SKIP TO MAIN CONTENT

ਆਪਣੀ ਭਾਸ਼ਾ ਵਿੱਚ ਜਾਣੋ ਕਿ 'ਰੈਪਿਡ ਐਂਟੀਜੇਨ ਟੈਸਟ' ਕਿਵੇਂ ਕਰਨਾ ਹੈ

ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਸਟ੍ਰੇਲੀਆ ਵਿਚਲਾ ਰੁਝਾਨ ਹੁਣ ਕੋਵਿਡ-19 'ਪੀ ਸੀ ਆਰ ਟੈਸਟਿੰਗ' ਤੋਂ 'ਰੈਪਿਡ ਐਂਟੀਜੇਨ ਟੈਸਟ' ਵਿੱਚ ਬਦਲ ਗਿਆ ਹੈ, ਐਸ ਬੀ ਐਸ ਨੇ ਇਸ ਬਾਰੇ ਤੁਹਾਡੀ ਆਪਣੀ ਭਾਸ਼ਾ ਵਿੱਚ ਨਿਰਦੇਸ਼ ਤਿਆਰ ਕੀਤੇ ਹਨ।

A man holds a negative rapid antigen coronavirus test.
A man holds a negative rapid antigen coronavirus test. Source: AP

3 min read

Published

Updated

By Preetinder Grewal



Skip to article content

ਘਰ ਵਿੱਚ ਹੀ ਕੋਵਿਡ-19 ਟੈਸਟਿੰਗ ਕਰਨ ਵਾਲੀਆਂ ਕਿੱਟਾਂ 'ਰੈਪਿਡ ਐਂਟੀਜੇਨ ਟੈਸਟ' ਜਾਂ 'ਰੈਟ' ਵਜੋਂ ਜਾਣੀਆਂ ਜਾਂਦੀਆਂ ਹਨ।

ਸਿਹਤ ਅਧਿਕਾਰੀ, ਕੋਵਿਡ-19 ਦੇ ਲੱਛਣਾਂ ਵਾਲੇ ਵੱਧਦੇ ਹੋਏ ਲੋਕ ਜਾਂ ਉਨ੍ਹਾਂ ਦੇ ਨਜ਼ਦੀਕੀ ਸੰਪਰਕਾਂ ਨੂੰ ਘਰ ਵਿੱਚ ਹੀ 'ਰੈਟ' ਟੈਸਟ ਕਰਨ ਅਤੇ ਸਿਹਤ ਸੇਵਾਵਾਂ ਨੂੰ 'ਪੋਜ਼ਿਟਿਵ' ਨਤੀਜੇ ਦੀ ਸੂਰਤ ਵਿੱਚ ਰਿਪੋਰਟ ਕਰਨ ਲਈ ਉਤਸ਼ਾਹਿਤ ਕਰ ਰਹੇ ਹਨ।

ਇਹ ਜਦੋਂ ਤੱਕ ਅਗਲਾ ਨਿਰਦੇਸ਼ ਨਾ ਦਿੱਤਾ ਜਾਵੇ, ਰਾਜ ਸਰਕਾਰਾਂ ਦੁਆਰਾ ਸੰਚਾਲਿਤ ਕਲੀਨਿਕ-ਅਧਾਰਿਤ ਪੀ ਸੀ ਆਰ ਟੈਸਟ ਦੇ ਬਦਲ ਵਜੋਂ ਅਪਣਾਇਆ ਗਿਆ ਹੈ।

'ਰੈਪਿਡ ਐਂਟੀਜੇਨ ਟੈਸਟ' ਨੂੰ ਸਹੀ ਢੰਗ ਨਾਲ ਪੂਰਾ ਕਰਨ ਲਈ ਇਹਨਾਂ ਹਦਾਇਤਾਂ ਦੀ ਪਾਲਣਾ ਕਰੋ:

ਪਹਿਲਾ ਕਦਮ

Punjabi RAT 1
Punjabi infographics - RAT Source: Supplied

ਦੂਜਾ ਕਦਮ

Punjabi RAT 2
Punjabi infographics - RAT Source: Supplied

ਤੀਜਾ ਕਦਮ

Punjabi RAT 3
Punjabi infographics - RAT Source: Supplied

ਚੌਥਾ ਕਦਮ

Punjabi RAT 3
Punjabi infographics - RAT Source: Supplied

ਜੇਕਰ ਤੁਸੀਂ ਕੋਵਿਡ-19 ਲਈ ਪੋਜ਼ਿਟਿਵ ਟੈਸਟ ਕਰਦੇ ਹੋ ਤਾਂ ਜ਼ਿਆਦਾਤਰ ਰਾਜਾਂ ਅਤੇ ਪ੍ਰਦੇਸ਼ਾਂ ਵਿੱਚ ਹੁਣ ਤੁਹਾਨੂੰ ਆਪਣੇ ਅਧਿਕਾਰ ਖੇਤਰ ਵਿਚਲੇ ਸਿਹਤ ਵਿਭਾਗ ਨੂੰ ਆਪਣੇ ਨਤੀਜੇ ਬਾਰੇ ਰਿਪੋਰਟ ਕਰਨ ਦੀ ਲੋੜ ਹੁੰਦੀ ਹੈ। 

ਆਪਣੀ ਭਾਸ਼ਾ ਵਿੱਚ ਕੋਵਿਡ-19 ਮਹਾਂਮਾਰੀ ਦੇ ਮੌਜੂਦਾ ਉਪਾਵਾਂ ਨੂੰ ਜਾਨਣ ਲਈ ਇੱਥੇ ਜਾਓ


ਕਈ ਰਾਜਾਂ ਨੇ ਆਰ ਏ ਟੀ ਰਜਿਸਟ੍ਰੇਸ਼ਨ ਫਾਰਮ ਸਥਾਪਤ ਕੀਤੇ ਹਨ।

ਕੁਆਰੰਟੀਨ ਅਤੇ ਰਾਜ ਦਰ ਰਾਜ ਪਾਬੰਦੀਆਂ:

ਜਾਣੋ ਕਿ ਤੁਸੀਂ ਆਪਣੇ ਰਾਜ ਜਾਂ ਖੇਤਰ ਵਿੱਚ ਕੀ ਕਰ ਸਕਦੇ ਹੋ ਅਤੇ ਕੀ ਨਹੀਂ ਕਰ ਸਕਦੇ।

ਯਾਤਰਾ

ਆਪਣੀ ਭਾਸ਼ਾ ਵਿੱਚ ਯਾਤਰਾ ਅਤੇ ਅੰਤਰਰਾਸ਼ਟਰੀ ਯਾਤਰੀਆਂ ਬਾਰੇ ਜਾਣਕਾਰੀ ਹਾਸਿਲ ਕਰੋ।

ਵਿੱਤੀ ਮਦਦ

ਇੱਕ ਵਾਰ ਰਾਜਾਂ ਵਿੱਚ 70 ਅਤੇ 80 ਪ੍ਰਤੀਸ਼ਤ ਤੱਕ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣ 'ਤੇ ਕੋਵਿਡ-19 ਡਿਜ਼ਾਸਟਰ ਪੇਮੈਂਟ ਵਿੱਚ ਬਦਲਾਅ ਆ ਜਾਣਗੇ: ਕੋਵਿਡ-19 ਦੌਰਾਨ ਸਰਵਿਸਿਜ਼ ਆਸਟ੍ਰੇਲੀਆ ਤੋਂ ਭਾਸ਼ਾ ਵਿੱਚ ਮਦਦ ਪ੍ਰਾਪਤ ਕਰੋ।




ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੁਆਰਾ ਪ੍ਰਕਾਸ਼ਿਤ ਅਨੁਵਾਦਿਤ ਸਰੋਤਾਂ 'ਤੇ ਜਾਓ:

ਕੋਵਿਡ-19 ਟੀਕਾਕਰਨ ਸ਼ਬਦਾਵਲੀ

ਮੁਲਾਕਾਤ ਰੀਮਾਈਂਡਰ ਟੂਲ।


ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:


ਐਸ ਬੀ ਐਸ, ਆਸਟ੍ਰੇਲੀਆ ਦੇ ਵਿਆਪਕ ਭਾਈਚਾਰਿਆਂ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ। ਖਬਰਾਂ ਅਤੇ ਜਾਣਕਾਰੀ  63 ਭਾਸ਼ਾਵਾਂ 'ਚ https://www.sbs.com.au/language/coronavirus ਉੱਤੇ ਉਪਲਬਧ ਹੈ।

ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।  


Follow SBS Punjabi

Download our apps

Watch on SBS

Punjabi News

Stream now