SKIP TO MAIN CONTENT

ਆਸਟ੍ਰੇਲੀਆ ਵਿੱਚ ਸੱਭਿਆਚਾਰਕ ਤੌਰ 'ਤੇ ਸਭ ਤੋਂ ਵਿਭਿੰਨ ਸਕੂਲ ਕਿਹੜੇ ਹਨ

ਆਸਟ੍ਰੇਲੀਅਨ ਪਾਠਕ੍ਰਮ, ਮੁਲਾਂਕਣ ਅਤੇ ਰਿਪੋਰਟਿੰਗ ਅਥਾਰਟੀ ਦੇ ਅੰਕੜਿਆਂ ਅਨੁਸਾਰ 2008 ਤੋਂ ਲੈ ਕੇ 2022 ਤੱਕ ਇਨ੍ਹਾਂ 10 ਸਕੂਲਾਂ ਵਿੱਚ ਗੈਰ-ਅੰਗਰੇਜ਼ੀ ਬੋਲਣ ਵਾਲੇ ਪਿਛੋਕੜ ਦੇ ਵਿਦਿਆਰਥੀਆਂ ਦੇ ਦਾਖ਼ਲਿਆਂ ਵਿੱਚ ਸੱਭ ਤੋਂ ਜ਼ਿਆਦਾ ਵਾਧਾ ਦਰਜ ਕੀਤਾ ਗਿਆ ਹੈ।

Primary school students wearing uniforms and backpacks enter a school.
Watkins said the public can become confused on what multiculturalism really means when it is used as a catch all phrase to describe diverse populations. Source: Getty / Daniel Pockett

1 min read

Published

Updated

By Ravdeep Singh, Christy Somos, Aleisha Orr

Source: SBS


Skip to article content

ਐਲਿਸ ਸਪ੍ਰਿੰਗਜ਼ ਵਿੱਚ ਯਿਰਾਰਾ ਕਾਲਜ ਇਨ੍ਹਾਂ 10 ਆਸਟ੍ਰੇਲੀਅਨ ਸਕੂਲਾਂ ਵਿੱਚੋਂ ਇੱਕ ਹੈ ਜਿਸ ਵਿੱਚ ਗੈਰ-ਅੰਗਰੇਜ਼ੀ ਬੋਲਣ ਵਾਲੇ ਵਿਦਿਆਰਥੀਆਂ ਦਾ ਸਭ ਤੋਂ ਜ਼ਿਆਦਾ ਵਾਧਾ ਦਰਜ ਕੀਤਾ ਗਿਆ ਹੈ। 2008 ਵਿੱਚ ਇਸ ਸਕੂਲ ਵਿੱਚ 14 ਪ੍ਰਤੀਸ਼ਤ ਵਿਦਿਆਰਥੀ ਗੈਰ-ਅੰਗਰੇਜ਼ੀ ਬੋਲਣ ਵਾਲੇ ਪਿਛੋਕੜ ਦੇ ਸਨ ਜਦ ਕਿ ਹੁਣ ਇਹ ਗਿਣਤੀ 100 ਪ੍ਰਤੀਸ਼ਤ ਹੋ ਗਈ ਹੈ।

ਚੋਟੀ ਦੇ 5 ਸਕੂਲ ਜਿਨ੍ਹਾਂ ਵਿੱਚ ਸੱਭ ਤੋਂ ਵੱਧ ਗੈਰ-ਅੰਗਰੇਜ਼ੀ ਪਿਛੋਕੜ ਵਾਲੇ ਵਿਦਿਆਰਥੀ ਦਾ ਵਾਧਾ ਦਰਜ ਕੀਤਾ ਗਿਆ ਦੀ ਸੂਚੀ ਇਸ ਪ੍ਰਕਾਰ ਹੈ:

  • ਹਾਲਸ ਕਰੀਕ ਡਿਸਟ੍ਰਿਕਟ ਹਾਈ ਸਕੂਲ ਵਿੱਚ 91 ਪ੍ਰਤੀਸ਼ਤ
  • ਸਿਡਨੀ ਟੈਕਨੀਕਲ ਹਾਈ ਸਕੂਲ ਵਿੱਚ 89 ਪ੍ਰਤੀਸ਼ਤ
  • ਕਰੈਨਬੋਰਨ, ਵਿਕਟੋਰੀਆ ਦੇ ਲਾਈਟਹਾਊਸ ਕ੍ਰਿਸਚੀਅਨ ਕਾਲਜ ਵਿੱਚ 87 ਪ੍ਰਤੀਸ਼ਤ
  • ਯੀਰਾਰਾ ਵਿੱਚ 86 ਪ੍ਰਤੀਸ਼ਤ ਅਤੇ
  • ਪੱਛਮੀ ਆਸਟ੍ਰੇਲੀਆ ਵਿੱਚ ਡਰਬੀ ਹਾਈ ਸਕੂਲ ਵਿੱਚ 81 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ

ਇਸ ਤੋਂ ਇਲਾਵਾ 2008 ਵਿੱਚ ਵਿਕਟੋਰੀਆ ਦੇ ਅਲ-ਤਕਵਾ ਕਾਲਜ ਵਿੱਚ ਕੇਵਲ 23 ਪ੍ਰਤੀਸ਼ਤ ਵਿਦਿਆਰਥੀ ਗੈਰ-ਅੰਗਰੇਜ਼ੀ ਬੋਲਣ ਵਾਲੇ ਪਿਛੋਕੜ ਦੇ ਸਨ ਜਿੰਨ੍ਹਾਂ ਦੀ ਗਿਣਤੀ ਹੁਣ ਵੱਧ ਕੇ 99 ਪ੍ਰਤੀਸ਼ਤ ਹੋ ਗਈ ਹੈ।


Follow SBS Punjabi

Download our apps

Watch on SBS

Punjabi News

Stream now