ਐਸ ਬੀ ਐਸ ਰੇਡਿਓ ਦੀ ਨਵੀਂ ਦਿੱਖ ਵਾਲੀ ਐਪ ਨੂੰ ਵਰਤਦੇ ਹੋਏ ਤੁਸੀਂ ਪੋਡਕਾਸਟ, ਖਬਰਾਂ, ਲਾਈਵ ਰੇਡਿਓ ਜਾਂ ਆਨ-ਡਿਮਾਂਡ ਨੂੰ 60 ਤੋਂ ਵੀ ਜਿਆਦਾ ਭਾਸ਼ਾਵਾਂ ਵਿੱਚ ਐਸਬੀਐਸ ਰੇਡਿਓ 1,2 ਅਤੇ ਐਸਬੀਐਸ ਅਰਬੀ24 ਉੱਤੇ ਸੁਣ ਸਕਦੇ ਹੋ। ਐਸ ਬੀ ਐਸ ਪੌਪ-ਏਸ਼ੀਆ, ਐਸ ਬੀ ਐਸ ਪੌਪ-ਦੇਸੀ ਅਤੇ ਐਸ ਬੀ ਐਸ ਚਿੱਲ ਉੱਤੇ ਸੰਗੀਤ ਦਾ ਅਨੰਦ ਮਾਣ ਸਕਦੇ ਹੋ। ਇਸ ਦੇ ਨਾਲ ਐਸ ਬੀ ਐਸ ਅੰਗਰੇਜ਼ੀ ਪੋਡਕਾਸਟ ਜਿਹਨਾਂ ਵਿੱਚ ‘ਆਈਜ਼ ਔਨ ਜੀਲੀਡ’ ਅਤੇ ਐਨ ਆਈ ਟੀਵੀ ਦਾ ‘ਟੇਕ ਇੱਟ ਬਲੈਕ’ ਦਾ ਅਨੰਦ ਵੀ ਮਾਣ ਸਕਦੇ ਹੋ।

ਐਸ ਬੀ ਐਸ ਰੇਡੀਓ ਨੂੰ ਇੱਥੋਂ ਮੁਫਤ ਪ੍ਰਾਪਤ ਕਰੋ।
ਆਈ ਫੋਨ ਵਰਤਣ ਵਾਲੇ ਐਸ ਬੀ ਐਸ ਰੇਡਿਓ ਐਪ ਨੂੰ ਐਪ ਸਟੋਰ ਤੋਂ ਪ੍ਰਾਪਤ ਕਰ ਸਕਦੇ ਹਨ।
ਐਂਡਰੋਇਡ ਫੋਨ ਵਰਤਣ ਵਾਲੇ ਐਸ ਬੀ ਐਸ ਰੇਡਿਓ ਐਪ ਨੂੰ ਗੂਗਲ ਪਲੇਅ ਤੋਂ ਪ੍ਰਾਪਤ ਕਰ ਸਕਦੇ ਹਨ।


ਅਗਰ ਤੁਸੀਂ ਪਹਿਲਾਂ ਤੋਂ ਹੀ ਐਸ ਬੀ ਐਸ ਰੇਡਿਓ ਐਪ ਵਰਤ ਰਹੇ ਹੋ ਤਾਂ ਇਸ ਦਾ ਇੱਕ ਅਪਡੇਟ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ। ਐਪ ਸਟੋਰ ਜਾਂ ਗੂਗਲ ਪਲੇਅ ਤੇ ਜਾ ਕਿ ਸਕਰੀਨ ਤੇ ਦਿਖਣ ਵਾਲੇ ਨਿਰਦੇਸ਼ਾਂ ਦੀ ਪਾਲਣਾ ਕਰੋ।
ਆਪਣੀ ਭਾਸ਼ਾ ਦੇ ਪਰੋਗਰਾਮਾਂ ਨੂੰ ਖੋਜਣ ਦਾ ਤਰੀਕਾ:
ਪਹਿਲੀ ਵਾਰ ਐਪ ਵਰਤਣ ਸਮੇਂ, ਆਪਣੀ ਪਸੰਦੀਦਾ ਭਾਸ਼ਾ ਦੀ ਚੋਣ ਕਰੋ।
ਇਸ ਤੋਂ ਅਲਾਵਾ ਤੁਸੀਂ ਆਪਣੀ ਭਾਸ਼ਾ ਦੀ ਚੋਣ ‘ਮਾਈ ਆਡੀਓ’ ਟੈਬ ਤੇ ਜਾ ਕੇ ਵੀ ਕਰ ਸਕਦੇ ਹੋ। ਉੱਪਰ ਸੱਜੇ ਪਾਸੇ ਉਪਲਬਧ ਸੈਟਿੰਗਸ ਬਟਨ ਨੂੰ ਦਬਾਓ। ਇਸ ਤੋਂ ਬਾਅਦ ‘ਲੈਂਗੂਏਜ ਪਰੈਫਰੈਂਸ’ ਤੇ ਜਾ ਕੇ ਆਪਣੀ ਭਾਸ਼ਾ ਨੂੰ ਚੁਣੋ।

ਕਾਫੀ ਕੁੱਝ ਹੋਰ ਵੀ ਇਸ ਐਪ ਵਿੱਚ ਉਪਲਬਧ ਹੈ:
ਸਕਰੀਨ ਦੇ ਥੱਲੇ ਬਣੇ ਮੀਨੂ ਤੋਂ ਐਪ ਦੀਆਂ ਹੋਰ ਸਹੂਲਤਾਂ ਬਾਰੇ ਜਾਣੋ।
ਹੋਮ ਟੈਬ ਵਿੱਚ, ਐਸ ਬੀ ਐਸ ਭਰ ਦੀਆਂ ਵਿਸ਼ੇਸ਼ਤਾਵਾਂ ਅਤੇ ਨਵੀਆਂ ਸਮੱਗਰੀਆਂ ਪ੍ਰਾਪਤ ਕਰੋ।
ਰੇਡਿਓ ਟੈਬ ਉਹ ਜਗ੍ਹਾ ਹੈ ਜਿੱਥੇ ਤੁਸੀਂ ਲਾਈਵ ਰੇਡਿਓ ਸੁਣ ਸਕਦੇ ਹੋ। ਆਪਣੇ ਪਸੰਦੀਦਾ ਸਥਾਨ ਨੂੰ ਲੱਭਣ ਲਈ ਸਿਖਰ ਤੋਂ ਖੱਬੇ ਜਾਂ ਸੱਜੇ ਸਵਾਈਪ ਕਰੋ।
ਇੱਕ ਵਾਰ ਜਦੋਂ ਤੁਸੀਂ ਇਸ ਨੂੰ ਲੱਭ ਲੈਂਦੇ ਹੋ ਤਾਂ ਚੈਨਲ ਦੇ ਗਾਈਡ ਤੱਕ ਪਹੁੰਚਣ ਲਈ ਉਪਰਲੇ ਸੱਜੇ ਪਾਸੇ ਵਾਲੇ ਵਿਕਲਪ ਤੋਂ ‘ਸੀ ਸਕੈਯੂਅਲ’ ਜਾਂ ‘ਸੀ ਫੁੱਲ ਸਕੈਯੂਅਲ’ ਉੱਤੇ ਟੈਪ ਕਰੋ।
ਪਲੇਲਿਸਟ ਨੂੰ ਦੇਖਣ ਲਈ ‘ਸੀ ਫੁੱਲ ਲਿਸਟ’ ਤੇ ਟੈਪ ਕਰਦੇ ਹੋਏ ਗਾਣੇ ਦਾ ਨਾਮ ਅਤੇ ਗਾਇਕ ਬਾਰੇ ਜਾਣਕਾਰੀ ਹਾਸਲ ਕਰੋ।
ਐਸ ਬੀ ਐਸ ਪੋਡਕਾਸਟਾਂ ਦੀ ਪੂਰੀ ਸ਼੍ਰੇਣੀ ਦਾ ਪਤਾ ਲਗਾਉਣ ਲਈ ਪੋਡਕਾਸਟ ਟੈਬ ‘ਤੇ ਟੈਪ ਕਰੋ।
‘ਮਾਈ ਆਡੀਓ’ ਉਹ ਜਗ੍ਹਾ ਹੈ ਜਿੱਥੇ ਤੁਸੀਂ ਆਪਣੇ ਮਨਪਸੰਦ ਪਰੋਗਰਾਮਾਂ ਅਤੇ ਪੋਡਕਾਸਟਾਂ ਨੂੰ ਲੱਭ ਸਕਦੇ ਹੋ ਜਿਹਨਾਂ ਦੀ ਤੁਸੀਂ ਪਾਲਣਾ ਕੀਤੀ ਹੈ।
ਆਪਣੇ ਪਸੰਦੀਦਾ ਸ਼ੋਅ ਉੱਤੇ ਜਾਣ ਦਾ ਤਰੀਕਾ:
ਆਪਣੇ ਮਨਪਸੰਦ ਪੋਰਗਰਾਮਾਂ ਵਿੱਚੋਂ ਕਿਸੇ ਨੂੰ ਮਿਸ ਨਾ ਕਰੋ। ਕਿਸੇ ਸ਼ੋਅ ਨੂੰ ਫਾਲੋ ਕਰਨ ਲਈ ਰੇਡਿਓ ਜਾਂ ਪੋਡਕਾਸਟ ਟੈਬਾਂ ਵਿੱਚ ਕਿਸੇ ਇੱਕ ਦੀ ਚੋਣ ਕਰੋ ਅਤੇ ‘ਫਾਲੋ’ ਉੱਤੇ ਟੈਪ ਕਰੋ। ਫੇਰ ਇਹ
‘ਮਾਈ ਆਡੀਓ’ ਟੈਬ ਵਿੱਚ ਦਿਖਾਈ ਦੇਣਗੇ। ਤੁਸੀਂ ਸੈਟਿੰਗਾਂ ਦੇ ਅਧੀਨ ਆਪਣੀਆਂ ਸੂਚਨਾਵਾਂ ਨੂੰ ਨਿਯੰਤਰਿਤ ਕਰ ਸਕਦੇ ਹੋ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ
