ਅੰਤਰਾਸ਼ਟਰੀ ਵਿਦਿਆਰਥੀਆਂ ਤੇ ਆਰਜ਼ੀ ਵੀਜ਼ਾ ਧਾਰਕਾਂ ਨੂੰ ਨੌਕਰੀ ਲੈਣ ਲਈ ਦਿੱਤੇ ਜਾ ਰਹੇ ਨੇ ਇਹ ਨਵੇਂ ਮੌਕੇ

Nepali Students Melbourne International

Victoria to set up Study Melbourne hub in India to lure international students. Source: Abhas Parajuli

ਅੰਤਰਾਸ਼ਟਰੀ ਵਿਦਿਆਰਥੀਆਂ ਅਤੇ ਹੋਰ ਆਰਜ਼ੀ ਵੀਜ਼ਾ ਧਾਰਕਾਂ ਨੂੰ ਨੌਕਰੀਆਂ ਲੈਣ ਲਈ ਦਿੱਤੇ ਜਾ ਰਹੇ ਨੇ ਇਹ ਨਵੇਂ ਮੌਕੇ

ਵਿਕਟੋਰੀਆ ਸਰਕਾਰ ਵੱਲੋਂ ਲਾਗੂ ਇਸ ਨਵੀਂ ਨੀਤੀ ਤਹਿਤ ਸਾਰੇ ਆਰਜ਼ੀ ਵੀਜ਼ਾ ਧਾਰਕ ਨਵੀਂਆਂ ਨੌਕਰੀਆਂ ਲਈ 'ਅਪਲਾਈ' ਕਾਰਨ ਦੇ ਯੋਗ ਹਨ ਅਤੇ ਹੁਣ ਤੱਕ ਇਸ ਤਹਿਤ 1700 ਲੋਕਾਂ ਨੂੰ ਸੂਬੇ ਵਿੱਚ ਕੰਮ ਦਿੱਤੇ ਵੀ ਜਾ ਚੁੱਕੇ ਹਨ।

ਇਸ ਪ੍ਰੋਗਰਾਮ ਤਹਿਤ ਕਈ ਆਨ-ਲਾਈਨ ਟਰੇਨਿੰਗਾਂ ਵੀ ਮੁਫਤ ਦਿੱਤੀਆਂ ਜਾ ਰਹੀਆਂ ਹਨ।


ਖਾਸ ਨੁੱਕਤੇ:


  • ਵਿਕਟੋਰੀਆ ਸਰਕਾਰ ਨੇ ਲੋਕਾਂ ਨੂੰ ਨੌਕਰੀ ਦੇਣ ਦਾ ਇੱਕ ਖਾਸ ਪ੍ਰਬੰਧ ਕੀਤਾ ਹੈ।
  • ‘ਵਰਕਿੰਗ ਫਾਰ ਵਿਕਟੋਰੀਆ’ ਨਾਮੀ ਪ੍ਰੋਗਰਾਮ ਲਈ ਵਿਦੇਸ਼ੀ ਵਿਦਿਆਰਥੀ ਵੀ ਯੋਗ ਹਨ।
  • 1700 ਤੋਂ ਵੀ ਜ਼ਿਆਦਾ ਲੋਕਾਂ ਨੂੰ ਇਸ ਤਹਿਤ ਕੰਮ ਦਿੱਤਾ ਜਾ ਚੁੱਕਾ ਹੈ।

ਵਿਕਟੋਰੀਆ ਸਰਕਾਰ ਦੇ ਇੱਕ ਬੁਲਾਰੇ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ, "ਅਸੀਂ ਵਿਦੇਸ਼ੀ ਵਿਆਰਥੀਆਂ ਵਲੋਂ ਪਾਏ ਜਾ ਰਹੇ ਯੋਗਦਾਨ ਦੀ ਕਦਰ ਕਰਦੇ ਹਾਂ ਅਤੇ ਇਸ ਮੁਸ਼ਕਲ ਘੜੀ ਵਿੱਚ ਉਹਨਾਂ ਦੀ ਮਦਦ ਕਰਨ ਲਈ ਵੀ ਵਚਨਬੱਧ ਹਾਂ"।
Victorian Premier Daniel Andrews seen alongside students at University High in Melbourne, Wednesday, September 11, 2019.
Victorian Premier Daniel Andrews seen alongside students at University High in Melbourne, Wednesday, September 11, 2019. Source: AAP

'ਵਰਕਿੰਗ ਫਾਰ ਵਿਕਟੋਰੀਆ' ਬਾਰੇ ਜਾਣਕਾਰੀ:

ਵਿਕਟੋਰੀਆ ਸਰਕਾਰ ਵਲੋਂ ਐਲਾਨੇ 500 ਮਿਲਿਅਨ ਡਾਲਰ ਦਾ ਇਹ ਪੈਕੇਜ, ਪਹਿਲਾਂ ਤੋਂ ਐਲਾਨੀ ਗਈ 1.7 ਬਿਲਿਅਨ ਡਾਲਰ ਵਾਲੀ ਉਸ ਮਦਦ ਦਾ ਹਿੱਸਾ ਹੈ ਜਿਸ ਤਹਿਤ ਸੂਬੇ ਵਿਚਲੇ ਕਾਰੋਬਾਰਾਂ ਨੂੰ ਮੁੜ ਤੋਂ ਸਥਾਪਿਤ ਕੀਤਾ ਜਾਣਾ ਹੈ।

ਨੌਕਰੀ ਲੈਣ  ਦੇ ਚਾਹਵਾਨ ਵਿਕਟੋਰੀਆ ਸਰਕਾਰ ਦੀ ਵੈਬਸਾਈਟ ਵਿਕ.ਗਵ.ਏਯੂ/ਵਰਕਿੰਗ ਫਾਰ ਵਿਕਟੋਰੀਆ 'ਤੇ ਜਾ ਸਕਦੇ ਹਨ।

ਜਿੱਥੇ ਸਰਕਾਰ ਉਮੀਦਵਾਰਾਂ ਨੂੰ ਇਹਨਾਂ ਨੌਕਰੀਆਂ ਦਾ ਲਾਭ ਲੈਣ ਲਈ ਅਰਜ਼ੀਆਂ ਭਰਨ ਲਈ ਉਤਸ਼ਾਹਤ ਕਰਦੀ ਹੈ, ੳੱਥੇ ਨਾਲ ਹੀ ਇਹ ਅਦਾਰਿਆਂ ਅਤੇ ਵਪਾਰਾਂ ਨੂੰ ਵੀ ਲੋੜੀਂਦੀਆਂ ਅਸਾਮੀਆਂ ਇੱਥੇ ਦਰਜ ਕਰਵਾਉਣ ਦੀ ਅਪੀਲ ਕਰ ਰਹੀ ਹੈ ਤਾਂ ਕਿ ਯੋਗ ਕਾਮਿਆਂ ਦੀ ਚੋਣ ਬਿਨਾਂ ਦੇਰੀ ਤੋਂ ਹੋ ਸਕੇ।

ਇਸ ਪ੍ਰੋਗਰਾਮ ਤਹਿਤ ਭੋਜਨ ਜਾਂ ਹੋਰ ਖਾਣ ਪਦਾਰਥਾਂ ਨੂੰ ਡੱਬਾ-ਬੰਦ ਕਰਨ ਅਤੇ ਉਸ ਨੂੰ ਲੋੜਵੰਦਾਂ ਤੱਕ ਪਹੁੰਚਾਉਣ ਵਾਲੀਆਂ ਅਸਾਮੀਆਂ ਭਰੀਆਂ ਜਾ ਰਹੀਆਂ ਹਨ।

ਇਹਨਾਂ ਤੋਂ ਇਲਾਵਾ ਅੰਤਰਰਾਸ਼ਟਰੀ ਹਵਾਈ ਅੱਡਿਆਂ ਉੱਤੇ ਸਫਾਈ ਕਰਮਚਾਰੀਆਂ, ਆਵਾਜਾਈ ਸਾਧਨਾਂ ਵਾਸਤੇ ਕਾਮੇ ਅਤੇ 'ਇਕੱਲਤਾ' ਧਾਰਨ ਕਰ ਰਹੇ ਲੋਕਾਂ ਨੂੰ ਸਹੂਲਤ ਦੇਣ ਲਈ ਵੀ ਨੌਕਰੀਆਂ ਭਰੀਆਂ ਜਾ ਰਹੀਆਂ ਹਨ।

ਇਸਦੇ ਚਲਦਿਆਂ ਕੁਝ ਲੋਕਾਂ ਨੂੰ ਕਾਲ ਸੈਂਟਰਾਂ ਅਤੇ ਅਜਿਹੀਆਂ ਹੋਰ ਨੌਕਰੀਆਂ ਵੀ ਮਿਲ ਸਕਦੀਆਂ ਹਨ।

ਹਰ ਉਹ ਵਿਅਕਤੀ ਜੋ ਕਿ ਆਸਟ੍ਰੇਲੀਆ ਵਿੱਚ ਕਾਨੂੰਨੀ ਤੌਰ ਤੇ ਕੰਮ ਕਰ ਸਕਦਾ ਹੈ, ਨੌਕਰੀ ਲਈ ਅਰਜ਼ੀ ਦੇ ਸਕਦਾ ਹੈ।
Unemployment
Nearly 1700 job seekers have found work through 'Working for Victoria' program. (Image for representation only). Source: Getty Images
ਕਾਂਊਂਸਲ ਆਫ ਇੰਟਰਨੈਸ਼ਨਲ ਸਟੂਡੈਂਟਸ ਆਸਟ੍ਰੇਲੀਆ ਦੇ ਪ੍ਰਧਾਨ ਅਹਿਮਦ ਅਦਿਮੋਗਲੂ ਨੇ ਇਸ ਉਪਰਾਲੇ ਦਾ ਸਵਾਗਤ ਕੀਤਾ ਹੈ।

"ਅਸੀਂ ਵਿਕਟੋਰੀਆ ਸਰਕਾਰ ਦੇ ਧੰਨਵਾਦੀ ਹਾਂ ਕਿ ਉਹਨਾਂ ਨੇ ਵਿਦੇਸ਼ੀ ਵਿਦਿਆਰਥੀਆਂ ਵਲੋਂ ਪਾਏ ਜਾ ਰਹੇ ਯੋਗਦਾਨ ਦੀ ਕਦਰ ਕੀਤੀ ਹੈ। ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ ਆਸਟ੍ਰੇਲੀਆ ਦੇ ਬਾਕੀ ਰਾਜ ਅਤੇ ਖੇਤਰ ਵੀ ਵਿਕਟੋਰੀਆ ਦੇ ਨਕਸ਼ੇ ਕਦਮਾਂ ਤੇ ਚਲਦੇ ਹੋਏ ਵਿਦੇਸ਼ੀ ਵਿਦਿਆਰਥੀਆਂ ਨੂੰ ਕੁੱਝ ਨਾ ਕੁੱਝ ਮਦਦ ਜਰੂਰ ਪ੍ਰਦਾਨ ਕਰਨਗੇ ਕਿਉਂਕਿ ਇਹ ਵਿਦਿਆਰਥੀ ਇਸ ਸਮੇਂ ਆਰਥਿਕ ਤੌਰ 'ਤੇ ਕਾਫੀ ਨਾਜ਼ੁਕ ਸਥਿਤੀ ਵਿੱਚ ਹਨ।" 

ਇਸ ਸਮੇਂ ਆਸਟ੍ਰੇਲੀਆ ਭਰ ਵਿੱਚ ਤਕਰੀਬਨ 5 ਲੱਖ 60 ਹਜਾਰ ਵਿਦੇਸ਼ੀ ਵਿਦਿਆਰਥੀ ਹਨ ਜਿਨਾਂ ਵਿੱਚੋਂ ਬਹੁਤ ਸਾਰੇ ਨੌਕਰੀ ਦੀ ਭਾਲ ਵਿੱਚ ਹਨ।

ਦੱਸਣਯੋਗ ਹੈ ਕਿ ਫੈਡਰਲ ਸਰਕਾਰ ਵੱਲੋਂ ਸਿਰਫ ਉਹਨਾਂ ਵਿਦੇਸ਼ੀ ਵਿਦਿਆਰਥੀਆਂ ਲਈ ਹੀ ਕੰਮ ਕਰਨ ਦੇ ਘੰਟਿਆਂ ਵਿੱਚ ਵਾਧਾ ਕੀਤਾ ਗਿਆ ਹੈ ਜੋ ਨਰਸਿੰਗ, ਏਜਡ ਕੇਅਰ, ਸੁਪਰਮਾਰਕੀਟਾਂ ਵਰਗੇ ਖੇਤਰਾਂ ਵਿੱਚ ਕੰਮ ਕਰਨ ਦੇ ਯੋਗ ਸਨ। 
Indian student
International students are eligible to register for the program. Source: Supplied
ਸਰਕਾਰ ਨੇ ਵਿਦਿਆਰਥੀਆਂ ਨੂੰ ਮਾਲੀ ਮਦਦ ਵਾਸਤੇ ਆਪਣੇ ਸੁਪਰਐਨੂਏਸ਼ਨ ਨੂੰ ਵਰਤਣ ਦੀ ਸਲਾਹ ਵੀ ਦਿੱਤੀ ਸੀ ਅਤੇ ਨਾਲ਼ ਇਹ ਵੀ ਆਖਿਆ ਸੀ ਕਿ ਆਰਥਿਕ ਸਹਾਇਤਾ ਦੀ ਅਣਹੋਂਦ ਵਿੱਚ ਉਹ ਆਪਣੇ ਮੁਲਕਾਂ ਨੂੰ ਵਾਪਸ ਜਾਂ ਬਾਰੇ ਸੋਚ ਸਕਦੇ ਹਨ।

ਪਰ ਲੱਗੀਆਂ ਪਾਬੰਦੀਆਂ ਕਾਰਨ ਜਿਆਦਾਤਰ ਵਿਦਿਆਰਥੀ ਆਪਣੇ ਮੁਲਕਾਂ ਵਿੱਚ ਵਾਪਸ ਜਾਣ ਤੋਂ ਵੀ ਅਸਮਰਥ ਹਨ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ ਅਤੇ ਹੁਣ ਇਕੱਠ ਸਿਰਫ ਦੋ ਲੋਕਾਂ ਤੱਕ ਸੀਮਤ ਹੈ ਪਰ ਇਹ ਨਿਯਮ ਆਪਣੇ ਘਰ ਪਰਿਵਾਰ ਵਿੱਚ ਵਿਚਰਦਿਆਂ ਲਾਗੂ ਨਹੀਂ ਹੁੰਦਾ।

ਜੇ ਤੁਸੀਂ ਵਿਦੇਸ਼ ਤੋਂ ਵਾਪਸ ਆਉਣ ਦੇ 14 ਦਿਨਾਂ ਦੇ ਅੰਦਰ-ਅੰਦਰ ਕੋਵਿਡ-19 ਦੇ ਲੱਛਣ ਵਧਦੇ ਹੋਏ ਵੇਖਦੇ ਹੋ ਤਾਂ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।

ਜੇ ਤੁਹਾਨੂੰ ਕੋਈ ਵੀ ਲੱਛਣ ਨਹੀਂ ਹਨ ਪਰੰਤੂ ਤੁਸੀਂ ਕੋਵਿਡ-19 ਦੇ ਕਿਸੇ ਪੀੜ੍ਹਤ ਨਾਲ ਸੰਪਰਕ ਵਿੱਚ ਰਹੇ ਹੋ ਤਾਂ ਵੀ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।

ਜੇ ਤੁਹਾਨੂੰ ਵਿਸ਼ਵਾਸ ਹੈ ਕਿ ਤੁਹਾਨੂੰ ਟੈਸਟ ਕਰਵਾਉਣ ਦੀ ਲੋੜ ਹੋ ਸਕਦੀ ਹੈ, ਆਪਣੇ ਡਾਕਟਰ ਨੂੰ ਸਹੂਲਤ ਲਈ ਸਿਰਫ ਕਾਲ ਕਰੋ, ਪਰ ਉਸ ਕੋਲ਼ ਨਾ ਜਾਓ, ਜਾਂ ਰਾਸ਼ਟਰੀ ਕਰੋਨਾਵਾਇਰਸ ਸਿਹਤ ਜਾਣਕਾਰੀ ਹਾਟਲਾਈਨ ਨਾਲ 1800 020 080 'ਤੇ ਸੰਪਰਕ ਕਰੋ।

ਜੇ ਤੁਸੀਂ ਸਾਹ ਲੈਣ ਵਿੱਚ ਔਖਿਆਈ ਮਹਿਸੂਸ ਕਰਦੇ ਹੋ ਜਾਂ ਤੁਹਾਨੂੰ ਮੈਡੀਕਲ ਐਮਰਜੈਂਸੀ ਦੇ ਚਲਦਿਆਂ ਲੋੜ ਹੈ ਤਾਂ 000 ਨੂੰ ਕਾਲ ਕਰੋ।

ਐਸ ਬੀ ਐਸ, ਆਸਟ੍ਰੇਲੀਆ ਦੇ ਵੱਖੋ-ਵੱਖਰੇ ਭਾਈਚਾਰਿਆਂ ਨੂੰ ਕਰੋਨਾਵਾਇਰਸ/ਕੋਵਿਡ-19 ਬਾਰੇ ਸਮੁੱਚੀ ਅਤੇ ਤਾਜ਼ਾ-ਤਰੀਨ ਜਾਣਕਾਰੀ ਦੇਣ ਲਈ ਵਚਨਬੱਧ ਹੈ। ਜ਼ਿਆਦਾ ਜਾਣਕਾਰੀ ਲਈ sbs.com.au/coronavirus 'ਤੇ ਜਾਓ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ

Share

Published

Updated

By Avneet Arora, MP Singh

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand