ਬੱਸ ਡਰਾਈਵਰਾਂ ਉੱਤੇ ਥੁੱਕੇ ਜਾਣ ਅਤੇ ਦੁਰਵਿਵਹਾਰ ਤੋਂ ਬਾਅਦ ਸੁਰੱਖਿਆ ਪ੍ਰਬੰਧ ਬੇਹਤਰ ਕੀਤੇ ਜਾਣ ਦੀ ਮੰਗ

ਕਈ ਵੱਖਰੀਆਂ ਘਟਨਾਵਾਂ ਵਿੱਚ ਯਾਤਰੀਆਂ ਵਲੋਂ ਬੱਸ ਡਰਾਈਵਰਾਂ ਉੱਤੇ ਥੁੱਕੇ ਜਾਣ ਤੋਂ ਬਾਅਦ ‘ਦਾ ਨਿਊ ਸਾਊਥ ਵੇਲਜ਼ ਟਰਾਂਸਪੋਰਟ ਵਰਕਰਸ ਯੂਨਿਅਨ’ ਵਲੋਂ ਸੁਰੱਖਿਆ ਹੋਰ ਮਜ਼ਬੂਤ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ।

bus driver spat on face

Source: AAP

ਹਾਲ ਵਿੱਚ ਹੀ ਵੈਸਟਰਨ ਸਿਡਨੀ ਦੇ ਮੈਰੀਲੈਂਡਸ ਇਲਾਕੇ ਵਿੱਚ ਇੱਕ ਯਾਤਰੀ ਵਲੋਂ ਭਾਰਤੀ ਮੂਲ ਦੇ ਬੱਸ ਡਰਾਈਵਰ ਦੇ ਮੂੰਹ ਉੱਤੇ ਥੱਕੇ ਜਾਣ ਤੋਂ ਬਾਅਦ ਕਰਮਚਾਰੀ ਭਾਰੀ ਗੁੱਸੇ ਵਿੱਚ ਹਨ। ਇਹ ਘਟਨਾ ਮਿਤੀ 21 ਅਪ੍ਰੈਲ ਨੂੰ ਸ਼ਾਮ 8 ਵਜੇ ਦੀ ਹੈ।


ਖਾਸ ਨੁੱਕਤੇ:
ਭਾਰਤੀ ਮੂਲ ਦੇ ਡਰਾਈਵਰ ਦੇ ਮੂੰਹ ਤੇ ਇੱਕ ਯਾਤਰੀ ਵਲੋਂ ਥੁੱਕਿਆ ਗਿਆ ਜਰੂਰੀ ਸੇਵਾਵਾਂ ਪ੍ਰਦਾਨ ਕਰਨ ਵਾਲਿਆਂ ਉੱਤੇ ਥੁੱਕਣ ਜਾਂ ਖੰਗਣ 'ਤੇ 5000 ਡਾਲਰ ਦਾ ਹੋ ਸਕਦਾ ਹੈ ਜੁਰਮਾਨਾ ਯੂਨਿਅਨ’ ਵਲੋਂ ਸੁਰੱਖਿਆ ਹੋਰ ਮਜ਼ਬੂਤ ਕੀਤੇ ਜਾਣ ਦੀ ਮੰਗ
coronavirus
Source: Getty Images
ਯੂਨਿਅਨ ਦੇ ਰਾਜ ਸਕੱਤਰ ਰਿਚਰਡ ਓਸਲਨ ਨੇ ਐਸ ਬੀ ਐਸ ਦੇ ਮਲਿਆਲਮ ਪਰੋਗਰਾਮ ਨੂੰ ਦੱਸਿਆ ਕਿ, ‘ਇਸ ਘਟਨਾ ਤੋਂ ਸਾਰੇ ਹੀ ਕਰਮਚਾਰੀ ਬਹੁਤ ਸਦਮੇ ਅਤੇ ਗੁੱਸੇ ਵਿੱਚ ਹਨ। ਅਸੀਂ ਸਰਕਾਰ ਕੋਲੋਂ ਮੰਗ ਕਰਦੇ ਹਾਂ ਕਿ ਉਹ ਟਰਾਂਸਪੋਰਟ ਕਰਮਚਾਰੀਆਂ ਲਈ ਹੋਰ ਵਧੇਰੇ ਸੁਰੱਖਿਆ ਯਕੀਨੀ ਬਣਾਏ’।

ਉਹਨਾਂ ਦੱਸਿਆ ਕਿ, ‘ਬੱਸ ਡਰਾਈਵਰਾਂ ਨੂੰ ਨਿੱਤ ਕਈ ਪ੍ਰਕਾਰ ਦੇ ਕਲੇਸ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਨੌਬਤ ਗਰਮਾ-ਗਰਮੀ ਤੋਂ ਮਾਰ ਕੁਟਾਈ ਤੱਕ ਵੀ ਪਹੁੰਚ ਜਾਂਦੀ ਹੈ’।

ਭਾਰਤੀ ਮੂਲ ਦੇ ਬੱਸ ਡਰਾਈਵਰ ਨੇ ਹਾਦਸਾ ਬਿਆਨ ਕਰਦੇ ਹੋਏ ਦੱਸਿਆ ਕਿ, ‘ਮੈਂ ਰੋਜ ਦੀ ਤਰਾਂ ਬੱਸ ਨੂੰ ਚਲਾ ਰਿਹਾ ਸੀ ਜਦੋਂ ਇੱਕ ਯਾਤਰੀ ਮੇਰੇ ਕੋਲ ਆਇਆ ਅਤੇ ਕਹਿਣ ਲੱਗਾ ਕਿ ਮੇਰੇ ਓਪਲ ਕਾਰਡ ਵਿੱਚ ਲੌੜੀਂਦੇ ਪੈਸੇ ਨਹੀਂ ਹਨ। ਮੈਂ ਉਸ ਨੂੰ ਵਾਪਸ ਪਿੱਛੇ ਜਾ ਕੇ ਬੈਠਣ ਲਈ ਕਿਹਾ। ਜਦੋਂ ਮੈਂ ਅਗਲੇ ਪੜਾਅ ਤੇ ਬੱਸ ਰੋਕੀ ਤਾਂ ਉਸ ਵਿਅਕਤੀ ਨੇ ਉਤਰਨ ਸਮੇਂ ਅਚਾਨਕ ਮੇਰੇ ਵੱਲ ਮੂੰਹ ਕਰ ਕੇ ਥੁੱਕ ਦਿੱਤਾ ਜਿਸ ਦਾ ਮੈਂਨੂੰ ਬਹੁਤ ਦੁੱਖ ਹੋਇਆ’।

ਬੱਸ ਡਰਾਈਵਰ ਨੇ ਆਪਣੀ ਪਹਿਚਾਣ ਜਾਰੀ ਨਾ ਕਰਨ ਦੀ ਬੇਨਤੀ ਕਰਦੇ ਹੋਏ ਦੱਸਿਆ ਕਿ ਉਹ ਥੁੱਕ ਉਸ ਦੀਆਂ ਅੱਖਾਂ ਅਤੇ ਮੂੰਹ ਵਿੱਚ ਪੈ ਗਈ ਸੀ ਅਤੇ ਇਸ ਕਾਰਨ ਉਸ ਨੂੰ ਬਹੁਤ ਡਰ ਲੱਗ ਰਿਹਾ ਹੈ।
bus
Source: AAP
ਘਟਨਾਂ ਸਮੇਂ ਬੱਸ ਡਰਾਈਵਰ ਕੋਲ ਪਾਣੀ ਨਹੀਂ ਸੀ ਅਤੇ ਇਸ ਕਰਕੇ ਉਹ ਆਪਣਾ ਮੂੰਹ ਨਹੀਂ ਸੀ ਧੋ ਸਕਿਆ।

ਡਰਾਈਵਰ ਨੇ ਕਿਹਾ ਕਿ ਉਸ ਨੇ ਸ਼ਾਂਤ ਰਹਿੰਦੇ ਹੋਏ ਉਸ ਵਿਅਕਤੀ ਦੌੜ ਕੇ ਇੱਕ ਗਲੀ ਵਿੱਚ ਜਾਂਦੇ ਹੋਏ ਦੇਖਿਆ। ਬਾਅਦ ਵਿੱਚ ਉਸ ਨੇ ਸਾਰਾ ਮਾਮਲਾ ਆਪਣੇ ਮੈਨੇਜਰ ਨੂੰ ਦੱਸਿਆ ਜਿਸ ਨੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ।

ਪੁਲਿਸ ਨੇ ਡਰਾਈਵਰ ਦਾ ਬਿਆਨ ਦਰਜ ਕਰ ਲਿਆ ਹੈ ਅਤੇ ਬੱਸ ਕੰਪਨੀ ਕੋਲੋਂ ਘਟਨਾ ਦੀ ਵੀਡੀਓ ਮੰਗੀ ਹੈ।

ਐਨ ਐਸ ਡਬਲਿਊ ਪੁਲਿਸ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।

ਐਨ ਐਸ ਡਬਲਿਊ ਰੋਡਸ ਐਂਡ ਟਰਾਂਸਪੋਰਟ ਮੰਤਰੀ ਐਂਡਰਿਊ ਕੋਂਸਟਾਂਸ ਦੇ ਦਫਤਰ ਵਲੋਂ ਜਾਰੀ ਕੀਤੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਰਾਜ ਦੇ ਸਿਹਤ ਕਰਮਚਾਰੀਆਂ ਨਾਲ ਧੱਕਾ ਕਰਨ ਵਾਲਿਆਂ ਉੱਤੇ ਲਗਾਏ ਜਾਣ ਵਾਲੇ ਜੁਰਮਾਨਿਆਂ ਨੂੰ ਹੁਣ ਟਰਾਂਸਪੋਰਟ ਕਰਮਚਾਰੀਆਂ ਲਈ ਵੀ ਵਧਾ ਦਿੱਤਾ ਗਿਆ ਹੈ।
Australian travellers are carried on a bus
Australian travellers are carried on a bus Source: AAP
ਕਰਮਚਾਰੀਆਂ ਦੇ ਉੱਤੇ ਥੁੱਕਣ ਜਾਂ ਖੰਗਣ ਵਾਲੇ ਵਿਅਕਤੀਆਂ ਨੂੰ 5000 ਡਾਲਰਾਂ ਦਾ ਜੁਰਮਾਨਾ ਹੋ ਸਕਦਾ ਹੈ।

21 ਅਪ੍ਰੈਲ ਨੂੰ ਹੀ ਇੱਕ ਹੋਰ ਔਰਤ ਨੂੰ ਬੱਸ ਵਿੱਚ ਸਿਗਰਟ ਨੋਸ਼ੀ ਕਰਨ ਤੋਂ ਰੋਕਣ ਤੋਂ ਬਾਅਦ ਉਸ ਵਲੋਂ ਡਰਾਈਵਰ ਉੱਤੇ ਥੁੱਕੇ ਜਾਣ ਕਾਰਨ ਚਾਰਜ ਕੀਤਾ ਗਿਆ ਸੀ।

ਇੱਕ ਹੋਰ ਘਟਨਾ ਦੌਰਾਨ 45 ਸਾਲਾਂ ਦੇ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਕਿਉਂਕਿ ਉਸ ਨੇ ਇੱਕ ਫੈਰੀ ਕਰਮਚਾਰੀ ਉੱਤੇ ਥੁੱਕਿਆ ਸੀ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ ਅਤੇ ਹੁਣ ਇਕੱਠ ਸਿਰਫ ਦੋ ਲੋਕਾਂ ਤੱਕ ਸੀਮਤ ਹੈ ਪਰ ਇਹ ਨਿਯਮ ਆਪਣੇ ਘਰ ਪਰਿਵਾਰ ਵਿੱਚ ਵਿਚਰਦਿਆਂ ਲਾਗੂ ਨਹੀਂ ਹੁੰਦਾ।

ਜੇ ਤੁਸੀਂ ਵਿਦੇਸ਼ਤੋਂ ਵਾਪਸ ਆਉਣ ਦੇ 14 ਦਿਨਾਂ ਦੇ ਅੰਦਰ-ਅੰਦਰ ਕੋਵਿਡ-19 ਦੇ ਲੱਛਣ ਵਧਦੇ ਹੋਏ ਵੇਖਦੇ ਹੋ ਤਾਂ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।

ਜੇ ਤੁਹਾਨੂੰ ਕੋਈ ਵੀ ਲੱਛਣ ਨਹੀਂ ਹਨ ਪਰੰਤੂ ਤੁਸੀਂ ਕੋਵਿਡ-19 ਦੇ ਕਿਸੇ ਪੀੜ੍ਹਤ ਨਾਲ ਸੰਪਰਕ ਵਿੱਚ ਰਹੇ ਹੋ ਤਾਂ ਵੀ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।

ਜੇ ਤੁਹਾਨੂੰ ਵਿਸ਼ਵਾਸ ਹੈ ਕਿ ਤੁਹਾਨੂੰ ਟੈਸਟ ਕਰਵਾਉਣ ਦੀ ਲੋੜ ਹੋ ਸਕਦੀ ਹੈਆਪਣੇ ਡਾਕਟਰ ਨੂੰ ਸਹੂਲਤ ਲਈ ਸਿਰਫ ਕਾਲ ਕਰੋਪਰ ਉਸ ਕੋਲ਼ ਨਾ ਜਾਓਜਾਂ ਰਾਸ਼ਟਰੀ ਕਰੋਨਾਵਾਇਰਸ ਸਿਹਤ ਜਾਣਕਾਰੀ ਹਾਟਲਾਈਨ ਨਾਲ 1800 020 080 'ਤੇ ਸੰਪਰਕ ਕਰੋ।

ਜੇ ਤੁਸੀਂ ਸਾਹ ਲੈਣ ਵਿੱਚ ਔਖਿਆਈ ਮਹਿਸੂਸ ਕਰਦੇ ਹੋ ਜਾਂ ਤੁਹਾਨੂੰ ਮੈਡੀਕਲ ਐਮਰਜੈਂਸੀ ਦੇ ਚਲਦਿਆਂ ਲੋੜ ਹੈ ਤਾਂ 000 ਨੂੰ ਕਾਲ ਕਰੋ।

ਐਸ ਬੀ ਐਸਆਸਟ੍ਰੇਲੀਆ ਦੇ ਵੱਖੋ-ਵੱਖਰੇ ਭਾਈਚਾਰਿਆਂ ਨੂੰ ਕਰੋਨਾਵਾਇਰਸ/ਕੋਵਿਡ-19 ਬਾਰੇ ਸਮੁੱਚੀ ਅਤੇ ਤਾਜ਼ਾ-ਤਰੀਨ ਜਾਣਕਾਰੀ ਦੇਣ ਲਈ ਵਚਨਬੱਧ ਹੈ। ਜ਼ਿਆਦਾ ਜਾਣਕਾਰੀਲਈ sbs.com.au/coronavirus 'ਤੇ ਜਾਓ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ



Share

Published

Updated

By Salvi Manish, MP Singh

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
ਬੱਸ ਡਰਾਈਵਰਾਂ ਉੱਤੇ ਥੁੱਕੇ ਜਾਣ ਅਤੇ ਦੁਰਵਿਵਹਾਰ ਤੋਂ ਬਾਅਦ ਸੁਰੱਖਿਆ ਪ੍ਰਬੰਧ ਬੇਹਤਰ ਕੀਤੇ ਜਾਣ ਦੀ ਮੰਗ | SBS Punjabi