SKIP TO MAIN CONTENT

ਭਾਰਤੀ ਵਿਦਿਆਰਥੀ ਦੇ ਕਤਲ ਦੇ ਦੋਸ਼ 'ਚ ਨਾਲ ਰਹਿੰਦਾ ਨੌਜੁਆਨ ਗ੍ਰਿਫਤਾਰ

26 ਸਾਲ ਦੇ ਪਰਮਜੀਤ ਸਿੰਘ ਦੀ ਉਸਦੇ ਘਰ ਵਿੱਚ ਨਾਲ ਰਹਿੰਦੇ ਵਿਅਕਤੀ ਵੱਲੋਂ ਕਥਿਤ ਹਮਲਾ ਕਰਨ ਉਪਰੰਤ ਮੌਤ ਹੋ ਗਈ।

Paramjeet Singh
Paramjeet Singh was found with stab wounds in the house he shared with a number of friends in Melbourne's west. Source: Supplied

2 min read

Published

Updated

By Shamsher Kainth



Skip to article content

ਮੈਲਬਰਨ ਦੇ ਪੱਛਮੀ ਇਲਾਕੇ ਮੇਡਸਟੋਨ ਦੇ ਇੱਕ ਘਰ ਵਿੱਚ ਬੀਤੇ ਸ਼ੁੱਕਰਵਾਰ ਦੀ ਰਾਤ ਨੂੰ ਇੱਕ ਪੰਜਾਬੀ ਕੌਮਾਂਤਰੀ ਵਿਦਿਆਰਥੀ ਦੀ ਮੌਤ ਹੋ ਗਈ। ਸ਼ਾਮ ਵੇਲੇ ਪੁਲਿਸ ਨੂੰ ਬੁਲਾਇਆ ਗਿਆ ਤਾਂ 26 ਸਾਲਾਂ ਦਾ ਪਰਮਜੀਤ ਸਿੰਘ ਜਿਸ ਉੱਪਰ ਕਥਿਤ ਚਾਕੂ ਨਾਲ ਹਮਲਾ ਕੀਤਾ ਗਿਆ ਸੀ ਦੀ ਮੌਤ ਹੋ ਚੁੱਕੀ ਸੀ।

ਪੁਲਿਸ ਵੱਲੋਂ ਇਸ ਸੰਬਧ ਵਿੱਚ ਘਰ ਵਿੱਚ ਹੀ ਰਹਿੰਦੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। 26 ਸਾਲ ਦੇ ਸੰਦੀਪ ਸਿੰਘ ਵਾਲੀਆਂ 'ਤੇ ਪੁਲਿਸ ਨੇ ਪੁੱਛਗਿੱਛ ਮਗਰੋਂ ਕਤਲ ਦਾ ਦੋਸ਼ ਆਇਦ ਕੀਤਾ ਅਤੇ ਉਸਨੂੰ ਮੈਲਬਰਨ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।

21 ਸਾਲਾਂ ਦੇ ਦੂਜੇ ਵਿਅਕਤੀ ਨੂੰ ਪੁਲਿਸ ਨੇ ਛੱਡ ਦਿੱਤਾ।  ਸੰਦੀਪ ਨੂੰ ਵੁੱਧਵਾਰ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਮ੍ਰਿਤਕ 26 ਸਾਲਾ ਪਰਮਜੀਤ ਸਿੰਘ ਪੰਜਾਬ ਦੇ ਤਰਨ ਤਾਰਨ ਜ਼ਿਲੇ ਦੇ ਇੱਕ ਪਿੰਡ ਤੋਂ ਪੰਜ ਸਾਲ ਪਹਿਲਾਂ ਆਸਟ੍ਰੇਲੀਆ ਪੜ੍ਹਾਈ ਕਰਨ ਆਇਆ ਸੀ। ਮਿਲੀ ਜਾਣਕਾਰੀ ਮੁਤਾਬਿਕ ਉਹ ਆਟੋਮੋਟਿਵ ਦੀ ਪੜ੍ਹਾਈ ਕਰ ਰਿਹਾ ਸੀ ਅਤੇ ਆਉਣ ਵਾਲੇ ਸਮੇ ਦੌਰਾਨ ਆਰਜ਼ੀ ਰੇਸੀਡੈਂਸੀ ਲਈ ਅਰਜ਼ੀ ਦਾਖਿਲ ਕਰਨ ਜਾ ਰਿਹਾ ਸੀ।

ਉਸਦੇ ਪਿਤਾ ਹਰਜਿੰਦਰ ਸਿੰਘ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਹਨਾਂ ਦੇ ਪੁੱਤਰ ਦੀ ਮੌਤ ਉਹਨਾਂ ਦਾ ਪਰਿਵਾਰ ਸਦਮੇ ਵਿੱਚ ਹੈ।

"ਯਕੀਨ ਕਰਨਾ ਔਖਾ ਹੈ ਕਿ ਉਹ ਚਲਾ ਗਿਆ, ਅਤੇ ਇਸ ਤਰਾਂ ਗਿਆ," ਉਹਨਾਂ ਕਿਹਾ।

ਹਰਜਿੰਦਰ ਸਿੰਘ ਜੋ ਕਿ ਆਪ ਮਹਾਰਾਸ਼ਟਰ ਵਿੱਚ ਬਤੌਰ ਡਰਾਈਵਰ ਨੌਕਰੀ ਕਰਦੇ ਸਨ ਨੇ ਦੱਸਿਆ ਕਿ ਉਹਨਾਂ ਪਰਿਵਾਰ ਦੀ ਪੈਲੀ ਵੇਚ ਕੇ ਪਰਮਜੀਤ ਨੂੰ ਆਸਟ੍ਰੇਲੀਆ ਭੇਜਿਆ ਸੀ। ਉਹ ਕਹਿੰਦੇ ਹਨ ਕਿ ਹੁਣ ਉਸਦੀ ਲਾਸ਼ ਨੂੰ ਭਾਰਤ ਲਿਆਉਣ ਲਈ ਆਉਂਦੇ ਖਰਚ ਦੀ ਉਹਨਾਂ ਦੀ ਸਮਰਥਾ ਨਹੀਂ ਹੈ।

ਮੈਲਬਰਨ ਵਿਚਲੇ ਭਾਰਤੀ ਕੌਂਸਲਖਾਨੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਹ ਪਰਿਵਾਰ ਦੇ ਨਾਲ ਸੰਪਰਕ ਵਿੱਚ ਹਨ ਅਤੇ ਅਜਿਹੇ ਮਾਮਲੇ ਜਿਨ੍ਹਾਂ ਵਿੱਚ ਗਰੀਬ ਪਰਿਵਾਰ ਖਰਚ ਨਹੀਂ ਦੇ ਸਕਦੇ, ਕੌਂਸਲਖਾਨੇ ਵੱਲੋਂ ਮਦਦ ਕੀਤੀ ਜਾ ਸਕਦੀ ਹੈ।

ਪਰੰਤੂ ਮੈਲਬਰਨ ਵਿੱਚ ਪਰਮਜੀਤ ਦੇ ਦੋਸਤ ਮਿੱਤਰ ਆਪਣੇ ਪੱਧਰ ਤੇ ਉਸਦੀ ਲਾਸ਼ ਭਾਰਤ ਭੇਜਣ ਅਤੇ ਪਰਿਵਾਰ ਦੀ ਮਦਦ ਦੇ ਲਈ ਫੰਡ ਇਕੱਠਾ ਕਰ ਰਹੇ ਹਨ। ਇੱਕ ਔਨਲਾਈਨ ਫੰਡਰੇਜ਼ਰ ਰਾਹੀਂ 11 ਹਾਜ਼ਰ ਡਾਲਰ ਤੋਂ ਵੱਧ ਦੀ ਰਕਮ ਹੁਣ ਤੱਕ ਇਕੱਠੀ ਕੀਤੀ ਜਾ ਚੁੱਕੀ ਹੈ।

Listen to SBS Punjabi Monday to Friday at 9 pm. Follow us on Facebook and Twitter

 


Follow SBS Punjabi

Download our apps

Watch on SBS

Punjabi News

Stream now