Watch FIFA World Cup 2026™

LIVE, FREE and EXCLUSIVE

ਬੱਚਿਆਂ ਨੂੰ 'ਹੋਮ ਸਕੂਲਿੰਗ' ਦੇਣ ਦੇ ਵਧਦੇ ਰੁਝਾਨ ਪਿੱਛੇ ਕੀ ਕਾਰਨ ਹਨ?

ਆਸਟ੍ਰੇਲੀਆ ਵਿੱਚ ਆਪਣੇ ਬੱਚਿਆਂ ਨੂੰ ਘਰ ਵਿੱਚ ਹੀ ਸਿੱਖਿਆ ਦੇਣ ਦਾ ਰੁਝਾਨ ਕਾਫੀ ਵਧ ਰਿਹਾ ਹੈ ਪਰ ਕੀ ਬੱਚਿਆਂ ਨੂੰ ਸਕੂਲ ਨਾ ਭੇਜ ਕੇ ਉਨ੍ਹਾਂ ਦਾ ਸੰਪੂਰਨ ਵਿਕਾਸ ਹੋ ਰਿਹਾ ਹੈ।

Karina says it has taken some time to get into the swing of homeschooling her daughter Liza.

Karina says it has taken some time to get into the swing of homeschooling her daughter Liza. Source: Supplied

ਆਸਟ੍ਰੇਲੀਆ ਵਿੱਚ ਘਰੇਲੂ ਸਿੱਖਿਆ ਪਿਛਲੇ ਕੁੱਝ ਸਾਲਾਂ ਤੋਂ ਬਹੁਤ ਮਕਬੂਲ ਹੋ ਰਹੀ ਹੈ ਅਤੇ ਖਾਸ ਕਰਕੇ ਕੁਈਨਜ਼ਲੈਂਡ ਵਿੱਚ 2019 ਤੋਂ 2021 ਤੱਕ ਘਰੇਲੂ ਸਿੱਖਿਆ ਦੇ ਦਾਖਲਿਆਂ ਵਿੱਚ 47 ਪ੍ਰਤੀਸ਼ਤ ਦਾ ਵਾਧਾ ਦੇਖਣ ਨੂੰ ਮਿਲਿਆ ਹੈ।

ਹੋਮ ਐਜੂਕੇਸ਼ਨ ਐਸੋਸੀਏਸ਼ਨ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਨਿਊ ਸਾਊਥ ਵੇਲਜ਼ ਵਿੱਚ ਹੋਮਸਕੂਲਿੰਗ ਵਿੱਚ 19 ਪ੍ਰਤੀਸ਼ਤ ਦਾ ਵਾਧਾ ਦੇਖਿਆ ਗਿਆ ਜਦ ਕਿ ਵਿਕਟੋਰੀਆ ਵਿੱਚ ਹੋਮ ਸਕੂਲਿੰਗ ਵਿੱਚ 20 ਪ੍ਰਤੀਸ਼ਤ ਦੀ ਦਰ ਨਾਲ਼ ਵਧੀ ਹੈ।

ਸਿੱਖਿਆ ਮਾਹਿਰ ਘਰੇਲੂ ਸਿੱਖਿਆ ਦੇ ਦਾਖਲਿਆਂ ਵਿੱਚ ਵਾਧੇ ਦੇ ਤਿੰਨ ਮੁੱਖ ਕਾਰਨ ਦੱਸਦੇ ਹਨ - ਇਨ੍ਹਾਂ ਮਾਹਿਰਾਂ ਅਨੁਸਾਰ ਵੈਕਸੀਨ ਦੀ ਵਿਰੋਧਤਾ ਕਰਨ ਵਾਲਿਆਂ ਵਿੱਚ ਰਵਾਇਤੀ ਸਿੱਖਿਆ ਪ੍ਰਤੀ ਹਿਚਕਚਾਹਟ ਦੇਖਣ ਨੂੰ ਮਿਲ਼ਦੀ ਹੈ। ਇਸ ਤੋਂ ਇਲਾਵਾ ਮਾਂ-ਪਿਉ ਵਿੱਚ ਬੱਚਿਆਂ ਦੇ ਕੋਵਿਡ-19 ਵਾਇਰਸ ਦੀ ਲਾਗ ਲੱਗਣ ਦਾ ਡਰ ਅਤੇ ਤੀਜਾ ਵੱਡਾ ਕਾਰਣ ਮਹਾਂਮਾਰੀ ਦੌਰਾਨ ਲੌਕਡਾਊਨ ਪ੍ਰਤੀ ਪਰਿਵਾਰਾਂ ਦੀ ਨਿਰਾਸ਼ਾ ਹੈ।

ਪਰ ਸਿਡਨੀ ਯੂਨੀਵਰਸਿਟੀ ਤੋਂ ਡਾ ਨਿੱਕੀ ਬਰੰਕਰ ਨੇ ਮਾਪਿਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਤਾਲਾਬੰਦੀ ਦੌਰਾਨ ਬੱਚਿਆਂ ਨੂੰ ਮਿਲ਼ੀ ਘਰ ਵਿੱਚ ਸਿੱਖਿਆ ਦੀ 'ਰਿਮੋਟ ਲਰਨਿੰਗ' ਨਾਲ ਤੁਲਨਾ ਨਾ ਕਰਨ।

“ਮਾਪਿਆਂ ਅਤੇ ਬੱਚਿਆਂ ਨੂੰ ਰਿਮੋਟ ਲਰਨਿੰਗ ਵਿੱਚ ਅਧਿਆਪਕਾਂ, ਸਕੂਲਾਂ, ਸਕੂਲ ਦੇ ਸਾਰੇ ਸਟਾਫ਼ ਵਲੋਂ ਬਹੁਮੁੱਲਾ ਸਮਰਥਨ ਮਿਲ਼ਦਾ ਹੈ ਜਦਕਿ ਜੇ ਤੁਸੀ ਆਪਣੇ ਬੱਚਿਆਂ ਨੂੰ ਹੋਮ ਸਕੂਲਿੰਗ ਪ੍ਰਦਾਨ ਕਰਦੇ ਹੋ ਤਾਂ ਤੁਸੀਂ ਬਿਲਕੁੱਲ ਇੱਕਲੇ ਹੋ,” ਡਾ ਬਰੰਕਰ ਨੇ ਕਿਹਾ।

ਪਰ ਕਰੀਨਾ ਜੋ ਕਿ ਆਪਣੀ 9 ਸਾਲ ਦੀ ਧੀ, ਲੀਜ਼ਾ ਨੂੰ 'ਹੋਮ ਸਕੂਲਿੰਗ' ਪ੍ਰਦਾਨ ਕਰ ਰਹੇ ਹਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ 'ਹੋਮਸਕੂਲਿੰਗ' ਲਈ ਸਾਰੇ ਸਰੋਤਾਂ ਨੂੰ ਵਿਕਸਤ ਕਰਨ ਵਿੱਚ ਕੁਝ ਸਮਾਂ ਤਾ ਜ਼ਰੂਰ ਲੱਗਿਆ ਪਰ ਉਹ ਹੁਣ ਕੀਮਤੀ ਪਰਿਵਾਰਕ ਸਮਾਂ ਇਕੱਠੇ ਬਿਤਾਉਣ ਦਾ ਆਨੰਦ ਮਾਣ ਰਹੇ ਹਨ।

ਡਾ: ਬਰੰਕਰ ਦਾ ਕਹਿਣਾ ਹੈ ਕਿ ਇਹ ਤਰਕ ਬਿਲਕੁੱਲ ਬੇਬੁਨਿਆਦ ਹੈ ਕਿ ਘਰ ਵਿੱਚ ਪੜ੍ਹੇ-ਲਿਖੇ ਬੱਚੇ ਸਮਾਜਕ ਪੱਖੋਂ ਕਮਜ਼ੋਰ ਹੁੰਦੇ ਹਨ।

"ਇੱਕ ਖੋਜ ਤੋਂ ਇਹ ਸਪਸ਼ਟ ਹੋ ਗਿਆ ਹੈ ਕਿ ਘਰ ਵਿੱਚ ਪੜ੍ਹੇ-ਲਿਖੇ ਬੱਚੇ ਅਕਸਰ ਸਕੂਲ ਦੇ ਬੱਚਿਆਂ ਨਾਲੋਂ ਸਮਾਜਿਕ ਤੌਰ ਉੱਤੇ ਜ਼ਿਆਦਾ ਕਾਬਲ ਹੁੰਦੇ ਹਨ," ਡਾ: ਬਰੰਕਰ ਨੇ ਕਿਹਾ

ਪਰ ਨਿਊ ਸਾਊਥ ਵੇਲਜ਼ ਐਜੂਕੇਸ਼ਨ ਸਟੈਂਡਰਡ ਅਥਾਰਟੀ ਦੇ ਸਾਬਕਾ ਪ੍ਰਧਾਨ, ਟੌਮ ਅਲੇਗੋਨਾਰੀਆਸ ਦਾ ਮੰਨਣਾ ਹੈ ਕਿ "ਸਕੂਲ ਨੌਜਵਾਨਾਂ ਦੇ ਸੰਪੂਰਨ ਵਿਕਾਸ ਲਈ ਅਤੇ ਸਮਾਜਿਕ ਤੌਰ ਉੱਤੇ ਉਨ੍ਹਾਂ ਨੂੰ ਕਾਬਲ ਬਣਾਉਣ ਲਈ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ "।

For more details read this story in English

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।


2 min read

Published

Updated

By Ravdeep Singh, Ninah Kopel


Share this with family and friends


Follow SBS Punjabi

Download our apps

Watch on SBS

Punjabi News

Watch now