SKIP TO MAIN CONTENT

ਗ੍ਰੇਟਰ ਸਿਡਨੀ ਵਾਸੀਆਂ ਲਈ ਜਨਤਕ ਥਾਵਾਂ 'ਤੇ ਮਾਸਕ ਪਹਿਨਣਾ ਹੋਇਆ ਲਾਜ਼ਮੀ

ਗ੍ਰੇਟਰ ਸਿਡਨੀ ਵਾਸੀਆਂ (ਵੋਲੋਂਗੋਂਗ, ਸੈਂਟਰਲ ਕੋਸਟ ਅਤੇ ਬਲਿਊ ਮਾਉਂਟੇਨਜ਼ ਸਮੇਤ) ਨੂੰ ਹੁਣ ਕੁਝ ਜਨਤਕ ਅੰਦਰੂਨੀ ਥਾਂਵਾਂ 'ਤੇ ਮਾਸਕ ਪਹਿਨਣ ਦੀ ਜ਼ਰੂਰਤ ਹੈ: ਸੁਪਰਮਾਰਕੀਟ, ਸ਼ਾਪਿੰਗ ਸੈਂਟਰ, ਸਿਨੇਮਾਘਰ, ਥੀਏਟਰ, ਜਨਤਕ ਆਵਾਜਾਈ, ਸੁੰਦਰਤਾ ਸੈਲੂਨ ਤੇ ਹੇਅਰ ਡ੍ਰੈਸਰ, ਪੂਜਾ ਸਥਾਨ ਅਤੇ ਖੇਡ ਦੇ ਖੇਤਰ।

Father helps daughter with mask -  Getty Images - Morsa
Source: Getty Images - Morsa

2 min read

Published

Updated

By SBS Radio

Presented by Preetinder Grewal

Source: SBS



Skip to article content

ਸੋਮਵਾਰ, 4 ਜਨਵਰੀ ਤੋਂ, ਮਾਸਕ ਨਾ ਪਹਿਨਣ 'ਤੇ 200 ਡਾਲਰ ਦਾ ਜੁਰਮਾਨਾ ਹੈ ਜਦੋਂ ਕਿ 12 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਇਸ ਸਬੰਧੀ ਛੋਟ ਹੈ - ਪਰ ਜਿੱਥੇ ਵੀ ਸੰਭਵ ਹੋਵੇ, ਐਨਐਸਡਬਲਯੂ ਅਧਿਕਾਰੀ ਸਾਰਿਆਂ ਨੂੰ ਮਾਸਕ ਪਹਿਨਣ ਲਈ ਉਤਸ਼ਾਹਤ ਕਰ ਰਹੇ ਹਨ।

ਸਾਰੇ ਪਰਾਹੁਣਚਾਰੀ ਅਤੇ ਕੈਸੀਨੋ ਸਟਾਫ ਨੂੰ ਵੀ  ਮਾਸਕ ਪਹਿਨਣ ਦੀ ਲੋੜ ਹੈ।

ਪੂਜਾ ਸਥਾਨ, ਵਿਆਹ ਅਤੇ ਸੰਸਕਾਰ ਦੇ ਸਥਾਨਾਂ 'ਤੇ 100 ਤੱਕ ਵਿਅਕਤੀਆਂ ਦੀ ਸ਼ਮੂਲੀਅਤ ਲਈ ਹਰੇਕ ਵਰਗ ਮੀਟਰ ਵਿੱਚ ਇੱਕ ਵਿਅਕਤੀ ਦਾ ਨਿਯਮ ਲਾਗੂ ਕੀਤਾ ਗਿਆ ਹੈ।

ਨਾਈਟ ਕਲੱਬਾਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ। ਜਿਮ ਦੀਆਂ ਕਲਾਸਾਂ 50 ਤੋਂ ਘਟਾ ਕੇ 30 ਲੋਕਾਂ ਤੱਕ ਕਰ ਦਿੱਤੀਆਂ ਗਈਆਂ ਹਨ।

ਬਾਹਰੀ ਇਕੱਠ ਨੂੰ ਘਟਾ ਕੇ ਵੱਧ ਤੋਂ ਵੱਧ 500 ਵਿਅਕਤੀਆਂ ਤੱਕ ਕਰ ਦਿੱਤਾ ਗਿਆ ਹੈ, ਅਤੇ ਬੈਠਕੇ ਵੇਖਣ ਵਾਲੀਆਂ, ਟਿਕਟ ਵਾਲੀਆਂ ਥਾਵਾਂ ਉੱਤੇ ਇਕੱਠ ਵੱਧ ਤੋਂ ਵੱਧ 2000 ਲੋਕਾਂ ਤੱਕ ਸੀਮਤ ਦਿੱਤਾ ਗਿਆ ਹੈ।

ਕਿਰਪਾ ਕਰਕੇ ਆਪਣੇ ਰਾਜ ਜਾਂ ਪ੍ਰਦੇਸ਼ ਲਈ ਸੁਝਾਏ ਦਿਸ਼ਾ-ਨਿਰਦੇਸ਼ਾਂ ਬਾਰੇ ਜਾਣੋ:

ਐਨਐਸਡਬਲਯੂ https://www.nsw.gov.au/covid-19 

ਵਿਕਟੋਰੀਆ https://www.coronavirus.vic.gov.au/coronavirus-covidsafe-summer

ਕੁਈਨਜ਼ਲੈਂਡ https://www.covid19.qld.gov.au/

ਪੱਛਮੀ ਆਸਟਰੇਲੀਆ https://healthywa.wa.gov.au/Articles/A_E/Coronavirus

ਦੱਖਣੀ ਆਸਟਰੇਲੀਆ https://www.covid-19.sa.gov.au/

ਉੱਤਰੀ ਪ੍ਰਦੇਸ਼ https://coronavirus.nt.gov.au/

ਏਸੀਟੀ https://www.covid19.act.gov.au/

ਤਸਮਾਨੀਆ https://www.coronavirus.tas.gov.au/

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। 

ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ sbs.com.au/coronavirus ਉੱਤੇ ਉਪਲਬਧ ਹਨ।

ਆਪਣੇ ਰਾਜਾਂ ਅਤੇ ਪ੍ਰਦੇਸ਼ਾਂ ਦੇ ਨਿਯਮਾਂ ਬਾਰੇ ਜਾਨਣ ਲਈ ਕਲਿੱਕ ਕਰੋ NSW, VictoriaQueenslandWestern AustraliaSouth AustraliaNorthern TerritoryACTTasmania

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।


Follow SBS Punjabi

Download our apps

Watch on SBS

Punjabi News

Stream now