SKIP TO MAIN CONTENT

ਇੱਕ ਸ਼ਿਪਿੰਗ ਕੰਟੇਨਰ ਤੋਂ ਸ਼ੁਰੂ ਹੋਏ ਭਾਰਤੀ ਰੈਸਟੋਰੈਂਟ ਨੇ ਜਿਤਿਆ ਅਹਿਮ ਪੁਰਸਕਾਰ

ਇੱਕ ਸ਼ਿਪਿੰਗ ਕੰਟੇਨਰ ਤੋਂ ਭੋਜਨ ਵੇਚਣ ਨਾਲ਼ ਸ਼ੁਰੂ ਕੀਤੇ ਗਏ ਭਾਰਤੀ ਰੈਸਟੋਰੈਂਟ 'ਦਾਣਾ' ਨੂੰ ਹਾਲ ਹੀ ਵਿੱਚ ਇੱਕ ਪ੍ਰਮੁੱਖ ਉਦਯੋਗ ਅਵਾਰਡ ਸਮਾਗਮ ਵਿੱਚ ਆਸਟ੍ਰੇਲੀਆ ਵਿੱਚ 'ਸਭ ਤੋਂ ਉੱਤਮ ਭਾਰਤੀ ਰੈਸਟੋਰੈਂਟ' ਦਾ ਅਵਾਰਡ ਦਿੱਤਾ ਗਿਆ ਹੈ।

daan-update.jpg
Canberra's Daana was recently named Australia's best Indian restaurant in the Restaurant & Catering Hostplus Awards for Excellence. Credit: Supplied

1 min read

Published

By Ravdeep Singh, Natasha Kaul, Carl Dixon

Source: SBS


Skip to article content

ਕੈਨਬਰਾ ਸਥਿਤ ਰੈਸਟੋਰੈਂਟ 'ਦਾਣਾ' ਨੇ ਹਾਲ ਹੀ ਵਿੱਚ 'ਰੈਸਟੋਰੈਂਟ ਐਂਡ ਕੇਟਰਿੰਗ ਹੋਸਟਪਲੱਸ ਅਵਾਰਡਜ਼ ਫਾਰ ਐਕਸੀਲੈਂਸ' ਵਿੱਚ ਭਾਰਤੀ ਰੈਸਟੋਰੈਂਟ ਸ਼੍ਰੇਣੀ ਵਿੱਚ ਗੋਲਡ ਅਵਾਰਡ ਜਿੱਤਿਆ ਹੈ।

ਸੰਜੇ ਅਤੇ ਸੁਨੀਤਾ ਕੁਮਾਰ ਨੇ 2015 ਵਿੱਚ 40 ਫੁੱਟ ਦੇ ਇੱਕ ਸ਼ਿਪਿੰਗ ਕੰਟੇਨਰ ਵਿੱਚ ਇਹ ਰੈਸਟੋਰੈਂਟ ਸ਼ੁਰੂ ਕੀਤਾ। ਇਸ ਰੈਸਟੋਰੈਂਟ ਦੀ ਖਾਸ ਗੱਲ ਇਹ ਹੈ ਕਿ ਇਸ ਦਾ 'ਮੇਨਯੂ' ਹਰ ਮਹੀਨੇ ਤਬਦੀਲ ਕਰ ਦਿਤਾ ਜਾਂਦਾ ਹੈ।

ਰੈਸਟੋਰੈਂਟ ਦੇ ਮਾਲਕ ਸੁਨੀਤਾ ਕੁਮਾਰ ਨੇ ਕਿਹਾ, "ਅਸੀਂ ਆਪਣਾ ਖੁਦ ਦਾ 'ਮੇਨਯੂ' ਬਣਾਉਂਦੇ ਹਾਂ ਜਿਸ ਨੂੰ ਗਾਹਕ ਤਕ ਪਹੁੰਚਦੇ-ਪਹੁੰਚਦੇ ਤਿਨ ਤੋਂ ਚਾਰ ਮਹੀਨੇ ਲੱਗ ਜਾਂਦੇ ਹਨ"

ਸੁਨੀਤਾ ਕੁਮਾਰ ਨੇ ਕਿਹਾ ਕਿ ਫਿਲਹਾਲ 'ਦਾਣਾ' ਕੈਨਬਰਾ ਵਿੱਚ ਹੀ ਹੈ "ਪਰ ਮੈ ਉਮੀਦ ਕਰਦੀ ਹਾਂ ਕਿ ਸਹੀ ਵਕਤ ਤੇ ਇਸ ਦਾ ਵਿਸਥਾਰ ਹੋਰ ਸਥਾਨਾਂ 'ਤੇ ਵੀ ਕੀਤਾ ਜਾਵੇਗਾ"।


Follow SBS Punjabi

Download our apps

Watch on SBS

Punjabi News

Stream now