SKIP TO MAIN CONTENT

ਸਿੱਖਿਆ ਦੇ ਖ਼ੇਤਰ ਵਿੱਚ ਨਕਲ ਰੋਕਣ ਲਈ ਆਸਟ੍ਰੇਲੀਅਨ ਸਰਕਾਰ ਵੱਲੋਂ ਕਈ ਵੈੱਬਸਾਈਟਾਂ ਉੱਤੇ ਪਾਬੰਦੀ

ਆਸਟ੍ਰੇਲੀਆ ਦੇ ਉੱਚ ਸਿੱਖਿਆ ਪ੍ਰਬੰਧਕ, ਟਰਸ਼ਰੀ ਐਜੂਕੇਸ਼ਨ ਕੁਆਲਿਟੀ ਐਂਡ ਸਟੈਂਡਰਡਜ਼ ਏਜੰਸੀ ਨੇ ਤਕਰੀਬਨ 40 ਵੈਬਸਾਈਟਾਂ ਉਤੇ ਪ੍ਰਤੀਬੰਧ ਲਾਉਣ ਦਾ ਫੈਸਲਾ ਕੀਤਾ ਹੈ ਜੋ ਕਿ ਕਿਸੇ ਕੀਮਤ ਬਦਲੇ ਵਿਦਿਆਰਥੀਆਂ ਦੀਆਂ 'ਅਸਾਈਨਮੈਂਟਾਂ' ਪੂਰੀਆਂ ਕਰਨ ਤੋਂ ਇਲਾਵਾ ਹੋਰ ਵਿੱਦਿਅਕ ਸਹਾਇਤਾ ਵੀ ਪ੍ਰਦਾਨ ਕਰਦੀਆਂ ਸੀ।

university students cheating websites blocked australia
College students working on laptops in the classroom. Credit: JohnnyGreig/Getty Images

1 min read

Published

Updated

By Ravdeep Singh, Sumeet Kaur

Source: SBS


Skip to article content

ਟਰਸ਼ਰੀ ਐਜੂਕੇਸ਼ਨ ਕੁਆਲਿਟੀ ਐਂਡ ਸਟੈਂਡਰਡਜ਼ ਏਜੰਸੀ ਨੇ ਆਸਟ੍ਰੇਲੀਆ ਵਿੱਚ ਸਿਖਿਆ ਦੇ ਖ਼ੇਤਰ ਵਿੱਚ ਧੋਖਾਧੜੀ ਨੂੰ ਰੋਕਣ ਲਈ ਨਵੇਂ ਵਿਸ਼ੇਸ਼ ਨਿਯਮ ਲਾਗੂ ਕੀਤੇ ਹਨ।

ਇਸ ਨੀਤੀ ਬਦਲਾਅ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਇਹਨਾਂ ਵੈਬਸਾਈਟਾਂ ਤੱਕ ਪਹੁੰਚਣ ਤੋਂ ਰੋਕਣਾ ਹੈ ਜੋ ਇਨ੍ਹਾਂ ਜ਼ਰੀਏ 'ਅਸਾਈਨਮੈਂਟਾਂ' ਨੂੰ ਮੁੱਲ ਲੈ ਸਕਦੇ ਹਨ।

ਸਿੱਖਿਆ ਪ੍ਰਣਾਲੀ ਦੀ ਭਰੋਸੇਯੋਗਤਾ ਨੂੰ ਕਾਇਮ ਰੱਖਣ ਲਈ ਇਨ੍ਹਾਂ ਨਵੇਂ ਨਿਯਮਾਂ ਨੂੰ ਇਸ ਸਾਲ ਜੂਨ ਵਿੱਚ ਸਥਾਨਕ ਇੰਟਰਨੈਟ ਸੇਵਾ ਪ੍ਰਦਾਤਾਵਾਂ ਨਾਲ ਮਿਲਕੇ ਤਿਆਰ ਕੀਤਾ ਗਿਆ ਸੀ।

2020 ਵਿੱਚ ਪੇਸ਼ ਕੀਤੇ ਗਏ ਇੱਕ ਕਾਨੂੰਨ ਅਧੀਨ ਇਸ ਧੋਖਾਧੜੀ ਨੂੰ ਇੱਕ ਅਪਰਾਧ ਕਰਾਰ ਦਿਤਾ ਸੀ ਅਤੇ ਇਸ ਦੀ ਉਲੰਘਣਾ ਕਰਨ ਵਾਲਿਆਂ ਨੂੰ ਦੋ ਸਾਲ ਦੀ ਕੈਦ ਅਤੇ 111,000 ਡਾਲਰਾਂ ਤੱਕ ਦਾ ਜੁਰਮਾਨਾ ਹੋ ਸਕਦਾ ਹੈ।

ਦੱਖਣੀ ਆਸਟ੍ਰੇਲੀਆ ਦੀ ਯੂਨੀਵਰਸਿਟੀ ਦੁਆਰਾ ਕਰਵਾਏ ਗਏ ਇੱਕ ਸਰਵੇਖਣ ਤੋਂ ਪਤਾ ਲਗਦਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚ ਇਹਨਾਂ ਸੇਵਾਵਾਂ ਦੀ ਵਰਤੋਂ ਕਰਨ ਲਈ ਵੱਡਾ ਰੁਝਾਨ ਦੇਖਣ ਨੂੰ ਮਿਲਦਾ ਹੈ।।

For more details read this story in English

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਰਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ


Follow SBS Punjabi

Download our apps

Watch on SBS

Punjabi News

Stream now