SKIP TO MAIN CONTENT

ਡੈਨੀਅਲ ਐਂਡ੍ਰਿਊਜ਼ ਵੱਲੋਂ ਲੋਕਾਂ ਨੂੰ ਖਾਣਾ ਅਤੇ ਕੱਪੜੇ ਦਾਨ ਨਾ ਕਰਨ ਦੀ ਅਪੀਲ

ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡ੍ਰਿਊਜ਼ ਨੇ ਕਿਹਾ ਹੈ ਬੁਸ਼ਫਾਇਰ ਸੰਕਟ ਲਈ ਹੋਰ ਖਾਣੇ ਅਤੇ ਕੱਪੜਿਆਂ ਦੀ ਲੋੜ ਨਹੀਂ ਹੈ।

Victorian Premier Daniel Andrews says they don't need any more food and clothes donated.
Victorian Premier Daniel Andrews says they don't need any more food and clothes donated. Source: AAP

2 min read

Published

Updated


Skip to article content

ਐਤਵਾਰ ਨੂੰ ਬੁਸ਼ਫਾਇਰ ਸੰਕਟ ਵਿੱਚ ਕੁੱਝ ਠੱਲ ਪੈਣ ਉਪਰੰਤ ਪ੍ਰੀਮੀਅਰ ਡੈਨੀਅਲ ਐਂਡ੍ਰਿਊਜ਼ ਨੇ ਮਦਦ ਕਰਣ ਦੇ ਚਾਹਵਾਨ ਲੋਕਾਂ ਨੂੰ ਕਿਹਾ ਹੈ ਕਿ ਉਹ ਖਾਣੇ ਅਤੇ ਹੋਰ ਸਮਾਨ ਦੀ ਥਾਂ ਨਕਦੀ ਮਦਦ ਦੇਣ।

"ਮੈਂ ਕਿਸੇ ਵੀ ਢੰਗ ਨਾਲ ਕਠੋਰ ਨਹੀਂ ਦਿਖਣਾ ਚਾਹੁੰਦਾ, ਪਰ ਸਾਨੂੰ ਹੋਰ ਕੱਪੜਿਆਂ, ਖਾਣੇ ਦੀ ਲੋੜ ਨਹੀਂ ਹੈ, ਸਾਡੇ ਕੋਲ ਵੇਅਰਹਾਊਸ ਨਹੀਂ ਹਨ ਜਿੱਥੇ ਇਸ ਨੂੰ ਰੱਖਿਆ ਜਾ ਸਕੇ, ਨਾ ਹੀ ਸਮਾਂ ਅਤੇ ਲੋਕ ਹਨ ਜੋ ਇਸਨੂੰ ਸੰਭਾਲ ਸਕਣ," ਸ਼੍ਰੀ ਐਂਡ੍ਰਿਊਜ਼ ਨੇ ਪੱਤਰਕਾਰਾਂ ਨੂੰ ਕਿਹਾ।

"ਅਸੀਂ ਬੜੇ ਸ਼ੁਕਰਗੁਜ਼ਾਰ ਹਾਂ... ਪਰ ਇਹ ਜ਼ਰੂਰੀ ਹੈ ਕਿ ਇਹਨਾ ਚੀਜ਼ਾਂ ਦਾ ਦਾਨ ਹੁਣ ਰੋਕ ਦਿੱਤਾ ਜਾਵੇ ਕਿਉਂਕਿ ਇਸਦੇ ਕਰਕੇ ਅੱਗ ਨਾਲ ਲੜਨ ਲਈ ਲੋੜੀਂਦੇ ਸੋਮੇ ਉਸ ਜ਼ਰੂਰੀ ਕੰਮ ਤੋਂ ਹਟਾ ਕੇ ਇਸ ਪਾਸੇ ਲਾਉਣੇ ਪੈ ਰਹੇ ਹਨ। "

ਉਹਨਾਂ ਕਿਹਾ ਕਿ "ਜਿਸਦੀ ਸਾਨੂੰ ਅਤੇ ਉਹਨਾਂ ਪਰਿਵਾਰਾਂ ਨੂੰ ਸਭ ਤੋਂ ਵੱਧ ਲੋੜ ਹੈ" ਉਹ ਹੈ ਨਕਦੀ ਦਾਨ ਦੀ।

"ਇਸਦੇ ਨਾਲ ਨਕਦੀ ਪਰਿਵਾਰਾਂ ਨੂੰ ਦਿੱਤੀ ਜਾ ਸਕੇਗੀ ਅਤੇ ਉਹ ਆਪ ਇਸਦਾ ਇਸਤੇਮਾਲ ਲੋੜ ਅਨੁਸਾਰ ਕਰ ਸਕਣਗੇ। "

ਸ਼੍ਰੀ ਐਂਡ੍ਰਿਊਜ਼ ਨੇ ਵਿਕਟੋਰੀਆਂ ਬੁਸ਼ਫਾਇਰ ਅਪੀਲ ਜੋ ਕਿ ਬੇਂਡੀਗੋ ਬੈਂਕ ਅਤੇ ਸਾਲਵੇਸ਼ਨ ਆਰਮੀ ਦੇ ਨਾਲ ਮਿਲਕੇ ਸਥਾਪਤ ਕੀਤੀ ਗਈ ਹੈ ਰਹੀ ਦਾਨ ਦੇਣ ਦੀ ਅਪੀਲ ਕੀਤੀ ਹੈ। ਉਹਨਾਂ ਦੱਸਿਆ ਕਿ ਦਾਨ ਬੇਂਡੀਗੋ ਬੈਂਕ ਦੀ ਕਿਸੇ ਵੀ ਬ੍ਰਾਂਚ ਜਾਂ ਔਨਲਾਈਨ ਕੀਤੇ ਜਾ ਸਕਦੇ ਹਨ।

ਆਸਟ੍ਰੇਲੀਅਨ ਐਕਟਰ ਨਿਕੋਲ ਕਿੱਡਮੈਨ ਅਤੇ ਅਮਰੀਕੀ ਗਾਇਕ ਪਿੰਕ ਸਮੇਤ ਕਈ ਵੱਡੀਆਂ ਹਸਤੀਆਂ ਨੇ ਇਸ ਕੰਮ ਲਈ ਮਾਲੀ ਮਦਦ ਕੀਤੀ ਹੈ ਅਤੇ ਆਸਟ੍ਰੇਲੀਆ ਦੀ ਹਾਸ ਕਲਾਕਾਰ ਸਲੇਸਟੇ ਬਾਰਬਰ ਨੇ ਹੁਣ ਤੱਕ $25 ਮਿਲੀਅਨ ਤੋਂ ਵੱਧ ਦੀ ਰਕਮ ਮਦਦ ਲਈ ਇਕੱਠੀ ਕਰ ਲਈ ਹੈ।

Listen to SBS Punjabi Monday to Friday at 9 pm. Follow us on Facebook and Twitter


Follow SBS Punjabi

Download our apps

Watch on SBS

Punjabi News

Stream now