ਗ੍ਰਿਫ਼ਿਥ ਦੇ 23ਵੇਂ ਸ਼ਹੀਦੀ ਟੂਰਨਾਮੈਂਟ ਲਈ ਪ੍ਰਬੰਧ ਮੁਕੰਮਲ, ਸਭ ਨੂੰ ਖੁੱਲ੍ਹਾ ਸੱਦਾ

ਗ੍ਰਿਫ਼ਿਥ ਦਾ ਸਾਲਾਨਾ ਸ਼ਹੀਦੀ ਟੂਰਨਾਮੈਂਟ ਇਸ ਵਾਰ 8 ਅਤੇ 9 ਜੂਨ ਨੂੰ ਕਰਾਇਆ ਜਾ ਰਿਹਾ ਹੈ। ਇਸ ਵਿੱਚ ਸ਼ਮੂਲੀਅਤ ਲਈ ਪ੍ਰਬੰਧਕਾਂ ਵੱਲੋਂ ਸਭ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ। ਹਰ ਵਾਰ ਦੀ ਤਰਾਂਹ, ਟੂਰਨਾਮੈਂਟ ਵਿੱਚ ਕਬੱਡੀ, ਵਾਲੀਬਾਲ, ਫੁੱਟਬਾਲ, ਰੱਸਾਕਸੀ, ਮਿਊਜ਼ੀਕਲ ਚੇਅਰ, ਦੌੜਾਂ, ਦਸਤਾਰ ਅਤੇ ਕੁਇਜ਼ ਮੁਕਾਬਲੇ ਕਰਵਾਏ ਜਾਣਗੇ। ਦੱਸਣਯੋਗ ਹੈ ਕਿ ਇਹ ਟੂਰਾਨਮੈਂਟ ਪਿਛਲੇ 23 ਸਾਲ ਤੋਂ ਲਗਾਤਰ ਕਰਵਾਇਆ ਜਾ ਰਿਹਾ ਹੈ।

Griffith Sikh Games

The food preparations are in full swing at the Gurdwara Singh Sabha Society, Griffith. Source: Supplied

ਜੂਨ ਮਹੀਨੇ ਗ੍ਰਿਫ਼ਿਥ ਵਿੱਚ ਹੋਣ ਵਾਲੇ ਸ਼ਹੀਦੀ ਟੂਰਨਾਮੈਂਟ ਦੀ ਆਸਟ੍ਰੇਲੀਅਨ ਸਿੱਖ ਭਾਈਚਾਰੇ ਦੇ ਸਾਲਾਨਾ ਕੈਲੰਡਰ ਵਿੱਚ ਖਾਸ ਥਾਂ ਹੈ।

ਹਰ ਸਾਲ ਜੂਨ ਦੇ ਸ਼ੁਰੂਆਤੀ ਦਿਨਾਂ ਵਿੱਚ ਸਿੱਖ ਸ਼ਹੀਦਾਂ ਦੀ ਯਾਦ ਵਿੱਚ ਟੈਡ ਸਕੋਬੀ ਓਵਲ, ਗ੍ਰਿਫ਼ਿਥ ਦੇ ਮੈਦਾਨ ਵਿੱਚ ਦੋ ਦਿਨ ਦਾ ਖੇਡ ਪ੍ਰੋਗਰਾਮ ਉਲੀਕਿਆ ਜਾਂਦਾ ਹੈ।

ਪ੍ਰਬੰਧਕਾਂ ਵੱਲੋਂ ਇਸ ਵਾਰ 12,000 ਤੋਂ 15,000 ਹਜ਼ਾਰ ਦੇ ਇਕੱਠ ਦੀ ਉਮੀਦ ਕੀਤੀ ਜਾ ਰਹੀ ਹੈ, ਇਹ ਲੋਕ ਨਾ ਸਿਰਫ ਗ੍ਰਿਫ਼ਿਥ ਦੀ ਪ੍ਰਾਹੁਣਚਾਰੀ ਦਾ ਅਨੰਦ ਮਾਨਣਗੇ ਬਲਕਿ ਹੁੰਦੇ ਖੇਡ ਮੇਲੇ ਦਾ ਵੀ ਹਿੱਸਾ ਬਣਨਗੇ।

ਗੁਰਦੁਆਰਾ ਸਿੰਘ ਸਭਾ ਸੁਸਾਇਟੀ, ਗ੍ਰਿਫਿਥ ਦੇ ਜਨਰਲ ਸਕੱਤਰ ਅਨੂਪ ਸਿੰਘ ਨਾਗਰਾ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਇਸ ਸਬੰਧੀ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ -

"ਗ੍ਰਿਫ਼ਿਥ ਦਾ ਸਮੁੱਚਾ  ਸਿੱਖ ਭਾਈਚਾਰੇ ਆਪਣੇ ਮਹਿਮਾਨਾਂ ਦੀ ਦੇਖਭਾਲ ਕਰਨ ਲਈ ਪੂਰੀ ਤਰਾਂਹ ਤਿਆਰ ਹੈ, ਲੰਗਰ ਲਈ ਪ੍ਰਬੰਧ ਵੀ ਮੁਕੰਮਲ ਕਰ ਲਏ ਗਏ ਹਨ।" 

ਸ੍ਰੀ ਨਾਗਰਾ ਨੇ ਕਿਹਾ ਕਿ ਟੂਰਨਾਮੈਂਟ ਦੀ ਮੁੱਖ ਖਿੱਚ ਕਬੱਡੀ ਹੈ ਜੋ ਪੰਜਾਬੀ ਭਾਈਚਾਰੇ ਦੀ ਸਭ ਤੋਂ ਪ੍ਰਸਿੱਧ ਖੇਡ ਹੈ।

ਉਨ੍ਹਾਂ ਕਿਹਾ, "ਕਬੱਡੀ ਨੂੰ ਲੈਕੇ ਕੁਝ ਅੜਚਨਾਂ ਜਰੂਰ ਆਈਆਂ ਹਨ ਪਰ ਇਸਦੇ  ਬਾਵਜੂਦ ਘੱਟੋ-ਘੱਟ 7 ਟੀਮਾਂ ਇਸ ਵਾਰ ਦਾ ਟੂਰਨਾਮੈਂਟ ਖੇਡਣ  ਲਈ ਆ ਰਹੀਆਂ ਹਨ ਜਿੰਨ੍ਹਾਂ ਵਿੱਚ ਦਰਸ਼ਕਾਂ ਨੂੰ ਕਬੱਡੀ ਦੇ ਕੁਝ ਵੱਡੇ ਖਿਡਾਰੀ ਖੇਡਦੇ ਨਜ਼ਾਰਾ ਆਉਣਗੇ।"

ਦੱਸਣਯੋਗ ਹੈ ਕਿ ਇਹ ਟੂਰਨਾਮੈਂਟ ਸਮੂਹ ਸਿੱਖ ਸ਼ਹੀਦਾਂ ਦੀ ਯਾਦ ਵਿੱਚ ਪਿਛਲੇ 23 ਸਾਲ ਤੋਂ ਲਗਾਤਰ ਕਰਵਾਇਆ ਜਾ ਰਿਹਾ ਹੈ।

ਨਿਊ ਸਾਊਥ ਵੇਲਜ਼ ਸਰਕਾਰ ਨੇ 23ਵੀਆਂ ਸਲਾਨਾ ਗ੍ਰਿਫ਼ਿਥ ਸਿੱਖ ਖੇਡਾਂ ਲਈ 20,000 ਡਾਲਰ ਦੀ ਵਿੱਤੀ ਸਹਾਇਤਾ ਦਿੱਤੀ ਹੈ। 

ਅਨੂਪ ਸਿੰਘ ਨਾਗਰਾ ਨਾਲ ਪੂਰੀ ਗੱਲਬਾਤ ਸੁਨਣ ਲਈ ਉੱਪਰ ਦਿੱਤੇ ਆਡੀਓ ਲਿੰਕ ਉੱਤੇ ਕਲਿਕ ਕਰੋ…

19th Griffith Shaheedi Tournament
Kabaddi is expected to attract big crowds at the tournament. Source: Supplied

Read this story in English:

Every June long weekend, the Sikh community hold a two-day event at Ted Scobie Oval against the backdrop of Scenic Hill in Griffith.

Over 12,000 people are expected for the weekend of sports at the 23rd Shaheedi Tournament in Griffith, NSW this year.

The annual meet is a representation of the Sikh community’s competitive spirit, an event that forms an integral part of the community’s social calendar. 

Anup Singh Nagra who is the Secretary of the Gurdwara Singh Sabha Society, Griffith, told SBS Punjabi that the special arrangements have been made for the two-day spectacle of sport and culture.

“The preparations are in the final stages now. The games registration process is complete. We have a huge response for soccer, volleyball, athletics and Kabaddi,” he said.

“We will look after our guests with free food and drinks [Langar]. The attendees will be able to enjoy traditional Punjabi cuisine throughout the two-day carnival.” 

Mr Nagra said the major attraction of the tournament is Kabaddi, which is a hugely popular sport within the Punjabi community.

“The Kabaddi event is of course the most eagerly awaited sports at the Ted Scobie Oval in Griffith,” he said.

“At least seven teams are lined up for this year’s competition. The spectators will be able to watch some big names of Kabaddi from Australia, India, New Zealand and Canada.”  

Mr Nagra said that the Shaheedi Tournament in Griffith is organised in the memory and honour of martyrs who sacrificed their lives for their elite faith and Sikh values of life.

"Since this event has a religious significance, we request all guests to help maintain a non-alcoholic environment," he said.

Mr Nagra said that they are expecting sunny weather over the weekend. 

"Weather is smiling for the games. It is a bit cold but sunny days will welcome our guests. There is no rain with a maximum of 17°C," he said.

“We extend our warm invitation to everyone and hope that the event will be enjoyed by young and old alike."

Tournament in Griffith also provides an opportunity for people living in metropolitan cities to visit Griffith and enjoy the hospitality provided by the local community.

The 2018 Tournament was attended by over 12,000 people from Australia, New Zealand and other countries.

Every year the Tournament is growing and attracting more and more people to Griffith. According to an estimate, this year’s Tournament will be attended by 12,000 to 15,000 people.

Here is a list of major sports events that will be part of this year’s sports meet:

  • Kabaddi Seniors
  • Kabaddi Juniors
  • Soccer Seniors
  • Soccer juniors
  • Tug-O-War
  • Volleyball (Smashing and Shooting) at West End Oval West
  • Athletics (selected events only for children)
  • Kho-Kho
  • Musical Chairs
  • Quiz Competition
  • Dastar Mukabla [Turban Competition] 
Griffith Sikh Games
Source: Supplied

Listen to SBS Punjabi Monday to Friday at 9 pm. Follow us on Facebook and Twitter


Share

4 min read

Published

Updated

By Preetinder Grewal



Share this with family and friends


Follow SBS Punjabi

Download our apps

Watch on SBS

Punjabi News

Watch now