2022 ਦੀਆਂ ਵਿਕਟੋਰੀਅਨ ਚੋਣਾਂ ਦੌਰਾਨ ਵੋਟਾਂ ਪਾਉਣ ਬਾਰੇ ਜਰੂਰੀ ਜਾਣਕਾਰੀ

ਵਿਕਟੋਰੀਆ ਦੇ ਲੋਕ ਸ਼ਨੀਵਾਰ 26 ਨਵੰਬਰ ਨੂੰ ਰਾਜ ਦੀ 60ਵੀਂ ਸੰਸਦ ਲਈ ਆਪਣੇ ਨੁਮਾਇੰਦਿਆਂ ਦੀ ਚੋਣ ਕਰਨ ਲਈ ਚੋਣਾਂ ਵਿੱਚ ਹਿੱਸਾ ਲੈਣਗੇ। ਵੋਟਰ ਸੂਚੀ ਵਿੱਚ ਦਰਜ ਹਰੇਕ ਵੋਟਰ ਲਈ ਵੋਟ ਪਾਉਣੀ ਲਾਜ਼ਮੀ ਹੈ। ਅਜਿਹਾ ਨਾ ਕਰਨ ਉੱਤੇ ਤੁਹਾਨੂੰ ਜ਼ੁਰਮਾਨਾ ਹੋ ਸਕਦਾ ਹੈ।

VIC ELECTION22 Victoria Premier Daniel Andrews and Opposition Leader Matthew Guy

Victoria Premier Daniel Andrews and Opposition Leader Matthew Guy will contest Saturday's election. Source: AAP / DIEGO FEDELE / JOEL CARRETT/AAPIMAGE

Key Points
  • ਜੇਕਰ ਵਿਕਟੋਰੀਆ ਵਿੱਚ ਤੁਸੀਂ ਵੋਟ ਪਾਉਣ ਲਈ ਨਾਮ ਦਰਜ ਕਰਵਾਇਆ ਹੈ, ਤਾਂ ਤੁਹਾਨੂੰ ਸਾਰੀਆਂ ਫੈਡਰਲ, ਰਾਜ ਅਤੇ ਕੌਂਸਲ ਚੋਣਾਂ ਵਿੱਚ ਵੋਟ ਪਾਉਣੀ ਲਾਜ਼ਮੀ ਹੈ
  • ਵਿਕਟੋਰੀਆ ਚੋਣ ਕਮਿਸ਼ਨ 30 ਤੋਂ ਵੱਧ ਭਾਸ਼ਾਵਾਂ ਵਿੱਚ ਚੋਣ ਜਾਣਕਾਰੀ ਪ੍ਰਦਾਨ ਕਰਦਾ ਹੈ
  • ਸੂਬੇ ਭਰ ਵਿੱਚ ਸਕੂਲਾਂ, ਚਰਚਾਂ, ਕਮਿਊਨਿਟੀ ਸੈਂਟਰਾਂ ਅਤੇ ਹੋਰ ਥਾਵਾਂ ਉੱਤੇ ਲਗਭਗ 1750 ਵੋਟਿੰਗ ਕੇਂਦਰ ਬਣਾਏ ਗਏ ਹਨ
ਸ਼ਨੀਵਾਰ ਨੂੰ ਰਾਜ ਚੋਣਾਂ ਵਿੱਚ ਵੋਟ ਪਾਉਣ ਲਈ ਲਗਭਗ 4.4 ਮਿਲੀਅਨ ਵਿਕਟੋਰੀਅਨ ਨਾਮ ਦਰਜ ਹਨ, ਹਾਲਾਂਕਿ ਇੱਕ ਰਿਕਾਰਡ ਗਿਣਤੀ ਵਿੱਚ ਕਈ ਲੋਕ ਪਹਿਲਾਂ ਹੀ ਆਪਣੀ ਵੋਟ ਪਾ ਚੁੱਕੇ ਹਨ।

1.1 ਮਿਲੀਅਨ ਤੋਂ ਵੱਧ ਲੋਕਾਂ ਨੇ ਪੋਲਿੰਗ ਦਿਨ ਤੋਂ ਪਹਿਲਾਂ, ਪੋਸਟਲ ਵੋਟਿੰਗ ਦੁਆਰਾ ਜਾਂ ਜਲਦੀ ਪੋਲਿੰਗ ਕੇਂਦਰਾਂ ਦਾ ਦੌਰਾ ਕਰਕੇ ਵੋਟ ਪਾਉਣ ਦੀ ਚੋਣ ਕੀਤੀ ਹੈ।

2014 ਅਤੇ 2018 ਦੀਆਂ ਚੋਣਾਂ ਵਿੱਚ ਜਿੱਤਣ ਤੋਂ ਬਾਅਦ, ਮੌਜੂਦਾ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਤੀਸਰੀ ਵਾਰ ਇਹ ਚੋਣ ਲੜ ਰਹੇ ਹਨ।

ਚੋਣਾਂ ਵਿੱਚ ਸ਼੍ਰੀ ਐਂਡਰਿਊਜ਼ ਦੇ ਮੁੱਖ ਵਿਰੋਧੀ ਵਜੋਂ ਲਿਬਰਲ ਲੀਡਰ ਮੈਥਿਊ ਗਾਏ ਨੂੰ ਦੇਖਿਆ ਜਾ ਰਿਹਾ ਹੈ।

ਵਿਕਟੋਰੀਆ ਦੀ ਪਾਰਲੀਮੈਂਟ ਇੱਕ 'ਬਾਈ-ਕੈਮਰਲ' ਪ੍ਰਣਾਲੀ ਦੀ ਵਰਤੋਂ ਕਰਦੀ ਹੈ, ਜਿਸਦਾ ਅਰਥ ਹੈ 'ਦੋ ਚੈਂਬਰ' ਜਾਂ 'ਦੋ ਘਰ'।

ਵਿਧਾਨ ਸਭਾ (ਹੇਠਲਾ ਸਦਨ) ਦੀਆਂ ਸਾਰੀਆਂ 88 ਸੀਟਾਂ ਅਤੇ ਵਿਧਾਨ ਪ੍ਰੀਸ਼ਦ (ਉਪਰਲਾ ਸਦਨ) ਦੀਆਂ 40 ਸੀਟਾਂ ਰਾਜ ਦੀ 60ਵੀਂ ਸੰਸਦ ਬਣਾਉਣ ਦੀ ਦੌੜ ਲਈ ਤਿਆਰ ਹਨ।
VIC ELECTION22
Victoria Opposition leader Matthew Guy (left) and Premier Daniel Andrews (right) on the campaign trail in early November 2022. Source: AAP / JAMES ROSS/AAPIMAGE
ਹਾਲਾਂਕਿ ਪੋਸਟਲ ਵੋਟਿੰਗ ਲਈ ਅਪਲਾਈ ਕਰਨਾ 23 ਨਵੰਬਰ ਨੂੰ ਬੰਦ ਹੋ ਰਿਹਾ ਹੈ ਪਰ ਵੋਟਰ ਅਜੇ ਵੀ 25 ਨਵੰਬਰ ਸ਼ੁੱਕਰਵਾਰ ਸ਼ਾਮ 6 ਵਜੇ ਤੱਕ ਸ਼ੁਰੂਆਤੀ ਵੋਟਿੰਗ ਕੇਂਦਰਾਂ ਉੱਤੇ ਆਪਣੀ ਵੋਟ ਪਾ ਸਕਦੇ ਹਨ।

ਕਿੱਥੇ ਵੋਟ ਪਾਉਣੀ ਹੈ ਇਸ ਬਾਰੇ ਵੇਰਵੇ ਵਿਕਟੋਰੀਆ ਚੋਣ ਕਮਿਸ਼ਨ (VEC) ਦੀ ਵੈੱਬਸਾਈਟ ਉੱਤੇ ਮਿਲ ਸਕਦੇ ਹਨ।

26 ਨਵੰਬਰ - ਵੋਟਿੰਗ ਦਾ ਦਿਨ

ਰਾਜ ਭਰ ਵਿੱਚ ਸਕੂਲਾਂ, ਚਰਚਾਂ, ਕਮਿਊਨਿਟੀ ਸੈਂਟਰਾਂ ਅਤੇ ਹੋਰ ਥਾਵਾਂ ਉੱਤੇ ਲਗਭਗ 1750 ਵੋਟਿੰਗ ਕੇਂਦਰ ਬਣਾਏ ਗਏ ਹਨ ਜੋ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲ੍ਹੇ ਰਹਿਣਗੇ।

ਵੋਟਿੰਗ ਕੇਂਦਰਾਂ ਦੇ ਅੰਦਰ ਜਾਣ ਤੋਂ ਬਾਅਦ ਪੋਲਿੰਗ ਅਧਿਕਾਰੀ ਤੁਹਾਡੇ ਤੋਂ ਤੁਹਾਡਾ ਨਾਮ ਪੁੱਛੇਗਾ ਅਤੇ ਇਹ ਵੀ ਪੁੱਛਿਆ ਜਾਵੇਗਾ ਕਿ ਕੀ ਤੁਸੀਂ ਵਿਕਟੋਰੀਆ ਚੋਣਾਂ 2022 ਵਿੱਚ ਪਹਿਲਾਂ ਹੀ ਵੋਟ ਪਾ ਚੁੱਕੇ ਹੋ ਜਾਂ ਨਹੀਂ।

ਇੱਕ ਵਾਰ ਪਛਾਣ ਦੀ ਪੁਸ਼ਟੀ ਹੋਣ ਤੋਂ ਬਾਅਦ, ਅਧਿਕਾਰੀ ਫਿਰ ਦੋ ਬੈਲਟ ਪੇਪਰ ਪ੍ਰਦਾਨ ਕਰੇਗਾ - ਇੱਕ ਹੇਠਲੇ ਸਦਨ (ਵਿਧਾਨ ਸਭਾ) ਲਈ ਅਤੇ ਇੱਕ ਉੱਪਰਲੇ ਸਦਨ (ਵਿਧਾਨ ਪ੍ਰੀਸ਼ਦ) ਲਈ।
REMEMBRANCE DAY MELBOURNE
Victorian Opposition Leader Matthew Guy (left) and Victorian Premier Daniel Andrews during a Remembrance Day 2022 Ceremony at the Shrine of Remembrance in Melbourne, Friday, November 11, 2022. Source: AAP / JOEL CARRETT/AAPIMAGE
ਅਧਿਕਾਰੀ ਤੁਹਾਨੂੰ ਕਿਸੇ ਨਿੱਜੀ ਬੂਥ ਉੱਤੇ ਜਾਣ ਤੋਂ ਪਹਿਲਾਂ, ਹਰੇਕ ਪੇਪਰ ਨੂੰ ਕਿਵੇਂ ਭਰਨਾ ਹੈ ਇਸ ਬਾਰੇ ਖਾਸ ਵੇਰਵੇ ਪ੍ਰਦਾਨ ਕਰੇਗਾ।

ਇੱਕ ਵਾਰ ਜਦੋਂ ਤੁਸੀਂ ਕਾਗਜ਼ਾਂ ਨੂੰ ਭਰ ਲੈਂਦੇ ਹੋ, ਤਾਂ ਉਹਨਾਂ ਨੂੰ ਫੋਲਡ ਕਰੋ ਅਤੇ ਪੋਲਿੰਗ ਸਟੇਸ਼ਨ ਦੇ ਬਾਹਰ ਨਿਕਲਣ ਦੇ ਰਸਤੇ ਨੇੜੇ ਪਏ ਸਹੀ ਬਕਸਿਆਂ ਵਿੱਚ ਪਾਓ।

ਕਾਗਜ਼ਾਂ ਨੂੰ ਸਹੀ ਢੰਗ ਨਾਲ ਭਰਨਾ ਮਹੱਤਵਪੂਰਨ ਹੈ, ਨਹੀਂ ਤਾਂ, ਤੁਹਾਡੀ ਵੋਟ ਨੂੰ 'ਗੈਰ-ਰਸਮੀ' ਮੰਨਿਆ ਜਾਵੇਗਾ ਅਤੇ ਗਿਣਿਆ ਨਹੀਂ ਜਾਵੇਗਾ।

ਵੋਟਿੰਗ ਲਾਜ਼ਮੀ ਹੈ

ਵਿਕਟੋਰੀਆ ਵਿੱਚ, ਜੇਕਰ ਤੁਸੀਂ ਵੋਟ ਪਾਉਣ ਲਈ ਨਾਮ ਦਰਜ ਕਰਵਾਇਆ ਹੈ, ਤਾਂ ਤੁਹਾਨੂੰ ਸਾਰੀਆਂ ਫੈਡਰਲ, ਰਾਜ ਅਤੇ ਕੌਂਸਲ ਚੋਣਾਂ ਵਿੱਚ ਵੋਟ ਪਾਉਣੀ ਲਾਜ਼ਮੀ ਹੈ।

ਅਜਿਹਾ ਨਾ ਕਰਨ ਉੱਤੇ ਤੁਹਾਨੂੰ ਜ਼ੁਰਮਾਨਾ ਹੋ ਸਕਦਾ ਹੈ।

ਹੜ੍ਹ ਪ੍ਰਭਾਵਿਤ, ਅੰਤਰਰਾਜੀ ਅਤੇ ਵਿਦੇਸ਼ੀ ਹੋਣ ਉੱਤੇ ਵੋਟਿੰਗ ਕਿਵੇਂ ਕਰਨੀ ਹੈ?

ਹੜ੍ਹ-ਪ੍ਰਭਾਵਿਤ ਵਿਕਟੋਰੀਅਨ ਹੋਰ ਤਰੀਕਿਆਂ ਦੇ ਨਾਲ-ਨਾਲ ਫ਼ੋਨ ਰਾਹੀਂ ਵੋਟ ਪਾਉਣ ਦੇ ਯੋਗ ਹੋ ਸਕਦੇ ਹਨ, ਜਿਸ ਵਿੱਚ ਕਿਹੜੇ ਖੇਤਰ ਯੋਗ ਹਨ ਇਸ ਬਾਰੇ ਵਿਕਟੋਰੀਆ ਚੋਣ ਕਮਿਸ਼ਨ ਇੱਥੇ ਜਾਣਕਾਰੀ ਪ੍ਰਦਾਨ ਕਰਦਾ ਹੈ।

ਤੁਸੀਂ 26 ਨਵੰਬਰ ਨੂੰ ਵਿਦੇਸ਼ ਜਾਂ ਅੰਤਰਰਾਜੀ ਹੋਣ ਦੇ ਬਾਵਜੂਦ ਵੀ ਆਪਣੀ ਗੱਲ ਰੱਖ ਸਕਦੇ ਹੋ।

ਆਪਣੀ ਵੋਟ ਪਾਉਣ ਲਈ ਅੰਤਰਰਾਜੀ ਸਥਾਨ ਅਤੇ ਜੇਕਰ ਤੁਸੀਂ ਵਿਦੇਸ਼ ਵਿੱਚ ਹੋ ਤਾਂ ਬੈਲਟ ਪੇਪਰ ਨੂੰ ਕਿਵੇਂ ਡਾਊਨਲੋਡ ਕਰਨਾ ਹੈ ਇਸ ਬਾਰੇ ਜਾਣਕਾਰੀ ਅਤੇ 27 ਗਲੋਬਲ ਕਲੈਕਸ਼ਨ ਸਾਈਟਾਂ ਦੇ ਵੇਰਵੇ ਵਿਕਟੋਰੀਆ ਚੋਣ ਕਮਿਸ਼ਨ ਕੋਲ ਸੂਚੀਬੱਧ ਹਨ।

ਕਈ ਭਾਸ਼ਾਵਾਂ ਵਿੱਚ ਜਾਣਕਾਰੀ

ਵਿਕਟੋਰੀਆ ਚੋਣ ਕਮਿਸ਼ਨ 30 ਤੋਂ ਵੱਧ ਭਾਸ਼ਾਵਾਂ ਵਿੱਚ ਨਾਮਾਂਕਣ, ਉਮੀਦਵਾਰਾਂ ਨੂੰ ਲੱਭਣ ਅਤੇ ਵੋਟ ਕਿਵੇਂ ਪਾਉਣਾ ਹੈ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ।

ਚੋਣਵੇਂ ਪੋਲਿੰਗ ਸਟੇਸ਼ਨਾਂ ਉੱਤੇ ਅਧਿਕਾਰੀ ਵੀ ਤਾਇਨਾਤ ਹਨ ਜੋ ਅੰਗਰੇਜ਼ੀ ਤੋਂ ਇਲਾਵਾ ਹੋਰ ਭਾਸ਼ਾਵਾਂ ਵਿੱਚ ਜਾਣਕਾਰੀ ਪ੍ਰਦਾਨ ਕਰ ਸਕਦੇ ਹਨ।

ਇਹ ਵਿਅਕਤੀ ਤੁਹਾਨੂੰ ਇਹ ਦੱਸਣ ਲਈ ਇੱਕ ਸਟਿੱਕਰ ਪਹਿਨਣਗੇ ਕਿ ਉਹ ਕਿਹੜੀਆਂ ਭਾਸ਼ਾਵਾਂ ਬੋਲਦੇ ਹਨ।

ਵੋਟ ਕਿਵੇਂ ਪਾਉਣੀ ਹੈ ਇਸ ਬਾਰੇ ਹੋਰ ਜਾਨਣ ਲਈ vec.vic.gov.au  ਉੱਤੇ ਜਾਓ ਜਾਂ 131 832 ਉੱਤੇ ਕਾਲ ਕਰੋ।

Share

Published

Updated

Source: SBS

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand