ਅੱਠ ਮੁਲਕਾਂ ਦੇ ਹਾਕੀ ਵਿਸ਼ਵ ਲੀਗ ਟੂਰਨਾਮੈਂਟ ਵਿੱਚ ਦੁਨੀਆਂ ਦੀਆਂ ਦੋ ਬਿਹਤਰੀਨ ਟੀਮਾਂ ਵਿਚਾਲੇ ਖੇਡੇ ਗਏ ਖ਼ਿਤਾਬੀ ਮੁਕਾਬਲੇ ਵਿੱਚ ਆਸਟਰੇਲੀਆ ਨੇ ਦੋ ਪੈਨਲਟੀ ਕਾਰਨਰਾਂ ਉਤੇ ਗੋਲ ਕਰਕੇ ਓਲੰਪਿਕ ਚੈਂਪੀਅਨ ਅਰਜਨਟੀਨਾ ਨੂੰ 2-1 ਦੇ ਫਰਕ ਨਾਲ ਹਰਾਕੇ ਸੋਨ ਤਗ਼ਮਾ ਜਿੱਤ ਲਿਆ ਹੈ।
ਇਸ ਤੋਂ ਪਹਿਲਾ ਭਾਰਤੀ ਹਾਕੀ ਟੀਮ ਨੇ ਜਰਮਨੀ ਦੀ ਟੀਮ ਨੂੰ 2-1 ਨਾਲ ਹਰਾ ਕੇ ਹਾਕੀ ਵਿਸ਼ਵ ਲੀਗ ਫਾਈਨਲਜ਼ ’ਚ ਕਾਂਸੀ ਦਾ ਤਗ਼ਮਾ ਬਰਕਰਾਰ ਰੱਖਿਆ ਹੈ।
ਭਾਰਤ ਲਈ ਐਸਵੀ ਸੁਨੀਲ ਤੇ ਹਰਮਨਪ੍ਰੀਤ ਸਿੰਘ ਨੇ ਗੋਲ ਕੀਤੇ ਜਦਕਿ ਜਰਮਨੀ ਵੱਲੋਂ ਇੱਕਲੌਤਾ ਗੋਲ ਮਾਰਕ ਐਪੇਲ ਨੇ ਕੀਤਾ, ਜੋ ਮੂਲ ਤੌਰ ’ਤੇ ਗੋਲਕੀਪਰ ਹੈ, ਪਰ ਅੱਜ ਸੈਂਟਰ ਫਾਰਵਰਡ ਖੇਡਣ ਲਈ ਮਜਬੂਰ ਸੀ।
ਬਹੁਤੇ ਜਰਮਨ ਖਿਡਾਰੀਆਂ ਦਾ ਤੰਦਰੁਸਤ ਨਾ ਹੋਣਾ ਹੀ ਭਾਰਤੀ ਟੀਮ ਨੂੰ ਰਾਸ ਆਇਆ।
ਭਾਰਤ ਨੇ ਪਿਛਲੀ ਵਾਰ ਰਾਏਪੁਰ ’ਚ ਹੋਏ ਟੂਰਨਾਮੈਂਟ ’ਚ ਵੀ ਕਾਂਸੀ ਦਾ ਤਗ਼ਮਾ ਜਿੱਤਿਆ ਸੀ।

Source: Supplied