SKIP TO MAIN CONTENT

ਹਿੰਸਕ ਅਪਰਾਧੀਆਂ ਦੇ ਵੀਜ਼ੇ ਰੱਦ ਕਰਕੇ ਦੇਸ਼ ਵਿੱਚੋਂ ਕੱਢਿਆ : ਪੀਟਰ ਡਟਨ

ਵਿਦੇਸ਼ੀ ਮੂਲ ਦੇ ਸੈਂਕੜੇ ਹੀ ਹਿੰਸਕ ਠੱਗਾਂ ਦੇ ਨਾਲ ਨਾਲ ਸੈਕਸ ਅਪਰਾਧੀਆਂ ਨੂੰ ਸਾਲ 2017 ਵਿੱਚ ਉਹਨਾਂ ਦੇ ਦੇਸ਼ਾਂ ਵਿੱਚ ਵਾਪਸ ਧੱਕ ਦਿਤਾ ਗਿਆ ਸੀ।

Peter Dutton
says this action will convey a strong message Source: SBS

2 min read

Published

Updated

By MP Singh

Source: SBS


Skip to article content

ਪਿਛਲੇ ਸਾਲ ਉਹਨਾਂ 1200 ਗੈਰ ਨਾਗਰਿਕਾਂ ਦੇ ਵੀਜ਼ੇ ਰੱਦ ਕੀਤੇ ਗਏ ਸਨ ਜਿਨਾਂ ਉਤੇ ਕਤਲ, ਬੱਚਿਆਂ ਨਾਲ ਜਿਨਸੀ ਸ਼ੋਸ਼ਣ ਅਤੇ ਬਲਾਤਕਾਰ ਕਰਨ ਦੇ ਦੋਸ਼ ਲੱਗੇ ਹੋਏ ਸਨ।

ਵਿਦੇਸ਼ੀ ਮੂਲ ਦੇ ਸੈਂਕੜੇ ਹੀ ਹਿੰਸਕ ਠੱਗਾਂ ਦੇ ਨਾਲ ਨਾਲ ਸੈਕਸ ਅਪਰਾਧੀਆਂ ਨੂੰ ਸਾਲ 2017 ਵਿੱਚ ਉਹਨਾਂ ਦੇ ਦੇਸ਼ਾਂ ਵਿੱਚ ਵਾਪਸ ਕੱਢ ਦਿਤਾ ਗਿਆ ਸੀ।

ਨਿਊ ਸਾਊਥ ਵੇਲਸ ਸੂਬੇ ਵਿੱਚੋਂ ਲਗਭੱਗ 430 ਵੀਜ਼ੇ ਨੈਤਿਕਤਾ ਦੇ ਅਧਾਰ ਤੇ ਰੱਦ ਕੀਤੇ ਗਏ ਸਨ। ਅਤੇ, ਇਸੇ ਤਰਾਂ ਕੂਈਨਸਲੈਂਡ ਵਿੱਚੋਂ 300 ਅਤੇ ਵਿਕਟੋਰੀਆ ਸੂਬੇ ਵਿੱਚੋਂ ਵੀ 217 ਵੀਜ਼ੇ ਰੱਦ ਕੀਤੇ ਗਏ ਸਨ।

ਆਸਟ੍ਰੇਲੀਆ ਦੇ ਬਾਕੀ ਦੇ ਸੂਬਿਆਂ ਵਿੱਚੋਂ ਵੀ ਇਸੇ ਤਰਾਂ ਹੀ ਸੈਂਕੜੇ ਹੋਰ ਵੀਜ਼ੇ ਵੀ ਰੱਦ ਕੀਤੇ ਗਏ ਸਨ।

ਗ੍ਰਹਿ ਮਾਮਲਿਆਂ ਦੇ ਮੰਤਰੀ ਪੀਟਰ ਡਟਨ ਨੇ ਵੀਰਵਾਰ ਨੂੰ 2 ਜੀ ਬੀ ਰੇਡੀਉ ਨਾਲ ਗੱਲ ਕਰਦੇ ਹੋਏ ਕਿਹਾ ਕਿ,’ ਇਹਨਾਂ ਲੋਕਾਂ ਨੂੰ ਬਾਹਰ ਕੱਢ ਕੇ ਅਸੀਂ ਬਹੁਤ ਸਖਤ ਸੁਨੇਹਾ ਦੇ ਰਹੇ ਹਾਂ’।

‘ਮੈਂ ਸੋਚਦਾ ਹਾਂ ਕਿ ਆਸਟ੍ਰੇਲੀਅਨ ਨਾਗਰਿਕ ਇਸ ਗੱਲ ਦੀ ਉਮੀਦ ਕਰਦੇ ਹਨ ਕਿ ਇੱਥੋਂ ਦੇ ਵਸਨੀਕ ਕਾਨੂੰਨ ਦੀ ਪਾਲਣਾ ਕਰਨ ਵਾਲੇ ਹੋਣ – ਖਾਸ ਕਰਕੇ ਉਹ, ਜਿਹੜੇ ਇਸ ਦੇਸ਼ ਵਿੱਚ ਮਹਿਮਾਨ ਵਜੋਂ ਰਹਿੰਦੇ ਹਨ’।

Follow SBS Punjabi on Facebook and Twitter.

To see stories from SBS Punjabi on top of your Facebook news feed, click on three dots next to News Feed icon on the top left corner of the screen, click on Edit preferences, then Prioritise who to see first and select SBS Punjabi

facebook_news_feed.jpg?itok=hSb7R7vI

Follow SBS Punjabi

Download our apps

Watch on SBS

Punjabi News

Stream now