ਸਰਹਦਾਂ ਖੁਲ੍ਹਣ ਤੋਂ ਬਾਅਦ ਆਸਟ੍ਰੇਲੀਆ ਦਾ ਪਾਸਪੋਰਟ ਲੈਣ ਦੇ ਚਾਹਵਾਨ ਲੋਕਾਂ ਦੀ ਕਤਾਰ ਬਹੁਤ ਲੰਮੀ ਹੋ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇੱਕ ਦਿਨ ਵਿੱਚ ਹਜ਼ਾਰਾਂ ਅਰਜ਼ੀਆਂ ਨਾਲ ਨਜਿੱਠ ਰਹੇ ਹਨ।
ਉਨ੍ਹਾਂ ਕਿਹਾ ਕਿ ਪਿਛਲੇ ਦਿਨੀ ਇੱਕ ਦਿਨ ਵਿਚ ਹੀ ਨਵਾਂ ਪਾਸਪੋਰਟ ਲੈਣ ਲਈ 16,417 ਅਰਜ਼ੀਆਂ ਦਾਖਲ ਕਰਾਈਆਂ ਗਈਆਂ।
ਇਸ ਭਾਰੀ ਰਸ਼ ਨੂੰ ਦੇਖਦਿਆਂ ਸਰਕਾਰ ਵਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਇਸ ਵਡੇ 'ਬੈਕਲਾਗ' ਨੂੰ ਘਟਾਉਣ ਲਈ ਵਾਧੂ 250 ਸਟਾਫ਼ ਭਰਤੀ ਕੀਤਾ ਜਾਵੇਗਾ।
ਪਾਸਪੋਰਟ ਮਿਲਣ ਵਿੱਚ ਲਗ ਰਹੀ ਬੇਲੋੜੀ ਦੇਰ ਉਤੇ ਸਪਸ਼ਟੀਕਰਨ ਲੈਣ ਲਈ ਸ਼੍ਰੀਨੀਥ ਕੁਲੰਨਗਾਰਥ ਸਿਡਨੀ ਵਿੱਚ ਪਾਸਪੋਰਟ ਦਫ਼ਤਰ ਦੇ ਬਾਹਰ ਕਤਾਰ ਵਿੱਚ 10 ਘੰਟੇ ਖੜੇ ਰਹੇ।
1 ਜੂਨ ਨੂੰ ਉਨ੍ਹਾਂ ਦੀ ਪਤਨੀ ਦੇ ਪਿਤਾ ਦੀ ਮੌਤ ਹੋ ਗਈ ਸੀ ਅਤੇ ਇਸ ਨਾਜ਼ੁਕ ਮੌਕੇ ਉਹ ਭਾਰਤ ਵਿੱਚ ਆਪਣੀ ਪਤਨੀ ਦੇ ਦੇ ਨਾਲ਼ ਜਾਣਾ ਚਾਹੁੰਦੇ ਸਨ।
ਪਰ ਉਨ੍ਹਾਂ ਦੇ ਪੁੱਤਰ ਦੇ ਪਾਸਪੋਰਟ ਦੀ ਮਿਆਦ ਖਤਮ ਹੋਣ ਕਾਰਨ ਉਹ ਆਪਣੀ ਪਤਨੀ ਨਾਲ਼ ਭਾਰਤ ਨਹੀਂ ਜਾ ਸਕੇ।
ਉਨ੍ਹਾਂ ਨੇ 5 ਮਈ ਨੂੰ 155 ਡਾਲਰ ਐਪਲੀਕੇਸ਼ਨ ਫੀਸ ਤੋਂ ਇਲਾਵਾ 225 ਡਾਲਰਾਂ ਦੀ ਤਰਜੀਹੀ ਸੇਵਾ ਲਾਗਤ ਵੀ ਇਸ ਭਰੋਸੇ 'ਤੇ ਜਮਾ ਕਰਾ ਦਿੱਤੀ ਕਿ ਉਨ੍ਹਾਂ ਦਾ ਨਵਾਂ ਪਾਸਪੋਰਟ ਦੋ ਦਿਨਾਂ ਵਿੱਚ ਜਾਰੀ ਕਰ ਦਿਤਾ ਜਾਵੇਗਾ ਜੋ ਉਨ੍ਹਾਂ ਨੂੰ ਅਜੇ ਤੱਕ ਪ੍ਰਾਪਤ ਨਹੀਂ ਹੋਇਆ।
ਸਹਾਇਕ ਵਿਦੇਸ਼ ਮਾਮਲਿਆਂ ਦੇ ਮੰਤਰੀ ਟਿਮ ਵਾਟਸ ਨੇ ਭਰੋਸਾ ਦਿਵਾਉਂਦਿਆਂ ਕਿਹਾ ਕਿ ਸਰਕਾਰ "ਪ੍ਰੋਸੈਸਿੰਗ ਅਤੇ ਕਾਲ ਸੈਂਟਰ" ਸਟਾਫ਼ ਦੀ ਗਿਣਤੀ ਨੂੰ ਤੁਰੰਤ ਵਧਾ ਕੇ ਇਸ ਮਸਲੇ ਨੂੰ ਛੇਤੀ ਤੋਂ ਛੇਤੀ ਨਜਿੱਠਣ ਲਈ ਕੋਸ਼ਿਸ਼ ਕਰ ਰਹੀ ਹੈ"।
For more details read this story in English
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।
