ਕਿਰਾਏ ਦਾ ਮਕਾਨ ਲੈਣਾ ਹੋਵੇ ਤਾਂ ਅਕਸਰ ਆਮਦਨ ਦੇ ਸਰੋਤ ਜਾਂ ਤਨਖਾਹਾਂ ਦੇ ਸਬੂਤ ਮੰਗੇ ਜਾਂਦੇ ਹਨ, ਪਰ ਜੋ ਆਸਟ੍ਰੇਲੀਆ ਪੜ੍ਹਨ ਆਏ ਹਨ ਉਹ ਕੀ ਕਰਨ?
ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀ ਆਸਟ੍ਰੇਲੀਆ ਵਿਚ ਟੁੱਟੇ ਹੋਏ, ਖਸਤਾ ਹਾਲ ਮਕਾਨਾਂ ਵਿਚ ਭੀੜ-ਭੜੱਕੇ ਵਾਲੀ ਹਾਲਤ ਵਿਚ ਰਹਿਣ ਲਈ ਮਜਬੂਰ ਹਨ ਜਿਸਦਾ ਇੱਕ ਕਾਰਣ ਉਹਨਾਂ ਦੀ ਮਾੜ੍ਹੀ ਆਰਥਿਕ ਹਾਲਤ ਵੀ ਹੈ।
ਕੁਝ ਵਿਦਿਆਰਥੀ ਇਹਨਾਂ ਮਕਾਨਾਂ ਵਿੱਚ ਮੁਸ਼ਕਿਲ ਹਾਲਾਤਾਂ ਦੇ ਬਾਵਜੂਦ ਵੀ ਗੁਜ਼ਾਰਾ ਕਰਕੇ ਖੁਸ਼ ਹਨ ਕਿਓਂਕਿ ਉਹਨਾਂ ਲਈ ਇਸ ਵਕ਼ਤ ਸੁਆਲ ਖਾਲੀ ਖੀਸੇ ਤੇ ਸਿਰ ਉੱਤੇ ਛੱਤ ਦਾ ਹੈ।
ਏ ਬੀ ਐੱਸ ਦੇ ਕੁਝ ਅੰਕੜਿਆਂ ਮੁਤਾਬਿਕ ਘਰਾਂ ਵਿਚ ਰਹਿਣ ਵਾਲਿਆਂ ਦੀ ਵਧਦੀ ਗਿਣਤੀ ਇੱਕ ਚਿੰਤਾ ਦਾ ਵਿਸ਼ਾ ਹੈ।
Read the full online story in English https://www.sbs.com.au/news/eight-people-in-a-one-bed-unit-international-students-living-in-squalor
Share
