ਜਾਣੋ ਕਿ ਨਵੇਂ ਵੀਜ਼ਾ ਪ੍ਰੋਗਰਾਮ ਤਹਿਤ ਕਿਹੜੇ ਕਿੱਤਿਆਂ ਨੂੰ ਤਰਜੀਹ ਦੇਣ ਦੀ ਕੀਤੀ ਗਈ ਹੈ ਸਿਫਾਰਿਸ਼

ਸਰਕਾਰ ਮੁਤਾਬਕ ਯੋਗਾ ਇੰਸਟ੍ਰਕਟਰ ਤੋਂ ਲੈ ਕੇ ਕੁੱਤਿਆਂ ਦੇ ਟ੍ਰੇਨਰ ਵਰਗੀਆਂ ਨੌਕਰੀਆਂ ਵਿੱਚ ਘਾਟ ਨੂੰ ਭਰਨ ਦੀ ਲੋੜ ਹੈ। ਜਾਣੋ ਕਿ 'ਜੌਬ ਐਂਡ ਸਕਿੱਲਜ਼ ਆਸਟ੍ਰੇਲੀਆ' ਵਲੋਂ ਜਾਰੀ ਕੀਤੀ ਗਈ ਨਵੀਂ ਡਰਾਫਟ ਸੂਚੀ ਵਿੱਚ ਉਹ ਕਿਹੜੀਆਂ ਨੌਕਰੀਆਂ ਹਨ ਜਿਨ੍ਹਾਂ ਨੂੰ ਵੀਜ਼ਾ ਪ੍ਰੋਗਰਾਮ ਤਹਿਤ ਤਰਜੀਹ ਦਿੱਤੀ ਜਾ ਸਕਦੀ ਹੈ।

A woman and a greyhound

Dog handlers have been included on a government list of priority skilled migrants. Credit: AAP

'ਜੌਬਸ ਐਂਡ ਸਕਿੱਲਜ਼ ਆਸਟ੍ਰੇਲੀਆ' ਨੇ ਵੀਜ਼ੇ ਨੂੰ ਫਾਸਟ-ਟਰੈਕ ਕਰਨ ਲਈ ਜਿਨ੍ਹਾਂ ਹੁਨਰਾਂ ਨੂੰ ਤਰਜੀਹ ਦੇਣ ਦੀ ਸਿਫਾਰਿਸ਼ ਕੀਤੀ ਹੈ ਉਸ ਦੀ ਡਰਾਫਟ ਸੂਚੀ ਜਾਰੀ ਕਰ ਦਿੱਤੀ ਗਈ ਹੈ।

ਇਸ ਸੂਚੀ ਵਿੱਚ ਯੋਗਾ ਅਤੇ ਮਾਰਸ਼ਲ ਆਰਟਸ ਇੰਸਟ੍ਰਕਟਰ, ਗਹਿਣਿਆਂ ਦੇ ਡਿਜ਼ਾਈਨਰ ਅਤੇ ਕੁੱਤਿਆਂ ਦੇ ਟ੍ਰੇਨਰ ਵੀ ਸ਼ਾਮਲ ਹਨ।

ਸਿੱਖਿਅਕ, ਮੁੱਖ ਕਾਰਜਕਾਰੀ ਅਫ਼ਸਰ, ਡਾਕਟਰੀ ਪੇਸ਼ੇਵਰ ਜਿਨ੍ਹਾਂ ਵਿੱਚ ਨਰਸਾਂ, ਦਾਈਆਂ, ਸੋਨੋਗ੍ਰਾਫਰ, ਡਾਇਗਨੌਸਟਿਕ ਰੇਡੀਓਗ੍ਰਾਫਰ, ਐਨੇਸਥੀਟਿਸਟ, ਜਨਰਲ ਪ੍ਰੈਕਟੀਸ਼ਨਰ ਵੀ ਸ਼ਾਮਲ ਕੀਤੇ ਗਏ ਹਨ।

ਪਸ਼ੂਆਂ ਦੇ ਡਾਕਟਰਾਂ, ਐਂਬੂਲੈਂਸ ਅਫਸਰਾਂ, ਮਨੋਵਿਗਿਆਨੀ, ਅਤੇ ਡਰੱਗ ਅਤੇ ਅਲਕੋਹਲ ਸਲਾਹਕਾਰਾਂ ਦੇ ਨਾਲ-ਨਾਲ ਪਰਿਵਾਰਕ ਸਹਾਇਤਾ ਵਰਕਰਾਂ, ਸਮਾਜਿਕ ਵਰਕਰਾਂ, ਅਤੇ ਯੂਥ ਵਰਕਰਾਂ ਨੂੰ ਵੀ ਤਰਜੀਹ ਦਿੱਤੀ ਜਾ ਸਕਦੀ ਹੈ।

ਸਕਿੱਲਡ ਪ੍ਰਵਾਸ ਉਤੇ ਨੀਤੀ ਬਣਾਉਣ ਤੋਂ ਪਹਿਲਾਂ ਸਰਕਾਰ ਵਲੋਂ ਵੱਖ ਵੱਖ ਅਧਾਰਿਆਂ ਤੋਂ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ ਜਿਸ ਵਿੱਚੋਂ 'ਜੌਬਸ ਐਂਡ ਸਕਿੱਲਜ਼ ਆਸਟ੍ਰੇਲੀਆ' ਦੀ ਇਹ ਸੂਚੀ ਵੀ ਸ਼ਾਮਲ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਫੇਸਬੁੱਕ ਤੇ X 'ਤੇ ਵੀ ਫਾਲੋ ਕਰੋ।

Share

Published

Updated

By Jessica Bahr, Ravdeep Singh
Source: SBS

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand