SKIP TO MAIN CONTENT

ਭਾਰਤ ਤੋਂ ਆਸਟ੍ਰੇਲੀਆ ਪਿਆਜ਼ ਲਿਆਉਣ 'ਤੇ ਲੱਗਿਆ 2000 ਡਾਲਰ ਦਾ ਜੁਰਮਾਨਾ

ਹਰਸ਼ਲ ਘਈ ਦੇ ਪਿਤਾ ਨੂੰ ਆਸਟ੍ਰੇਲੀਆ ਲਾਲ ਪਿਆਜ਼ ਅਤੇ ਖਜੂਰਾਂ ਲਿਆਉਣ ਲਈ 1,878 ਡਾਲਰ ਦਾ ਜੁਰਮਾਨਾ ਕੀਤਾ ਗਿਆ ਹੈ। ਸ਼੍ਰੀ ਘਈ ਨੇ ਕਿਹਾ ਕਿ ਆਉਣ ਵਾਲੇ ਯਾਤਰੀ ਕਾਰਡ ਵਿੱਚ ਕੁਝ ਅਸਪਸ਼ਟ ਸਵਾਲਾਂ ਕਰਕੇ ਅਣਜਾਣੇ ਵਿੱਚ ਉਨ੍ਹਾਂ ਕੋਲੋਂ ਇਹ ਗਲਤੀ ਹੋਈ ਹੈ।

Australia's Biosecurity Act 2015 mandates passengers to declare risky items, including food.
Australia's Biosecurity Act 2015 mandates passengers to declare risky items, including food. Source: Getty / James D. Morgan/Donato Fasano

2 min read

Published

Updated

By Ravdeep Singh, Sahil Makkar

Source: SBS


Skip to article content

ਆਸਟ੍ਰੇਲੀਆ ਦੇ ਬਾਇਓਸਕਿਓਰਿਟੀ ਐਕਟ 2015 ਅਧੀਨ ਯਾਤਰੀਆਂ ਨੂੰ ਆਉਣ ਵਾਲੇ ਯਾਤਰੀ ਕਾਰਡ ਉੱਤੇ ਕਿਸੇ ਕਿਸਮ ਦੇ ਭੋਜਨ, ਜਾਨਵਰਾਂ ਅਤੇ ਪੌਦਿਆਂ ਤੋਂ ਉਪਜੇ ਉਤਪਾਦਾਂ ਨੂੰ ਘੋਸ਼ਿਤ ਕਰਨਾ ਪੈਂਦਾ ਹੈ। ਜੇ ਤੁਸੀ ਕਿਸੇ ਵੀ ਕਾਰਨ ਇਨ੍ਹਾਂ ਵਸਤੂਆਂ ਨੂੰ ਘੋਸ਼ਿਤ ਕਰਨ ਵਿੱਚ ਚੂਕ ਕਰ ਜਾਂਦੇ ਹੋ ਤਾਂ ਤੁਹਾਨੂੰ 6,260 ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਅਤੇ ਤੁਹਾਡੇ ਤੇ ਅਪਰਾਧਿਕ ਮੁਕੱਦਮਾ ਵੀ ਚਲਾਇਆ ਜਾ ਸਕਦਾ ਹੈ।

ਸ੍ਰੀ ਘਈ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਕੋਲੋਂ ਅਣਜਾਣੇ ਵਿੱਚ ਇਨ੍ਹਾਂ ਨਿਯਮਾਂ ਦੀ ਉਲੰਘਣਾ ਹੋਈ ਹੈ। ਉਨ੍ਹਾਂ ਦੇ ਪਿਤਾ ਨੇ ਵੀ ਕਿਹਾ ਕਿ ਯਾਤਰੀ ਕਾਰਡ ਵਿੱਚ ਪੁੱਛੇ ਗਏ ਕੁੱਝ ਸਵਾਲ ਸਪਸ਼ਟ ਨਾਂ ਹੋਣ ਕਰਕੇ ਉਨ੍ਹਾਂ ਕੋਲੋਂ ਇਹ ਗਲਤੀ ਹੋਈ ਹੈ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਸਲਾਦ ਖਾਣ ਦੇ ਬਹੁਤ ਸ਼ੁਕੀਨ ਹਨ ਜਿਸ ਕਰਕੇ ਉਨ੍ਹਾਂ ਨੇ ਆਪਣੇ ਨਾਗਪੁਰ ਤੋਂ ਦਿੱਲੀ ਤੱਕ ਦੇ ਸਫ਼ਰ ਲਈ ਇਹ ਪਿਆਜ਼ ਆਪਣੇ ਕੋਲ ਰੱਖੇ ਸਨ। ਪਰ ਦਿੱਲੀ ਤੋਂ ਪਰਥ ਲਈ ਆਪਣੀ ਫਲਾਈਟ ਫੜਨ ਤੋਂ ਪਹਿਲਾਂ ਉਹ ਇਨ੍ਹਾਂ ਪਿਆਜ਼ਾਂ ਨੂੰ ਕਢਣਾ ਭੁੱਲ ਗਏ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਦੀ ਸੀਮਤ ਅੰਗਰੇਜ਼ੀ ਹੋਣ ਕਰਕੇ ਵੀ ਉਹ ਬਾਇਓਸਕਿਊਰਿਟੀ ਅਫਸਰਾਂ ਨੂੰ ਇਸ ਭੁੱਲ ਦਾ ਵਾਜਬ ਸਪਸ਼ਟੀਕਰਨ ਪ੍ਰਦਾਨ ਨਹੀਂ ਕਰ ਸਕੇ।

ਸ੍ਰੀ ਘਈ ਨੇ ਆਪਣੇ ਪਿਤਾ ਵਲੋਂ ਮੁਆਫੀ ਦੀ ਅਪੀਲ ਕੀਤੀ ਹੈ।


Follow SBS Punjabi

Download our apps

Watch on SBS

Punjabi News

Stream now