SKIP TO MAIN CONTENT

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਮਾਰਚ ਵਿੱਚ ਕਰਨਗੇ ਭਾਰਤ ਦਾ ਦੌਰਾ

ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਇਸ ਸਾਲ ਮਾਰਚ ਵਿੱਚ ਅਧਿਕਾਰਤ ਤੌਰ 'ਤੇ ਭਾਰਤ ਦਾ ਦੌਰਾ ਕਰਨਗੇ ਜਿਸ ਦੌਰਾਨ ਉਨ੍ਹਾਂ ਵੱਲੋਂ ਇੱਕ ਵਪਾਰਕ ਸਮੂਹ ਦੀ ਅਗਵਾਈ ਵੀ ਕੀਤੀ ਜਾਣੀ ਹੈ।

ANTHONY ALBANESE KIRRIBILLI CRICKET RECEPTION
Australian Prime Minister Anthony Albanese offers to play cricket with the children of David Warner (left) during a reception for the Australian and South African Men's Cricket Teams at Kirribilli House in Sydney, Sunday, January 1, 2023 Source: AAP / NIKKI SHORT/AAPIMAGE

1 min read

Published

By Ravdeep Singh, Natasha Kaul

Source: SBS


Skip to article content

29 ਦਸੰਬਰ 2022 ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਟਵਿਟਰ ਰਾਹੀਂ ਦਸਿਆ ਕਿ ਉਹ ਮਾਰਚ ਵਿੱਚ ਭਾਰਤ ਦਾ ਦੌਰਾ ਕਰਨਗੇ ਜਿਸ ਦੌਰਾਨ ਉਹ ਗੁਜਰਾਤ ਵਿੱਚ ਆਸਟ੍ਰੇਲੀਆ ਅਤੇ ਭਾਰਤ ਵਿਚਕਾਰ ਹੋਣ ਵਾਲਾ ਕ੍ਰਿਕਟ ਟੈਸਟ ਮੈਚ ਵੀ ਦੇਖਣਗੇ।

ਉਨ੍ਹਾਂ ਨੇ ਆਪਣੀ 'ਟਵਿਟਰ' ਪ੍ਰੋਫਾਈਲ ਤੇ ਇਹ ਵੀ ਲਿਖਿਆ ਕਿ, “ਅੱਜ ਆਸਟ੍ਰੇਲੀਆ ਅਤੇ ਭਾਰਤ ਵਿੱਚਕਾਰ ਵਪਾਰ ਸਮਝੌਤਾ ਲਾਗੂ ਹੋ ਗਿਆ ਹੈ। ਇਹ ਆਸਟ੍ਰੇਲੀਅਨ ਕਾਰੋਬਾਰਾਂ ਨੂੰ ਨਵੇਂ ਮੌਕੇ ਪ੍ਰਦਾਨ ਕਰੇਗਾ।

"ਮੈ ਨਰਿੰਦਰ ਮੋਦੀ ਦੇ ਸੱਦੇ 'ਤੇ ਦੋਵਾਂ ਦੇਸ਼ਾਂ ਵਿਚਕਾਰ ਦੋ-ਪੱਖੀ ਵਪਾਰ ਨੂੰ ਬਿਹਤਰ ਬਣਾਉਣ ਲਈ ਭਾਰਤ ਦਾ ਦੌਰਾ ਕਰਨ ਜਾ ਰਿਹਾ ਹਾਂ " ਉਨ੍ਹਾਂ ਲਿਖਿਆ।

ਉਨ੍ਹਾਂ ਇਹ ਵੀ ਪੁਸ਼ਟੀ ਕੀਤੀ ਕਿ ਸ਼੍ਰੀ ਮੋਦੀ 'ਕਵਾਡ' ਲੀਡਰਾਂ ਦੀ ਮੀਟਿੰਗ ਲਈ ਅਗਲੇ ਸਾਲ ਆਸਟ੍ਰੇਲੀਆ ਦਾ ਦੌਰਾ ਕਰਨਗੇ ਅਤੇ ਇਸ ਤੋਂ ਬਾਅਦ ਸਾਲ ਦੇ ਅੰਤ ਵਿੱਚ ਜੀ-20 ਸੰਮੇਲਨ ਲਈ ਸ਼੍ਰੀ ਅਲਬਾਨੀਜ਼ ਮੁੜ ਭਾਰਤ ਦਾ ਦੌਰਾ ਕਰਨਗੇ।


Follow SBS Punjabi

Download our apps

Watch on SBS

Punjabi News

Stream now