SKIP TO MAIN CONTENT

ਆਸਟ੍ਰੇਲੀਅਨ ਸਰਕਾਰ ਵੱਲੋਂ ਸਬਕਲਾਸ 476 ਅਧੀਨ ਆਉਂਦੇ ਗ੍ਰੈਜੂਏਟ ਵੀਜ਼ਾ-ਧਾਰਕਾਂ ਦਾ ਵੀਜ਼ਾ 24 ਮਹੀਨੇ ਲਈ ਵਧਾਉਣ ਦਾ ਫੈਸਲਾ

ਇਮੀਗ੍ਰੇਸ਼ਨ ਮੰਤਰੀ ਐਲੇਕਸ ਹਾਕ ਨੇ ਕਿਹਾ ਕਿ ਹੁਨਰਮੰਦ-ਮਾਨਤਾ ਪ੍ਰਾਪਤ ਸਬਕਲਾਸ 476 ਅਧੀਨ ਆਉਂਦੇ ਗ੍ਰੈਜੂਏਟ ਵੀਜ਼ਾ ਧਾਰਕ ਜਿਨ੍ਹਾਂ ਦਾ ਕੋਵਿਡ-19 ਕਾਰਣ ਲਗੀਆਂ ਪਬੰਦੀਆਂ ਕਾਰਨ ਕੀਮਤੀ ਸਮਾਂ ਖਰਾਬ ਹੋਇਆ ਜਾਂ ਇਸ ਦੌਰਾਨ ਜਿਨ੍ਹਾਂ ਦੇ ਵੀਜ਼ੇ ਦੀ ਮਿਆਦ ਖਤਮ ਹੋ ਗਈ ਹੈ, ਨੂੰ 24 ਮਹੀਨਿਆਂ ਦਾ ਵੀਜ਼ਾ ਵਧਾਉਣ ਦਾ ਮੌਕਾ ਦਿੱਤਾ ਜਾਵੇਗਾ। ਇਸ ਫੈਸਲੇ ਤਹਿਤ ਕਈ ਇੰਜਨੀਰਿੰਗ ਗ੍ਰੈਜੂਏਟਾਂ ਨੂੰ ਫਾਇਦਾ ਹੋਵੇਗਾ।

Saif Alnajam, 28, said he was "emotionally destroyed" after finding out the government refused to provide him a visa extension.
Saif Alnajam, 28, said he was "emotionally destroyed" after finding out the government refused to provide him a visa extension. Source: Supplied/Saif Alnajam

1 min read

Published

Updated

By Tom Stayner, Ravdeep Singh


Skip to article content

ਕੋਵਿਡ-19 ਕਾਰਣ ਆਸਟ੍ਰੇਲੀਆ ਵਿੱਚ ਲਗੀਆਂ ਅੰਤਰਰਾਸ਼ਟਰੀ ਸਰਹੱਦੀ ਪਾਬੰਦੀਆਂ ਕਰਕੇ ਦੂਜੇ ਮੁਲਕਾਂ ਵਿੱਚ ਫਸੇ ਵੀਜ਼ਾ ਧਾਰਕਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਨੇ ਸਬਕਲਾਸ 476 ਵੀਜ਼ਾ ਧਾਰਕਾਂ ਦਾ ਵੀਜ਼ਾ 24 ਮਹੀਨਿਆਂ ਲਈ ਵਧਾਉਣ ਦਾ ਫ਼ੈਸਲਾ ਕੀਤਾ ਹੈ। 

ਇਹ ਨੀਤੀ ਬਦਲਾਵ ਉਨ੍ਹਾਂ ਲੋਕਾਂ 'ਤੇ ਲਾਗੂ ਹੋਵੇਗਾ ਜਿਨ੍ਹਾਂ ਦੇ ਵੀਜ਼ੇ ਦੀ ਮਿਆਦ ਪੁੱਗ ਚੁੱਕੀ ਹੈ ਬਸ਼ਰਤੇ ਕਿ ਉਹ ਕੋਵਿਡ-19 ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ ਦੇ ਕਾਰਨ ਆਪਣੇ ਅਸਲ ਵੀਜ਼ੇ ਦੀ ਪੂਰੀ ਮਿਆਦ ਦੀ ਵਰਤੋਂ ਨਹੀਂ ਕਰ ਸਕੇ।

ਇਸ ਫੈਸਲੇ ਤਹਿਤ ਕਈ ਇੰਜਨੀਰਿੰਗ ਗ੍ਰੈਜੂਏਟਾਂ ਨੂੰ ਵੀ ਫਾਇਦਾ ਹੋਵੇਗਾ। ਜ਼ਿਕਰਯੋਗ ਹੈ ਕਿ  ਪਿਛਲੇ ਸਾਲ ਦੇ ਅਖੀਰ ਵਿੱਚ ਜਾਰੀ ਕੀਤੀ ਗਈ 'ਇਨਫਰਾਸਟਰਕਚਰ ਆਸਟ੍ਰੇਲੀਆ' ਦੀ ਇੱਕ ਰਿਪੋਰਟ ਵਿੱਚ ਵੀ ਇੰਜੀਨੀਅਰਾਂ ਦੀ ਘਾਟ ਨੂੰ ਸੰਬੋਧਨ ਕੀਤਾ ਗਿਆ ਸੀ।

ਸਬਕਲਾਸ 476 ਵੀਜ਼ਾ ਧਾਰਕਾਂ ਵਲੋਂ ਇਹ ਮੁਹਿੰਮ ਚਲਾਉਣ ਵਾਲੇ ਗ੍ਰੀਨਜ਼ ਸੈਨੇਟਰ ਨਿਕ ਮੈਕਕਿਮ ਨੇ ਸਰਕਾਰ ਦੇ ਇਸ 'ਦੇਰੀ ਨਾਲ਼' ਲਏ ਫ਼ੈਸਲੇ ਦਾ ਸਵਾਗਤ ਕੀਤਾ ਹੈ ਪਰ ਨਾਲ ਹੈ ਉਨ੍ਹਾਂ ਬ੍ਰਿਜਿੰਗ ਵੀਜ਼ਾ ਬੀ ਵਾਲ਼ੇ ਲੋਕਾਂ ਦੇ ਮਸਲੇ ਦੇ ਹੱਲ ਲਈ ਵੀ ਆਵਾਜ਼ ਉਠਾਈ ਹੈ। 

For more details read this story in English.

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸਾਡਾ ਪੰਜਾਬੀ ਪ੍ਰੋਗਾਮ ਸੁਣੋ ਤੇ ਸਾਨੂੰ ਫੇਸਬੁੱਕ ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।


Follow SBS Punjabi

Download our apps

Watch on SBS

Punjabi News

Stream now