SKIP TO MAIN CONTENT

ਗੋਲਡ ਕੋਸਟ ਵਿੱਚ 25-ਸਾਲਾ ਭਾਰਤੀ ਵਿਅਕਤੀ ਦੀ ਪਾਣੀ ਵਿੱਚ ਡੁੱਬਣ ਨਾਲ ਮੌਤ

7 ਮਾਰਚ ਨੂੰ ਗੋਲਡ ਕੋਸਟ ਅਪਾਰਟਮੈਂਟ ਬਲਾਕ ਦੇ ਸਵੀਮਿੰਗ ਪੂਲ ਵਿੱਚ ਡੁੱਬਣ ਵਾਲੇ ਹੈਦਰਾਬਾਦ ਦੇ ਪਿਛੋਕੜ ਵਾਲ਼ੇ ਸਿਵਲ ਇੰਜਨੀਅਰ ਸਾਈ ਸੂਰਿਆ ਰਚਕੋਂਡਾ ਦੀ ਮੌਤ ਹੋ ਗਈ ਹੈ। ਉਨ੍ਹਾਂ ਦੇ ਦੋਸਤਾਂ ਨੇ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਸਨੂੰ ਇੱਕ 'ਨੇਕ ਵਿਅਕਤੀ' ਵਜੋਂ ਯਾਦ ਕੀਤਾ ਹੈ।

Surya
Mr Sai Surya Tej Rachakonda, 25, died in Gold Coast on 7 March. Source: Supplied by Sandeep Jacob

1 min read

Published

Updated

By Natasha Kaul, Ravdeep Singh


Skip to article content

ਦੱਸਣਯੋਗ ਹੈ ਕਿ 25 ਸਾਲਾ ਸ਼੍ਰੀ ਰਚਾਕੋਂਡਾ ਨੂੰ ਸਵੀਮਿੰਗ ਪੂਲ ਵਿੱਚੋਂ ਕਢਣ ਤੋਂ ਬਾਅਦ ਮੁੜ ਸੁਰਜੀਤ ਕਰਨ ਦੀਆਂ ਕੋਸ਼ਿਸ਼ਾਂ ਨਾ-ਕਾਮਯਾਬ ਰਹੀਆਂ ਸਨ।

ਸ਼੍ਰੀ ਰਚਾਕੋਂਡਾ ਨੂੰ ਥੋੜਾ ਚਿਰ ਪਹਿਲਾਂ ਹੀ ਡੀਕਨ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਗੋਲਡ ਕੋਸਟ ਵਿੱਚ ਨੌਕਰੀ ਮਿਲੀ ਸੀ।

ਮੈਲਬੌਰਨ ਦੇ ਸੰਦੀਪ ਜੈਕਬ ਨੇ ਐਸ ਬੀ ਐਸ ਹਿੰਦੀ ਨੂੰ ਦੱਸਿਆ ਕਿ ਮ੍ਰਿਤਕ ਇੱਕ "ਸੰਪੂਰਨ ਵਿਅਕਤੀ" ਸੀ ਅਤੇ ਇੱਕ ਐਕਸੀਡੈਂਟ ਤੋਂ ਬਾਅਦ ਰਿਕਵਰ ਕਰ ਰਿਹਾ ਸੀ।

"ਸ੍ਰੀ ਰਚਾਕੋਂਡਾ ਇੱਕ ਦੁਰਘਟਨਾ ਤੋਂ ਬਾਅਦ ਰਿਕਵਰ ਹੋ ਰਹੇ ਸਨ ਜਿਸ ਵਿੱਚ ਉਨ੍ਹਾਂ ਦੀ ਸੱਜੀ ਲੱਤ ਤੇ ਬਹੁਤ ਗੰਭੀਰ ਸੱਟ ਲੱਗ ਗਈ ਸੀ।

"ਜਦੋਂ ਉਹ ਮੈਲਬੌਰਨ ਵਿੱਚ ਰਹਿ ਰਹੇ ਸੀ ਤਾਂ ਇਸ ਐਕਸੀਡੈਂਟ ਤੋਂ ਬਾਅਦ ਉਹ ਛੇ ਮਹੀਨਿਆਂ ਤੋਂ ਵੱਧ ਸਮੇਂ ਤੋਂ ਮੰਜੇ 'ਤੇ ਰਹੇ। ਉਨ੍ਹਾਂ ਦੀ ਲੱਤ ਲਈ ਫਿਜ਼ੀਓਥੈਰੇਪੀ ਅਤੇ ਹਾਈਡਰੋਥੈਰੇਪੀ ਦਾ ਇਲਾਜ ਵੀ ਚੱਲ ਰਿਹਾ ਸੀ," ਜੈਕਬ ਨੇ ਦੱਸਿਆ।

“ਸ੍ਰੀ ਰਚਾਕੋਂਡਾ ਦੇ ਮਾਤਾ-ਪਿਤਾ ਅਪ੍ਰੈਲ ਵਿੱਚ ਉਨ੍ਹਾਂ ਦੇ ਗ੍ਰੈਜੂਏਸ਼ਨ ਸਮਾਰੋਹ ਲਈ ਇੱਥੇ ਆਉਣ ਦੀ ਯੋਜਨਾ ਵੀ ਬਣਾ ਰਹੇ ਸਨ।"

For more details read this story in English

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।


Follow SBS Punjabi

Download our apps

Watch on SBS

Punjabi News

Stream now