SKIP TO MAIN CONTENT

ਅਮਰੀਕਾ ਦੇ ਪਹਿਲੇ ਸਿੱਖ ਮੇਅਰ ਨੂੰ ਮਿਲੀਆਂ ਜਾਨ ਤੋਂ ਮਾਰਨ ਦੀਆਂ ਧਮਕੀਆਂ

ਸ਼੍ਰੀ ਰਵਿੰਦਰ ਸਿੰਘ ਭੱਲਾ ਜੋ ਕਿ ਇੱਕ ਅਟਾਰਨੀ ਦੇ ਨਾਲ ਨਾਲ ਮਾਨਵੀ ਹੱਕਾਂ ਦੇ ਕਾਰਕੁੰਨ ਵੀ ਹਨ, ਮੇਅਰ ਬਨਣ ਤੋਂ ਪਹਿਲਾਂ ਇੱਕ ਕਾਂਉਂਸਲਰ ਵਜੋਂ ਕੰਮ ਕਰ ਚੁੱਕੇ ਹਨ।

Ravinder Singh Bhalla
the first Sikh Mayor of US Source: SBS

3 min read

Published

Updated

By MP Singh



Skip to article content

ਅਮਰੀਕਾ ਵਿੱਚ ਭਾਰਤੀ ਮੂਲ ਦੇ ਵਕੀਲ ਰਵਿੰਦਰ ਸਿੰਘ ਭੱਲਾ, ਜੋ ਕਿ ਲਗਭਗ ਤਿੰਨ ਮਹੀਨੇ ਪਹਿਲਾਂ, ਨਿਊ ਜਰਸੀ ਦੇ ਸ਼ਹਿਰ ਹੋਬੋਕਿਨ ਤੋਂ ਪਹਿਲੇ ਸਿੱਖ ਮੇਅਰ ਚੁਣੇ ਗਏ ਸਨ, ਨੇ ਮੰਨਿਆ ਹੈ ਕਿ ਉਹਨਾਂ ਅਤੇ ਉਹਨਾਂ ਦੇ ਪਰਿਵਾਰ ਨੂੰ ਜਾਨ ਤੋਂ ਮਾਰ ਦੇਣ ਵਾਲੀਆਂ ਧਮਕੀਆਂ ਮਿਲ ਰਹੀਆਂ ਹਨ। ਹਾਲ ਵਿੱਚ ਹੀ ਇਕ ਅਣਜਾਣ ਵਿਅਕਤੀ ਵਲੋਂ ਉਹਨਾਂ ਦੇ ਦਫਤਰ ਵਿੱਚ ਇੱਕ ਬੈਗ ਛੱਡ ਦਿਤਾ ਗਿਆ ਸੀ, ਜਿਸ ਵਿੱਚ ਕੁਝ ਇਤਰਾਜ ਯੋਗ ਵਸਤਾਂ ਸਨ। ਉਹਨਾਂ ਦੀ ਮੇਅਰ ਵਜੋਂ ਚੋਣ ਤੋਂ ਕੁਝ ਦਿੰਨ ਪਹਿਲਾਂ ਹੀ ਉਹਨਾਂ ਨੇ ਇਕ ਇਸ਼ਤੇਹਾਰ ਦੁਆਰਾ ਅੱਤਵਾਦ ਨਾਲ ਜੋੜਿਆ ਗਿਆ ਸੀ। ਹੋਬੋਕਿਨ ਸ਼ਹਿਰ ਦੇ ਪੁਲਿਸ ਵਿਭਾਗ ਨੇ ਕਿਹਾ ਹੈ ਕਿ ਉਹ ਇਸ ਮਸਲੇ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਨ, ਅਤੇ ਐਫ ਬੀ ਆਈ ਦੀ ‘ਜੋਆਇੰਟ ਟੈਰੋਰਿਜ਼ਮ ਟਾਸਕ ਫੋਰਸ’ ਨੇ ਸਿਟੀ ਹਾਲ ਦੀ ਸੁਰੱਖਿਆ ਦਾ ਜਾਇਜ਼ਾ ਵੀ ਲਿਆ ਹੈ।

ਹੋਬੋਕਿਨ ਸਿਟੀ ਕਾਂਉਸਲ ਦੀ ਅਧਿਕਾਰਤ ਵੈਬਸਾਈਟ ਉਤੇ ਇਕ ਸਟੇਟਮੈਂਟ ਵਿੱਚ ਕਿਹਾ ਗਿਆ ਹੈ ਕਿ ਪੁਲਿਸ, ਵੀਰਵਾਰ ਰਾਤ ਨੂੰ ਹੋਈ ਇਸ ਘਟਨਾਂ ਦੀ ਜਾਂਚ ਕਰ ਰਹੀ ਹੈ ਅਤੇ ਨਾਲ ਹੀ ਇਹ ਵੀ ਦਸਿਆ ਗਿਆ ਹੈ ਕਿ ਸ਼੍ਰੀ ਭੱਲਾ ਨੇ ਮੰਨਿਆ ਹੈ ਕਿ ਉਹਨਾਂ ਅਤੇ ਉਹਨਾਂ ਦੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ।

Ravinder Singh Bhalla
was elected first Sikh Mayor of Hoboken City app 3 months back Source: SBS Punjabi

ਦਫਤਰ ਦੀ ਇਕ ਵਕਤਾ ਜੂਐਨ ਮੇਲੀ ਨੇ ਦੱਸਿਆ ਕਿ ਵੀਰਵਾਰ ਦੀ ਰਾਤ ਤਕਰੀਬਨ ਅੱਠ ਵਜੇ ਇਕ ਵਿਅਕਤੀ ਇਮਾਰਤ ਵਿੱਚ ਮੈਟਲ ਡਿਟੇਕਟਰਾਂ ਵਿੱਚੋਂ ਦੀ ਲੰਘਦਾ ਹੋਇਆ, ਵਾਸ਼ਰੂਮ ਇਸਤੇਮਾਲ ਕਰਨ ਦੀ ਇਜਾਜਤ ਨਾਲ ਵੜਿਆ ਅਤੇ ਉਸ ਨੇ ਇੱਕ ਭਰਿਆ ਹੋਇਆ ਬੈਗ ਸ਼੍ਰੀ ਭੱਲਾ ਦੇ ਸਹਾਇਕ ਦੇ ਦਫਤਰ ਵੱਲ ਸੁੱਟ ਮਾਰਿਆ।  

ਬੇਸ਼ਕ ਸ਼੍ਰੀ ਭੱਲਾ ਉਸ ਸਮੇਂ ਦਫਤਰ ਵਿੱਚ ਨਹੀਂ ਸਨ, ਪਰ ਉਹ ਇਕ ਸਮਾਗਮ ਵਿੱਚ ਭਾਗ ਲੈ ਕਿ ਵਾਪਸ ਆ ਹੀ ਰਹੇ ਸਨ। ਉਹਨਾਂ ਦੇ ਡਿਪਟੀ ਚੀਫ ਆਫ ਸਟਾਫ ਜੇਸਨ ਫਰੀਮਨ ਨੇ ਉਸ ਵਿਅਕਤੀ ਨੂੰ ਬੈਗ ਸੁਟਣ ਤੋਂ ਬਾਦ ਬਾਹਰ ਵੱਲ ਭੱਜਦੇ ਹੋਏ ਦੇਖਿਆ।

ਸ਼੍ਰੀ ਭੱਲਾ ਨੇ ਕਿਹਾ ਕਿ ‘ਇਹ ਵਾਲੀ ਘਟਨਾਂ ਦੇ ਨਾਲ ਨਾਲ, ਉਹਨਾਂ ਅਤੇ ਉਹਨਾਂ ਦੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਬਹੁਤ ਮੰਦਭਾਗੀਆਂ ਹਨ। ਅਤੇ ਇਹ ਸਾਨੂੰ ਯਾਦ ਵੀ ਦਿਵਾ ਰਹੀਆਂ ਹਨ ਕਿ ਅਸੀਂ ਸੁਰੱਖਿਆ ਦੇ ਮਾਮਲੇ ਵਿੱਚ ਅਵੇਸਲੇ ਨਾ ਹੋਈਏ’।

ਸ਼੍ਰੀ ਭੱਲਾ ਜੋ ਕਿ ਇੱਕ ਅਟਾਰਨੀ ਦੇ ਨਾਲ ਨਾਲ ਮਾਨਵੀ ਹੱਕਾਂ ਦੇ ਕਾਰਕੁੰਨ ਵੀ ਹਨ, ਮੇਅਰ ਬਨਣ ਤੋਂ ਪਹਿਲਾਂ ਇੱਕ ਕਾਂਉਂਸਲਰ ਵਜੋਂ ਕੰਮ ਕਰ ਚੁੱਕੇ ਹਨ। ਪਰ, ਇਸ ਮੇਅਰ ਵਾਲੀ ਚੋਣ ਤੋਂ ਪਹਿਲਾਂ, ਇੱਕ ਨਿੰਦਿਆ ਕਰਨ ਵਾਲਾ ਇਸ਼ਤੇਹਾਰ, ਜਿਸ ਵਿੱਚ ਸ਼੍ਰੀ ਭੱਲਾ ਦੀ ਫੋਟੋ ਦੇ ਥੱਲੇ ‘ਇਕ ਅਤਵਾਦੀ ਨੂੰ ਸ਼ਹਿਰ ਦੀ ਵਾਗਡੋਰ ਨਾਂ ਸੋਂਪੋ’ ਲਿਖਿਆ ਹੋਇਆ ਸੀ, ਕਈ ਕਾਰਾਂ ਉੱਤੇ ਲਗਾਏ ਗਏ ਸਨ।

Follow SBS Punjabi on Facebook and Twitter.


Follow SBS Punjabi

Download our apps

Watch on SBS

Punjabi News

Stream now