ਡੈਨੀਅਲ ਐਂਡਰਿਊਜ਼ ਨੇ ਵਿਕਟੋਰੀਆ ਦੇ ਪ੍ਰੀਮੀਅਰ ਵਜੋਂ ਦਿੱਤਾ ਅਸਤੀਫਾ

ਲਗਭਗ ਨੌਂ ਸਾਲ ਅਹੁਦੇ 'ਤੇ ਰਹਿਣ ਤੋਂ ਬਾਅਦ ਵਿਕਟੋਰੀਆ ਦੇ ਪ੍ਰੀਮੀਅਰ ਡੇਨੀਅਲ ਐਂਡਰਿਊਜ਼ ਨੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਸ਼੍ਰੀ ਐਂਡਰਿਊਜ਼ ਨੇ ਕਿਹਾ ਕਿ ਉਹ ਬੁੱਧਵਾਰ ਸ਼ਾਮ 5 ਵਜੇ ਅਧਿਕਾਰਤ ਤੌਰ 'ਤੇ ਦਫਤਰ ਛੱਡ ਦੇਣਗੇ।

Daniel Andrews speaking to media

Victorian Premier Daniel Andrews has announced his resignation. Source: AAP / Joel Carrett

ਡੇਨੀਅਲ ਐਂਡਰਿਊਜ਼ ਨੇ ਐਲਾਨ ਕੀਤਾ ਹੈ ਕਿ ਉਹ ਲਗਭਗ ਇੱਕ ਦਹਾਕੇ ਬਾਅਦ ਵਿਕਟੋਰੀਆ ਦੇ ਪ੍ਰੀਮੀਅਰ ਦਾ ਅਹੁਦਾ ਛੱਡ ਦੇਣਗੇ।

ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ, ਐਂਡਰਿਊਜ਼ ਨੇ ਕਿਹਾ ਕਿ ਪ੍ਰਭਾਵੀ ਤੌਰ ਤੇ ਉਹ ਬੁੱਧਵਾਰ ਸ਼ਾਮ 5 ਵਜੇ ਤੋਂ ਪ੍ਰੀਮੀਅਰ ਅਤੇ ਮਲਗ੍ਰੇਵ ਲਈ ਮੈਂਬਰ ਵਜੋਂ ਅਸਤੀਫਾ ਦੇ ਦੇਣਗੇ।

ਪ੍ਰੈੱਸ ਕਾਨਫਰੈਂਸ 'ਚ ਉਨ੍ਹਾਂ ਕਿਹਾ ਕਿ “ਇਹ ਅਹੁਦਾ ਮੇਰੇ ਜੀਵਨ ਦਾ ਸਨਮਾਨ ਰਿਹਾ ਹੈ"।

ਐਂਡਰਿਊਜ਼ ਨਵੰਬਰ 2014 ਵਿੱਚ ਪ੍ਰੀਮੀਅਰ ਬਣੇ, ਅਤੇ ਉਨ੍ਹਾਂ ਦੀ ਪ੍ਰਧਾਨਗੀ 2018 ਅਤੇ 2022 ਵਿੱਚ ਲੇਬਰ ਨੂੰ ਦੋ ਹੋਰ ਜਿੱਤਾਂ ਵੱਲ ਲੈ ਗਈ ।

ਉਨ੍ਹਾਂ ਕਿਹਾ ਕਿ ਅਗਲਾ ਪ੍ਰੀਮੀਅਰ ਕਾਕਸ ਜਾਂ ਲੇਬਰ ਪਾਰਟੀ ਦੇ ਮੈਂਬਰਾਂ ਦੁਆਰਾ ਤੈਅ ਕੀਤਾ ਜਾਵੇਗਾ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸਾਡਾ ਪੰਜਾਬੀ ਪ੍ਰੋਗਾਮ ਸੁਣੋ ਤੇ ਸਾਨੂੰ ਫੇਸਬੁੱਕ ‘ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।

Share

Published

By Jessica Bahr, Sumeet Kaur
Source: SBS, AAP

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
ਡੈਨੀਅਲ ਐਂਡਰਿਊਜ਼ ਨੇ ਵਿਕਟੋਰੀਆ ਦੇ ਪ੍ਰੀਮੀਅਰ ਵਜੋਂ ਦਿੱਤਾ ਅਸਤੀਫਾ | SBS Punjabi