SKIP TO MAIN CONTENT

ਕੌਣ ਹੋ ਸਕਦਾ ਹੈ ਆਸਟ੍ਰੇਲੀਆ ਵਿੱਚ 500 ਮਿਲੀਅਨ ਤੋਂ ਵੀ ਵੱਧ ਦੇ 'ਸੁਪਰ' ਦਾ ਮਾਲਕ

ਅਲਬਨੀਜ਼ ਸਰਕਾਰ ਵਲੋਂ 'ਸੁਪਰ' ਉਤੇ ਲਗਾਏ ਜਾਂਦੇ ਟੈਕਸ ਨੂੰ ਦੁਗਣਾ ਕਰਨ ਸੰਬੰਧੀ ਨੀਤੀਆਂ ਵਿੱਚ ਤਬਦੀਲੀਆਂ ਲਿਆਉਣ ਬਾਰੇ ਚਰਚਾ ਦੇ ਚਲਦਿਆਂ ਪਤਾ ਲਗਿਆ ਹੈ ਇੱਕ ਖਾਤਾ-ਧਾਰਕ ਕੋਲ ਇਸ ਵੇਲ਼ੇ 544 ਮਿਲੀਅਨ ਡਾਲਰ ਦੀ ਸੁਪਰ ਰਾਸ਼ੀ ਹੈ।

An Australian has a superannuation fund that has more than $544 million. Who is it?
An Australian has a superannuation fund that has more than $544 million. Who is it? Source: SBS / News

1 min read

Published

Updated

By Ravdeep Singh, Rashida Nour

Source: SBS


Skip to article content

544 ਮਿਲੀਅਨ ਡਾਲਰ ਤੋਂ ਵੱਧ 'ਸੁਪਰ' ਵਾਲ਼ੇ ਖ਼ਾਤੇ ਦੇ ਮਾਲਕ ਦੀ ਫ਼ਿਲਹਾਲ ਪਛਾਣ ਨਹੀਂ ਹੋ ਸਕੀ ਹੈ।

ਆਸਟ੍ਰੇਲੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਜਿਨ੍ਹਾਂ ਵਿਚ ਮਾਈਨਿੰਗ ਮੈਗਨੇਟ ਜੀਨਾ ਰਾਈਨਹਾਰਟ ਅਤੇ ਡਿਕ ਸਮਿਥ ਦਾ ਨਾਂ ਸ਼ਾਮਲ ਹੈ, ਨੇ ਇਸ ਖਾਤੇ ਦੀ ਮਾਲਕੀ ਤੋਂ ਇਨਕਾਰ ਕੀਤਾ ਹੈ।

ਸਿਡਨੀ ਯੂਨੀਵਰਸਿਟੀ ਵਿੱਚ ਫਾਇਨਾਂਸ ਦੇ ਪ੍ਰੋਫੈਸਰ ਸੂਜ਼ਨ ਥੋਰਪ ਨੇ ਕਿਹਾ ਕਿ ਜੇਕਰ ਇਸ ਰਹੱਸਮਈ ਖਾਤਾ-ਧਾਰਕ ਦੀ ਪਛਾਣ ਦਾ ਖੁਲਾਸਾ ਹੁੰਦਾ ਹੈ ਤਾਂ ਇਹ "ਗੋਪਨੀਯਤਾ ਕਾਨੂੰਨਾ ਦੀ ਇੱਕ ਗੰਭੀਰ ਉਲੰਘਣਾ" ਹੋਵੇਗੀ।

ਇਸ ਦੌਰਾਨ ਜੁਲਾਈ 2025 ਤੋਂ 3 ਮਿਲੀਅਨ ਡਾਲਰ ਤੋਂ ਵੱਧ ਦੇ ਸੁਪਰ ਬੈਲੇਂਸ ਲਈ ਟੈਕਸ ਦਰ ਨੂੰ 15 ਪ੍ਰਤੀਸ਼ਤ ਤੋਂ ਵਧਾਕੇ 30 ਪ੍ਰਤੀਸ਼ਤ ਕਰਨ ਬਾਰੇ ਸਰਕਾਰ ਵਲੋਂ ਛੇੜੀ ਚਰਚਾ ਵੀ ਰਫ਼ਤਾਰ ਫ਼ੜ ਰਹੀ ਹੈ।

Read the full details in English - via SBS News


Follow SBS Punjabi

Download our apps

Watch on SBS

Punjabi News

Stream now