ਪੰਜਾਬ ਦੇ ਪਿਛੋਕੜ ਵਾਲ਼ੇ ਗੌਰਵ ਬਜਾਜ ਪਿਛਲੇ ਚਾਰ ਸਾਲਾਂ ਤੋਂ ਆਪਣੀ ਵੀਜ਼ਾ ਅਰਜ਼ੀ ਉੱਤੇ ਫੈਸਲੇ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਨੇ 2019 ਵਿੱਚ ਰਾਜ ਨਾਮਜ਼ਦਗੀ ਪ੍ਰਾਪਤ ਕਰਨ ਤੋਂ ਬਾਅਦ ਹੁਨਰਮੰਦ ਨਾਮਜ਼ਦ ਵੀਜ਼ਾ (ਸਬਕਲਾਸ 190) ਅਧੀਨ ਆਪਣੀ ਵੀਜ਼ਾ ਅਰਜ਼ੀ ਦਾਇਰ ਕੀਤੀ ਸੀ।
ਗ੍ਰਹਿ ਮਾਮਲਿਆਂ ਵਿਭਾਗ ਦੀ ਵੈੱਬਸਾਈਟ ਦੇ ਅਨੁਸਾਰ ਸਬਕਲਾਸ 190 ਵੀਜ਼ਾ ਸ਼੍ਰੇਣੀ ਅਧੀਨ ਲੱਗਭਗ 90 ਪ੍ਰਤੀਸ਼ਤ ਅਰਜ਼ੀਆਂ 'ਤੇ ਇਸ ਸਮੇਂ 36 ਮਹੀਨਿਆਂ ਵਿੱਚ ਨਿਪਟਾਈਆਂ ਜਾ ਰਹੀਆਂ ਹਨ।
ਗ੍ਰਹਿ ਮਾਮਲਿਆਂ ਦੇ ਵਿਭਾਗ ਦੁਆਰਾ ਪ੍ਰਦਾਨ ਕੀਤੇ ਗਏ ਅੰਕੜਿਆਂ ਅਨੁਸਾਰ 17 ਫਰਵਰੀ 2023 ਤੱਕ ਕੁਲ 14,822 ਬਿਨੈਕਾਰ ਸਬਕਲਾਸ 190 ਅਧੀਨ ਵੀਜ਼ਾ ਮਿਲਣ ਦੀ ਉਡੀਕ ਕਰ ਰਹੇ ਹਨ ਜਿਨ੍ਹਾਂ ਵਿੱਚੋਂ 5,854 ਭਾਰਤੀ ਨਾਗਰਿਕ ਹਨ।
ਐਸ ਬੀ ਐਸ ਪੰਜਾਬੀ ਨੂੰ ਦਿੱਤੇ ਇੱਕ ਬਿਆਨ ਵਿੱਚ ਵਿਭਾਗ ਦੇ ਬੁਲਾਰੇ ਨੇ ਅਰਜ਼ੀਆਂ ਦਾ ਜਲਦੀ ਨਿਪਟਾਰਾ ਕਰਨ ਦਾ ਭਰੋਸਾ ਦਿਵਾਇਆ ਹੈ।