SKIP TO MAIN CONTENT

'ਬੁਲਿੰਗ' ਨਾਲ ਨਜਿੱਠਣ ਦਾ ਕਾਰਗਰ ਤਰੀਕਾ ਕੀ ਹੈ?

'ਬੁਲਿੰਗ' ਦਾ ਮਾੜਾ ਪ੍ਰਭਾਵ ਪੀੜਤ ਨੂੰ, ਧੱਕੇਸ਼ਾਹੀ ਕਰਨ ਵਾਲੇ ਨੂੰ ਅਤੇ ਇਨ੍ਹਾਂ ਨਾਲ਼ ਜੁੜੇ ਬਹੁਤ ਸਾਰੇ ਲੋਕਾਂ ਨੂੰ ਲੰਬੇ ਸਮੇਂ ਤੱਕ ਭੁਗਤਣਾ ਪੈ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ 'ਬੁਲਿੰਗ' ਕਰਨ ਵਾਲੇ ਵਿਅਕਤੀਆਂ ਦੀ ਮਾਨਸਿਕਤਾ ਨੂੰ ਸਮਝੇ ਬਗੈਰ ਇਸ ਦਾ ਕੋਈ ਸਾਰਥਕ ਹੱਲ ਨਹੀਂ ਕੱਢਿਆ ਜਾ ਸਕਦਾ।

Lucia was a bully in high school and is now an ambassador for anti bullying organisation Bully Zero.
Lucia was a bully in high school and is now an ambassador for anti bullying organisation Bully Zero.

2 min read

Published

Updated

By Ravdeep Singh, Maram Ismail

Source: SBS


Skip to article content

ਹਾਈ ਸਕੂਲ ਵਿੱਚ ਲੂਸੀਆ ਨੇ 'ਬੁਲਿੰਗ' ਦਾ ਸ਼ਿਕਾਰ ਹੋਣ ਤੋਂ ਬਚਣ ਲਈ ਦੁਨੀਆ ਸਾਹਮਣੇ ਆਪਣੇ ਆਪ ਨੂੰ ਬਤੌਰ ਇੱਕ 'ਬੁਲੀ' ਅਤੇ ਝਗੜਾਲੂ ਸ਼ਖਸੀਅਤ ਪੇਸ਼ ਕਰਨਾ ਸ਼ੁਰੂ ਕਰ ਦਿੱਤਾ।

ਜਿਸ ਦਿਨ ਉਸਦਾ ਇਕ ਖਾਸ ਦੋਸਤ 'ਬੁਲਿੰਗ' ਦਾ ਸ਼ਿਕਾਰ ਹੋਇਆ, ਉਸ ਦਿਸ ਉਸਨੇ ਇਹ ਸੋਚ ਲਿਆ ਕਿ ਭਵਿੱਖ ਵਿੱਚ ਉਹ ਨਾਂ ਤਾਂ ਆਪ ਅਤੇ ਨਾਂ ਆਪਣੇ ਕਿਸੇ ਦੋਸਤ ਨੂੰ ਦੁਬਾਰਾ ਇਸ ਦਾ ਸ਼ਿਕਾਰ ਹੋਣ ਦੇਵੇਗੀ।

ਰੈਂਡ ਫਾਈਡ, ਜੋ ਕਿ ਇੱਕ ਪਰਿਵਾਰਕ ਸਲਾਹਕਾਰ ਅਤੇ ਵਿਵਾਦ ਨਿਪਟਾਰਾ ਕਰਨ ਵਾਲੇ ਪ੍ਰੈਕਟੀਸ਼ਨਰ ਹਨ ਦਾ ਕਹਿਣਾ ਹੈ ਕਿ 'ਬੁਲਿੰਗ' ਦੇ ਮਸਲੇ ਨੂੰ ਚੇਤੰਨਤਾ ਅਤੇ ਸਿੱਖਿਆ ਨਾਲ ਕਾਫੀ ਹੱਦ ਤੱਕ ਨਜਿੱਠਿਆ ਜਾ ਸਕਦਾ ਹੈ।

ਪਰ ਉਨ੍ਹਾਂ ਦਾ ਕਹਿਣਾ ਹੈ ਕਿ "ਸਾਨੂੰ ਨਾ ਸਿਰਫ਼ ਪੀੜਤਾਂ ਪਰ ਧੱਕੇਸ਼ਾਹੀ ਕਰਨ ਵਾਲਿਆਂ ਦੀ ਮਾਨਸਿਕਤਾ ਨੂੰ ਸਮਝਣ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਇਸਦਾ ਕੋਈ ਸੰਭਾਵੀ ਹੱਲ ਕੱਢਿਆ ਜਾ ਸਕੇ।

ਸਾਨੂੰ ਧੱਕੇਸ਼ਾਹੀ ਕਰਨ ਵਾਲਿਆਂ ਦਾ ਮਾਰਗਦਰਸ਼ਨ ਕਰਨ ਲਈ ਉਨ੍ਹਾਂ ਨੂੰ ਕੋਈ ਹੁਨਰ ਪ੍ਰਦਾਨ ਕਰਨਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਨੂੰ ਆਪਣੀਆਂ ਭਾਵਨਾਵਾਂ ਨਾਲ ਨਜਿੱਠਣ ਵਿੱਚ ਸਹਾਇਤਾ ਮਿਲ ਸਕੇ ਅਤੇ ਉਹ ਆਪਣੇ ਆਪ ਨੂੰ ਜਾਂ ਕਿਸੇ ਹੋਰ ਨੂੰ ਕੋਈ ਨੁਕਸਾਨ ਨਾ ਪੁਹੰਚਾਉਣ।

ਜੇਕਰ ਤੁਹਾਨੂੰ ਜਾਂ ਤੁਹਾਡੇ ਕਿਸੇ ਜਾਣਕਾਰ ਨੂੰ ਮਾਨਸਿਕ ਸਿਹਤ ਸੰਬੰਧੀ ਸਹਾਇਤਾ ਦੀ ਲੋੜ ਹੈ ਤਾਂ ਤੁਸੀਂ 1300 22 4636 'ਤੇ 'ਬੀਯੋਨਡ ਬਲੂ' ਨੂੰ ਕਾਲ ਜਾਂ ਉਨ੍ਹਾਂ ਦੀ ਵੈਬਸਾਈਟ www.beyondblue.org.au ਰਾਹੀਂ ਸੰਪਰਕ ਕਰ ਸਕਦੇ ਹੋ।

'ਲਾਈਫਲਾਈਨ' ਹਰ ਉਮਰ ਦੇ ਵਿਅਕਤੀ ਲਈ ਹਫ਼ਤੇ ਦੇ 7 ਦਿਨ 24 ਘੰਟੇ ਸੰਕਟ ਸਹਾਇਤਾ ਪ੍ਰਦਾਨ ਕਰਦੀ ਹੈ। ਇਨ੍ਹਾਂ ਨਾਲ਼ 13 11 14 'ਤੇ ਕਾਲ ਕਰਕੇ ਸੰਪਰਕ ਕੀਤਾ ਜਾ ਸਕਦਾ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਰਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।


Follow SBS Punjabi

Download our apps

Watch on SBS

Punjabi News

Stream now