SKIP TO MAIN CONTENT

ਗ੍ਰੀਨਸ ਵੱਲੋਂ ਹਰੇਕ ਆਸਟ੍ਰੇਲੀਅਨ ਲਈ ਯੂਨੀਵਰਸਲ ਬੇਸਿਕ ਇਨਕਮ ਦਾ ਪ੍ਰਸਤਾਵ

ਆਸਟ੍ਰੇਲੀਆ ਵਿੱਚ ਹਰੇਕ ਨੂੰ ਬਰਾਬਰ ਵੈਲਫੇਅਰ ਦੇਣ ਦਾ ਪ੍ਰਸਤਾਵ ਰੱਖਿਆ ਗਿਆ ਹੈ ਜਿਸਨੂੰ ਯੂਨੀਵਰਸਲ ਬੇਸਿਕ ਇਨਕਮ ਕਿਹਾ ਜਾਂਦਾ ਹੈ।

Centrelink
Centrelink signage at the Yarra branch in Melbourne. Source: AAP

3 min read

Published

By ਸ਼ਮਸ਼ੇਰ ਕੈਂਥ


Skip to article content

ਆਸਟ੍ਰੇਲੀਅਨ ਗ੍ਰੀਨਸ ਪਾਰਟੀ ਦੇ ਲੀਡਰ ਸੈਨੇਟਰ ਰਿਚਰਡ ਡੀ ਨਟਾਲੀ ਨੇ ਆਸਟ੍ਰੇਲੀਅਨ ਪ੍ਰੈਸ ਕਲੱਬ ਵਿੱਚ ਬੋਲਣ ਦੌਰਾਨ ਹਰੇਕ ਆਸਟ੍ਰੇਲੀਅਨ ਲਈ ਯੂਨੀਵਰਸਲ ਬੇਸਿਕ ਇਨਕਮ ਤਹਿਤ ਵੇਲਫੇਯਰ ਪੇਮੈਂਟ ਸ਼ੁਰੂ ਕਰਨ ਦਾ ਪ੍ਰਸਤਾਵ ਰੱਖਿਆ ਹੈ। ਯੂਨੀਵਰਸਲ ਬੇਸਿਕ ਇਨਕਮ ਮੌਜੂਦਾ ਸੈਂਟਰੈਲਿੰਕ ਪੇਮੈਂਟ ਵਾਂਗ ਵਿਅਕਤੀ ਦੀ ਆਮਦਨ ਤੇ ਅਧਾਰਿਤ ਨਹੀਂ ਹੁੰਦੀ ਬਲਕਿ ਇਸਦੇ ਤਹਿਤ ਹਰੇਕ ਵਿਅਕਤੀ ਨੂੰ ਇੱਕ ਮਿੱਥੀ ਰਕਮ ਅਦਾ ਕੀਤੀ ਜਾਂਦੀ ਹੈ ਭਾਂਵੇ ਉਹਨਾਂ ਦੀ ਕਮਾਈ ਕੁਝ ਵੀ ਹੋਵੇ।

ਸੈਨੇਟਰ ਡੀ ਨਟਾਲੀ ਨੇ ਕਿਹਾ ਕਿ ਆਸਟ੍ਰੇਲੀਆ ਵਿੱਚ ਕੰਮ ਦੇ ਨਾਟਕੀ ਢੰਗ ਨਾਲ ਬਦਲਦੇ ਸਰੂਪ ਦੇ ਮੱਦੇ ਨਜ਼ਰ ਇਹ ਅਹਿਮ ਹੈ।

Richard Di Natale at the National Press Club
Richard Di Natale at the National Press Club Source: AAP

"ਲੋਕਾਂ ਦੇ ਕੰਮ ਸ਼ੁਰੂ ਕਰਨ ਤੋਂ ਬਾਅਦ ਦੋ ਦਹਾਕਿਆਂ ਤੱਕ ਉਸੇ ਨੌਕਰੀ ਵਿੱਚ ਰਹਿਣ ਵਾਲੇ ਦਿਨ ਹੁਣ ਲਗਭਗ ਖਤਮ ਹਨ," ਓਹਨਾ ਕਿਹਾ।

"ਸਾਡਾ ਮੌਜੂਦਾ ਸਮਾਜਿਕ ਸੁਰੱਖਿਆ ਸਿਸਟਮ ਪੁਰਾਣ ਹੋ ਚੁੱਕਿਆ ਹੈ। ਇਹ ਬੇਰੋਜ਼ਗਾਰੀ, ਅਸਥਿਰ ਰੋਜ਼ਗਾਰ ਅਤੇ ਰੋਜ਼ਗਾਰ ਦੇ ਅਣਮਿੱਥੇ ਘੰਟਿਆਂ ਜਿਹੀ ਸੱਸਿਆਵਾਂ ਚ ਘਿਰੇ ਲੋਕਾਂ ਦੀ ਪੂਰੀ ਤਰ੍ਹਾਂ ਮਦਦ ਨਹੀਂ ਕਰ ਸਕਦਾ।"

ਯੂਨੀਵਰਸਲ ਬੇਸਿਕ ਇਨਕਮ ਕਿ ਹੈ?

ਯੂਨੀਵਰਸਲ ਬੇਸਿਕ ਇਨਕਮ ਸਰਕਾਰਾਂ ਵੱਲੋਂ ਦਿੱਤੀ ਜਾਂਦੀ ਹੋਰ ਵੈਲਫੇਅਰ ਤੋਂ ਅਲੱਗ ਹੈ।  ਇਸਦੇ ਤਹਿਤ ਹਰੇਕ ਨੂੰ ਇੱਕ ਸਮਾਂ ਰਕਮ ਅਦਾ ਕੀਤੀ ਜਾਂਦੀ ਹੈ ਜੋ ਕਿ ਮੀਨਸ ਟੇਸਟੇਡ ਨਹੀਂ ਹੁੰਦੀ।  ਇਸ ਨੂੰ ਹਾਸਿਲ ਕਰਣ ਵਾਲਾ ਪੈਸੇ ਆਪਣੀ ਮਰਜੀ ਅਨੁਸਾਰ ਖਰਚ ਕਰ ਸਕਦਾ ਹੈ ਅਤੇ ਸਰਕਾਰ ਕੋਈ ਸੁਆਲ ਨਹੀਂ ਪੁੱਛਦੀ।  

ਇਸ ਨੂੰ ਕਈ ਮੁਲਕਾਂ ਵਿੱਚ ਇੱਕ ਪ੍ਰਯੋਗ ਤੇ ਤੌਰ ਤੇ ਸ਼ੁਰੂ ਕੀਤਾ ਗਿਆ ਹੈ। ਪਿਛਲੇ ਸਾਲ ਫਿਨਲੈਂਡ ਵਿੱਚ ਇਹ 2000 ਵਿਅਕਤੀਆਂ ਦੇ ਇੱਕ ਗਰੁੱਪ ਤੋਂ ਸ਼ੁਰੂ ਕੀਤਾ ਗਿਆ ਹੈ ਜਿਸਦੇ ਵਿੱਚ ਇਹਨਾਂ ਨੂੰ ਦੋ ਸਾਲ ਲਈ ਹਰ ਮਹੀਨੇ 560 ਯੂਰੋ ਦਿੱਤੇ ਜਾਣਗੇ। ਇਸ ਸਮੇ ਦੌਰਾਨ ਵੈਲਫੇਅਰ ਹਾਸਿਲ ਕਰਣ ਵਾਲਿਆਂ ਤੇ ਇਸਦੇ ਅਸਰ ਬਾਰੇ ਰਿਸਰਚ ਕੀਤੀ ਜਾ ਰਹੀ ਹੈ ਕਿ ਇਸਦਾ ਉਹਨਾਂ ਦੇ ਕੰਮ ਕਰਨ ਵਲ ਰਵਈਏ ਤੇ ਕਿ ਅਸਰ ਹੁੰਦਾ ਹੈ। 

ਜਾਣਕਾਰਾਂ ਮੁਤਾਬਿਕ, ਫਿੰਡਲੈਂਡ ਵਿੱਚ ਜਾਰੀ ਪ੍ਰਯੋਗ ਨੂੰ ਜੇਕਰ ਓਥੋਂ ਦੇ ਸਾਰੇ ਲੋਕਾਂ ਤੱਕ ਵਧਣਾ ਹੈ ਤਾਂ ਦਿੱਤੀ ਜਾਣ ਵਾਲੀ ਰਕਮ ਨੂੰ 560 ਯੂਰੋ ਤੋਂ ਘਟਾਉਣਾ ਪਵੇਗਾ, ਜੋ ਕਿ ਮੌਜੂਦਾ ਤੌਰ ਤੇ ਓਥੇ ਬੇਰੋਜ਼ਗਾਰੀ ਭੱਤੇ ਦੇ ਬਰਾਬਰ ਹੈ।

Some analysts have said that Facebook CEO Mark Zuckerberg has made promises to make the service more transparent in the past.
Facebook CEO Mark Zuckerberg. Source: AFP, SBS

ਫੇਸਬੂਕ ਦੇ ਸੰਸਥਾਪਕ ਮਾਰਕ ਜ਼ਕਰਬਰਗ ਅਤੇ ਟੇਸਲਾ ਤੇ ਮੁਖੀ ਏਲੋਨ ਮਸਕ ਇਸ ਦੇ ਵੱਡੇ ਪੈਰੋਕਾਰਾਂ ਵਿੱਚ ਸ਼ਾਮਿਲ ਹਨ।  ਇਹ ਮੰਨਦੇ ਹਨ ਕਿ ਯੂਨੀਵਰਸਲ ਬੇਸਿਕ ਇਨਕਮ ਅਜਿਹੇ ਲੋਕਾਂ ਲਈ ਸਹਾਈ ਹੋਵੇਗੀ ਜੋ ਮਸ਼ੀਨਾਂ ਅਤੇ ਰੋਬੋਟ ਕਰਕੇ ਆਪਣਾ ਰੋਜ਼ਗਾਰ ਗੁਆ ਸਕਦੇ ਹਨ।   

ਫੈਡਰਲ ਵਿਰੋਧੀ ਧਿਰ ਲੇਬਰ ਦੇ ਆਗੂ ਬਿਲ ਸ਼ੋਰਟਨ ਨੇ ਕਿਹਾ ਕਿ ਲੋਕਾਂ ਨੂੰ ਪੈਨਸ਼ਨ ਦੀ ਲੋੜ ਹੈ ਪਰੰਤੂ ਯੂਨੀਵਰਸਲ ਬੇਸਿਕ ਇਨਕਮ ਬੜੇ ਦੂਰ ਕਿ ਕੌੜੀ ਹੈ।

ਇਸਤੋਂ ਅਲਾਵਾ ਸੈਨੇਟਰ ਦੀ ਨਟਾਲੀ ਨੇ ਇੱਕ ਰਿਜ਼ਰਵ ਬੈਂਕ ਓਫ ਆਸਟ੍ਰੇਲੀਆ ਵੱਲੋਂ ਹੋਮ ਲੋਨ ਦਰਾਂ ਨਿਰਧਾਰਿਤ ਕਰਨ ਅਤੇ ਇੱਕ ਪੀਪਲਜ਼ ਬੈਂਕ ਦਾ ਐਲਾਨ ਕੀਤਾ ਤਾਂ ਜੋ ਹੋਮ ਲੋਨ ਸਸਤੇ ਹੋ ਸਕਣ।

ਐਸ ਬੀ ਐਸ ਪੰਜਾਬੀ ਨੂੰ ਫੇਸਬੁੱਕ ਅਤੇ ਟਵਿੱਟਰ ਤੇ ਫ਼ੋੱਲੋ ਕਰੋ


Follow SBS Punjabi

Download our apps

Watch on SBS

Punjabi News

Stream now