ਜੀਓਸਾਇੰਸ ਆਸਟ੍ਰੇਲੀਆ ਅਨੁਸਾਰ ਹਰ ਸਾਲ ਆਸਟ੍ਰੇਲੀਆ ਵਿੱਚ 3 ਜਾਂ ਇਸ ਤੋਂ ਵੱਧ ਤੀਬਰਤਾ ਦੇ ਤਕਰੀਬਨ100 ਭੁਚਾਲ ਦਰਜ ਕੀਤੇ ਜਾਂਦੇ ਹਨ। ਆਸਟ੍ਰੇਲੀਆ ਵਿੱਚ ਆਖਰੀ ਵੱਡਾ ਭੂਚਾਲ, ਜਿਸਨੇ ਗੰਭੀਰ ਤਬਾਹੀ ਮਚਾਈ ਸੀ,1989 ਵਿੱਚ ਨਿਊਕਾਸਲ ਵਿੱਚ ਆਇਆ ਸੀ ਅਤੇ ਜਿਸਦੀ ਤੀਬਰਤਾ 5.6 ਸੀ।
ਵਿਕਟੋਰੀਆ ਸਟੇਟ ਐਮਰਜੈਂਸੀ ਸੇਵਾ ਦੀ ਵੈਬਸਾਈਟ ਅਨੁਸਾਰ ਜੇ ਤੁਸੀਂ ਭੂਚਾਲ ਦੇ ਦੌਰਾਨ ਘਰ ਦੇ ਅੰਦਰ ਹੋ ਤਾਂ ਕਿਸੇ ਮਜ਼ਬੂਤ ਟੇਬਲ ਜਾਂ ਫ਼ਰਨੀਚਰ ਹੇਠਾਂ ਜ਼ਮੀਨ ਤੇ ਲੇਟ ਜਾਓ। ਜੇ ਤੁਹਾਡੇ ਨੇੜੇ ਕੋਈ ਮੇਜ਼ ਜਾਂ ਡੈਸਕ ਨਹੀਂ ਹੈ ਤਾਂ ਆਪਣੇ ਚਿਹਰੇ ਅਤੇ ਸਿਰ ਨੂੰ ਆਪਣੀਆਂ ਬਾਹਾਂ ਨਾਲ ਢੱਕ ਕੇ ਇਮਾਰਤ ਦੇ ਕਿਸੇ ਸੁਰੱਖਿਅਤ ਕੋਨੇ ਵਿੱਚ ਆਸਰਾ ਲਵੋ। ਸ਼ੀਸ਼ੇ, ਖਿੜਕੀਆਂ, ਕੰਧਾਂ ਅਤੇ ਲਾਈਟਿੰਗ ਫ਼ਿਕਸਚਰ ਤੋਂ ਦੂਰ ਰਹੋ।
ਜੇ ਤੁਸੀਂ ਭੂਚਾਲ ਆਉਣ ਤੇ ਮੰਜੇ ਤੇ ਹੋ ਤਾਂ ਬਿਸਤਰੇ ਤੋਂ ਨਾ ਉਠੋ। ਕਿਸੇ ਅੰਦਰਲੇ ਦਰਵਾਜ਼ੇ ਨੂੰ ਨਾ ਫ਼ੜੋ ਕਿਉਂਕਿ ਜ਼ਿਆਦਾਤਰ ਇਹ ਇਸ ਢੰਗ ਨਾਲ਼ ਬਣਾਏ ਜਾਂਦੇ ਹਨ ਕਿ ਇਨ੍ਹਾਂ ਹਲਾਤਾਂ ਵਿਚ ਸੁਰੱਖਿਆ ਪ੍ਰਦਾਨ ਨਹੀਂ ਸਕਦੇ। ਭੁਚਾਲ ਦੌਰਾਨ ਜੇ ਤੁਸੀ ਕਿਸੇ ਬਿਲਡਿੰਗ ਵਿੱਚ ਫ਼ਸ ਗਏ ਹੋ ਤਾਂ ਐਲੀਵੇਟਰ ਦੀ ਵੀ ਵਰਤੋਂ ਨਾ ਕਰੋ।
ਵਿਕਟੋਰੀਆ ਸਟੇਟ ਐਮਰਜੈਂਸੀ ਸੇਵਾ ਦਾ ਕਹਿਣਾ ਹੈ ਕਿ ਇੱਕ ਖੋਜ ਅਨੁਸਾਰ ਜ਼ਿਆਦਾਤਰ ਸੱਟ ਲਗਨ ਦਾ ਡਰ ਉਦੋਂ ਹੁੰਦਾ ਹੈ ਜਦੋਂ ਇਮਾਰਤਾਂ ਦੇ ਅੰਦਰ ਲੋਕ ਇਮਾਰਤ ਦੇ ਅੰਦਰ ਕਿਸੇ ਵੱਖਰੀ ਜਗ੍ਹਾ ਤੇ ਜਾਣ ਦੀ ਕੋਸ਼ਿਸ਼ ਕਰਦੇ ਹਨ ਜਾਂ ਇਮਾਰਤ ਨੂੰ ਛੱਡਣ ਦੀ ਕੋਸ਼ਿਸ਼ ਕਰਦੇ ਹਨ।
ਇਸ ਐਮਰਜੈਂਸੀ ਸੇਵਾ ਮੁਤਾਬਕ ਜੇ ਤੁਸੀਂ ਭੂਚਾਲ ਦੇ ਦੌਰਾਨ ਬਾਹਰ ਹੋ ਤਾਂ ਤੁਸੀ ਇਮਾਰਤਾਂ, ਸਟਰੀਟ ਲਾਈਟਾਂ ਅਤੇ ਤਾਰਾਂ ਤੋਂ ਦੂਰ ਚਲੇ ਜਾਓ।
ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।