SKIP TO MAIN CONTENT

ਦੱਖਣੀ ਆਸਟ੍ਰੇਲੀਆ ਦੀ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਦੀ ਯੋਜਨਾ ਨੂੰ ਮਿਲ਼ੀ ਮਨਜ਼ੂਰੀ

ਫ਼ੈਡਰਲ ਸਰਕਾਰ ਦੀ ਮਨਜ਼ੂਰੀ ਮਿਲਣ ਪਿੱਛੋਂ ਦੱਖਣੀ ਆਸਟ੍ਰੇਲੀਆ ਦੇਸ਼ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਵਾਲ਼ਾ ਦੇਸ਼ ਦਾ ਪਹਿਲਾ ਰਾਜ ਬਣ ਸਕਦਾ ਹੈ।

International students at airport
Several categories of international students who can apply for travel exemptions to Australia are revelaed Source: Getty Images/martin-dm

1 min read

Published

Updated

By Ravdeep Singh, Natasha Kaul


Skip to article content

ਇਸ ਯੋਜਨਾ ਤਹਿਤ ਐਡੀਲੇਡ ਦੇ ਉੱਤਰੀ ਹਿੱਸੇ ਵਿੱਚ ਰਾਜ ਦੁਆਰਾ ਪ੍ਰਸਤਾਵਿਤ ਕੁਆਰੰਟੀਨ ਸੁਵਿਧਾ ਵਿੱਚ ਵਿਦਿਆਰਥੀਆਂ ਦੇ ਪਹਿਲੇ ਬੈਚ ਨੂੰ 14 ਦਿਨਾਂ ਲਈ ਵੱਖ ਕੀਤਾ ਜਾਏਗਾ ਅਤੇ ਆਉਣ ਵਾਲ਼ੇ ਵਿਦਿਆਰਥੀਆਂ ਦਾ ਕੁਆਰੰਟੀਨ ਦੀ ਮਿਆਦ ਖ਼ਤਮ ਹੋਣ ਤੱਕ ਇਥੇ ਹਰ ਰੋਜ਼ ਕੋਵਿਡ-19 ਦਾ ਟੈਸਟ ਕੀਤਾ ਜਾਵੇਗਾ।

ਇਹ ਮਨਜ਼ੂਰੀ ਪ੍ਰਾਪਤ ਕਰਨ ਵਾਲਾ ਦੱਖਣੀ ਆਸਟ੍ਰੇਲੀਆ ਦੇਸ਼ ਦਾ ਇਹ ਪਹਿਲਾ ਅਧਿਕਾਰ ਖੇਤਰ ਬਣ ਗਿਆ ਹੈ।

ਦੱਖਣੀ ਆਸਟ੍ਰੇਲੀਆ ਦੇ ਵਪਾਰ ਅਤੇ ਨਿਵੇਸ਼ ਮੰਤਰੀ ਸਟੀਫ਼ਨ ਪੈਟਰਸਨ ਨੇ ਇੱਕ ਮੀਡੀਆ ਰੀਲੀਜ਼ ਵਿੱਚ ਐਲਾਨ ਕੀਤਾ ਕਿ ਪੈਰਾਫੀਲਡ ਇਲਾਕ਼ੇ ਦੀ 'ਫਲਾਈਟ ਟ੍ਰੇਨਿੰਗ ਐਡੀਲੇਡ ਸਾਈਟ' ਨੂੰ ਦੱਖਣੀ ਆਸਟ੍ਰੇਲੀਆ ਹੈਲਥ ਦੁਆਰਾ 'ਇਨਫੈਕਸ਼ਨ ਕੰਟਰੋਲ' ਨੀਤੀ ਤਹਿਤ ਮਨਜ਼ੂਰੀ ਦਿੱਤੀ ਗਈ ਹੈ।

ਇਸ ਨਿਰਧਾਰਿਤ ਥਾਂ ਵਿੱਚ 160 ਵਿਦਿਆਰਥੀਆਂ ਨੂੰ ਇੱਕ ਵੇਲ਼ੇ ਕੁਆਰੰਟੀਨ ਕੀਤਾ ਜਾ ਸਕਦਾ ਹੈ।

ਪਰ ਦੱਸਣਯੋਗ ਹੈ ਕਿ ਇਸ ਯੋਜਨਾ ਅਧੀਨ ਵਿਦਿਆਰਥੀਆਂ ਦੀ ਵਾਪਸੀ ਲਈ ਅਜੇ ਤੱਕ ਕੋਈ ਸਮਾਂ ਸੀਮਾ ਤਹਿ ਨਹੀਂ ਕੀਤੀ ਗਈ ਹੈ।

ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।


Follow SBS Punjabi

Download our apps

Watch on SBS

Punjabi News

Stream now