SKIP TO MAIN CONTENT

ਆਸਟ੍ਰੇਲੀਅਨ ਪਾਰਟਨਰ ਵੀਜ਼ਾ ਬਿਨੈਕਾਰਾਂ ਵਿੱਚ ਘਰੇਲੂ ਹਿੰਸਾ ਦੇ ਵੱਧਦੇ ਮਾਮਲੇ

ਅੰਕੜਿਆਂ ਤੋਂ ਪਤਾ ਲਗਦਾ ਹੈ ਕਿ 95 ਪ੍ਰਤੀਸ਼ਤ ਪ੍ਰਾਇਮਰੀ ਪਾਰਟਨਰ ਵੀਜ਼ਾ ਬਿਨੈਕਾਰਾਂ, ਜਿਨ੍ਹਾਂ ਨੇ ਪਰਿਵਾਰਕ ਹਿੰਸਾ ਦੀ ਸ਼ਿਕਾਇਤ ਕੀਤੀ ਸੀ, ਨੂੰ 2021-22 ਮਾਈਗ੍ਰੇਸ਼ਨ ਪ੍ਰੋਗਰਾਮ ਅਧੀਨ ਵੀਜ਼ੇ ਪ੍ਰਦਾਨ ਕਰ ਦਿੱਤੇ ਗਏ ਹਨ। ਪਾਰਟਨਰ ਵੀਜ਼ਾ ਬਿਨੈਕਾਰਾਂ ਵਿਚ ਸਥਾਈ ਨਿਵਾਸ ਨਾ ਮਿਲਣ ਦੀ ਚਿੰਤਾ ਘਰੇਲੂ ਹਿੰਸਾ ਮਾਮਲਿਆਂ ਵਿਚ ਵਾਧੇ ਦਾ ਪ੍ਰਮੁੱਖ ਕਾਰਨ ਦਸਿਆ ਜਾ ਰਿਹਾ ਹੈ।

Amy’s story: A domestic violence survivor's testimony

It took her a long time for domestic violence survivor Amy to find the courage to escape and seek help. As a partner on a bridging visa, she thought her split would cause the cancellation of her own visa. 

2 min read

Published

By Ravdeep Singh, Nicole Gong, Tianyuan Qu

Source: SBS


Skip to article content

ਐਸ ਬੀ ਐਸ ਚੀਨੀ ਦਾ ਕਹਿਣਾ ਹੈ ਕਿ ਸਾਲ 2021-22 ਦੇ ਮਾਈਗ੍ਰੇਸ਼ਨ ਪ੍ਰੋਗਰਾਮ ਅਧੀਨ 755 ਪ੍ਰਾਇਮਰੀ ਪਾਰਟਨਰ ਵੀਜ਼ਾ ਬਿਨੈਕਾਰਾਂ, ਜੋ ਕਿ ਪਰਿਵਾਰਕ ਹਿੰਸਾ ਦਾ ਸ਼ਿਕਾਰ ਹੋਏ ਸਨ, ਵਿੱਚੋਂ 721 ਦੀਆਂ ਵੀਜ਼ਾ ਅਰਜ਼ੀਆਂ ਨੂੰ ਮਨਜ਼ੂਰੀ ਪ੍ਰਦਾਨ ਕੀਤੀ ਗਈ ਹੈ।

ਮਾਈਗ੍ਰੇਸ਼ਨ ਰੈਗੂਲੇਸ਼ਨ ਆਸਟ੍ਰੇਲੀਆ ਅਧੀਨ ਕੁਝ ਖਾਸ ਵੀਜ਼ਾ ਬਿਨੈਕਾਰਾਂ ਅਤੇ ਮੁੱਖ ਤੌਰ 'ਤੇ ਪਾਰਟਨਰ ਵੀਜ਼ਾ ਬਿਨੈਕਾਰਾਂ ਨੂੰ ਸਥਾਈ ਵੀਜ਼ਾ ਦੇਣ ਦੀ ਇਜਾਜ਼ਤ ਹੈ ਭਾਵੇਂ ਉਨ੍ਹਾਂ ਦਾ ਰਿਸ਼ਤਾ ਟੁੱਟ ਗਿਆ ਹੈ ਅਤੇ ਉਨ੍ਹਾਂ ਨੂੰ ਇੱਕ ਸਪਾਂਸਰਿੰਗ ਪਾਰਟਨਰ ਦੁਆਰਾ ਹਿੰਸਾ ਦਾ ਸਾਹਮਣਾ ਕਰਨਾ ਪਿਆ ਹੈ।

ਗ੍ਰਹਿ ਮਾਮਲਿਆਂ ਵਿਭਾਗ ਦੇ ਬੁਲਾਰੇ ਨੇ ਐਸ ਬੀ ਐਸ ਚੀਨੀ ਨੂੰ ਦੱਸਿਆ ਕਿ ਉਹ ਕਿਸੇ ਕਿਸਮ ਦੀ ਘਰੇਲੂ ਅਤੇ ਪਰਿਵਾਰਕ ਹਿੰਸਾ ਨੂੰ ਬਰਦਾਸ਼ਤ ਨਹੀਂ ਕਰਦੇ ਭਾਵੇਂ ਉਹ ਸਥਾਈ ਨਿਵਾਸੀ ਜਾਂ ਅਸਥਾਈ ਵੀਜ਼ਾ ਧਾਰਕ ਵਲੋਂ ਕੀਤੀ ਗਈ ਹੋਵੇ।

ਅੰਕੜੇ ਦਰਸਾਉਂਦੇ ਹਨ ਕਿ ਤਕਰੀਬਨ ਪੰਜ ਵਿੱਚੋਂ ਇੱਕ ਔਰਤ (ਲਗਭਗ 23 ਪ੍ਰਤੀਸ਼ਤ) ਅਤੇ 14 ਵਿੱਚੋਂ ਇੱਕ ਪੁਰਸ਼ (ਲਗਭਗ 7.3 ਪ੍ਰਤੀਸ਼ਤ) ਨੇ ਆਪਣੇ ਨਜ਼ਦੀਕੀ ਸਾਥੀ ਦੁਆਰਾ ਹਿੰਸਾ ਦਾ ਦਾ ਸਾਮਣਾ ਕਰਦੇ ਹਨ।

1800RESPECT, ਜੋ ਕਿ ਇਕ ਰਾਸ਼ਟਰੀ ਘਰੇਲੂ, ਪਰਿਵਾਰਕ, ਅਤੇ ਜਿਨਸੀ ਹਿੰਸਾ ਸਲਾਹ, ਜਾਣਕਾਰੀ ਅਤੇ ਸਹਾਇਤਾ ਸੇਵਾ ਸੰਸਥਾ ਹੈ, ਦੇ ਬੁਲਾਰੇ ਨੇ ਐਸ ਬੀ ਐਸ ਚੀਨੀ ਨੂੰ ਦੱਸਿਆ ਕਿ ਸੱਭਿਆਚਾਰਕ ਅਤੇ ਭਾਸ਼ਾਈ ਤੌਰ 'ਤੇ ਵਿਭਿੰਨ ਪਿਛੋਕੜ ਵਾਲੇ ਲੋਕ ਹਿੰਸਾ ਨੂੰ ਵੱਧ ਸਾਮਣਾ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਸਹਾਇਤਾ ਪ੍ਰਾਪਤ ਕਰਨ ਵਿੱਚਕਾਫੀ ਰੁਕਾਵਟਾਂ ਪੇਸ਼ ਆਉਂਦੀਆਂ ਹਨ।


Follow SBS Punjabi

Download our apps

Watch on SBS

Punjabi News

Stream now