ ਹੁਣ ਬੀਚਾਂ ਉੱਪਰ ਹੋ ਰਿਹਾ ਹੈ।
ਉਨ੍ਹਾਂ ਆਕਲੈਂਡ ਕੌਂਸਲ ਨੂੰ ਹਿੰਦੂ ਭਾਈਚਾਰੇ ਵਿੱਚ ਇਸਦੀ ਰੋਕਥਾਮ ਲਈ ਵਿੱਦਿਅਕ ਪ੍ਰੋਗਰਾਮ ਉਲੀਕਣ ਅਤੇ ਪ੍ਰਚਾਰ ਲਈ ਵਿਸ਼ੇਸ਼ ਫੰਡ ਰੱਖਣ ਦੀ ਲੋੜ 'ਤੇ ਜ਼ੋਰ ਦਿੱਤਾ ਹੈ।
ਨਿਊਜ਼ੀਲੈਂਡ ਦੀ 2013 ਦੀ ਜਨਗਣਨਾ ਅਨੁਸਾਰ ਹਿੰਦੂ ਧਰਮ ਦੂਜਾ ਸਭ ਤੋਂ ਵੱਡਾ ਤੇ ਸਭ ਤੋਂ ਵੱਧ ਤੇਜ਼ੀ ਨਾਲ ਵਿਕਾਸ ਕਰ ਰਿਹਾ ਧਰਮ ਹੈ, ਜਿਸਦੇ ਹੁਣ 90,000 ਤੋਂ ਵੱਧ ਪੈਰੋਕਾਰ ਹਨ।
