SKIP TO MAIN CONTENT

ਆਸਟ੍ਰੇਲੀਅਨ ਯੂਨੀਵਰਸਿਟੀਆਂ ਨੇ ਭਾਰਤੀ ਵਿਦਿਆਰਥੀਆਂ ਨੂੰ ਨਜ਼ਰਅੰਦਾਜ਼ ਕਰਨ ਦੇ ਦੋਸ਼ਾਂ ਨੂੰ ਦੱਸਿਆ ਬੇਬੁਨਿਆਦ

ਆਸਟ੍ਰੇਲੀਆ ਦੀਆਂ ਪੰਜਾਂ ਵਿੱਚੋਂ ਚਾਰ ਯੂਨੀਵਰਸਿਟੀਆਂ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦਸਿਆ ਹੈ ਜਿਸ ਵਿਚ ਉਨ੍ਹਾਂ 'ਤੇ ਭਾਰਤ ਦੇ ਕੁੱਝ ਰਾਜਾਂ ਤੋਂ ਵਿਦਿਆਰਥੀਆਂ ਦੀਆਂ ਅਰਜ਼ੀਆਂ 'ਤੇ ਪਾਬੰਦੀ ਲਾਉਣ ਦੀ ਗੱਲ ਆਖੀ ਗਈ ਸੀ।

Sad female college student holding her head and reading book.
The Indian High Commissioner has contacted Australian universities regarding the ban on Indian students' applications. Credit: gawrav/Getty Images

1 min read

Published

Updated

By Ravdeep Singh, Natasha Kaul

Source: SBS


Skip to article content

ਹਾਲ ਹੀ ਵਿਚ ਆਸਟ੍ਰੇਲੀਆ ਦੇ ਦੋ ਪ੍ਰਮੁੱਖ ਅਖਬਾਰ, 'ਦਿ ਏਜ' ਅਤੇ 'ਸਿਡਨੀ ਮਾਰਨਿੰਗ ਹੇਰਾਲਡ', ਨੇ ਕਿਹਾ ਕਿ ਉਨ੍ਹਾਂ ਵਲੋਂ ਕੀਤੀ ਇਕ ਜਾਂਚ ਵਿਚ ਇਹ ਸਾਹਮਣੇ ਆਇਆ ਹੈ ਕਿ ਯੂਨੀਵਰਸਿਟੀ ਆਫ ਵੋਲੋਂਨਗੌਂਗ, ਵਿਕਟੋਰੀਆ ਯੂਨੀਵਰਸਿਟੀ, ਐਡਿਥ ਕੋਵਨ ਯੂਨੀਵਰਸਿਟੀ, ਟੋਰੇਨਸ ਯੂਨੀਵਰਸਿਟੀ ਅਤੇ ਸਦਰਨ ਕਰਾਸ ਯੂਨੀਵਰਸਿਟੀ ਦੇ ਏਜੰਟ ਕੁਝ ਰਾਜਾਂ ਤੋਂ ਭਾਰਤੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਨੂੰ ਰੋਕਣ ਦਾ ਕੰਮ ਕਰ ਰਹੇ ਸਨ।

ਇਨ੍ਹਾਂ ਵਿਚੋਂ ਚਾਰ ਯੂਨੀਵਰਸਿਟੀਆਂ ਨੇ ਇਸ ਆਰੋਪ ਤੋਂ ਇਨਕਾਰ ਕੀਤਾ ਹੈ। ਟੋਰੇਨਸ ਯੂਨੀਵਰਸਿਟੀ ਨੇ ਇਸ ਮਾਮਲੇ ਉਤੇ ਫ਼ਿਲਹਾਲ ਕੋਈ ਟਿਪਣੀ ਨਹੀਂ ਕੀਤੀ ਹੈ।

ਆਪਣੀ ਸਫ਼ਾਈ ਵਿਚ ਇਨ੍ਹਾਂ ਯੂਨੀਵਰਸਿਟੀਆਂ ਵਲੋਂ ਇਹ ਕਿਹਾ ਗਿਆ ਹੈ ਕਿ ਭਾਰਤ ਸਮੇਤ ਕਈ ਦੱਖਣੀ ਏਸ਼ੀਆ ਦੇ ਮੁਲਕਾਂ ਦੇ ਬਿਨੈਕਾਰਾ ਦੀ ਲੋੜ੍ਹੀਂਦੀ ਯੋਗਤਾ ਮੁਲਾਂਕਣ ਕਰਨ ਲਈ ਇਹ ਕਦਮ ਚੁੱਕਿਆ ਗਿਆ ਹੈ ਅਤੇ ਇਹ ਮਾਪਦੰਡ ਗ੍ਰਹਿ ਮਾਮਲਿਆਂ ਦੇ ਸਿੱਖਿਆ ਵਿਭਾਗ ਅਤੇ 'ਸਰਲ ਵੀਜ਼ਾ ਪ੍ਰੋਗਰਾਮ' ਨੂੰ ਧਿਆਨ ਵਿਚ ਰੱਖ ਕੇ ਲਏ ਗਏ ਹਨ।

ਭਾਰਤੀ ਹਾਈ ਕਮਿਸ਼ਨ ਦੇ ਬੁਲਾਰੇ ਨੇ ਐਸ ਬੀ ਐਸ ਹਿੰਦੀ ਨੂੰ ਦੱਸਿਆ ਕਿ ਉਨ੍ਹਾਂ ਵਲੋਂ ਇਨ੍ਹਾਂ ਦੋਸ਼ਾਂ ਦੇ ਸਬੰਧ ਵਿੱਚ ਯੂਨੀਵਰਸਿਟੀਆਂ ਨਾਲ ਸੰਪਰਕ ਕੀਤਾ ਗਿਆ ਹੈ।


Follow SBS Punjabi

Download our apps

Watch on SBS

Punjabi News

Stream now