ਆਸਟ੍ਰੇਲੀਅਨ ਸਰਕਾਰ ਨੇ ਤਿੰਨ ਭਾਰਤੀ ਸੈਲਾਨੀਆਂ ਨੂੰ ਪੰਜ ਦਿਨ ਹਿਰਾਸਤ ਵਿੱਚ ਰੱਖਣ ਨੂੰ ਇੱਕ 'ਗਲਤੀ' ਵਜੋਂ ਮੰਨਿਆ

ਆਸਟ੍ਰੇਲੀਅਨ ਬਾਰਡਰ ਫੋਰਸ (ਏ ਬੀ ਐੱਫ) ਵੱਲੋਂ ਆਪਣੇ 'ਕਥਿਤ ਯਾਤਰਾ ਸਾਥੀਆਂ' ਨਾਲ ਸਫ਼ਰ ਨਾ ਕਰਨ ਕਾਰਣ ਭਾਰਤ ਦੇ ਤਿੰਨ ਸੈਲਾਨੀਆਂ ਦਾ ਵੀਜ਼ਾ ਰੱਦ ਕਰਕੇ ਪਰਥ ਦੇ ਇੱਕ ਨਜ਼ਰਬੰਦੀ ਕੇਂਦਰ ਵਿੱਚ ਪੰਜ ਦਿਨ ਕੈਦ ਰੱਖਣ ਨੂੰ ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਮੰਤਰੀ ਨੇ ਇੱਕ 'ਗਲਤੀ' ਵਜੋਂ ਮੰਨਿਆ ਹੈ।

Three tourists from India were kept in a detention centre in Perth for almost 110 hours by the Australian Border Force for not travelling with their spouses as stated in their visa application

Three tourists from India were kept in a detention centre in Perth for almost 110 hours by the Australian Border Force for not travelling with their spouses as stated in their visa application Credit: Biju Pallan

ਟੂਰਿਸਟ ਵੀਜ਼ੇ 'ਤੇ ਆਸਟ੍ਰੇਲੀਆ ਆਏ ਤਿੰਨ ਭਾਰਤੀ ਨਾਗਰਿਕ ਪੋਲਚਨ ਵਾਰੀਦ, ਸ਼ਾਜੂ ਕੁੰਜਵਰੇਦ ਅਤੇ ਸ਼ਿਬੂ ਲੋਨਾਕੁੰਜੀ ਦਾ ਪਰਥ ਪਹੁੰਚਣ ਤੋਂ ਬਾਅਦ ਆਸਟ੍ਰੇਲੀਅਨ ਬਾਰਡਰ ਫੋਰਸ ਨੇ ਵੀਜ਼ਾ ਰੱਦ ਕਰ ਦਿੱਤਾ ਗਿਆ ਸੀ।

ਇਨ੍ਹਾਂ ਸੈਲਾਨੀਆਂ 'ਤੇ ਦੋਸ਼ ਸੀ ਕੇ ਇਨ੍ਹਾਂ ਨੇ ਆਪਣੇ ਭਰੇ ਵੀਜ਼ਾ ਫਾਰਮ ਮੁਤਾਬਕ ਆਪਣੀਆਂ ਪਤਨੀਆਂ ਦੇ ਨਾਲ਼ ਇਕੱਠੇ ਯਾਤਰਾ ਨਹੀਂ ਕੀਤੀ ਜਿਸ ਪਿੱਛੋਂ ਏ ਬੀ ਐੱਫ ਨੇ ਇਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ।

ਪੋਲਚਨ ਵਾਰੀਦ ਨੇ ਐਸ ਬੀ ਐਸ ਮਲਿਆਲਮ ਨਾਲ਼ ਆਪਣੀ ਨਿਰਾਸ਼ਾ ਸਾਂਝੀ ਕਰਦੇ ਦੱਸਿਆ ਕਿ "ਆਸਟ੍ਰੇਲੀਅਨ ਅਧਿਕਾਰੀਆਂ ਵਲੋਂ ਮੇਰੀ ਇੱਕ ਅਪਰਾਧੀ ਵਾਂਗ ਪੁੱਛਗਿੱਛ ਕੀਤੀ ਗਈ ਅਤੇ ਪੰਜ ਦਿਨਾਂ ਲਈ ਹਿਰਾਸਤ ਵਿੱਚ ਰੱਖਿਆ ਗਿਆ ਕਿਉਂਕਿ ਮੇਰੀ ਪਤਨੀ ਮੇਰੇ ਨਾਲ਼ ਇਸ ਯਾਤਰਾ 'ਤੇ ਨਹੀਂ ਆ ਸਕੀ"

ਇਸ ਪ੍ਰਕ੍ਰਿਆ ਤੋਂ ਮਾਯੂਸ ਸ਼੍ਰੀ ਲੋਨਾਕੁੰਜੀ ਨੇ ਵੀ ਕਿਹਾ ਕਿ "ਮੈਂ ਸੁਣਿਆ ਸੀ ਕਿ ਆਸਟ੍ਰੇਲੀਆ ਮਨੁੱਖੀ ਅਧਿਕਾਰਾਂ ਦਾ ਬਹੁਤ ਸਤਿਕਾਰ ਕਰਦਾ ਹੈ ਪਰ ਜਦੋਂ ਸਾਡੇ ਨਾਲ਼ ਅਪਰਾਧੀਆਂ ਵਾਂਗ ਵਿਵਹਾਰ ਕੀਤਾ ਗਿਆ ਤਾਂ ਸਾਡੇ ਅਧੀਕਾਰਾਂ ਦਾ ਖ਼ਿਆਲ ਕਿਉਂ ਨਹੀਂ ਰਖਿਆ ਗਿਆ? ਕੀ ਆਸਟ੍ਰੇਲੀਆ ਵਿੱਚ ਸੈਲਾਨੀਆਂ ਨਾਲ ਇਸ ਤਰ੍ਹਾਂ ਦਾ ਸਲੂਕ ਕੀਤਾ ਜਾਂਦਾ ਹੈ?"

ਇਮੀਗ੍ਰੇਸ਼ਨ ਅਧਿਕਾਰੀਆਂ ਨੇ ਬਾਅਦ ਵਿੱਚ ਫੈਡਰਲ ਸਰਕਟ ਕੋਰਟ ਦੇ ਮੈਲਬੌਰਨ ਬੈਂਚ ਦੇ ਸਾਹਮਣੇ ਕਬੂਲ ਕੀਤਾ ਕਿ ਉਨ੍ਹਾਂ ਦਾ ਵੀਜ਼ਾ ਰੱਦ ਕਰਨ ਦੇ ਫੈਸਲੇ ਵਿੱਚ ਵਿਭਾਗ ਕੋਲੋਂ ਗ਼ਲਤੀ ਹੋਈ ਹੈ। ਇਸ ਤੋਂ ਬਾਅਦ ਅਦਾਲਤ ਦੇ ਹੁਕਮ 'ਤੇ ਇਨ੍ਹਾਂ ਸੈਲਾਨੀਆਂ ਨੂੰ ਰਿਹਾ ਕਰ ਦਿੱਤਾ ਗਿਆ।

ਇਸ ਘਟਨਾ ਪਿੱਛੋਂ ਪੱਛਮੀ ਆਸਟ੍ਰੇਲੀਆ ਦੇ ਨਸਲੀ ਕਮਿਊਨਿਟੀਜ਼ ਕੌਂਸਲ ਦੇ ਪ੍ਰਧਾਨ, ਸੁਰੇਸ਼ ਰਾਜਨ ਨੇ ਵੀ ਏ ਬੀ ਐੱਫ ਨੂੰ ਮਿਲੇ ਹੋਏ 'ਬੇਪਨਾਹ' ਅਧਿਕਾਰਾਂ ਉਤੇ ਚਿੰਤਾ ਜ਼ਾਹਿਰ ਕੀਤੀ ਹੈ।

Share

Published

By Ravdeep Singh, Deeju Sivadas
Source: SBS

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
ਆਸਟ੍ਰੇਲੀਅਨ ਸਰਕਾਰ ਨੇ ਤਿੰਨ ਭਾਰਤੀ ਸੈਲਾਨੀਆਂ ਨੂੰ ਪੰਜ ਦਿਨ ਹਿਰਾਸਤ ਵਿੱਚ ਰੱਖਣ ਨੂੰ ਇੱਕ 'ਗਲਤੀ' ਵਜੋਂ ਮੰਨਿਆ | SBS Punjabi